ਪਰਮਿੰਦਰ ਢੀਂਡਸਾ ਨੇ ਅੰਕੜੇ ਜਾਰੀ ਕਰਕੇ ਦਿਖਾਇਆ ਕਿ ਕਾਂਗਰਸ ਸਰਕਾਰ ਵੱਲੋਂ ਚੁੱਕੇ ਭਾਰੀ ਕਰਜ਼ਿਆਂ ਦੇ ਬਾਵਜੂਦ ਆਰਥਿਕ ਵਿਕਾਸ ਵਿਚ ਗਿਰਾਵਟ ਆਈ ਅਤੇ ਵਿੱਤੀ ਘਾਟਾ ਵੱਡਾ ਹੋਇਆ
ਚੰਡੀਗੜ•/22 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸੀ ਰਾਜ ਦੌਰਾਨ ਪੰਜਾਬ ਦੀ ਅਰਥ-ਵਿਵਸਥਾ ਨੂੰ ਕਾਫੀ ਸੱਟ ਵੱਜੀ ਹੈ। ਬਜਟ ਦੇ ਅੰਕੜੇ ਦੱਸਦੇ ਹਨ ਕਿ ਆਰਥਿਕ ਵਿਕਾਸ ਦੀ ਦਰ ਥੱਲੇ ਨੂੰ ਗਈ ਅਤੇ ਵਿੱਤੀ ਘਾਟਾ ਉੱਪਰ ਵੱਲ ਨੂੰ ਗਿਆ ਹੈ, ਜਿਸ ਕਰਕੇ ਸਰਕਾਰ ਨੂੰ ਅੰਕੜੇ ਛੁਪਾਉਂਦਿਆਂ ਇੱਕ ਅਜਿਹਾ ਬਜਟ ਪੇਸ਼ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ , ਜੋ ਕਿ ਵਿੱਤੀ ਹਾਲਤ ਦੀ ਅਸਲੀ ਤਸਵੀਰ ਨੂੰ ਦਿਖਾਉਂਦਾ ਘੱਟ ਅਤੇ ਓਹਲਾ ਵਧੇਰਾ ਰੱਖਦਾ ਹੈ।
ਵਿਧਾਨ ਸਭਾ ਦੇ ਗਲਿਆਰੇ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਜਟ ਵਿਚ ਵਿਖਾਏ ਗਏ ਝੂਠੇ ਅੰਕੜਿਆਂ ਦੀ ਸਮਾਜ ਦੇ ਹਰੇਕ ਵਰਗ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਉਹਨਾਂ ਕਿਹਾ ਕਿ ਇਹ ਅੰਕੜੇ ਇੰਨੇ ਝੂਠੇ ਹਨ ਕਿ ਕਰਮਚਾਰੀਆਂ ਨੂੰ ਡੀਏ ਦੇ ਬਕਾਏ ਦੇਣਾ ਅਤੇ ਸਮਾਜ ਭਲਾਈ ਸਕੀਮਾਂ ਲਈ ਫੰਡ ਦੇਣਾ ਤਾਂ ਦੂਰ ਦੀ ਗੱਲ, ਸਰਕਾਰ ਲਈ ਕਰਮਚਾਰੀਆਂ ਨੂੰ ਤਨਖਾਹਾਂ ਦੇਣੀਆਂ ਵੀ ਮੁਸ਼ਕਿਲ ਹੋ ਜਾਣਗੀਆਂ। ਉਹਨਾਂ ਕਿਹਾ ਕਿ ਬਜਟ ਵਿਚ ਬਿਜਲੀ ਸਬਸਿਡੀ ਦੇ 4500 ਕਰੋੜ ਰੁਪਏ ਦੇ ਬਕਾਏ, ਕਰਮਚਾਰੀਆਂ ਲਈ ਡੀਏ ਅਤੇ ਤਨਖਾਹਾਂ ਵਾਸਤੇ ਥੁੜ•ਦੇ1000 ਕਰੋੜ
ਰੁਪਏ ਅਤੇ ਖਜ਼ਾਨੇ ਦੇ ਬਕਾਇਆ ਪਏ 4 ਹਜ਼ਾਰ ਕਰੋੜ ਰੁਪਏ ਦੇ ਬਿਲਾਂ ਦਾ ਕੋਈ ਜ਼ਿਕਰ ਨਹੀਂ ਹੈ।
ਸਰਦਾਰ ਢੀਂਡਸਾ ਨੇ ਸਰਕਾਰ ਵੱਲੋਂ ਪਿਛਲੇ ਦਰਵਾਜ਼ੇ ਰਾਹੀਂ ਲੋਕਾਂ ਉੱਤੇ ਟੈਕਸ ਥੋਪਣ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ, ਜਿਸ ਤਹਿਤ ਸਰਕਾਰ ਅਪ੍ਰੈਲ 2019 ਤੋਂ ਸਟੈਂਪ ਡਿਊਟੀ ਵਿਚ 3 ਫੀਸਦੀ ਦਾ ਵਾਧਾ ਕਰਨ ਦਾ ਐਲਾਨ ਕਰ ਰਹੀ ਹੈ, ਪਰ ਇਸ ਨੂੰ ਬਜਟ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਆਰਥਿਕ ਵਿਕਾਸ ਦੀ ਦਰ ਸੂਬੇ ਦੀ ਤਰੱਕੀ ਦਾ ਸਭ ਤੋਂ ਅਹਿਮ ਸੰਕੇਤ ਹੁੰਦਾ ਹੈ ਅਤੇ ਇਹ ਦਰ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ 7.16 ਫੀਸਦੀ ਸੀ, ਜੋ ਕਿ ਘਟ ਕੇ 5.93 ਫੀਸਦੀ ਹੋ ਗਈ ਹੈ। ਉਹਨਾਂ ਕਿਹਾ ਕਿ ਘਟੀ ਵਿਕਾਸ ਦਰ ਅਤੇ ਵਧੇ ਵਿੱਤੀ ਘਾਟੇ ਕਰਕੇ ਸਰਕਾਰ ਹੁਣ ਆਪਣੀ ਆਮਦਨ ਦਾ ਪਹਿਲਾਂ ਨਾਲੋਂ ਵੱਡਾ ਹਿੱਸਾ ਖਰਚ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਰਾਜ ਵੇਲੇ ਆਮਦਨ ਘਾਟਾ 1.7 ਫੀਸਦੀ ਹੈ, ਜੋ ਹੁਣ ਵਧ ਕੇ 2.3 ਫੀਸਦੀ ਹੋ ਚੁੱਕਿਆ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵਿੱਤੀ ਅਨੁਸਾਸ਼ਨ ਕਾਇਮ ਰੱਖਣ ਵਿਚ ਵੀ ਬੁਰੀ ਤਰ•ਾਂ ਨਾਕਾਮ ਹੋ ਰਹੀ ਹੈ। ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਕੇਂਦਰ ਦੇ ਨਿਯਮਾਂ ਅਨੁਸਾਰ ਵਿੱਤੀ ਘਾਟਾ 3 ਫੀਸਦੀ ਉੱਤੇ ਰੱਖਿਆ ਜਾਂਦਾ ਸੀ ਅਤੇ ਇਹ ਹੁਣ ਵਧ ਕੇ 3.4 ਫੀਸਦੀ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਇਸ ਦਾ ਇੱਕ ਕਾਰਣ ਸਰਕਾਰ ਵੱਲੋਂ ਭਾਰੀ ਮਾਤਰਾ ਵਿਚ ਲਏ ਜਾ ਰਹੇ ਕਰਜ਼ੇ ਹਨ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ। ਪਰ ਕਾਂਗਰਸ ਸਰਕਾਰ ਇਸ ਤੋਂ ਪਹਿਲਾਂ ਹੀ 28 ਹਜ਼ਾਰ ਕਰੋੜ ਦਾ ਕਰਜ਼ਾ ਲੈ ਚੁੱਕੀ ਹੈ ਅਤੇ 20 ਹਜ਼ਾਰ ਕਰੋੜ ਦਾ ਕਰਜ਼ਾ ਇਸ ਸਾਲ ਲੈਣ ਲਈ ਤਿਆਰ ਹੈ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਿਆ ਕਰਜ਼ਾ ਤਾਂ ਵਧ ਚੁੱਕਿਆ ਹੈ ਪਰੰਤੂ ਟੈਕਸ ਤੋਂ ਹੋਣ ਵਾਲੀ ਆਮਦਨ ਵਿਚ ਕਮੀ ਆਈ ਹੈ। ਉਹਨਾਂ ਕਿਹਾ ਕਿ ਕਰਜ਼ਿਆਂ ਨੂੰ ਆਮਦਨ ਵਜੋਂ ਵਿਖਾ ਕੇ ਇਸ ਆਮਦਨ ਨੂੰ ਵਧਾ ਚੜ•ਾ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਐਕਸਾਇਜ਼ ਕਮਾਈ ਵਿਚ ਆਪਣਾ 6 ਹਜ਼ਾਰ ਕਰੋੜ ਰੁਪਏ ਦਾ ਟੀਚਾ ਹਾਸਿਲ ਕਰਨ ਵਿਚ ਨਾਕਾਮ ਹੋ ਚੁੱਕੀ ਹੈ ਅਤੇ ਇਸ ਵੱਲੋਂ ਸੋਧੇ ਟੀਚੇ ਵਿਚ ਵਿਖਾਇਆ ਗਿਆ ਹੈ ਕਿ ਇਸ ਨੂੰ 600 ਕਰੋੜ ਰੁਪਏ ਦਾ ਘਾਟਾ ਸਹਿਣਾ ਪਵੇਗਾ। ਉਹਨਾਂ ਕਿਹਾ ਕਿ ਇਸੇ ਤਰ•ਾਂ ਸਟੈਂਪ ਡਿਊਟੀ ਤੋਂ ਕਮਾਈ ਵਿਚ ਵੀ ਸਰਕਾਰ ਨੂੰ 400 ਕਰੋੜ ਰੁਪਏ ਦਾ ਘਾਟਾ ਸਹਿਣਾ ਪਵੇਗਾ। ਉਹਨਾਂ ਕਿਹਾ ਕਿ ਮਾਈਨਿੰਗ ਦੇ ਅੰਕੜੇ ਹੋਰ ਵੀ ਪਰੇਸ਼ਾਨ ਕਰਨ ਵਾਲੇ ਹਨ। ਕਾਂਗਰਸ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਉਹ 2 ਹਜ਼ਾਰ ਕਰੋੜ ਦੀ ਕਮਾਈ ਯਕੀਨੀ ਬਣਾਉਣਗੇ ਜਦ ਕਿ ਸਰਕਾਰ ਨੇ ਕਿਹਾ ਹੈ ਕਿ ਇਹ 300 ਕਰੋੜ ਰੁਪਏ ਕਮਾਏਗੀ। ਰੇਤੇ ਦੀਆਂ ਖੱਡਾਂ ਤੋਂ ਸੂਬੇ ਨੂੰ ਸਿਰਫ 32 ਕਰੋੜ ਰੁਪਏ ਦੀ ਕਮਾਈ ਹੋਣ ਦੀ ਸੰਭਾਵਨਾ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਟੈਕਸਾਂ ਤੋਂ ਹੋਣ ਵਾਲੀ ਆਮਦਨ ਵਿਚ ਹੋਇਆ 2 ਤੋਂ 3 ਫੀਸਦੀ ਵਾਧਾ ਵੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਅੰਤਿਮ ਰੂਪ ਦੇਣ ਕਰਕੇ ਮਿਲੇ ਜੀਐਸਟੀ ਮੁਆਵਜ਼ੇ ਨਾਲ ਸੰਭਵ ਹੋਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸੂਬੇ ਦੀ ਆਪਣੀ ਟੈਕਸਾਂ ਤੋਂ ਆਮਦਨ ਅਤੇ ਕੇਂਦਰ ਤੋਂ ਹਾਸਿਲ ਹੋਣ ਵਾਲੀ ਰਾਸ਼ੀ ਕ੍ਰਮਵਾਰ 8 ਫੀਸਦੀ ਅਤੇ 20 ਫੀਸਦੀ ਸੀ। ਹੁਣ ਇਹ ਦੋਵਾਂ ਵਿਚਕਾਰ 50 ਫੀਸਦੀ ਵੰਡੀ ਜਾ ਚੁੱਕੀ ਹੈ, ਜੋ ਕਿ ਇੱਕ ਚੰਗਾ ਸੰਕੇਤ ਨਹੀ ਹੈ।