ਕਿਹਾ ਕਿ ਕੇਂਦਰ ਅਤੇ ਪੀਜੀਆਈ ਵੱਲੋਂ ਮਨਜ਼ੂਰ ਕੀਤਾ ਏਮਜ਼ ਬਠਿੰਡਾ ਆਰਜ਼ੀ ਕੈਂਪਸ ਸ਼ੁਰੂ ਨਾ ਕਰਨਾ ਘੋਰ ਪਾਪ ਹੋਵੇਗਾ
ਕਿਹਾ ਕਿ ਆਰਜ਼ੀ ਕੈਂਪਸ ਬਾਰੇ ਦੋਗਲੀ ਬੋਲੀ ਬੋਲ ਕੇ ਕਾਂਗਰਸ ਸਰਕਾਰ ਝੂਠ ਅਤੇ ਫਰੇਬ ਦੀ ਸਿਆਸਤ ਕਰਨੀ ਬੰਦ ਕਰੇ
ਬਠਿੰਡਾ/22 ਮਾਰਚ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਏਮਜ਼ ਬਠਿੰਡਾ ਪ੍ਰਾਜੈਕਟ ਨੂੰ ਲੀਹੋਂ ਲਾਹੁਣ ਦੀ ਨੀਅਤ ਨਾਲ ਇਸ ਦੇ ਐਮਬੀਬੀਐਸ ਵਿਦਿਆਰਥੀਆਂ ਦੇ ਪਹਿਲੇ ਬੈਚ ਦੀਆਂ ਕਲਾਸਾਂ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵਿਖੇ ਸ਼ੁਰੂ ਕੀਤੇ ਜਾਣ ਦੇ ਰਾਹ ਵਿਚ ਅੜਿੱਕਾ ਪਾ ਕੇ ਕਾਂਗਰਸ ਸਰਕਾਰ ਨੌਜਵਾਨਾਂ ਦੇ ਭਵਿੱਖ ਨਾਲ ਸਿਆਸਤ ਨਾ ਕਰੇ।
ਉਹਨਾਂ ਕਿਹਾ ਕਿ ਸਿਰਫ ਮੈਨੂੰ ਇਸ ਪ੍ਰਾਜੈਕਟ ਦਾ ਸਿਹਰਾ ਨਾ ਦੇਣ ਖਾਤਿਰ ਸਾਡੇ ਨੌਜਵਾਨਾਂ ਦੇ ਭਵਿੱਖ ਨਾਲ ਸਿਆਸਤ ਕਰਨਾ ਇੱਕ ਘੋਰ ਪਾਪ ਹੈ। ਮੈਂ ਇਸ ਦੀ ਸਖ਼ਤ ਨਿੰਦਾ ਕਰਦੀ ਹਾਂ ਅਤੇ ਕਾਂਗਰਸ ਸਰਕਾਰ ਨੂੰ ਆਖਦੀ ਹਾਂ ਇਹ ਝੂਠ ਅਤੇ ਫਰੇਬ ਦੀ ਸਿਆਸਤ ਕਰਨਾ ਬੰਦ ਕਰੇ ਅਤੇ ਪੀਜੀਆਈ ਚੰਡੀਗੜ• ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਮਨਜ਼ੂਰਸ਼ੁਦਾ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵਿਖੇ ਏਮਜ਼ ਬਠਿੰਡਾ ਦੇ ਆਰਜ਼ੀ ਕੈਪਸ ਨੂੰ ਤੁਰੰਤ ਚਾਲੂ ਕਰੇ।
ਕੇਂਦਰੀ ਸਿਹਤ ਮੰਤਰਾਲੇ ਦੁਆਰਾ ਪੀਜੀਆਈ ਪ੍ਰਸਾਸ਼ਨ ਨੂੰ ਲਿਖੀ ਇੱਕ ਚਿੱਠੀ ਦੀ ਕਾਪੀ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਹ ਚਿੱਠੀ ਸਪੱਸ਼ਟ ਕਰਦੀ ਹੈ ਕਿ ਏਮਜ਼, ਬਠਿੰਡਾ ਲਈ ਆਰਜ਼ੀ ਕੈਂਪਸ ਦੀ ਜਗ•ਾ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਇਸ ਦੀ ਨਿਗਰਾਨ ਸੰਸਥਾ ਪੀਜੀਆਈ ਚੰਡੀਗੜ• ਦੀ ਹੈ। ਉਹਨਾਂ ਕਿਹਾ ਕਿ ਚਿੱਠੀ ਵਿਚ ਪੀਜੀਆਈ, ਚੰਡੀਗੜ• ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਕੈਂਪਸ ਨੂੰ ਚਾਲੂ ਕਰਨ ਲਈ ਪੰਜਾਬ ਸਰਕਾਰ ਨਾਲ ਮਸ਼ਵਰਾ ਕਰਕੇ ਜਲਦੀ ਜਰੂਰੀ ਕਾਰਵਾਈ ਕਰੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਇਹ ਸਾਰੀਆਂ ਗੱਲਾਂ ਰਿਕਾਰਡ ਉੱਤੇ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਅਤੇ ਇਸ ਦੇ ਸਿਹਤ ਮੰਤਰੀ ਵੱਲੋਂ ਇਹਨਾਂ ਗੱਲਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਅਜਿਹੇ ਪਵਿੱਤਰ ਕਾਰਜ ਦਾ ਇਸ ਤਰ•ਾਂ ਸਿਆਸੀਕਰਨ ਇਸ ਆਰਜ਼ੀ ਕੈਂਪਸ ਦੀ ਹੋਂਦ ਨੂੰ ਖਤਰੇ ਵਿਚ ਪਾ ਸਕਦਾ ਹੈ ਅਤੇ ਉਹ ਸਾਰੀਆਂ ਸੀਟਾਂ ਰੱਦ ਹੋ ਸਕਦੀਆਂ ਹਨ, ਜਿਹੜੀ ਮਨਜ਼ੂਰ ਹੋ ਚੁੱਕੀਆਂ ਹਨ ਅਤੇ ਜਿਹਨਾਂ ਨੂੰ ਇਸ ਸਾਲ ਭਰਿਆ ਜਾ ਰਿਹਾ ਹੈ।
ਕਾਂਗਰਸ ਸਰਕਾਰ ਨੂੰ ਤੁਰੰਤ ਏਮਜ਼ ਬਠਿੰਡਾ ਦਾ ਆਰਜ਼ੀ ਕੈਂਪਸ ਫਰੀਦਕੋਟ ਵਿਖੇ ਸਥਾਪਤ ਕੀਤੇ ਜਾਣ ਦਾ ਐਲਾਨ ਕਰਨ ਲਈ ਆਖਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਸਮੇਤ ਇਸ ਬਾਰੇ ਵੀ ਦੱਸਿਆ ਜਾ ਚੁੱਕਿਆ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਪੀਜੀਆਈ ਚੰਡੀਗੜ• ਦੀ ਮਾਹਿਰ ਕਮੇਟੀ ਦੀਆਂ ਏਮਜ਼ ਬਠਿੰਡਾ ਦੇ ਐਮਬੀਬੀਐਸ ਦੇ ਪਹਿਲੇ ਬੈਚ ਦੀਆਂ ਕਲਾਸਾਂ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵਿਖੇ ਸ਼ੁਰੂ ਕਰਨ ਦੀਆਂ ਸਿਫਾਰਿਸ਼ਾਂ ਨੂੰ ਮਨਜ਼ੂਰ ਕਰ ਲਿਆ ਹੈ।
ਇਸ ਬਾਰੇ ਅਗਿਆਨਤਾ ਪ੍ਰਗਟ ਕਰਨਾ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਨੇ ਕੀਤੀ ਹੈ, ਸੰਕੇਤ ਦਿੰਦਾ ਹੈ ਕਿ ਸਰਕਾਰ ਇਸ ਆਰਜ਼ੀ ਕੈਂਪਸ ਦੀ ਸਥਾਪਤੀ ਨੂੰ ਲਟਕਾਉਣਾ ਚਾਹੁੰਦੀ ਹੈ। ਇੱਕ ਚੁਣੀ ਹੋਈ ਸਰਕਾਰ ਨੂੰ ਅਜਿਹਾ ਲੋਕ ਵਿਰੋਧੀ ਕੰਮ ਸ਼ੋਭਾ ਨਹੀਂ ਦਿੰਦਾ। ਇਸ ਨੂੰ ਏਮਜ਼ ਬਠਿੰਡਾ ਵਿਖੇ ਪੜ•ਾਈ ਸ਼ੁਰੂ ਹੋਣ ਤੋਂ ਰੁਕਵਾ ਕੇ ਸੂਬੇ ਦੇ ਨੌਜਵਾਨਾਂ ਨਾਲ ਵਿਤਕਰਾ ਨਹੀ ਕਰਨਾ ਚਾਹੀਦਾ।
ਇਹ ਕਹਿੰਦਿਆਂ ਕਿ ਕਾਂਗਰਸ ਸਰਕਾਰ ਦੁਆਰਾ ਸੱਤਾ ਸੰਭਾਲਣ ਮਗਰੋਂ 925 ਕਰੋੜ ਦੀ ਲਾਗਤ ਵਾਲੇ ਇਸ ਵੱਕਾਰੀ ਪ੍ਰਾਜੈਕਟ ਉੱਤੇ ਕੰਮ ਸ਼ੁਰੂ ਕਰਵਾਉਣਾ ਇੱਕ ਬਹੁਤ ਹੀ ਔਖਾ ਕੰਮ ਸੀ, ਕਿਉਂਕਿ ਇਸ ਸੰਬੰਧੀ ਲੋੜੀਂਦੀਆਂ ਜਰੂਰੀ ਮਨਜ਼ੂਰੀਆਂ ਨੂੰ ਜਾਣ ਬੁੱਝ ਕੇ ਲੇਟ ਕੀਤਾ ਗਿਆ। ਉਹਨਾਂ ਕਿਹਾ ਕਿ ਪ੍ਰਾਜੈਕਟ ਵਾਲੀ ਜਗ•ਾ ਖਾਲੀ ਨਹੀਂ ਕਰਵਾਇਆ ਗਿਆ। ਇਸ ਸੰਸਥਾ ਲਈ ਲੋੜੀਂਦਾ ਪਾਵਰ ਗਰਿੱਡ ਅਜੇ ਤੀਕ ਲਾਇਆ ਜਾਣਾ ਬਾਕੀ ਹੈ। ਉਹਨਾਂ ਕਿਹਾ ਕਿ ਮੈਂ ਇਸ ਵੱਕਾਰੀ ਸੰਸਥਾ ਦੇ ਨੀਂਹ ਪੁੱਟ ਸਮਾਗਮ ਦਾ ਐਲਾਨ ਹਲਕਾ ਵਾਸੀਆਂ ਪ੍ਰਤੀ ਬਣਦੇ ਆਪਣੇ ਫਰਜ਼ ਨੂੰ ਪੂਰਾ ਕੀਤਾ ਸੀ, ਜਿਸ ਮਗਰੋਂ ਮਜ਼ਬੂਰ ਹੋ ਕੇ ਪੰਜਾਬ ਸਰਕਾਰ ਨੂੰ ਜਰੂਰੀ ਮਨਜ਼ੂਰੀਆਂ ਦੇਣੀਆਂ ਪਈਆਂ। ਉਹਨਾਂ ਕਿਹਾ ਕਿ ਉਮੀਦ ਕਰਦੀ ਹਾਂ ਕਿ ਪੰਜਾਬ ਸਰਕਾਰ ਇਸ ਪ੍ਰਾਜੈਕਟ ਦੇ ਰਾਹ ਵਿਚ ਹੋਰ ਰੋੜੇ ਨਹੀਂ ਅਟਕਾਏਗੀ ਅਤੇ ਇੱਥੇ ਜਲਦੀ ਤੋਂ ਜਲਦੀ ਆਰਜ਼ੀ ਕੈਂਪਸ ਦੀ ਸਥਾਪਨਾ ਕਰੇਗੀ ਤਾਂ ਕਿ ਨੌਜਵਾਨਾਂ ਦਾ ਕਿਸੇ ਵੀ ਤਰ•ਾਂ ਦਾ ਨੁਕਸਾਨ ਨਾ ਹੋਵੇ।