ਮਾਮਲੇ ਦੀ ਨਿਸ਼ਚਿਤ ਸਮੇਂ ਅੰਦਰ ਸੀ ਬੀ ਆਈ ਜਾਂਚ ਕਰਵਾਈ ਜਾਵੇ : ਡਾ. ਦਲਜੀਤ ਸਿੰਘ ਚੀਮਾ, ਪਵਨ ਟੀਨੂੰ
ਚੰਡੀਗੜ੍ਹ, 28 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੁੰ ਐਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਸ਼ਮੂਲੀਅਤ ਕਰ ਕੇ ਤੁਰੰਤ ਸੂਬਾ ਵਜ਼ਾਰਤ ਵਿਚੋਂ ਛੇਕਿਆ ਜਾਵੇ, ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਪਵਨ ਕੁਮਾਰ ਟੀਨੂੰ ਨੇ ਸੀ ਬੀ ਆਈ ਵੱਲੋਂ ਕੇਂਦਰੀ ਸਮਾਜ ਭਲਾਈ ਤੇ ਸਸ਼ਕਤੀਕਰਨ ਮਾਮਲੇ ਵੱਲੋਂ ਕੀਤੇ ਹੁਕਮਾਂ ਮਗਰੋਂ ਆਰੰਭੀ ਪੜਤਾਲ ਮਗਰੋਂ ਕਿਹਾ ਕਿ ਜਦੋਂ ਤੱਕ ਧਰਮਸੋਤ ਪੰਜਾਬ ਮਿੰਤਰੀ ਮੰਡਲ ਵਿਚ ਮੰਤਰੀ ਬਣੇ ਰਹਿੰਦੇ ਹਨ, ਉਦੋਂ ਤੱਕ ਮਾਮਲੇ ਦੀ ਆਜ਼ਾਦ ਤੇ ਨਿਰਪੱਖ ਜਾਂਚ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਸਮਾਜ ਭਲਾਈ ਵਿਭਾਗ ਨੇ ਇਸ ਮਾਮਲੇ ਵਿਚ ਆਪਣਾ ਸਾਰਾ ਰਿਕਾਰਡ ਸੀ ਬੀ ਆਈ ਹਵਾਲੇ ਕਰ ਦਿੱਤਾ ਹੈ ਅਤੇ ਇਸ ਤੋਂ ਆਪਣੇ ਹੀ ਮੰਤਰੀ ਦੇ ਖਿਲਾਫ ਇਤਰਾਜ਼ਯੋਗ ਦਸਤਾਵੇਜ਼ ਸੌਂਪੇ ਜਾਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਮੰਤਰੀ ਨੂੰ ਆਪਣੇ ਆਪ ਨੈਤਿਕ ਆਧਾਰ ’ਤੇ ਅਸਤੀਫਾ ਦੇ ਦੇਣਾ ਚਾਹੀਦਾ ਪਰ ਉਸ ਤੋਂ ਅਜਿਹੀ ਆਸ ਕਰਨੀ ਹੀ ਗਲਤ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪ ਧਰਮਸੋਤ ਨੁੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ।
ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸ੍ਰੀ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਅਕਾਲੀ ਦਲ ਇਸ ਮਾਮਲੇ ਨੁੰ ਨਿਰੰਤਰ ਚੁੱਕ ਰਿਹਾ ਹੈ ਤੇ ਉਹ ਸਮਾਜ ਭਲਾਈ ਮੰਤਰੀ ਧਾਵਰ ਚੰਦ ਗਹਿਲੋਤ ਨਾਲ ਵੀ ਮੁਲਾਕਾਤ ਕਰ ਕੇ 64 ਕਰੋੜ ਰੁਪਏ ਦੇ ਐਸ ਸੀ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਦੀ ਮੰਗ ਕਰ ਚੁੱਕਾ ਹੈ। ਇਸ ਘੁਟਾਲੇ ਨੂੰ ਵਿਭਾਗ ਦੇ ਤਤਕਾਲੀ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਬੇਨਕਾਬ ਕੀਤਾ ਸੀ। ਉਹਨਾਂ ਕਿਹਾÇ ਕ ਭਾਵੇਂ ਕੇਂਦਰ ਸਰਕਾਰ ਨੇ ਕੇਸ ਦੀ ਸੀ ਬੀ ਆਈ ਜਾਂਚ ਕਰਵਾਉਣ ਦੇ ਫੈਸਲੇ ਲਈ 10 ਮਹੀਨਿਆਂ ਦਾ ਸਮਾਂ ਲੈ ਲਿਆ ਹੈ ਪਰ ਇਸਨੁੰ ਹੁਣ ਮਾਮਲੇ ਦੀ ਤੇਜ਼ ਰਫਤਾਰ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਉਹਨਾਂ ਲੱਖਾਂ ਵਿਦਿਆਰਥੀਆਂ ਨੁੰ ਨਿਆਂ ਮਿਲ ਸਕੇ ਜਿਹਨਾਂ ਦਾ ਭਵਿੱਖ ਧਰਮਸੋਤ ਨੇ ਖਰਾਬ ਕੀਤਾ ਹੈ। ਉਹਨਾਂ ਕਿਹ ਕਿ ਸੀ ਬੀ ਆਈ ਨੁੰ ਇਕ ਨਿਸ਼ਚਿਤ ਸਮੇਂ ਅੰਦਰ ਜਾਂਚ ਮੁਕੰਮਲ ਕਰਨ ਦੀ ਹਦਾਇਤ ਕੀਤੀ ਜਾਣੀ ਚਾਹੀਦੀ ਹੈ।
ਸ੍ਰੀ ਟੀਨੂੰ ਨੇ ਕਿਹਾ ਕਿ ਧਰਮਸੋਤ ਨੇ ਭ੍ਰਿਸ਼ਟਾਚਾਰ ਦੇ ਸਾਰੇ ਹੱਦ ਬੰਨੇ ਟੱਪ ਦਿੱਤੇ ਹਨ। ਉਹਨਾਂ ਕਿਹਾ ਕਿ ਮੰਤਰੀ ਨੇ ਪਹਿਲਾਂ ਡਾਇਰੈਕਟੋਰੇਟ ਤੋਂ ਸਾਰੀਆਂ ਤਾਕਤਾਂ ਲੈ ਲਈਆਂ ਤੇ ਆਪਣੇ ਨੇੜਲੇ ਜੂਨੀਅਰ ਅਫਸਰ ਨੁੰ ਤਾਕਤਾਂ ਦੇ ਦਿੱਤੀਆਂ। ਉਹਨਾਂ ਕਿਹਾ ਕਿ ਇਸ ਮਗਰੋਂ ਕੇਂਦਰ ਸਰਕਾਰ ਤੋਂ ਪ੍ਰਾਪਤ ਹੋਏ 39 ਕਰੋੜ ਰੁਪਏ ਉਹਨਾਂ ਸੰਸਥਾਵਾਂ ਨੁੰ ਦੇ ਦਿੱਤੇ ਗਏ ਜੋ ਹੋਂਦ ਵਿਚ ਹੀ ਨਹੀਂ ਹਨ। ਉਹਨਾ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ 17 ਕਰੋੜ ਰੁਪਏ ਉਹਨਾਂ ਅਦਾਰਿਆਂ ਨੂੰ ਦੇ ਦਿੱਤੀ ਗਏ ਜਿਹਨਾਂ ਨੇ ਪਹਿਲਾਂ ਹੀ 7 ਕਰੋੜ ਰੁਪਏ ਸਰਕਾਰ ਦੇ ਦੇਣੇ ਸਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 309 ਕਰੋੜ ਰੁਪਏ ਜੋ ਕੇਂਦਰ ਤੋਂ ਐਸ ਸਕਾਲਰਸ਼ਿਪ ਵਾਸਤੇ ਮਿਲੇ ਸਨ, ਉਹ ਖੁਰਦ ਬੁਰਦ ਕਰ ਦਿੱਤੇ ਗਏ ਤੇ ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਡਾ. ਚੀਮਾ ਤੇ ਸ੍ਰੀ ਟੀਨੂੰ ਨੇ ਦੱਸਿਆ ਕਿ ਕਿਵੇਂ ਮੁੱਖ ੰਤਰੀ ਨੇ ਇਕ ਦਾਗੀ ਮੰਤਰੀ ਨੁੰ ਜਾਂਚ ਤੋਂ ਪਹਿਲਾਂ ਹੀ ਕਲੀਨ ਚਿੱਟ ਦੇ ਦਿੱਤੀ ਹੈ। ਉਹਨਾਂ ਕਿਹਾÇ ਕ ਇਸ ਮਗਰੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਦੀ ਹੱਦ 64 ਤੋਂ ਘਟਾ ਕੇ 7 ਕਰੋੜ ਰੁਪਏ ਤੱਕ ਲੈ ਆਏ ਤੇ ਮੁੱਖ ਸਕੱਤਰ ਤੋਂ ਅਜਿਹੀ ਜਾਂਚ ਕਰਵਾਈ ਜਿਸਦੀ ਰਿਪੋਰਟ ਹਾਲੇ ਤੱਕ ਲੋਕਾਂ ਸਾਹਮਣੇ ਨਹੀਂ ਆਈ। ਉਹਨਾਂ ਕਿਹਾ ਕਿ ਇਸ ਸਭ ਤੋਂ ਪਤਾ ਚਲਦਾ ਹੈ ਕਿ ਧਰਮਸੋਤ ਨੁੰ ਮੁੱਖ ਮੰਤਰੀ ਦਾ ਆਸ਼ੀਰਵਾਦ ਹਾਸਲ ਹੈ।