ਅਕਾਲੀ-ਭਾਜਪਾ ਕੋਆਡਰੀਨੇਸ਼ਨ ਪੈਨਲ ਵੱਲੋਂ ਪੀੜਤ ਪਰਿਵਾਰਾਂ ਨਾਲ ਧੱਕੇਸ਼ਾਹੀ ਅਤੇ ਜਬਰ ਦੀ ਨਿਖੇਧੀ
ਕਿਹਾ ਕਿ ਕਾਂਗਰਸ ਵੱਲੋਂ ਕੀਤਾ ਮੋਮਬੱਤੀ ਮਾਰਚ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਣ ਦੇ ਬਰਾਬਰ ਹੈ
ਸੁਖਪਾਲ ਖਹਿਰਾ ਦੀ ਆਪਣੇ ਦੋਸਤ ਨਵਜੋਤ ਸਿੱਧੂ ਨੂੰ ਬਚਾਉਣ ਖਾਤਿਰ ਇਸ ਭਿਆਨਕ ਘਟਨਾ ਨੂੰ 'ਛੋਟਾ ਹਾਦਸਾ' ਕਹਿਣ ਲਈ ਨਿਖੇਧੀ
ਚੰਡੀਗੜ•/22 ਅਕਤੂਬਰ: ਕਠੋਰ ਦਿਲ ਕਾਂਗਰਸ ਸਰਕਾਰ ਦੁਆਰਾ ਜਬਰ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਬਣਾਏ ਜਾ ਰਹੇ ਪੀੜਤ ਗਰੀਬ ਲੋਕਾਂ ਦੇ ਫੈਸਲੇ ਉੱਤੇ ਫੁੱਲ ਚੜਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਕੋਆਰਡੀਨੇਸ਼ਨ ਪੈਨਲ ਨੇ ਅੱਜ 'ਅੰਮ੍ਰਿਤਸਰ ਦੁਸਹਿਰੇ ਦਾ ਖੂਨੀ ਸਾਕਾ' ਕੇਸ ਲਈ ਇਨਸਾਫ ਦੀ ਲੜਾਈ ਨੂੰ ਲੋਕਾਂ ਵਿਚ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸ ਸਰਕਾਰ ਪੀੜਤਾਂ ਉੱਤੇ ਜ਼ੁਲਮ ਢਾਹ ਰਹੀ ਹੈ ਜਦਕਿ ਦੋਸ਼ੀ ਸਿੱਧੂ ਜੋੜੀ ਅਤੇ ਦੁਸਹਿਰਾ ਸਮਾਗਮ ਦੇ ਪ੍ਰਬੰਧਕ ਖੁੱਲੇ ਘੁੰਮ ਰਹੇ ਹਨ।
ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਮਗਰੋਂ ਇੱਥੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਨੇ ਇਸ ਕੇਸ ਵਿਚ ਇਨਸਾਫ ਦੀ ਮੰਗ ਕਰ ਰਹੇ 50 ਗਰੀਬ ਵਿਅਕਤੀਆਂ ਖ਼ਿਲਾਫ ਸੈਕਸ਼ਨ 307 ਤਹਿਤ, ਜਿਸ ਵਿਚ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਦੇ ਬਿਲਕੁੱਲ ਉਲਟ ਦੁਸਹਿਰਾ ਦੇ ਭਿਆਨਕ ਹਾਦਸੇ ਦੇ ਸੰਬੰਧ ਵਿਚ ਚਾਰ ਅਣਪਛਾਤੇ ਲੋਕਾਂ ਖ਼ਿਲਾਫ ਸੈਕਸ਼ਨ 304-ਏ ਤਹਿਤ ਮਾਮੂਲੀ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਨੇ ਦੁਸਹਿਰੇ ਦੇ ਖੂਨੀ ਸਾਕੇ ਵਿਚ 61 ਵਿਅਕਤੀਆਂ ਦੀ ਮੌਤ ਲਈ ਜ਼ਿੰਮੇਵਾਰ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਨੂੰ ਬਚਾਉਣ ਲਈ ਇਸ ਘਟਨਾ ਉੱਤੇ ਪਰਦਾ ਪਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਆਗੂਆਂ ਦੁਆਰਾ ਅੱਜ ਕੀਤੇ ਮੋਮਬੱਤੀ ਮਾਰਚ ਦੇ ਡਰਾਮੇ ਨੂੰ ਕਰੜੇ ਹੱਥੀ ਲਿਆ। ਉਹਨਾਂ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਅਜਿਹਾ ਭਿਆਨਕ ਹਾਦਸਾ ਕਰਵਾਉਣ ਵਾਲੇ ਲੋਕ ਹੀ ਮੋਮਬੱਤੀ ਮਾਰਚ ਕਰ ਰਹੇ ਹਨ। ਉਹਨਾਂ ਦੀ ਇਹ ਕਾਰਵਾਈ ਇਸ ਭਿਆਨਕ ਦੁਖਾਂਤ ਦੇ ਪੀੜਤਾਂ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਣ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਕੇਸ ਵਿਚ ਕਾਂਗਰਸ ਦੇ ਨਿਗਰਾਨੀ ਹੇਠ ਕਦੇ ਇਨਸਾਫ ਨਹੀਂ ਮਿਲ ਸਕਦਾ। ਅਸੀਂ ਗਰੀਬ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਅਤੇ ਹਰਿਆਣਾ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਕਰਦੇ ਹਾਂ। ਉਹਨਾਂ ਕਿਹਾ ਕਿ ਅਜਿਹਾ ਪਹਿਲਾਂ ਵੀ ਕੀਤਾ ਜਾ ਚੁੱਕਿਆ ਹੈ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਇਸ ਦੇ ਖਿਲਾਫ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਸ ਹਾਦਸੇ ਦੀ ਖਬਰ ਆਉਣ ਤੋਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤੀਆਂ ਹਰਕਤਾਂ ਦੀ ਸਖ਼ਤ ਨੁਕਤਾਚੀਨੀ ਕੀਤੀ। ਉਹਨਾਂ ਕਿਹਾ ਕਿ ਕੇਂਦਰੀ ਰਾਜ ਰੇਲਵੇ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਘਟਨਾ ਵਾਪਰਨ ਤੋਂ ਕੁੱਝ ਹੀ ਘੰਟਿਆਂ ਪਿੱਛੋਂ ਮੌਕੇ ਉੱਤੇ ਪਹੁੰਚ ਗਏ ਸਨ , ਪਰੰਤੂ ਮੁੱਖ ਮੰਤਰੀ ਨੂੰ ਅੰਮ੍ਰਿਤਸਰ ਪਹੁੰਚਣ ਵਿਚ 18 ਘੰਟੇ ਲੱਗੇ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਵੀ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸੂਬੇ ਅੰਦਰ ਰਹਿਣ ਦੀ ਥਾਂ ਕੈਪਟਨ ਛੁੱਟੀਆਂ ਮਨਾਉਣ ਲਈ ਤੁਰਕੀ ਚਲਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹੁਣ ਇੱਕ ਨਵੰਬਰ ਨੂੰ ਵਾਪਸ ਆਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਗਾਇਬ ਹੋਣ ਕਰਕੇ ਅਧਿਕਾਰੀਆਂ ਵੱਲੋਂ ਵੀ ਇਸ ਮਾਮਲੇ ਵਿਚ ਕੋਈ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ।
ਸਰਦਾਰ ਬਾਦਲ ਅਤੇ ਸ੍ਰੀ ਮਲਿਕ ਦੋਵਾਂ ਨੇ ਹੀ ਆਪ ਆਗੂ ਸੁਖਪਾਲ ਖਹਿਰਾ ਵੱਲੋਂ ਇਸ ਭਿਆਨਕ ਘਟਨਾ ਨੂੰ 'ਛੋਟਾ ਹਾਦਸਾ' ਕਹਿਣ ਲਈ ਉਸ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਖਹਿਰਾ ਕਾਂਗਰਸ ਦੀ ਇਸ ਘਟਨਾ ਉੱਤੇ ਪਰਦਾ ਪਾਉਣ ਦੀ ਕਾਰਵਾਈ ਵਿਚ ਸ਼ਾਮਿਲ ਹੈ ਅਤੇ ਉਸ ਨੇ ਆਪਣੇ ਦੋਸਤ ਨਵਜੋਤ ਸਿੱਧੂ ਨੂੰ ਬਚਾਉਣ ਲਈ ਇਕ ਬਹੁਤ ਬੇਰਹਿਮੀ ਭਰਿਆ ਬਿਆਨ ਦਿੱਤਾ ਹੈ।
ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਅਕਾਲੀ-ਭਾਜਪਾ ਵਫ਼ਦ ਕੱਲ• ਨੂੰ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਮਿਲੇਗਾ ਅਤੇ ਗਰੀਬ ਪੀੜਤਾਂ ਲਈ ਇਨਸਾਫ ਦੀ ਮੰਗ ਕਰਨ ਤੋਂ ਇਲਾਵਾ ਮ੍ਰਿਤਕਾਂ ਲਈ ਇੱਕ ਕਰੋੜ ਰੁਪਏ ਅਤੇ ਜ਼ਖ਼ਮੀਆਂ ਲਈ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪੀੜਤਾਂ ਦੇ ਵਾਰਿਸਾਂ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾਵੇਗੀ। ਕੋਆਡੀਨੇਸ਼ਨ ਪੈਨਲ ਨੇ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਸਿੱਧੂ ਜੋੜੀ ਦੁਆਰਾ ਪੀੜਤ ਪਰਿਵਾਰਾਂ ਨੂੰ ਡਰਾ ਧਮਕਾ ਕੇ ਮੁਆਵਜ਼ਾ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਹ ਗੱਲ ਉਹਨਾਂ ਲਈ ਵੱਧ ਮੁਆਵਜ਼ੇ ਦਾ ਐਲਾਨ ਕਰਨ ਦੇ ਰਾਹ ਵਿਚ ਨਹੀਂ ਆਉਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਕੋਆਰਡੀਨੇਸ਼ਨ ਕਮੇਟੀ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਬਰਖਾਸਤ ਕਰਨ ਅਤੇ ਅੰਮ੍ਰਿਤਸਰ ਦਾ ਭਿਆਨਕ ਹਾਦਸਾ ਕਰਵਾਉਣ ਲਈ ਸਿੱਧੂ, ਉਸ ਦੀ ਪਤਨੀ ਅਤੇ ਦੁਸਹਿਰਾ ਸਮਾਗਮ ਦੇ ਪ੍ਰਬੰਧਕਾਂ ਖ਼ਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਇਹ ਗੱਲ ਵੀ ਸਾਹਮਣੇ ਲਿਆਂਦੀ ਗਈ ਕਿ ਇਸ ਸਮਾਗਮ ਦਾ ਅਸਲੀ ਮੁੱਖ ਮਹਿਮਾਨ ਨਵਜੋਤ ਸਿੱਧੂ ਸੀ ਅਤੇ ਉਸ ਨੇ ਹੀ ਦੁਸਹਿਰਾ ਕਮੇਟੀ (ਈਸਟ) ਬਣਾਈ ਸੀ, ਜਿਸ ਨੇ ਇਹ ਸਮਾਗਮ ਕਰਵਾਇਆ ਸੀ ਅਤੇ ਸਿੱਧੂ ਦੇ ਨਾਂ ਉੱਤੇ ਪੋਸਟਰ ਵੀ ਜਾਰੀ ਕੀਤੇ ਸਨ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜਥੇਦਾਰ ਤੋਤਾ ਸਿੰਘ, ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਰਦਾਰ ਚਰਨਜੀਤ ਸਿੰਘ ਅਟਵਾਲ, ਸਰਦਾਰ ਨਿਰਮਲ ਸਿੰਘ ਕਾਹਲੋਂ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਜਨਮੇਜਾ ਸਿੰਘ ਸੇਖੋਂ, ਬੀਬੀ ਉਪਿੰਦਰਜੀਤ ਕੌਰ, ਸਰਦਾਰ ਸਿਕੰਦਰ ਸਿੰਘ ਮਲੂਕਾ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਬੀਬੀ ਜੰਗੀਰ ਕੌਰ, ਸਰਦਾਰ ਗੁਲਜ਼ਾਰ ਸਿੰਘ ਰਣੀਕੇ, ਸਰਦਾਰ ਹੀਰਾ ਸਿੰਘ ਜ਼ੀਰਾ, ਸਰਦਾਰ ਬਿਕਰਮ ਸਿੰਘ ਮਜੀਠੀਆ, ਸਰਦਾਰ ਸੁਰਜੀਤ ਸਿੰਘ ਰੱਖੜਾ, ਡਾਕਟਰ ਦਲਜੀਤ ਸਿੰਘ ਚੀਮਾ, ਸਰਦਾਰ ਬਲਦੇਵ ਸਿੰਘ ਮਾਨ, ਭਾਜਪਾ ਆਗੂ ਤਰੁਣ ਚੁੱਘ, ਮਦਨ ਮੋਹਨ ਮਿੱਤਲ, ਸੋਮਪ੍ਰਕਾਸ਼ ਗਰਗ, ਅਰੁਣ ਨਾਰੰਗ, ਰਾਕੇਸ਼ ਰਾਠੋੜ, ਦਿਆਲ ਸੋਢੀ, ਅਸ਼ਵਨੀ ਸ਼ਰਮਾ ਅਤੇ ਮਨੋਰੰਜਨ ਕਾਲੀਆ ਹਾਜ਼ਿਰ ਸਨ।