ਚੰਡੀਗੜ੍ਹ, 5 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਕਿਸਾਨਾਂ ਦੇ ਮਾਮਲੇ ’ਤੇ ਭਾਜਪਾ ਦੇ ਬਲੈਕਮੇਲ ਅੱਗੇ ਸਰੰਡਰ ਕਰ ਦਿੱਤਾ ਹੈ ਅਤੇ ਉਹ ਹੁਣ ਆਪਣੀ ਕਾਇਰਤਾ ਅਤੇ ਭਾਜੜ ’ਤੇ ਪਰਦਾ ਪਾਉਣ ਵਾਸਤੇ ਦਲੇਰੀ ਵਿਖਾ ਰਹੇ ਹਨ ਤੇ ਗਲਤ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।
ਸਾਬਕਾ ਉਪ ਮੁੱਖ ਮੰਤਰੀ ਨੇ ਅਮਰਿੰਦਰ ਸੰਘ ਵੱਲੋਂ ‘ਸਰਹੱਦ ਪਾਰ ਦਾ ਪੱਤਾ’ ਖੇਡਣ ਅਤੇ ਇਸਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਦੇਸ਼ ਨੂੰ ਡਰਾਉਣ ਦੇ ਯਤਨਾਂ ਦਾ ਵੀ ਮਖੌਲ ਉਡਾਇਆ।
ਸ੍ਰੀ ਬਾਦਲ ਨੇ ਕਿਹਾ ਕਿ ਮੈਨੂੰ ਇਸ ਮਾਮਲੇ ’ਤੇ ਤੁਹਾਡੇ ’ਤੇ ਵਿਸ਼ਵਾਸ ਕਰਨਾ ਪਵੇਗਾ। ਆਖਿਰਕਾਰ ਤੁਹਾਡੀ ਦਿਨ ਰਾਤ ਆਈ ਐਸ ਆਈ ਦੇ ਸੂਤਰਾਂ ਤੱਕ ਸਿੱਧੀ ਪਹੁੰਚ ਹੈ। ਤੁਹਾਡੇ ਨਾਲੋਂ ਕੌਣ ਜ਼ਿਆਦਾ ਚੰਗੀ ਤਰੀਕੇ ਜਾਣਦਾ ਹੈ ਕਿ ਸਾਡੀ ਧਰਤੀ ’ਤੇ ਪਾਕਿਸਤਾਨ ਕਿੰਨਾ ਹਾਜ਼ਰ ਹੈ ਖਾਸ ਤੌਰ ’ਤੇ ਕੁਲੀਨ ਤੇ ਸੰਵੇਦਨਸ਼ੀਲ ਥਾਵਾਂ ’ਤੇ ? ਪਰ ਰੱਬ ਦੇ ਵਾਸਤੇ ਸਾਨੂੰ ਇਹ ਨਾ ਦੱਸੋ ਕਿ ਪਾਕਿਸਤਾਨ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਗਤੀਵਿਧੀਆਂ ਰੋਕ ਸਕਦਾ ਹੈ। ਇਹ ਖ਼ਤਰਾ ਹਮੇਸ਼ਾ ਬਣਿਆ ਰਿਹਾ ਹੈ ਤੇ ਸਾਡੇ ਪੰਜਾਬ ਦੇ ਕਿਸਾਨ ਪਰਿਵਾਰਾਂ ਦੇ ਦਲੇਰ ਜਰਲੈਨ ਤੇ ਸੈਨਿਕ ਹਮੇਸ਼ਾ ਹੀ ਇਕ ਪਾਰਟ ਟਾਈਮ ਸੈਨਿਕ ਤੇ ਫਿਰ ਸਿਆਸਤਦਾਨ ਬਣਿਆਂ ਨਾਲੋਂ ਇਸ ਨਾਲ ਚੰਗੀ ਤਰੀਕੇ ਨਜਿੱਠਦੇ ਰਹੇ ਹਨ ਕਿਉਂਕਿ ਪਾਰਟ ਟਾਈਮ ਸੈਨਿਕ ਨੇ ਅਪਾਣਾ ਸਮਾਂ ਸਿਰਫ ਪਰਦੇ ਦੇ ਪਿੱਛੇ ਕਲਰਕਾਂ ਵਾਲੀਆਂ ਭੂਮਿਕਾਵਾਂ ਹੀ ਨਿਭਾਈਆਂ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਦਿੱਲੀ ਸੱਦ ਕੇ ਇਹ ਆਖਿਆ ਗਿਆ ਸੀ ਕਿ ਉਹ ਈ ਡੀ ਦਾ ਸਾਹਮਣਾ ਕਰਨ ਅਤੇ ਕਿਸਾਨਾਂ ਨਾਲ ਧੋਖਾ ਕਰਨ ਵਿਚੋਂ ਇਕ ਚੁਣ ਲੈਣ। ਉਹਨਾਂ ਕਿਹਾ ਕਿ ਇਹ ਚੋਣ ਸਪਸ਼ਟ ਹੋ ਗਈ ਕਿ ਉਹਨਾਂ ਨੇ ਅਮਿਤ ਸ਼ਾਹ ਨਾਲ ਮੀਟਿੰਗ ਵਿਚੋਂ ਬਾਹਰ ਆਉਂਦਿਆਂ ਹੀ ਪਹਿਲਾ ਵਿਕਲਪ ਚੁਣਿਆ ਤੇ ਕਿਸਾਨਾਂ ਨੂੰ ਆਪਣਾ ਸੰਘਰਸ਼ ਖ਼ਤਮ ਕਰਨ ਵਾਸਤੇ ਆਖਿਆ ਤੇ ਇਸ ਵਾਸਤੇ ਇਸ ਸ਼ਾਂਤੀਪੂਰਨ ਅੰਦੋਲਨ ਤੋਂ ਕੌਮੀ ਸੁਰੱਖਿਆ ਨੂੰ ਖ਼ਤਰਾ ਦੱਸਿਆ ।
ਅਕਾਲੀ ਆਗੂ ਨੇ ਕਿਹਾ ਕਿ ਦਿੱਲੀ ਵਿਚ ਹਰ ਕੋਈ ਜਾਣਦਾ ਹੈ ਕਿ ਕਿਸਾਨਾਂ ਦੀ ਪਿੱਠ ਪਿੱਛੇ ਇਸ ਹੈਰਾਨੀਜਨਕ ਮੀਟਿੰਗ ਵਿਚ ਕੀ ਵਾਪਰਿਆ ਹੈ। ਮੇਜ਼ਬਾਨ ਦੇ ਅੱਗੇ ਕੈਪਟਨ ਦੀਆਂ ਲੱਤਾਂ ਈ ਡੀ ਕਾਰਡ ਫੜ ਕੇ ਥਰ ਥਰ ਕੰਬ ਰਹੀਆਂ ਸਨ ਤੇ ਉਹਨਾਂ ਬਿਨਾਂ ਸੰਘਰਸ਼ ਕੀਤਿਆਂ ਖੇਤੀ ਕਾਨੂੰਨਾਂ ’ਤੇ ਬਲੈਕਮੇਲ ਅੱਗੇ ਸਰੰਡ ਕਰ ਦਿੱਤਾ। ਉਹਨਾਂ ਕਿਹਾ ਕਿ ਬਜਾਏ ਕੇਂਦਰ ਨੂੰ ਕਾਨੂੰਨ ਕਰਨ ਲਈ ਆਖਣ ਦੇ ਉਹਨਾਂ ਨੇ ਕਿਸਾਨਾਂ ਨੂੰ ਆਪਣਾ ਸੰਘਰਸ਼ ਵਾਪਸ ਲੈਣ ਅਤੇ ਹਾਰ ਮੰਨਣ ਤੇ ਘਰ ਵਾਪਸ ਜਾਣ ਲਈ ਆਖ ਕੇ ਹੈਰਾਨ ਕਰ ਦਿੱਤਾ। ਸ੍ਰੀ ਬਾਦਲ ਨੇ ਪੁੱਛਿਆ ਕਿ ਇਸ ਤੋਂ ਕੀ ਸਾਬਤ ਹੁੰਦਾ ਹੈ ? ਉਹਨਾਂ ਨਾਲ ਹੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਆਪਣੀ ਕਾਇਰਤਾ ਤੇ ਹਫੜਾ ਦਫੜੀ ’ਤੇ ਜਾਅਲੀ ਬਹਾਦਰੀ ਵਾਲੇ ਸ਼ਬਦਾਂ ਨਾਲ ਪਰਦਾ ਪਾਉਣਾ ਚਾਹੁੰਦੇ ਹਨ।
ਸਰਦਾਰ ਬਾਦਲ ਨੇ ਕਿਸਾਨਾਂ ਦੇ ਸੰਘਰਸ਼ ਕਾਰਨ ਕੌਮੀ ਸੁਰੱਖਿਆ ਨੂੰ ਖ਼ਤਰਾ ਹੋਣ ਦੇ ਬਿਆਨ ’ਤੇ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਕਿ ਬਹਾਦਰ ਕੈਪਟਨ ਨੇ ਸਿਰਫ ਉਹੀ ਕਹਾਣੀ ਪੜ੍ਹ ਕੇ ਸੁਣਾਈ ਜੋ ਉਹਨਾਂ ਨੂੰ ਭਾਜਪਾ ਹਾਈ ਕਮਾਂਡ ਨੇ ਆਖਿਆ ਸੀ। ਉਹਨਾਂ ਨੇ ਤੋਤੇ ਵਾਂਗੂ ਬੋਲ ਬੋਲੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਈ ਡੀ ਅਤੇ ਅਮਿਤ ਸ਼ਾਹ ਮੂਹਰੇ ਕਾਇਰਾਨਾ ਸਰੰਡਰ ਨਾਲ ਉਹ ਹੈਰਾਨ ਹੋ ਸਕਦੇ ਹਨ ਕਿ ਜੋ ਉਹਨਾਂ ਦੇ ਹਲਕੇ ਬਿਆਨਾਂ ਤੇ ਦਾਅਵੇਦਾਰੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਸਰੰਡਰ ਕੋਈ ਨਵਾਂ ਨਹੀਂ ਬਲਕਿ ਇਹ ਪੂਰਨ ਤੌਰ ’ਤੇ ਤੇ ਸ਼ਰਮਨਾਕ ਹੈ ਤੇ ਇਸ ਤਹਿਤ ਤਹਿਸੀਲ ਪੱਧਰ ਦਾ ਭਾਜਪਾ ਦਾ ਪੰਜਾਬ ਦਾ ਵਰਕਰ ਵੀ ਕੈਪਟਨ ਦੇ ਸਰਕਾਰੀ ਨਿੱਜੀ ਰਿਹਾਇਸ਼ਾਂ ਵਿਚ ਵੜ੍ਹ ਕੇ ਉਹਨਾਂ ਨੂੰ ਆਮ ਕੰਮ ਕਰਨ ਦੀ ਹਦਾਇਤ ਦੇ ਸਕਦਾ ਹੈ ਜਦਕਿ ਕਾਂਗਰਸ ਦੇ ਆਗੂ ਤੇ ਮੰਤਰੀਆਂ ਦੀ ਵੀ ਉਹਨਾਂ ਦੇ ਘਰ ਦੇ ਬਾਹਰ 500 ਗਜ਼ ਤੱਕ ਉਚਾ ਬੋਲਣ ਦੀ ਜੁਰੱਅਤ ਨਹੀਂ ਹੈ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਿਲੋਂ ਕਾਇਰ ਹਨ ਅਤੇ ਉਹਨਾਂ ਦੀ ਕਾਇਰਤਾ ਜਗ ਜਾਹਰ ਕਰਨ ਵਾਸਤੇ ਇਕ ਹੋਰ ਵੱਡਾ ਜਾਅਲੀ ਦਾਅਵਾ ਕਰਨ ਦੀ ਜ਼ਰੂਰਤ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਆਪਣੇ ਵਿਰੋਧੀਆਂ ਦੇ ਖਿਲਾਫ ਮੰਦੀ ਭਾਸ਼ਾ ਬੋਲਣ ਲਈ ਜਾਣੇ ਜਾਂਦੇ ਹਨ ਤਾਂ ਜੋ ਦਿੱਲੀ ਦੀਆਂ ਜਿਹੜੀਆਂ ਤਾਕਤਾਂ ਅੱਗੇ ਉਹ ਸਿਰ ਝੁਕਾਉਂਦੇ ਹਨ, ਉਹਨਾਂ ’ਤੇ ਪਰਦਾ ਪਾਇਆ ਜਾ ਸਕੇ। ਉਹ ਨਿੱਜੀ ਤੌਰ ’ਤੇ ਉਹਨਾਂ ਦੇ ਤਲਵੇ ਚਟਦੇ ਹਨ ਅਤੇ ਫਿਰ ਬਾਹਰ ਆ ਕੇ ਦਲੇਰੀ ਭਰੇ ਜਾਅਲੀ ਬਹਾਦਰੀ ਵਾਲੇ ਬਿਆਨ ਦਿੰਦੇ ਹਨ। ਇਹ ਉਹਨਾਂ ਦਾ ਨਿੱਤ ਦਾ ਕੰਮ ਹੈ ਤੇ ਹੁਣ ਹਰ ਕੋਈ ਇਸ ਤੋਂ ਜਾਣੂ ਹੈ। ਉਹਨਾਂ ਦੇ ਸਰਪ੍ਰਸਤ ਉਹਨਾਂ ਦੇ ਵੱਡੇ ਵੱਡੇ ਜਾਅਲੀ ਦਾਅਵਿਆਂ ਤੋਂ ਸੰਤੁਸ਼ਟ ਹਨ ਕਿਉਂਕਿ ਉਹਨਾਂ ਲਈ ਕੈਪਟਨ ਪੰਜਾਬ ਤੇ ਪੰਜਾਬੀਅਤ ਦੇ ਹਰ ਮਾਮਲੇ ਵਿਚੋਂ ਉਹਨਾਂ ਨੂੰ ਬਾਹਰ ਕੱਢ ਲਿਆਉਂਦੇ ਹਨ।