“ਹਤਾਸ਼ ਮੁੱਖ ਮੰਤਰੀ ਚੋਣਾਂ ‘ਚ ਕਾਂਗਰਸ ਦੀ ਯਕੀਨੀ ਹਾਰ ਤੋਂ ਬਾਅਦ ਆਪਣੀ ਕੁਰਸੀ ਬਚਾਉਣ ਲਈ ਤਰਲੋ ਮੱਛੀ ਹੋ ਰਿਹੈ”
ਮੁੱਖ ਮੰਤਰੀ ਵੱਲੋਂ ਹਰਮਿਸਰਤ ਉਤੇ ਕਾਤਲਾਨਾ ਹਮਲੇ ਨੂੰ ਜਾਇਜ਼ ਕਰਾਰ ਦੇਣਾ ਸ਼ਰਮਨਾਕ ਹਰਕਤ - ਸੁਖਬੀਰ
ਚੰਢੀਗੜ ਮਈ 12 – ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਉਤੇ ਵਰ੍ਹਦੇ ਹੋਏ ਕਿਹਾ ਕਿ ਅਮਰਿੰਦਰ ਵਲੋਂ ਹਰਸਿਮਰਤ ਕੌਰ ਬਾਦਲ ਉਤੇ ਕੱਲ ਰਾਤ ਕਾਂਗਰਸੀ ਗੁੰਡਿਆਂ ਵਲੋਂ ਕੀਤੇ ਕਾਤਲਾਨਾ ਹਮਲੇ ਨੂੰ ਜਾਇਜ਼ ਕਰਾਰ ਦੇਣ ਨੂੰ “ਇਕ ਸ਼ਰਮਨਾਕ ਹਰਕਤ” ਕਰਾਰ ਦਿੰਦਿਆਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿਚ ਆਪਣੀ ਯਕੀਨੀ ਸ਼ਰਮਨਾਕ ਹਾਰ ਭਾਂਪ ਕੇ ਕਾਂਗਰਸ ਪਾਰਟੀ ਪੰਜਾਬ ਦੇ ਅਮਨ ਨੂੰ ਮੁੜ ਲਾਂਬੂ ਲਾਉਣ ਦੇ ਰਾਹ ਦੇ ਤੁਰ ਪਈ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਮਰੰਿਦਰ ਹੁਣ ਇਸ ਲਈ ਹਤਾਸ਼ ਹਨ ਕਿਉਂਕਿ ਉਹਨਾਂ ਨੂੰ ਕਾਂਗਰਸ ਦੀ ਭਾਰੀ ਹਾਰ ਸਪਸ਼ਟ ਨਜ਼ਰ ਆ ਰਹੀ ਹੈ ਜਿਸ ਪਿਛੋਂ ਉਹਨਾਂ ਦੀ ਮੁਖ ਮੰਤਰੀ ਦੀ ਕੁਰਸੀ ਖੋਹੀ ਜਾਣੀ ਯਕੀਨੀ ਗਲ ਹੈ। ਇਸ ਦੇ ਨਾਲ ਉਹਨਾਂ ਦਾ ਸਿਆਸੀ ਕੈਰੀਅਰ ਭੀ ਖਤਮ ਹੋ ਜਾਏਗਾ- ਇਹ ਚੋਣ ਸਚਮੁਚ ਅਮਰਿੰਦਰ ਦੀ ਆਖਰੀ ਚੋਣ ਹੋ ਨਿਬੜੇਗੀ। ਇਸੇ ਤੋਂ ਬਚਣ ਲਈ ਹੁਣ ਉਹ ਅਤੇ ਉਸ ਦੇ ਚਹੇਤੇ ਹਿੰਸਾ ਅਤੇ ਪਿਰਕੂ ਨਫਰਤ ਦੇ ਘਿਨਾਉਣੇ ਏਜੰਡੇ ਤੇ ਉਤਾਰੂ ਹੋ ਗਏ ਹਨ, ਜਿਸ ਨੂੰ ਪੰਜਾਬੀ ਕਰਾਰਾ ਜਵਾਬ ਦੇਣਗੇ।
ਸਰਦਾਰ ਬਾਦਲ ਨੇ ਚੋਣ ਕਮਿਸ਼ਨ ਂੂੰ ਜ਼ੋਰ ਦੇ ਕੇ ਕਿਹਾ ਕਿ ਉਹ ਬਠਿੰਡਾ ਵਿਚ ਪਲਿਸ ਮੁਖੀ ਦੀ ਸ਼ਹਿ ਉਤੇ ਕਤਿੀ ਜਾ ਰਹੀ ਖੁਲੇਆਮ ਗੁੰਡਾ ਗਰਦੀ ਦੇ ਨਾਚ ਨੂੰ ਰੋਕਣ ਲਈ ਆਪਣੀ ਸੰਵਿਧਾਨਕ ਜ਼ਿੰੇਮਵਾਰੀ ਨਿਭਾਉਣ ਤੇ ਪੁਰ ਅਮਨ ਅਤੇ ਨਿਰਪੱਖ ਚੋਣ ਅਮਲ ਯਕੀਨੀ ਬਨਾਉਣ ।
ਸ਼੍ਰੋਮਣੀ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ਉਤੇ ਕਲ ਰਾਤੀਂ ਹੋਏ ਜਾਨ ਲੇਵਾ ਹਮਲੇ ਅਤੇ ਕਾਂਗਰਸ ਪਾਰਟੀ ਵੱਲੋਂ ਫਿਰਕੂ ਨਫਰਤ ਫੈਲਾਉਣ ਵਾਲੇ ਬਿਆਨਾਂ ਵਿਰੁਧ ਚੋਣ ਕਮਿਸ਼ਨ ਕੋਲ ਸ਼ਿਕਾਤਿ ਕੀਤੀ ਹੈ ਅਤੇ ੋੁਸ ਨੂਂ ਤੁਰੰਤ ਅਸਰਦਾਇਕ ਕਾਰਵਾਈ ਕਰਨ ਲਈ ਕਿਹਾ ਹੈ
ਅਕਾਲੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਗੁੰਡਾ ਅੰਸਰਾਂ ਅਤੇ ਪੁਲਿਸ ਦੀ ਅੰਨ੍ਹੀ ਦੁਰਵਰਤੋਂ ਰਾਂਹੀਂ ਚੋਣਾਂ ਵਿਚ ਲੱਕ ਤੋੜਵੀਂ ਹਾਰ ਤੋਂ ਬਚਣਾ ਚਾਹੁੰਦੀ ਹੈ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਏਗਾ।ਇਹਨਾਂ ਚੋਣਾਂ ਵਿਚ ਕਾਂਗਰਸ ਨੂੰ ਰਿਕਾਰਡ ਤੋੜ ਸ਼ਿਕਸਤ ਯਕੀਨੀ ਹੋ ਚੁੱਕੀ ਹੈ ਜਿਸ ਨੂੰ ਦੇਖ ਕੇ ਹੀ ਹੁਣ ਆਖਰੀ ਦਿਨਾਂ ਵਿਚ ਅਮਰਿੰਦਰ ਹਤਾਸ਼ਾ ਦੀ ਸਿਖਰ ਤੇ ਪਹੁੰਚ ਚੁੱਕਾ ਹੈ ਤੇ ਆਪਣੇ ਆਪ ਨੂੰ ਬਚਾਉਣ ਲਈ ਪੁਰੇ ਪੰਜਾਬ ਨੂੰ ਭੱਠੀ ਦੇ ਮੂੰ ਵਿਚ ਧਕੇਲਣ ਵਾਲੀ ਰਣਨੀਤੀ ਤੇ ਉਤਾਰੂ ਹੋ ਗਿਾਆ ਹੈ। ਪਰ ਫਿਰ ਭੀ ਉਹ ਨਮੋਸ਼ੀ ਜਨਕ ਹਾਰ ਤੋਂ ਬਚ ਨਹੀਂ ਪਾਏਗਾ ।
ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਬਠਿੰਡਾ ਦੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵੱਲੋਂ ਹਿੰਦੂ ਤੇ ਸਿਖ ਭਾਈਚਾਰੇ ਵਲੋਂ ਇਕ ਦੂਜੇ ਨੂੰ ਮਾਰ ਮੁਕਾਉਣ ਦੀਆਂ ਗੱਲਾਂ ਕਰਕੇ ਪੰਜਾਬ ਨੂੰ ਮੁੜ ਫਿਰਕੂ ਤੇ ਹਿੰਸਕ ਦੌਰ ਵਿਚ ਦਾਖਲ ਕਰਨ ਦੀ ਕੋੋਝੀ ਪਰ ਅਸਫਲ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਬੀਤੇ ਦੌਰ ਵਿਚ ਭੀ ਪੰਜਾਬ ਵਿਚ ਫਿਰਕੂ ਹਿੰਸਾ ਪਿਛੇ ਕਾਂਗਰਸ ਦੀ ਹੀ ਸਾਜ਼ਿਸ਼ ਕੰਮ ਕਰ ਰਹੀ ਸੀ ਜਿਸ ਨੂੰ ਨਿਰਪੱਖ ਲੋਕਾਂ ਨੇ ਸਾਬਤ ਕਰ ਦਿਤਾ ਹੈ। ਪਰ ਲਗਦਾ ਹੈ ਕਿ ਕਾਂਗਰਸ ਨੇ ਬੀਤੇ ਤੋਂ ਕੁਝ ਨਹੀਂ ਸਿਖਆ”
ਇਥੇ ਜਾਰੀ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ, “ਮੱੁਖ ਮੰਤਰੀ ਵੱਲੋਂ ਇਸ ਤਰਾਂ ਗੁੰਡਾ ਗਰਦੀ ਨੂੰ ਸਹੀ ਕਰਾਰ ਦੇਣ ਨੇ ਅਤੇ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਦੇ ਕਾਲੇ ਦਿਨਾਂ ਦੀ ਗੱਲ ਦੀ ਆੜ ਵਿਚ ਭਰਾਵਾਂ ਭਰਾਵਾਂ ਵਾਂਗ ਪਿਆਰ , ਅਮਨ ਅਤੇ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਵਿਚ ਨਫਰਤ ਪੈਦਾ ਕਰਨ ਵਾਲੇ ਭੜਕਾਊ ਫਿਰਕੂ ਬਿਆਨਾਂ ਨੇ ਸਿੱਧ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਨੂੰ ਆਪਣੀ ਸ਼ਰਮਨਾਕ ਹਾਰ ਸਾਫ ਦਿਖਾਈ ਦੇਣ ਲੱਗ ਪਈ ਹੈ ਅਤੇ ਹੁਣ ਉਹ ਲੋਕਾਂ ਦਾ ਧਿਆਨ ਅਸਲ ਮੁਦਿਆਂ ਤੋਂ ਭਟਕਾਉਣ ਲਈ ਪੰਜਾਬ ਵਿਚ ਮੁੜ ਤੋਂ ਫਿਰਕੂ ਤੇ ਹਿੰਸਕ ਏਜੰਡ ਲਾਗੂ ਕਰਨ ਦੇ ਰਾਹ ਤੇ ਤੁਰ ਪਈ ਹੈ। ਪਰ ਭਰਾਵਾਂ ਤੋਂ ਭੀ ਵੱਧ ਪਿਆਰ ਤੇ ਆਪਸੀ ਮਿਲਵਰਤਣ ਨਾਲ ਰਹਿ ਰਹੇ ਹਿੰਦੂ ਤੇ ਸਿੱਖ ਭਾਈਚਾਰੇ ਕਾਂਗਰਸ ਨੂੰ ਉਸਦੇ ਇਸ ਗੁਨਾਹ ਦੀ ਸਖਤ ਸਜ਼ਾ ਦਏਗੀ। ਫਿਰਕੂ ਪਾੜਾ ਪਾਉਣ ਦੀ ਕੋਸ਼ਿਸ਼ ਕਰ ਕੇ ਕਾਂਗਰਸ ਅਤੇ ਅਮਰਿੰਦਰ ਨੇ ਵੱਡੀ ਭੁੱਲ ਕਰ ਲਈ ਹੈ, ਜਿਸ ਤੇ ਹੁਣ ਉਹ ਹਮੇਸ਼ਾਂ ਪਛਤਾਉਂਦੇ ਰਹਿਣਗੇ”