ਸਿਆਸੀ ਪਾਰਟੀਆਂ ਨੂੰ ਇਸ ਦਾ ਸਿਹਰਾ ਲੈਣ ਦੀ ਦੌੜ ਤੋਂ ਬਚਣ ਲਈ ਆਖਿਆ
ਸੁਲਤਾਨਪੁਰ ਲੋਧੀ/ਚੰਡੀਗੜ•/23 ਨਵੰਬਰ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਉਤਸਵ ਉੱਤੇ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਿਆ। ਬਾਅਦ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਰਤਾਰ ਸਾਹਿਬ ਲਾਂਘੇ ਦੇ ਖੁੱਲ•ਣ ਦਾ ਸਿਹਰਾ ਨਾਨਕ ਨਾਮ ਲੇਵਾ ਸੰਗਤ ਨੂੰ ਮਿਲਣਾ ਚਾਹੀਦਾ ਹੈ, ਜਿਹੜੀ ਪਿਛਲੇ 70 ਸਾਲਾਂ ਤੋਂ ਉਹਨਾਂ ਸਾਰੇ ਗੁਰਧਾਮਾਂ ਦੇ ਖੁੱਲ•ੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਲਈ ਅਰਦਾਸ ਕਰਦੀ ਆ ਰਹੀ ਹੈ, ਜਿਹਨਾਂ ਕੋਲੋਂ ਸਿੱਖ ਸੰਗਤ ਵਿਛੋੜਿਆ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਹਮੇਸ਼ਾਂ ਸੰਗਤ ਦੀ ਅਰਦਾਸ ਦੀ ਤਾਕਤ ਬਾਰੇ ਦੱਸਿਆ ਹੈ। ਕੱਲ• ਇਸ ਤਾਕਤ ਨੂੰ ਅਸੀਂ ਅੱਖੀਂ ਵੇਖ ਲਿਆ। ਸਰਦਾਰ ਬਾਦਲ ਨੇ ਹਰ ਸਿੱਖ ਦੀ ਅਰਦਾਸ ਕਬੂਲ ਕਰਨ ਲਈ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਦਾ ਧੰਨਵਾਦ ਕੀਤਾ।
ਸਰਦਾਰ ਬਾਦਲ ਨੇ ਕਿਹਾ ਕਿ ਸਾਡੇ ਵਿਚੋਂ ਕੋਈ ਵੀ ਇਸ ਦਾ ਸਿਹਰਾ ਲੈਣ ਲਈ ਆਜ਼ਾਦ ਹੈ, ਪਰੰਤੂ ਸੱਚਾ ਸਿਹਰਾ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਨੂੰ ਜਾਂਦਾ ਹੈ, ਜਿਹਨਾਂ ਨੇ ਸਿੱਖ ਸੰਗਤ ਦੀਆਂ ਅਰਦਾਸਾਂ ਦਾ ਜੁਆਬ ਦਿੱਤਾ ਹੈ। ਪਰੰਤੂ ਇਸ ਸੰਬੰਧੀ ਆਖਰੀ ਸਰਕਾਰੀ ਅਤੇ ਰਸਮੀ ਫੈਸਲੇ ਸਮੇਂ ਦੀ ਸਰਕਾਰ ਨੂੰ ਲੈਣੇ ਪੈਣੇ ਹਨ। ਉਹਨਾਂ ਕਿਹਾ ਕਿ ਮੈਂ ਇਸ ਸੰਬੰਧੀ ਲਏ ਸਰਕਾਰੀ ਫੈਸਲੇ ਲਈ ਐਨਡੀਏ ਸਰਕਾਰ ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲੋ ਸ਼ੁਕਰੀਆਂ ਅਦਾ ਕਰਦਾ ਹੈ, ਜਿਹਨਾਂ ਨੇ ਭਾਰਤੀ ਸਰਹੱਦ ਵੱਲ ਆਧੁਨਿਕ ਲਾਂਘੇ ਦੀ ਉਸਾਰੀ ਦਾ ਐਲਾਨ ਕਰਨ ਦਾ ਉਪਰਾਲਾ ਕੀਤਾ ਹੈ। ਬੇਸ਼ੱਕ ਪ੍ਰਧਾਨ ਮੰਤਰੀ ਵੀ ਇਸ ਵਾਸਤੇ ਸਭ ਤੋਂ ਪਹਿਲਾ ਸਿਹਰਾ ਗੁਰੂ ਸਾਹਿਬਾਨ ਨੂੰ ਹੀ ਦੇਣਗੇ।
ਸਰਦਾਰ ਬਾਦਲ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਰ ਸਿੱਖ ਦੀ ਇਸ ਸਾਂਝੀ ਰੀਝ ਵਾਸਤੇ ਸਿਹਰਾ ਲੈਣ ਦੀ ਲਾਲਸਾ ਤੋਂ ਬਚਣ ਲਈ ਕਿਹਾ, ਕਿਉਂਕਿ ਇਹ ਸਾਰਿਆਂ ਲਈ ਇੱਕ ਮਹਾਨ ਪ੍ਰਾਪਤੀ ਹੈ ਅਤੇ ਇਹ ਗੁਰੂ ਸਾਹਿਬਾਨ ਦੀ ਮਿਹਰ ਸਦਕਾ ਹਾਸਿਲ ਹੋਈ ਹੈ। ਉਹਨਾਂ ਕਿਹਾ ਕਿ ਸਿਹਰਾ ਲੈਣ ਦੀ ਦੌੜ ਵਿਚ ਉਲਝੇ ਬਗੈਰ ਆਓ ਇਸ ਪ੍ਰਾਪਤੀ ਦੇ ਰਲ ਕੇ ਜਸ਼ਨ ਮਨਾਈਏ। ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਇਸ ਦਾ ਸਿਹਰਾ ਕਿਸ ਨੂੰ ਮਿਲਣਾ ਚਾਹੀਦਾ ਹੈ ਤਾਂ ਉਹਨਾਂ ਕਿਹਾ ਕਿ ਭਾਵੇਂਕਿ ਮੈਂ ਜਾਣਦਾ ਹਾਂ ਕਿ ਇਹ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚਿਰੋਕਣੀਆਂ ਮੰਗਾਂ ਵਿਚੋਂ ਇੱਕ ਰਹੀ ਹੈ ਅਤੇ ਇਹਨਾਂ ਨੇ ਇਸ ਵਾਸਤੇ ਲੰਬਾ ਸੰਘਰਸ਼ ਕੀਤਾ ਹੈ। ਪਰ ਇਸ ਪਵਿੱਤਰ ਮੌਕੇ ਨੇ ਸਿਆਸਤ ਨੂੰ ਪਿਛਾਂਹ ਧੱਕ ਦਿੱਤਾ ਹੈ। ਇਹ ਖਾਲਸਾ ਪੰਥ ਦੀ ਜਿੱਤ ਹੈ, ਜੋ ਕਿ ਸਿਆਸੀ ਧੜੇਬੰਦੀ ਤੋਂ ਪਰ•ਾਂ ਦੀ ਗੱਲ ਹੈ।