ਜਲੰਧਰ /29 ਮਾਰਚ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੇਵਾਮੁਕਤਜਰਨਲ ਜੇਜੇ ਸਿੰਘ ਨੂੰ ਉਮੀਦਵਾਰ ਐਲਾਨਣ ਵਾਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਆਪਣੇ ਫੈਸਲੇ ਉੱਤੇ ਦੁਬਾਰਾਗੌਰ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਅਖੌਤੀ ਟਕਸਾਲੀਆਂ ਇਹ ਪਾਰਟੀ ਜੇਜੇ ਸਿੰਘ ਨੂੰ ਬਦਲ ਕੇ ਪੰਜਾਬ ਏਕਤਾਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਦਾ ਸਮਰਥਨ ਕਰਨ ਬਾਰੇ ਸੋਚ ਰਹੀ ਹੈ।
ਇਸ ਬਾਰੇ ਟਿੱਪਣੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂਬੀਬੀ ਜਗੀਰ ਕੌਰ ਨੇ ਕਿਹਾ ਕਿ ਅਖੌਤੀ ਟਕਸਾਲੀ ਜੇਜੇ ਸਿੰਘ ਨੂੰ ਅਧਵਾਟੇ ਹੀ ਡੋਬਣਗੇ।
ਅਕਾਲੀ ਆਗੂ ਨੇ ਕਿਹਾ ਕਿ ਸਿਆਸੀ ਵਿਰੋਧੀ ਹੋਣ ਦੇ ਬਾਵਜੂਦ ਉਹ ਜਨਰਲ ਸਾਹਿਬ ਦਾ ਸਤਿਕਾਰ ਕਰਦੇ ਹਨ ਅਤੇਭਾਰਤੀ ਫੌਜ ਵਿਚ ਉਹਨਾਂ ਵੱਲੋਂ ਪਾਏ ਯੋਗਦਾਨ ਦੇ ਕਾਇਲ ਹਨ। ਉਹਨਾਂ ਕਿਹਾ ਕਿ ਮੇਰਾ ਇਹ ਸੋਚ ਕੇ ਦਿਲ ਦੁਖਦਾ ਹੈਕਿ ਇੱਕ ਨੇਕ ਇਨਸਾਨ ਨੂੰ ਇਹਨਾਂ ਨਕਾਰੇ ਹੋਏ ਸਿਆਸਤਦਾਨਾਂ ਦੇ ਮੌਕਾਪ੍ਰਸਤ ਕਿਰਦਾਰਾਂ ਕਰਕੇ ਨਮੋਸ਼ੀ ਦਾ ਸਾਹਮਣਾਕਰਨਾ ਪੈ ਰਿਹਾ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ (ਟਕਸਾਲੀ) ਦੇ ਜ਼ਿਆਦਾਤਰ ਆਗੂ ਜਰਨਲ ਜੇਜੇ ਸਿੰਘ ਨੂੰ ਚੋਣ ਮੈਦਾਨਵਿਚੋਂ ਹਟਾਉਣ ਦੇ ਹੱਕ ਵਿਚ ਹਨ, ਜਿਸ ਤਰ•ਾਂ ਕਿ ਪਾਰਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇਕਿਹਾ ਹੈ ਕਿ ਜਨਰਲ ਜੇਜੇ ਸਿੰਘ ਦੀ ਉਮੀਦਵਾਰੀ ਨੂੰ ਲੈ ਕੇ ਪਾਰਟੀ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਇਹ ਵੀ ਖੁਲਾਸਾ ਕੀਤਾ ਹੈ ਕਿ ਪਾਰਟੀ ਨੂੰ ਵਿਦੇਸ਼ਾਂ ਤੋਂ ਬੀਬੀ ਖਾਲੜਾ ਦਾ ਸਮਰਥਨ ਕਰਨ ਦੇ ਫੋਨ ਆ ਰਹੇਹਨ। ਉਹਨਾਂ ਕਿਹਾ ਕਿ ਵਿਦੇਸ਼ਾਂ ਤੋਂ ਪੈਸੇ ਭੇਜ ਕੇ ਮੱਦਦ ਕਰਨ ਵਾਲੇ ਅਨਸਰਾਂ ਨੂੰ ਜਨਰਲ ਸਾਹਿਬ ਦਾ ਚੋਣ ਲੜਣਾਸਵੀਕਾਰ ਨਹੀਂ ਹੈ।
ਅਕਾਲੀ ਆਗੂ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਪੀਈਪੀ ਨਾਲ ਅੰਦਰਖਾਤੇ ਗੰਢਤੁਪ ਕਰ ਰਿਹਾਅਕਾਲੀ ਦਲ (ਟਕਸਾਲੀ) ਆਖਿਰ ਜਨਰਲ ਜੇਜੇ ਸਿੰਘ ਨੂੰ ਧੋਖਾ ਦੇਵੇਗਾ, ਇਸ ਲਈ ਉਸ ਨੂੰ ਮੈਦਾਨ ਵਿਚੋਂ ਵੀਹਟਾਇਆ ਜਾ ਸਕਦਾ ਹੈ ਜਾਂ ਸਿਰਫ ਦਿਖਾਵੇ ਵਾਲਾ ਉਮੀਦਵਾਰ ਬਣਾ ਕੇ ਵੀ ਰੱਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿਅਕਾਲੀ ਦਲ ਨੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਨੂੰ ਸਿਆਸਤ ਖੜ•ਾ ਕੀਤਾ ਅਤੇ ਉੱਡਣਾਸਿਖਾਇਆ ਸੀ, ਪਰ ਇਹਨਾਂ ਮੌਕਾਪ੍ਰਸਤ ਆਗੂਆਂ ਨੇ ਆਪਣੀ ਮਾਂ-ਪਾਰਟੀ ਨੂੰ ਧੋਖਾ ਦੇਣ 'ਚ ਰਤਾ ਝਿਜਕ ਨਹੀਂਵਿਖਾਈ।
ਜਗੀਰ ਕੌਰ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਸਿਆਸੀ ਬਦਲਾਖੋਰੀ ਦਾਡਟ ਕੇ ਸਾਹਮਣਾ ਕਰਨ ਦੀ ਬਜਾਇ ਇਹ ਅਖੌਤੀ ਟਕਸਾਲੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੀ ਬੀ ਟੀਮ ਬਣ ਗਏ ਹਨਅਤੇ ਸਰਕਾਰੀ ਪੁਸ਼ਤਪਨਾਹੀ ਮਾਣਨ ਲੱਗੇ ਹਨ।
ਉਹਨਾਂ ਕਿਹਾ ਕਿ ਅਜਿਹੇ ਮੌਕਾਪ੍ਰਸਤ ਆਗੂਆਂ ਨੇ ਜਨਰਲ ਸਾਹਿਬ ਵਰਗੇ ਵਿਅਕਤੀ ਦੀ ਪਿੱਠ ਵਿਚ ਵੀ ਛੁਰਾ ਮਾਰਨਾਹੈ, ਇਸ ਗੱਲ ਨੂੰ ਉਹ ਜਿੰਨੀ ਜਲਦੀ ਸਮਝ ਲੈਣ ਚੰਗਾ ਹੈ।