ਚੰਡੀਗੜ•/07 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਹੈ ਕਿ ਆ ਰਹੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਾਸਤੇ ਪਾਰਟੀ ਵੱਲੋਂ ਹਰਿਆਣਾ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।
ਇੱਥੇ ਪਾਰਟੀ ਦੇ ਹਰਿਆਣਾ ਵਿੰਗ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਹਰਿਆਣਾ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਹਰਿਆਣਾ ਵਿਚ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਸਤੇ ਨੀਤੀਆਂ ਅਤੇ ਪ੍ਰੋਗਰਾਮਾਂ ਸੰਬੰਧੀ ਲੋਕਾਂ ਦੀ ਫੀਡਬੈਕ ਲੈਣ। ਉਹਨਾਂ ਕਿਹਾ ਕਿ ਉਹਨਾਂ ਲੋਕ ਮੁੱਦਿਆਂ ਉੱਤੇ ਵੀ ਜਨਤਾ ਦੀ ਫੀਡਬੈਕ ਲਈ ਜਾਵੇ, ਜਿਹੜੇ ਅਗਲੇ ਤਿੰਨ ਮਹੀਨਿਆਂ ਦੌਰਾਨ ਪਾਰਟੀ ਵੱਲੋਂ ਸੂਬੇ ਅੰਦਰ ਉਠਾਏ ਜਾਣੇ ਹਨ।
ਇਸ ਮੌਕੇ ਹਰਿਆਣਾ ਇਕਾਈ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੋਠਾ ਨੇ ਕਿਹਾ ਕਿ ਅਕਾਲੀ ਵਰਕਰ ਪੂਰੇ ਜੋਸ਼ ਵਿੱਚ ਹਨ ਅਤੇ ਸੂਬੇ ਅੰਦਰ ਹੇਠਲੇ ਪੱਧਰ ਤਕ ਪਾਰਟੀ ਦਾ ਢਾਂਚਾ ਖੜ•ਾ ਕੀਤਾ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਪਾਰਟੀ ਆ ਰਹੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਉੱਤੇ ਲੜਣ ਲਈ ਪੂਰੀ ਤਰ•ਾਂ ਤਿਆਰ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਗੋਬਿੰਦਗੜ•, ਗੁਰਪਾਲ ਸਿੰਘ, ਦਲਜੀਤ ਸਿੰਘ ਮਰਾੜ, ਹਰਨੇਕ ਸਿੰਘ ਹਰੀ, ਸੁਖਦੇਵ ਸਿੰਘ ਮੰਡੀ, ਕੰਵਲਜੀਤ ਸਿੰਘ ਅਜਰਾਣਾ, ਮਾਲਵਿੰਦਰ ਸਿੰਘ ਬੇਦੀ, ਹਰਦੀਪ ਸਿੰਘ ਭੁੱਲਰ, ਰਵਿੰਦਰ ਕੌਰ ਅਜਰਾਣਾ, ਕਰਤਾਰ ਸਿੰਘ ਲਾਡਵਾ ਅਤੇ ਦਵਿੰਦਰ ਸਿੰਘ ਨੀਲੋਖੇੜੀ ਵੀ ਹਾਜ਼ਿਰ ਸਨ।