ਚੰਡੀਗੜ•/ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮੱਧ ਪ੍ਰਦੇਸ ਵਿਚ ਦੇਵਾਸ ਵਿਖੇ ਇੱਕ 150 ਕਰੋੜ ਰੁਪਏ ਦੀ ਲਾਗਤ ਵਾਲੇ ਮੈਗਾ ਫੂਡ ਪਾਰਕ ਦਾ ਉੁਦਘਾਟਨ ਕੀਤਾ, ਜੋ ਕਿ ਪੰਜ ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇਵੇਗਾ ਅਤੇ ਪੰਜ ਹਜ਼ਾਰ ਕਿਸਾਨਾਂ ਨੂੰ ਲਾਭ ਪਹੁੰਚਾਏਗਾ।
ਬੀਬੀ ਬਾਦਲ ਵੱਲੋਂ ਆਵੰਤੀ ਮੈਗਾ ਫੂਡ ਪਾਰਕ ਨਾਂ ਦੇ ਇਸ ਪਾਰਕ ਦਾ ਇੱਕ ਸਾਦੇ ਸਮਾਗਮ ਦੌਰਾਨ ਉਦਘਾਟਨ ਕੀਤਾ ਗਿਆ।ਇਸ ਮੌਕੇ ਉੇਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਸ੍ਰੀ ਰਾਮੇਸ਼ਵਰ ਤੇਲੀ ਅਤੇ ਦੇਵਾਸ ਦੇ ਸਾਂਸਦ ਮਹੇਂਦਰ ਸਿੰਘ ਵੀ ਹਾਜ਼ਿਰ ਸਨ।
ਇਸ ਮੌਕੇ ਉੱਤੇ ਬੋਲਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹ ਫੂਡ ਪਾਰਕ ਵਿਚ 25 ਤੋਂ 30 ਫੂਡ ਪ੍ਰੋਸੈਸਿੰਗ ਯੂਨਿਟ ਲੱਗਣ ਨਾਲ ਸੂਬੇ 250 ਕਰੋੜ ਰੁਪਏ ਦਾ ਵਾਧੂ ਨਿਵੇਸ਼ ਹੋਵੇਗਾ, ਜਿਸ ਨਾਲ 500 ਕਰੋੜ ਰੁਪਏ ਦੀ ਸਾਲਾਨਾ ਆਮਦਨੀ ਹੋਵੇਗੀ। ਉਹਨਾਂ ਕਿਹਾ ਕਿ ਇਸ ਆਧੁਨਿਕ ਫੂਡ ਪ੍ਰੋਸੈਸਿੰਗ ਦੇ ਬੁਨਿਆਦੀ ਢਾਂਚੇ ਨਾਲ ਮੱਧ ਪ੍ਰਦੇਸ਼ ਅਤੇ ਨਾਲ ਦੇ ਇਲਾਕਿਆਂ ਦੇ ਕਿਸਾਨਾਂ, ਉਤਪਾਦਕਾਂ, ਪ੍ਰੋਸੈਸਰਾਂ ਅਤੇ ਖਪਤਕਾਰਾਂ ਨੰੂੰ ਲਾਭ ਹੋਵੇਗਾ। ਇਸ ਤੋਂ ਇਲਾਵਾ ਇਹ ਪਾਰਕ ਸੂਬੇ ਅੰਦਰ ਫੂਡ ਪ੍ਰੋਸੈਸਿੰਗ ਸੈਕਟਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ।
ਬੀਬਾ ਬਾਦਲ ਨੇ ਕਿਹਾ ਕਿ ਇਹ ਫੂਡ ਪਾਰਕ 150 ਕਰੋੜ ਰੁਪਏ ਦੀ ਲਾਗਤ ਨਾਲ 51 ਏਕੜ ਜ਼ਮੀਨ ਉੱੇਤੇ ਸਥਾਪਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਪ੍ਰਾਜੈਕਟ ਅੰਦਰ ਐਸਐਮਈਜ਼ ਲਈ ਚਾਲੂ ਹੋ ਚੁੱਕੇ ਸ਼ੈਡਜ਼, ਫੂਡ ਪ੍ਰੋਸੈਸਿੰਗ ਯੂਨਿਟਾਂ ਵਾਸਤੇ ਕਿਰਾਏ ਉੱਤੇ ਲੈਣ ਲਈ ਵਿਕਸਤ ਉਦਯੋਗਿਕ ਪਲਾਟ, ਇਰਰੈਡੀਏਸ਼ਨ ਪਲਾਂਟ, ਡਰਾਈ ਵੇਅਰਹਾਊਸ, ਕੋਲਡ ਸਟੋਰੇਜ਼, ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ, ਕੁਆਇਲਟੀ ਕੰਟਰੋਲ ਲੈਬਰਾਟਰੀਜ਼ ਅਤੇ ਅਨਾਜਾਂ ਦੀ ਛਾਂਟੀ ਅਤੇ ਗਰੇਡਿੰਗ ਦੀਆਂ ਸਹੂਲਤਾਂ ਮੌਜੂਦ ਹਨ। ਉਹਨਾਂ ਕਿਹਾ ਕਿ ਇਸ ਪਾਰਕ ਦੀ ਕਾਰੋਬਾਰੀਆਂ ਦੇ ਦਫ਼ਤਰੀ ਅਤੇ ਦੂਜੇ ਕੰਮਾਂ ਲਈ ਇੱਕ ਸਾਂਝੀ ਪ੍ਰਬੰਧਕੀ ਇਮਾਰਤ ਵੀ ਹੈ।ਇਸ ਤੋਂ ਇਲਾਵਾ ਇੰਦੌਰ, ਉਜੈਨ, ਧਾਰ ਅਤੇ ਅਗਰ ਵਿਖੇ 4 ਮੁੱਢਲੇ ਪ੍ਰੋਸੈਸਿੰਗ ਸੈਂਟਰ (ਪੀਪੀਸੀਐਸ) ਵੀ ਹਨ, ਜਿਹਨਾਂ ਵਿਚ ਨੇੜਲੇ ਫਾਰਮਾਂ ਵਾਸਤੇ ਮੁੱਢਲੀ ਪ੍ਰੋਸੈਸਿੰਗ ਅਤੇ ਸਟੋਰੇਜ ਦੀਆਂ ਸਹੂਲਤਾਂ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਪਲਾਈ ਚੇਨ ਦੇ ਹਰ ਪੜਾਅ ਉੱਤੇ ਵਸਤਾਂ ਦੀ ਗੁਣਵੱਤਾ ਵਧਾ ਕੇ ਅਤੇ ਫੂਡ ਦੀ ਬਰਬਾਦੀ ਘਟਾ ਕੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ 2008 ਤੋਂ ਲਾਗੂ ਕੀਤੀ ਜਾ ਰਹੀ ਮੈਗਾ ਫੂਡ ਪਾਰਕ ਸਕੀਮ ਤਹਿਤ ਫੂਡ ਪ੍ਰੋਸੈਸਿੰਗ ਲਈ ਆਧੁਨਿਕ ਬੁਨਿਆਦੀ ਢਾਂਚਾ ਵਿਕਸਤ ਲਈ ਪਾਰਕ ਸਥਾਪਤ ਕੀਤੇ ਜਾ ਰਹੇ ਹਨ। ਜਿਸ ਨਾਲ ਖੇਤ ਤੋਂ ਖਪਤਕਾਰ ਤਕ ਇੱਕ ਕੜੀ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸੈਂਟਰ ਪ੍ਰੋਸੈਸਿੰਗ ਸੈਂਟਰ ਵਿਖੇ ਆਮ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ ਹੈ ਅਤੇ ਪੀਪੀਸੀਐਸ ਅਤੇ ਸੀਸੀਐਸ ਦੇ ਰੂਪ ਵਿਚ ਖੇਤਾਂ ਦੇ ਨੇੜੇ ਮੁੱਢਲੀ ਪ੍ਰੋਸੈਸਿੰਗ ਅਤੇ ਸਟੋਰੇਜ ਦੀਆਂ ਸਹੂਲਤਾਂ ਤਿਆਰ ਕੀਤੀਆਂ ਗਈਆਂ ਹਨ।