ਚੰਡੀਗੜ੍ਹ, 23 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਨਾਜ ਘੁਟਾਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਜਿਸ ਵਿਚ ਪਨਸਪ ਦਾ ਜ਼ਿਲ੍ਹਾ ਮੈਨੇਜਰ ਆੜ੍ਹਤੀਆਂ ਨੂੰ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਮਿਸ਼ਨ ਦੇਣ ਵਾਸਤੇ ਪੈਸਾ ਮੰਗਦਾ ਫੜਿਆ ਗਿਆ ਹੈ ਜਦਕਿ ਪੱਪੂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਲਈ ਵੀ ਪੈਸੇ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀ।ਇਹ ਵੀ ਮੰਗ ਕੀਤੀ ਗਈ ਕਿ ਆਸ਼ੂ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਮੁਲਜ਼ਮ ਨੇ ਜਿਹੜੇ ਕਾਂਗਰਸੀ ਆਗੂਆਂ ਦੇ ਨਾਂ ਲਏ ਹਨ, ਉਹਨਾਂ ਸਾਰਿਆਂ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਨਸਪ ਦੇ ਡੀ ਐਮ ਪ੍ਰਵੀਨ ਜੈਨ ਅਤੇ ਕਮਿਸ਼ਨ ਏਜੰਟ ਯਾਨੀ ਆੜ੍ਹਤੀ ਵਿਚਾਲੇ ਸਾਰੀ ਗੱਲਬਾਤ ਜਨਤਕ ਹੋਣ ਦੇ ਬਾਵਜੂਦ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਨਹੀਂ ਦਿੱਤੇ ਤੇ ਡੀ ਐਮ ਨੂੰ ਸਸਪੈਂਡ ਕਰ ਕੇ ਮਾਮਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਹਨਾਂ ਕਿਹਾ ਕਿ ਗੱਲਬਾਤ ਤੋਂ ਬਹੁ ਕਰੋੜੀ ਅਨਾਜ ਘੁਟਾਲਾ ਹੋਣ ਦੇ ਸੰਕੇਤ ਮਿਲੇ ਹਨ ਜਿਸ ਵਿਚ ਉੱਤਰ ਪ੍ਰਦੇਸ਼ ਤੋਂ ਘੱਟ ਕੀਮਤ ’ਤੇ ਖਰੀਦੇ ਗਏ ਝੋਨੇ ਦੀ ਸਮਗਲਿੰਗ ਵੀ ਸ਼ਾਮਲ ਹੈ ਜਦਕਿ ਪੰਜਾਬ ਵਿਚ ਝੌਨੇ ਦੀ ਖਰੀਦ ਐਮ ਐਸ ਪੀ ’ਤੇ ਹੁੰਦੀ ਹੈ ਤੇ ਸਮਗਲ ਕੀਤਾ ਝੋਨਾ ਪੰਜਾਬ ਦੇ ਸ਼ੈਲਰਾਂ ਵਿਚ ਭੇਜ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਿਸਨੇ ਝੋਨੇ ਦੀ ਖਰੀਦ ਲਈ ਪੰਜਾਬ ਨੂੰ ਵੱਡੀ ਕੈਸ਼ ਲਿਮਟ ਦਿੱਤੀ ਹੈ, ਨਾਲ ਵੀ ਘੁਟਾਲਾ ਕੀਤਾ ਗਿਆਹੈ ਜਦਕਿ ਰਾਜ ਦੇ ਕਿਸਾਨਾਂ ਨਾਲ ਵੀ ਠੱਗੀ ਮਾਰੀ ਗਈ ਹੈ।
ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੇਸ ਵਿਚ ਅਨੇਕਾਂ ਕਾਂਗਰਸੀ ਆਗੂਆਂ ਨੁੰ ਮੁਜਰਿਮ ਠਹਿਰਾਇਆ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਜਦੋਂ ਰੋਪੜ ਤੋਂ 25 ਟਰੱਕ ਝੋਨਾ ਲਿਆਂਦਾ ਗਿਆ ਸੀ ਜੋ ਅੰਮ੍ਰਿਤਸਰ ਵਿਚ ਫੜਿਆ ਗਿਆ ਸੀਤਾਂ ਦੋਸ਼ੀਆਂ ਨੇ ਦੱਸਿਆ ਸੀ ਕਿ ਉਹ ਮੰਤਰੀ ਓ ਪੀ ਸੋਨੀ ਦੇ ਸ਼ੈਲਰ ਵਾਸਦੇ ਅਨਾਜ ਲੈ ਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿਚ ਪਨਸਪ ਦੇ ਡੀ ਅਮ ਨੇ ਵੀ ਕਈ ਕਾਂਗਰਸੀ ਸਿਆਸਤਦਾਨਾ ਜਿਹਨਾਂ ਵਿਚ ਮੁੱਖ ਲਾਭਪਾਤਰੀ ਭਾਰਤ ਭੂਸ਼ਣ ਆਸ਼ੂ, ਲਾਲ ਸਿੰਘ ਤੇ ਹਰਦਿਆਲ ਸਿੰਘ ਕੰਬੋਜ ਵੀ ਸ਼ਾਮਲ ਹਨ।
ਸ੍ਰੀ ਗਰੇਵਾਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਘੁਟਾਲੇਬਾਜ਼ ਆੜ੍ਹਤੀਆਂ ਨੂੰ ਵੱਧ ਝੋਨਾ ਭੰਡਾਰ ਕਰਨ ਵਾਸਤੇ ਕਹਿ ਰਹੇ ਹਨਜੋਕਿ 1100 ਰੁਪਏਪ੍ਰਤੀ ਕੁਇੰਟਲ ਦੀਦਰ ਤੋਂ ਖਰੀਦਿਆ ਗਿਆ ਤੇ ਪੰਜਾਬ ਲਿਆਂਦਾ ਗਿਆ ਤੇ ਆੜ੍ਹਤੀਆਂ ਨੁੰ ਇਹੀ ਝੋਨਾ 1925 ਰੁਪਏ ਦੀ ਦਰ ’ਤੇ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਬਾਹਰੋਂ ਪੰਜਾਬ ਦੀਆਂ ਖਰੀਦ ਏਜੰਸੀਆਂ ਨੇ ਕਾਂਗਰਸੀ ਆਗੂਆਂ ਨਾਲ ਰਲ ਕੇ ਕਰੋੜਾਂ ਰੁਪਏ ਦਾ ਝੋਨਾ ਖਰੀਦਿਆ ਹੈ ਤੇ ਇਸਦਾ ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਨੁੰ ਹੈ ਜਿਹਨਾਂ ਦੀ ਜਿਣਸ ਖਰੀਦੀ ਨਹੀਂ ਜਾਵੇਗੀ।
ਸ੍ਰੀ ਗਰੇਵਾਲ ਨੇ ਮੁੱਖ ਮੰਤਰੀ ਕੈਪਟਨਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਹ ਮਾਮਲੇ ਵਿਚ ਚੁੱਪ ਕਿਉਂ ਬੈਠੇ ਹਨ ਜਦਕਿਹਾਲ ਹੀ ਵਿਚ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਵਿਚ ਕਿਸਾਨਾਂ ਨਾਲ ਹੋ ਰਹੇ ਅਨਿਆਂ ’ਤੇ ਮਗਰਮੱਛ ਦੇ ਹੰਝੂ ਕੇਰੇ ਸਨ।
ਸ੍ਰੀ ਗਰੇਵਾਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਨੇ ਕਾਂਗਰਸੀਆਂ ਨੂੰ ਮਨਮਰਜ਼ੀ ਨਾਲ ਲੁੱਟਕਰਨ ਦੀ ਖੁੱਲ੍ਹ ਦੇ ਦਿੱਤੀਹੈ। ਉਹਨਾ ਕਿਹਾ ਕਿ ਇਸੇ ਵਾਸਤੇ ਉਹ ਸ਼ਰਾਬ ਘੁਟਾਲੇ, ਬੀਜ ਘੁਟਾਲੇ ਤੇ ਐਸ ਸੀ ਸਕਾਲਰਸਿ਼ਪ ਘੁਟਾਲੇ ਨਾਲ ਸੂਬੇ ਦੇ ਖ਼ਜ਼ਾਨੇਦੀਕੀਤੀ ਗਈ ਲੁੱਟ ਬਾਰੇ ਚੁੱਪੀ ਧਾਰੀ ਬੈਠੇ ਹਨ। ਉਹਨਾਂ ਕਿਹਾ ਕਿ ਹੁਣ ਵੀ ਮੁੱਖ ਮੰਤਰੀ ਤੋਂ ਨਿਆਂ ਮਿਲਣ ਦੀ ਆਸ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਭ੍ਰਿਸ਼ਟ ਮੰਤਰੀਆਂ ਨੁੰ ਕਲੀਨ ਚਿੱਟ ਦੇਣ ਲਈ ਜਾਣੇ ਜਾਂਦੇ ਹਨ ਅਤੇ ਇਸੇ ਲਈ ਅਸੀਂ ਮਾਮਲੇ ਦੀਸੀ ਬੀ ਆਈਜਾਂਚ ਦੀਮੰਗ ਕਰ ਰਹੇ ਹਾਂ।
ਸ੍ਰੀ ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਅਨਾਜ ਘੁਟਾਲੇ ਵਿਚ ਆਪਣੀ ਭੂਮਿਕਾ ਦਾ ਵੀ ਖੁੱਲ੍ਹਾਸਾ ਕਰੇ ਕਿਉਂਕਿ ਪਨਸਪ ਅਫਸਰ ਦੀ ਰਿਕਾਰਡਿੰਗ ਮੌਜੂਦ ਹੈ ਜਿਸ ਵਿਚ ਖੁਰਾਕ ਤੇ ਸਪਲਾਈ ਮੰਤਰੀ ਨੁੰ ਪੈਸੇਦੇਣ ਵਾਸਤੇ ਪਨਸਪ ਦਾ ਡੀ ਐਮ ਐਡਵਾਂਸ ਪੈਸੇ ਮੰਗ ਰਿਹਾ ਸੁਣਿਆ ਜਾ ਸਕਦਾ ਹੈ।
ਉਹਨਾਂਕਿਹਾ ਕਿ ਅਫਸਰ ਨੇ ਆੜ੍ਹਤੀਏ ਨੂੰ ਇਹ ਵੀ ਦੱਸਿਆ ਕਿ ਸਭ ਕੁਝ ਮੰਤਰੀ ਦੇ ਧਿਆਨ ਵਿਚ ਹੈ। ਉਹਨਾਂ ਕਿਹਾ ਕਿ ਅਫਸਰ ਆੜ੍ਹਤੀਏ ਨੁੰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਲਿਆਂਦਾ ਝੋਨਾ ਖਰੀਦਣ ਲਈ ਮਜਬੂਰ ਕਰ ਰਿਹਾ ਸੀ ਜਿਸ ਨਾਲ ਪੰਜਾਬ ਦੇ ਉਹਨਾਂ ਕਿਸਾਨਾਂ ਦਾ ਨੁਕਸਾਨਹੋਵੇਗਾ ਜਿਹਨਾਂ ਦਾ ਝੋਨਾ ਹਾਲੇਮੰਡੀ ਵਿਚ ਨਹੀਂ ਆਇਆ।