ਬਲਵਿੰਦਰ ਸਿੰਘ ਭੂੰਦੜ ਨੇ ਆਖਿਆ ਕਿ ਸੁਰੇਸ਼ ਕੁਮਾਰ ਨੇ ਸਰਕਾਰ ਛੱਡ ਜਾਣ ਦਾ ਫੈਸਲਾ ਇਸ ਕਰ ਕੇ ਲਿਆ ਕਿਉਂਕਿ ਉਹਨਾਂ ਵੇਖ ਲਿਆ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋ ਸਕਦੇ ਤੇ ਉਹ ਬਹੁ ਕਰੋੜੀ ਘੁਟਾਲਿਆਂ ਵਿਚ ਸ਼ਾਮਲ ਕਾਂਗਰਸੀਆਂ ਖਿਲਾਫ ਕਾਰਵਾਈ ਕਰਨ ਦੇ ਸਮਰਥ ਨਹੀਂ
ਚੰਡੀਗੜ•, 22 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੈਕਟਰੀ ਇਸ ਗੱਲ ਤੋਂ ਜਾਣੂ ਸਨ ਕਿ ਸੂਬੇ ਵਿਚ ਕਾਂਗਰਸ ਦਾ ਬੇੜਾ ਡੁੱਬਲ ਰਿਹਾ ਹੈ ਤੇ ਇਸੇ ਲਈ ਉਹ ਆਪਣਾ ਅਸਤੀਫਾ ਵਾਪਸ ਨਾ ਲੈਣ 'ਤੇ ਬਜ਼ਿੱਦ ਸਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਨੇਤਾ ਐਮ ਪੀ ਸ੍ਰੀ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਹਿਲਾਂ ਵੀ ਸ੍ਰੀ ਸੁਰੇਸ਼ ਕੁਮਾਰ ਨੇ ਦੋ ਵਾਰ ਕਾਂਗਰਸ ਸਰਕਾਰ ਵਿਚੋਂ ਬਾਹਰ ਹੋਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਹ ਮਹਿਸੂਸ ਕਰ ਰਹੇ ਸਨ ਕਿ ਕਾਂਗਰਸ ਸਰਕਾਰ ਹਰ ਮੁਹਾਜ਼ 'ਤੇ ਅਸਫਲ ਹੋਈ ਹੈ ਪਰ ਮੁੱਖ ਮੰਤਰੀ ਨੇ ਉਹਨਾਂ ਨੂੰ ਅਹੁਦੇ 'ਤੇ ਬਣੇ ਰਹਿਣ ਲਈ ਰਾਜ਼ੀ ਕਰ ਲਿਆ। ਉਹਨਾਂ ਕਿਹਾ ਕਿ ਇਸ ਵਾਰ ਸ੍ਰੀ ਸੁਰੇਸ਼ ਕੁਮਾਰ ਅਸਤੀਫਾ ਦੇਣ ਲਈ ਬਜਿੱਦ ਸਨ ਤੇ ਉਹਨਾਂ ਨੇ ਆਪਣੇ ਸਰਕਾਰੀ ਵਾਹਨ ਤੇ ਸਟਾਫ ਵੀ ਵਾਪਸ ਕਰ ਦਿੱਤਾ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕਾਂਗਰਸ ਸਰਕਾਰ ਨਾਲ ਉਹਨਾਂ ਦਾ ਕੋਈ ਸਰੋਕਾਰ ਹੋਵੇ।
ਸ੍ਰੀ
ਸ੍ਰੀ
ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਸਾਰੇ ਚੰਗੇ ਅਫਸਰ ਆਪਣੀ ਸਾਖ ਤੇ ਆਪਣੇ ਵਿਰਸੇ ਪ੍ਰਤੀ ਚਿੰਤਤ ਹੁੰਦੇ ਹਨ ਤੇ ਸ੍ਰੀ ਸੁਰੇਸ਼ ਕੁਮਾਰ, ਵੀ ਅਜਿਹੇ ਹੀ ਅਫਸਰ ਹਨ ਜਿਹਨਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ ਤੇ ਇਹਨਾਂ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਹਨਾਂ ਵਾਅਦਿਆਂ ਵਿਚ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ, ਘਰਘਰ ਨੌਕਰੀ, ਹਰ ਬੇਰੋਜ਼ਗਾਰ ਨੌਜਵਾਨ ਨੂੰ ਹਰ ਮਹੀਨੇ 2500 ਬੇਰੋਜ਼ਗਾਰੀ ਭੱਤਾ ਤੇ ਸਮਾਜ ਭਲਾਈ ਸਕੀਮਾਂ ਦੇ ਖਰਚ ਵਿਚ ਵਾਧਾ ਕਰਨਾ ਸ਼ਾਮਲ ਸੀ। ਉਹਨਾਂ ਕਿਹਾ ਕਿ ਇਸ ਅਫਸਰ ਨੂੰ ਕੋਈ ਰਾਹ ਨਹੀਂ ਦਿਸ ਰਿਹਾ ਸੀ ਕਿ ਇਹ ਵਾਅਦੇ ਕਿਸ ਤਰੀਕੇ ਪੂਰੇ ਕੀਤੇ ਜਾਣ ਤੇ ਇਸੇ ਲਈ ਸ੍ਰੀ ਸੁਰੇਸ਼ ਕੁਮਾਰ ਮਾਯੂਸ ਹੋ ਗਏ ਤੇ ਉਹਨਾਂ ਸਰਕਾਰ ਛੱਡ ਦੇਣ ਦਾ ਫੈਸਲਾ ਕੀਤਾ।
ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਕਾਂਗਰਸ ਦੇ ਰਾਜਕਾਲ ਦੌਰਾਨ ਹੋਏ ਕਰੋੜਾਂ ਦੇ ਘੁਟਾਲੇ ਵੀ ਸੁਰੇਸ਼ ਕੁਮਾਰ ਦੇ ਮਨ ਤੇ ਭਾਰੂ ਸਨ ਕਿਉਂਕਿ ਉਹ ਇਕ ਚੰਗੇ ਅਫਸਰ ਸਨ। Àਹਨਾਂ ਕਿਹਾ ਕਿ ਉਹ ਮਹਿਸੂਸ ਕਰ ਰਹੇ ਸਨ ਕਿ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ, ਬੀਜ ਘੁਟਾਲੇ ਤੇ ਕੇਂਦਰੀ ਰਾਸ਼ਨ ਦੇ ਘੁਟਾਲੇ ਵਿਚ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਅਸਮਰਥ ਹਨ। ਉਹਨਾਂ ਕਿਹਾ ਕਿ ਸਰਕਾਰ ਵਿਚ ਚੋਟੀ 'ਤੇ ਹੁੰਦਿਆਂ ਉਹ ਵੇਖ ਸਕਦੇ ਸਨ ਕਿ ਕਿਵੇਂ ਕਾਂਗਰਸੀ ਆਗੂ ਸਰਕਾਰੀ ਖ਼ਜ਼ਾਨੇ ਦੀ ਲੁੱਟ ਵਿਚ ਸ਼ਾਮਲ ਸਨ। ਉਹਨਾਂ ਕਿਹਾ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਜਿਹਨਾਂ ਨੇ ਆਬਕਾਰੀ ਮਾਲੀਏ ਦੀ ਲੁੱਟ ਦੀ ਗੱਲ ਕੀਤੀ ਸੀ, ਨੂੰ ਵੀ ਸੁਰੇਸ਼ ਕੁਮਾਰ ਤੋਂ ਪਹਿਲਾਂ ਬਾਹਰ ਦਾ ਰਸਤਾ ਵੇਖਣਾ ਪਿਆ ਸੀ। ਉਹਨਾਂ ਕਿਹਾ ਕਿ ਸੁਰੇਸ਼ ਕੁਮਾਰ ਜਾਣਦੇ ਹਨ ਕਿ ਮੌਜੂਦਾ ਵਿਵਸਥਾ ਵਿਚ ਭ੍ਰਿਸ਼ਟ ਕਾਂਗਰਸੀਆਂ ਖਿਲਾਫ ਕਾਰਵਾਈ ਕਰਨਾ ਸੰਭਵ ਨਹੀਂ ਤੇ ਇਸੇ ਕਰਕੇ ਉਹਨਾਂ ਨੇ ਸਰਕਾਰ ਵਿਚੋਂ ਬਾਹਰ ਹੋਣ ਦਾ ਫੈਸਲਾ ਕੀਤਾ।