ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹਸਪਤਾਲਾਂ ਨੂੰ ਇਲਾਜ ਲਈ ਵਾਧੂ ਫੀਸ ਲੈਣ ਤੋਂ ਰੋਕਿਆ ਜਾਵੇ
ਅੰਮ੍ਰਿਤਸਰ, 12 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਕਾਂਗਰਸ ਸਰਕਾਰ ਕੋਰੋਨਾ ਦੀਆਂ ਗਲਤ ਟੈਸਟ ਰਿਪੋਰਟਾਂ ਦੇਣ ਵਾਲੀਆਂ ਪ੍ਰਾਈਵੇਟ ਲੈਬਾਰਟਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰੇ ਤੇ ਇਹ ਯਕੀਨੀ ਬਣਾਏ ਕਿ ਉਹ ਟੈਸਟਾਂ ਵਾਸਤੇ ਵੱਧ ਫੀਸਾਂ ਨਾ ਵਸੂਲਣ।
ਦੋ ਪ੍ਰਾਈਵੇਟ ਲੈਬਾਰਟਰੀਆਂ ਜਿਹਨਾਂ ਨੇ ਇਕ ਗਰਭਵਤੀ ਮਹਿਲਾ ਸਮੇਤ ਦੋ ਮਰੀਜ਼ਾਂ ਦੀਆਂ ਗਲਤ ਕੋਰੋਨਾ ਰਿਪੋਰਟਾਂ ਦਿੱਤੀਆਂ ਹਨ, ਦਾ ਹਵਾਲਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਰਕਾਰ ਨੂੰ ਗਲਤ ਟੈਸਟਿੰਗ ਰੋਕਣ ਵਾਸਤੇ ਕਵਾਲਟੀ ਚੈਕ ਸਮੇਤ ਸਖ਼ਤ ਦਿਸ਼ਾ ਨਿਰਦੇਸ਼ ਤੈਅ ਕਰਨੇ ਚਾਹੀਦੇ ਹਨ।
ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪ੍ਰਾਈਵੇਟ ਲੈਬਾਰਟਰੀਆਂ ਤੇ ਸਰਕਾਰੀ ਅਧਿਕਾਰੀਆਂ ਵਿਚਾਲੇ ਗੰਢਤੁਪ ਹੋਣ ਤੇ ਇਸੇ ਕਾਰਨ ਪ੍ਰਾਈਵੇਟ ਲੈਬਾਰਟਰੀਆਂ ਵੱਲੋਂ ਕੋਰੋਨਾ ਟੈਸਟਾਂ ਲਈ ਵੱਧ ਫੀਸਾਂ ਵਸੂਲੇ ਜਾਣ ਦੇ ਵੀ ਦੋ ਮਾਮਲੇ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਆਈ ਸੀ ਐਮ ਆਰ ਨੇ ਇਸ ਟੈਸਟ ਵਾਸਤੇ ਵੱਧ ਤੋਂ ਵੱਧ 4500 ਰੁਪਏ ਫੀਸ ਲੈਣ ਦੀ ਪ੍ਰਵਾਨਗੀ ਦਿੱਤੀ ਹੈ ਪਰ ਲੈਬਾਰਟਰੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਇਹ ਫੀਸ ਘਟਾਈ ਜਾਣੀ ਚਾਹੀਦੀ ਹੈ ਤਾਂ ਜੋ ਵੱਧ ਟੈਸਟ ਕੀਤੇ ਜਾ ਸਕਦ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਥਾਂ ਅੰਮ੍ਰਿਤਸਰ ਦੀਆਂ ਲੈਬਾਰਟਰੀਆਂ 4500 ਰੁਪਏ ਟੈਸਟ ਤੇ 2000 ਰੁਪਏ ਸੈਂਪਲ ਲੈਣ ਦੇ ਵਸੂਲ ਰਹੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰ•ਾਂ ਪ੍ਰਾਈਵੇਟ ਹਸਪਤਾਲ ਵੀ ਕੋਰੋਨਾ ਮਰੀਜ਼ਾਂ ਤੋਂ ਵੱਧ ਫੀਸਾਂ ਵਸੂਲ ਰਹੇ ਹਨ, ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਕਾਂਗਰਸ ਸਰਕਾਰ ਅੰਮ੍ਰਿਤਸਰ ਦੀਆਂ ਲੈਬਾਰਟਰੀਆਂ ਵੱਲੋਂ 19 ਮਰੀਜ਼ਾਂ ਦੇ ਗਲਤ ਕੋਰੋਨਾ ਟੈਸਟ ਕੀਤੇ ਜਾਣ ਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਵੱਧ ਫੀਸ ਵਸੂਲੇ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦੇਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਪ੍ਰਾਈਵੇਟ ਲੈਬਾਰਟਰੀਆਂ ਤੇ ਹਸਪਤਾਲਾਂ ਲਈ ਦਿਸ਼ਾ ਨਿਰਦੇਸ਼ ਤੈਅ ਕਰਨ ਵਾਸਤੇ ਇਕ ਰੈਗੂਲੇਟਰੀ ਬਾਡੀ ਦਾ ਗਠਨ ਕਰੇ ਤੇ ਇਸ ਤੋਂ ਇਲਾਵਾਂ ਇਹਨਾਂ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਦੀ ਨਿਯਮਿਤ ਜਾਂਚ ਕਰੇ।