ਬਿਕਰਮ ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਚੋਣਾਂ 'ਚ ਕਾਂਗਰਸ ਦਾ ਸਫਾਇਆ ਕਰਵਾਏਗੀ
ਬਠਿੰਡਾ/05 ਮਈ: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਦੇ ਮਾੜੇ ਪ੍ਰਸਾਸ਼ਨ ਨੇ ਅਰਥ ਵਿਵਸਥਾ ਤਬਾਹ ਕਰ ਦਿੱਤੀ ਹੈ ਅਤੇ ਸਾਰੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ।
ਮਾਨਸਾ ਵਿਖੇ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਝੂਠੇ ਵਾਅਦੇ ਕਰਕੇ ਸੂਬੇ ਦੇ ਲੋਕਾਂ ਨੂੰ ਠੱਗਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਖ਼ਤ ਝਾੜ ਪਾਈ। ਉਹਨਾਂ ਕਿਹਾ ਕਿ ਸਰਕਾਰ ਦੀ ਅੱਧੀ ਮਿਆਦ ਲੰਘ ਚੁੱਕੀ ਹੈ ਅਤੇ ਅਜੇ ਤੀਕ ਮੈਨੀਫੈਸਟੋ ਦਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।
ਸੂਬਾ ਸਰਕਾਰ ਨੂੰ ਦ੍ਰਿਸ਼ਟੀ ਤੋਂ ਸੱਖਣੀ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਰਬਪੱਖੀ ਵਿਕਾਸ ਲਈ ਇੱਕ ਖਾਕਾ ਤਿਆਰ ਕਰਨਾ ਜਰੂਰੀ ਹੁੰਦਾ ਹੈ। ਉਹਨਾਂ ਕਿਹਾ ਕਿ ਸੱਤਾ ਵਿਚ ਆਉਣ ਮਗਰੋਂ ਪਾਰਟੀਆਂ ਪਿਛਲੀਆਂ ਪਾਰਟੀਆਂ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟਾਂ ਨੂੰ ਲੀਹੋਂ-ਲਾਹੁਣ ਦੀ ਕੋਸ਼ਿਸ਼ ਨਹੀਂ ਕਰਦੀਆਂ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਦੀ ਇਹ ਬਿਲਕੁੱਲ ਹੀ ਸੌੜੀ ਪਹੁੰਚ ਹੈ, ਜਿਸ ਨੇ ਬਠਿੰਡਾ ਵਿਖੇ ਏਮਜ਼ ਹਸਪਤਾਲ ਸ਼ੁਰੂ ਹੋਣ ਤੋਂ ਰੋਕਣ ਲਈ ਆਪਣੀ ਪੂਰੀ ਵਾਹ ਲਾਈ ਹੈ। ਉਹਨਾਂ ਕਿਹਾ ਕਿ ਇਹ ਹਸਪਤਾਲ ਇਸ ਇਲਾਕੇ ਦੇ ਲੱਖਾਂ ਲੋਕਾਂ ਦਾ ਬਹੁਤ ਘੱਟ ਪੈਸਿਆਂ ਵਿਚ ਬਹੁਤ ਵਧੀਆ ਇਲਾਜ ਕਰੇਗਾ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਕਰਜ਼ਾ ਲੈਣ ਦਾ ਇੱਕ ਕਾਰਣ ਮੈਡੀਕਲ ਇਲਾਜ ਉੱਤੇ ਹੋਣ ਵਾਲਾ ਖਰਚਾ ਵੀ ਹੁੰਦਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਗਰੀਬਾਂ ਨੂੰ ਕੁਚਲਣ ਵਾਲੀ ਸੋਚ ਇਹ ਤੱਥ ਵਿਚੋਂ ਸਾਫ ਝਲਕਦੀ ਹੈ ਕਿ ਇਹ ਸੱਤਾ ਵਿਚ ਆਉਣ ਮਗਰੋਂ 800 ਸਰਕਾਰੀ ਸਕੂਲ ਬੰਦ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਕੋਈ ਵੀ ਅਗਾਂਹਵਧੂ ਸਰਕਾਰ ਸਕੂਲ ਬੰਦ ਨਹੀਂ ਕਰਦੀ, ਕਿਉਂਕਿ ਇਸ ਨਾਲ ਸੂਬੇ ਦੀ ਪੂਰੀ ਪੀੜ੍ਹੀ ਸਿੱਖਿਆ ਤੋਂ ਵਾਂਝੀ ਰਹਿ ਜਾਵੇਗੀ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਪੈਸੇ ਦੀ ਕਮੀ ਕਰਕੇ ਸਕੂਲ ਬੰਦ ਨਹੀਂ ਸੀ ਹੋਣੇ ਚਾਹੀਦੇ , ਇਸ ਦੀ ਥਾਂ ਮੰਤਰੀਆਂ ਦੇ ਵਿਦੇਸ਼ਾਂ ਦੌਰਿਆਂ, ਸਰਕਾਰੀ ਬੰਗਲਿਆਂ ਦੀ ਸਜਾਵਟ ਦੇ ਖਰਚੇ ਨੂੰ ਘਟਾਇਆ ਜਾ ਸਕਦਾ ਸੀ।
ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਲਗਾਤਾਰ ਤੀਜੀ ਵਾਰ ਜਿੱਤਣ ਦੀ ਭਵਿੱਖਬਾਣੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਵੋਟਰ ਉਹਨਾਂ ਪ੍ਰਾਜੈਕਟਾਂ ਤੋਂ ਭਲੀ-ਭਾਂਤ ਵਾਕਿਫ ਹਨ, ਜਿਹੜੇ ਬੀਬਾ ਬਾਦਲ ਦੇ ਯਤਨਾਂ ਸਦਕਾ ਪਿਛਲੇ ਇੱਕ ਦਹਾਕੇ ਦੌਰਾਨ ਬਠਿੰਡਾ ਵਿਚ ਆਏ ਹਨ। ਬੀਬਾ ਬਾਦਲ ਦਾ ਰਿਪੋਰਟ ਕਾਰਡ ਹੀ ਉਹਨਾਂ ਨੂੰ ਜਿਤਾਏਗਾ। ਕਾਂਗਰਸ ਅਤੇ ਆਪ ਦਾ ਸਫਾਇਆ ਹੋਵੇਗਾ। ਬਠਿੰਡਾ ਦੇ ਲੋਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚ ਮੁੜ ਆਪਣਾ ਭਰੋਸਾ ਜਤਾਉਣਗੇ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਚੋਣਾਂ 'ਚ ਕਾਂਗਰਸ ਦਾ ਸਫਾਇਆ ਕਰਵਾਏਗੀ।
ਇਹ ਕਹਿੰਦਿਆਂ ਕਿ ਅਮਰਿੰਦਰ ਸਿੰਘ ਅਜੇ ਵੀ 1947 ਤੋਂ ਪਹਿਲਾਂ ਵਾਲੀ ਮਾਨਸਿਕਤਾ ਚੁੱਕੀ ਫਿਰਦਾ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਆਗੂਆਂ ਦੀ ਲੋੜ ਹੁੰਦੀ ਹੈ, ਜਿਹੜੇ ਮੁੱਦਿਆਂ ਨੂੰ ਸਮਝਦੇ ਹਨ ਅਤੇ ਉਹਨਾਂ ਦੇ ਹੱਲ ਲਈ ਵਚਨਬੱਧ ਹੁੰਦੇ ਹਨ। ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਇੱਕ ਅਰਥ-ਸਾਸ਼ਤਰੀ ਨਾਲੋਂ ਵੱਧ ਇੱਕ ਕਵੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਖੇਤੀ ਸੰਕਟ, ਵਧੀਆ ਸਕੂਲ ਅਤੇ ਹਸਪਤਾਲ, ਰੁਜ਼ਗਾਰ ਮੁਹੱਈਆ ਕਰਾਉਣ ਵਰਗੇ ਮਸਲਿਆਂ ਨੂੰ ਹੱਲ ਕਰਨ ਦੀ ਕੋਈ ਨੀਅਤ ਹੀ ਨਹੀਂ ਹੈ। ਉਹਨਾਂ ਕਿਹਾ ਕਿ ਰੋਮ ਜਲ ਰਿਹਾ ਹੈ ਅਤੇ ਨੀਰੋ ਬੰਸਰੀ ਵਜਾ ਰਿਹਾ ਹੈ।