ਚੰਡੀਗੜ੍ਹ, 5 ਮਾਰਚ : ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦੇ ਮੈਂਬਰਾਂ ਨੇ ਅੰਜ ਪੰਜਾਬ ਵਿਚ ਘਰੇਲੂ ਤੇ ਉਦਯੋਗਿਕ ਦੋਵੇਂ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ ਚੋਖਾ ਵਧਾ ਕੀਤੇ ਜਾਣ ਵਿਰੁੱ ਰੋਸ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਬਿਜਲੀ ਦਰਾਂ ਵਿਚ ਵਾਧਾ ਤੁਰੰਤ ਵਾਪਸ ਲੈ ਕੇ ਸਮਾਜ ਦੇ ਹਰ ਵਰਗ ਨੁੰ ਰਾਹਤ ਦੇਵੇ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ, ਜਿਹਨਾਂ ਦੀ ਅਗਵਾਈ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਕਰ ਰਹੇ ਸਨ, ਨੇ ‘ਬਿਜਲੀ ਦੇ ਰੇਟ ਘੱਟ ਕਰੋ’ ਅਤੇ ‘ਹਾਏ ਬਿਜਲੀ’ ਵਰਗੇ ਨਾਅਰੇ ਵੀ ਲਗਾਏ ਅਤੇ ਕਿਹਾ ਕਿ ਘਰੇਲੂ ਤੇ ਉਦਯੋਗ ਸੈਕਟਰ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਦੀ ਥਾਂ ’ਤੇ ਪੰਜਾਬ ਵਿਚ ਬਿਜਲੀ ਦਰਾਂ ਘਰੇਲੂ ਸੈਕਟਰ ਲਈ 9 ਰੁਪਏ ਅਤੇ ਉਦਯੋਗਿਕ ਲਈ 10 ਰੁਪਏ ਪ੍ਰਤੀ ਯੂਨਿਟ ’ਤੇ ਜਾ ਪਹੁੰਚੀਆਂ ਹਨ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਵੀ ਵਿੱਤਰਾ ਕੀਤਾ ਜਾ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਹਨਾਂ ਨੂੰ ਦਿੰਤੀ ਗਈ ਮੁਫਤ ਬਿਜਲੀ ਦੀ ਸਹੂਲਤ ਆਨੇ ਬਹਾਨੇ ਬੰਦ ਕੀਤੀ ਜਾ ਰਹੀ ਹੈ।
ਅਕਾਲੀ ਦਲ ਦੇ ਵਿਧਾਇਕਾਂ ਜਿਹਨਾਂ ਵਿਚ ਪਵਨ ਟੀਨੂੰ, ਐਨ ਕੇ ਸ਼ਰਮਾ, ਮਨਪ੍ਰੀਤ ਇਯਾਲੀ, ਗੁਰਪ੍ਰਤਾਪ ਵਡਾਲਾ, ਹਰਿੰਦਰਪਾਲ ਚੰਦੂਮਾਜਰਾ, ਡਾ. ਸੁਖਵਿੰਦਰ ਸੁੱਖੀ ਤੇ ਬਲਦੇਵ ਖਹਿਰਾ ਸ਼ਾਮਲ ਸਨ, ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ 15 ਵਾਰ ਬਿਜਲੀ ਦਰਾਂ ਵਿਚ ਵਾਧਾ ਹੋ ਚੁੱਕਾ ਹੈ ਜਿਸ ਨਾਲ ਆਮ ਲੋਕਾਂ ’ਤੇ ਸਹਿਆ ਨਾ ਜਾਣ ਵਾਲਾ ਬੋਝ ਪੈ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਉਦਯੋਗਾਂ ਲਈ 5 ਰੁਪਏ ਯੂਨਿਟ ਬਿਜਲੀ ਦੇਣ ਦੇ ਦਾਅਵੇ ਤੋਂ ਭੱਜ ਜਾਣ ਕਾਰਨ ਉਦਯੋਗਿਕ ਖੇਤਰ ਵਿਚ ਨਿਵੇਸ਼ ਵੀ ਰੁੱਕ ਗਿਆ ਹੈ। ਉਹਨਾਂ ਕਿਹਾ ਕਿ ਉਦਯੋਗਿਕ ਖੇਤਰ ਵਾਸਤੇ ਕੋਰੋਨਾ ਮਹਾਮਾਰੀ ਦੇ ਸਮੇਂ ਦੇ ਤਿੰਨ ਮਹੀਨਿਆਂ ਵਾਸਤੇ ਫਿਕਸ ਚਾਰਜਿਜ਼ ਖਤਮ ਕਰਨ ਦਾ ਅਖੌਤੀ ਦਾਅਵਾ ਵੀ ਝੂਠਾ ਹੀਸਾਬਤ ਹੋਇਆ ਹੈ ਤੇ ਇਸ ਖੇਤਰ ਨੂੰ ਵੀ ਪਿਛਲੀਆਂ ਤਾਰੀਕਾਂ ਤੋਂ ਬਿਜਲੀ ਬਿੱਲ ਭੇਜ ਦਿੱਤੇ ਗਏ ਹਨ।
ਸ੍ਰੀ ਬਿਕਰਮ ਸਿੰਘ ਮਜੀਠੀਆ ਸਮੇਤ ਇਹਨਾਂ ਵਿਧਾਇਕਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੁਣੌਤੀÇ ਦੱਤੀ ਕਿ ਉਹ ਲੋਕਾਂ ਨੂੰ ਦਰਪੇਸ਼ ਅਸਲ ਮਸਲਿਆਂ ਤੋਂ ਧਿਆਨ ਪਾਸੇ ਕਰਨ ਵਾਸਤੇ ਝੂਠ ਬੋਲਣ ਤੋਂ ਗੁਰੇਜ਼ ਕਰਨ ਅਤੇ ਆਪਣੀ ਹੀ ਸਰਕਾਰ ਵਿਚ ਬਿਜਲੀ ਦਰਾਂ ਘੱਟ ਕਰਨ ਦੀ ਮੰਗ ਕਰਨ ਦੀ ਦਲੇਰੀ ਵਿਖਾਉਣ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਬਿਜਲੀ ਦਰਾਂ ਦੇਸ਼ ਵਿਚ ਸਭ ਤੋਂ ਜ਼ਿਆਦਾ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੀ ਐਸ ਪੀ ਸੀ ਐਲ ਦਾ ਇਸ ਤਰੀਕੇ ਵਣਜੀਕਰਨ ਕਰ ਦਿੱਤਾ ਹੈ ਕਿ ਇਹ ਮੁਨਾਫਾ ਕਮਾਉਣ ਲੱਗ ਗਿਆ ਹੈ ਜਦਕਿ ਸੂਬੇ ਨੂੰ ਭਲਾਈ ਦੀਆਂ ਲੀਹਾਂ ’ਤੇ ਚਲਾਇਆ ਜਾਣਾ ਚਾਹੀਦਾ ਹੈ।