ਜਿਸ ਸਰਕਾਰ ਦੇ ਕੈਬਨਿਟ ਮੰਤਰੀ ਮੁੱਖ ਮੰਤਰੀ ਤੋ ਬਾਗੀ ਹੋਣ,ਸਰਕਾਰੀ ਮੁਲਾਜਮ ਦਫਤਰਾਂ ਚੋ ਉੱਠ ਧਰਨਿਆ ਤੇ ਬੈਠਣ ,ਕਿਸਾਨ ਤੇ ਮਜਦੂਰ ਸੜਕਾ ਤੇ ਗਰਮੀ ਦੀ ਕੜਕਦੀ ਧੁੱਪ ਚ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹੋਣ ,ਨਸ਼ੇ ,ਚੋਰੀ ਤੇ ਗੁੰਡਾਗਰਦੀ ਨੇ ਆਮ ਲੋਕਾ ਦਾ ਜਿਉਣਾ ਹਰਾਮ ਕੀਤਾ ਹੋਵੇ ਤੇ ਜੇਲਾਂ ਚ ਬੇਠੈ ਕੈਦੀਂ ਬਗਾਵਤ ਤੇ ਹੋਣ ਤਾ ਐਸੀ ਸਰਕਾਰ ਖਿਲਾਫ ਹਰ ਵਰਗ ਦੀ ਬਗਾਵਤ ਨੂੰ ਵੇਖਦਿਆ ਮਾਨਯੋਗ ਰਾਜਪਾਲ ਜੀ ਨੂੰ ਚਾਹੀਦਾ ਹੈ ਕਿ "ਬਾਗੀ ਪੁਰਸਕਾਰ "ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਿਵਾਜਿਆ ਜਾਵੇ ,ਇਹਨਾ ਵਿਚਾਰਾ ਦਾ ਪਰਗਟਾਵਾ ਸ਼ੋਰਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਇੱਕ ਪਰੈਸ ਬਿਆਨ ਚ ਕੀਤਾ ,ਉਹਨਾ ਇਸ ਗੱਲ ਦੀ ਪੂਰੇ ਪੰਜਾਬ ਚ ਹਾ ਹਾ ਕਾਰ ਮੱਚੀ ਹੈ ਕਿ ਜਿਥੇ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਹੇ ਉਥੇ ਨੇ ਘਰੈਲੂ ਬਿਜਲੀ ਸਭ ਤੋਂ ਮਹਿੰਗੀ ਪ੍ਰਤੀ ਯੁਨਿਟ ਕਰ ਦਿਤੀ ਤੇ ਹੁਣ ਮੀਟਰ ਰਿਪੈਅਰ ਤੇ ਹੋਰ ਖਰਚੇ ਪਾ ਖਪਤਕਾਰਾ ਦਾ ਕਚੂੰਮਰ ਕੱਢ ਦਿੱਤਾ ਹੇ,ਉਹਨਾ ਕਿਹਾ ਇਸ ਸਰਕਾਰ ਵਲੋ ਗਰੀਬ ਲੋਕਾ ਦੇ ਮੂੰਹ ਚੋ ਰੋਟੀ ਖੋਹਣ ਲਈ ਪਹਿਲਾ ਢਾਈ ਸਾਲ ਤੋ ਸਕੀਮ ਬੰਦ ਕਰ ਛੱਡੀ ਹੁਣ ਸਮਰਾਟ ਕਾਰਡ ਬਣਾਉਣ ਦੇ ਬਹਾਨੇ ਨਾਲ ਸਾਰੇ ਨੀਲੇ ਕਾਰਡ ਰੱਦ ਕਰ ਦਿੱਤੇ ਹਨ,ਜੋ ਅਤਿ ਨਿੰਦਣਯੋਗ ਹੇ,ਸਰਦਾਰ ਬਰਾੜ ਨੇ ਕਨੂੰਨ ਵਿਵਸਥਾ ਦੀ ਗੱਲ ਕਰਦਿਆ ਕਿਹਾ ਪੰਜਾਬ ਚ ਦਿਨ ਬ ਦਿਨ ਨਸ਼ੇ ਨਾਲ ਹੋ ਰਹੀਆ ਮੌਤਾ ,ਦਿਨ ਦਿਹਾੜੇ ਕਤਲ ਡਕੈਤੀਆ ਨਾਲ ਪੰਜਾਬ ਦੇ ਲੋਕ ਸਹਿਮ ਭਰੇ ਮਹੌਲ ਚ ਜਿੰਦਗੀ ਬਤੀਤ ਕਰ ਰਹੇ ਹਨ ,ਸਰਕਾਰ ਦੇ ਮੰਤਰੀ ਆਪਣੀਆ ਕੁਰਸੀਆ ਪਿੱਛੇ ਪੰਜਾਬ ਚ ਘੱਟ ਤੇ ਦਿੱਲੀ ਜਿਆਦਾ ਚੱਕਰ ਲਾ ਰਹੇ ਹਨ,ਜੇਲਾਂ ਚ ਵਾਪਿਰ ਰਹੇ ਦੰਗਿਆ ਬਾਰੇ ਉਹਨਾ ਕਿਹਾ ਕਿ ਜੇਲ ਮੰਤਰੀ ਰੰਧਾਵਾਂ ਨੂੰ ਆਪਣੀ ਨਿਲਾਇਕੀ ਦੀ ਸ਼ਰਮ ਕਰਦਿਆ ਤਰੁੰਤ ਅਸਤੀਫਾ ਦੇਣਾ ਚਾਹੀਦਾ ਹੈ।