ਅੰਮ੍ਰਿਤਸਰ, 8 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਸਾਰੀਆਂ ਰੇਲ ਲਾਈਨਾਂ ਸਾਫੇ ਹੋਣ ਦੇ ਬਾਵਜੂਦ ਪੰਜਾਬ ਲਈ ਮਾਲ ਗੱਡੀਆਂ ਦੀਆਂ ਸੇਵਾਵਾਂ ਬਹਾਲ ਨਾ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਤਿੰਨ ਕੇਂਦਰੀ ਕਾਨੂੰਨਾਂ ਖਿਲਾਫ ਰੋਸ ਪ੍ਰਗਟਾ ਰਹੇ ਕਿਸਾਨਾਂ ਵੱਲੋਂ ਖੇਤੀਬਾੜੀ ਮੰਡੀਕਰਣ ਕਾਨੂੰਨ ਦਾ ਵਿਰੋਧ ਕਰਨ ਕਾਰਨ ਸੂਬੇ ਨੂੰ ਦੁਸ਼ਮਣ ਕਰਾਰ ਦੇਣਾ ਸਹੀ ਨਹੀਂ।
ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਉਹਨਾਂ ਭਾਜਪਾ ਦੇ ਬੁਲਾਰੇ ਅਤੇ ਤਰਨਤਾਰਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਆਰ ਪੀ ਮੈਣੀ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ।
ਸ੍ਰੀ ਬਾਦਲ ਨੇ ਸ੍ਰੀ ਮੈਣੀ ਨੂੰ ਨੌਜਵਾਨ ਤੇ ਗਤੀਸ਼ੀਲ ਆਗੂ ਕਰਾਰ ਦਿੱਤਾ ਤੇ ਉਹਨਾਂ ਨੂੰ ਪਾਰਟੀ ਦਾ ਬੁਲਾਰਾ ਬਣਾਉਣ ਦਾ ਐਲਾਨ ਕੀਤਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਮੈਣੀ ਨੂੰ ਪਾਰਟੀ ਵਿ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਸ੍ਰੀ ਬਾਦਲ ਨੇ ਪੰਜਾਬ ਵਿਚ ਲਾਗੂ ਕੀਤੇ ਗਈ ਅਖੌਤੀ ਆਰਥਿਕ ਖੜ੍ਹੋਤ ਦੀ ਗੱਲ ਕਰਦਿਆਂ ਕਿਹਾ ਕਿ ਕੇੇਂਦਰ ਸਰਕਾਰ ਨੁੰ ਪੰਜਾਬ ਲਈ ਰੇਲ ਸੇਵਾਵਾਂ ਬਹਾਲ ਕਰਨ ਲਈ ਮਾਣ ਤੇ ਹੰਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ ਤੇ ਕਿਸਾਨਾਂ ਲਈ ਸ਼ਰਤਾਂ ਨਹੀਂ ਡਾਉਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਕਿਸਾਨਾਂ ਦੇ ਰੇਲ ਰੋਕੋ ਦਾ ਮਕਸਦ ਭਾਵੇਂ ਪੰਜਾਬੀਆਂ ਲਈ ਮੁਸ਼ਕਿਲਾਂ ਖੜ੍ਹੀਆਂ ਨਹੀਂ ਸਗੋਂ ਪੰਜਾਬੀਆਂ ਲਈ ਕਾਨੂੰਨ ਸੌਖੇ ਬਣਾਉਣਾ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੇ ਇਕ ਹਫਤੇ ਤੋਂ ਰੇਲ ਸੇਵਾ ਠੱਪ ਕੀਤੀ ਹੋਈ ਹੈ ਤੇ ਕੇਂਦਰ ਸਰਕਾਰ ਆਨੇ ਬਹਾਨੇ ਕੰਮ ਰੋਕਣ ਲਈ ਪੱਬਾਂ ਭਾਰ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਰਫ ਕੈਮਰਿਆਂ ਖਾਤਰ ਇਕ ਘੰਟੇ ਦਾ ਰੋਸ ਮੁਜ਼ਾਹਰਾ ਕਰਨ ਦੀ ਥਾਂ ਉਹਨਾਂ ਨੇ ਹੋਰ ਕੁਝ ਨਹੀਂ ਕੀਤੇ
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰਪੰਜਾਬੀਆਂ ਨੁੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਰੇਲ ਮੰਤਰਾਲੇ ਨਾਲ ਮੁਲਾਕਾਤ ਕਰਨ ਜਾਂ ਪ੍ਰਧਾਨ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਣ ਤੋਂ ਇਨਕਾਰ ਕਿਉਂ ਕਰ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਨਾ ਸਿਰਫ ਕਿਸਾਨਾਂ ਦੀ ਆਵਾਜ਼ ਸੁਣਨ ਤੋਂ ਨਾਂਹ ਕਰ ਦਿੱਤੀ ਬਲਕਿ ਉਹ ਕੇਂਦਰ ਨਾਲ ਰਲੀ ਹੋਈ ਹੈ ਤਾਂ ਜੋ ਪੀੜਤਾਂ ਨੂੰ ਕੋਈ ਰਾਹਤ ਨਾ ਮਿਲ ਸਕੇ।
ਇਸ ਮੌਕੇ ਸ੍ਰੀ ਮੈਣੀ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਵੱਲੋਂ ਤਿੰਨ ਕੇਂਦਰੀ ਕਾਨੂੰਨਾਂ ਪੇਸ਼ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਪਰਟੀ ਵੱਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਸਮੇਤ ਜੰਮੂ ਕਸ਼ਮੀਰ ਵਿਚ ਪੰਜਾਬੀ ਬੋਲਦੇ ਲੋਕਾਂ ਪ੍ਰਤੀ ਵਿਤਕਰਾ ਵੀ ਨਿੰਦਣਯੋਗ ਹੈ।
ਸ੍ਰੀ ਮੈਣੀ ਨੇ ਕਿਹਾ ਕਿ ਭਾਜਪਾ ਨੇ ਇਕ ਪਾਸੜ ਆਵਾਜਾਈ ਸਵੀਕਾਰ ਕੀਤਾ ਹੈ ਜਿਸ ਵਿਚ ਸੂਬਾਈ ਇਕਾਈਆਂ ਲਈ ਉਪਰੋਂ ਦਿਸ਼ਾ ਨਿਰਦੇਸ਼ ਆਉਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਤਾਂ ਭਾਜਪਾ ਇਕਾਈਕੋਈ ਭਾਰ ਝੱਲ ਕੇ ਕੇਂਦਰ ਸਰਕਾਰ ਕੋਲ ਪਹੁੰਚ ਵੀ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਭਾਜਪਾ ਦੀ ਵੀ ਕੇਂਦਰ ਤੱਕ ਕੋਈ ਪਹੁੰਚ ਨਹੀਂ ਹੈ।
ਸ੍ਰੀ ਮੈਣੀ ਨੇ ਕਿਹਾ ਕਿ ਮੈਂ ਹੁਣ ਫੈਸਲਾ ਕਰ ਲਿਆ ਹੈ ਕਿ ਮੈਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਾਂਗਾ ਕਿਉਂਕਿ ਇਹ ਪਾਰਟੀ ਹੀ ਹਮੇਸ਼ਾ ਕਿਸਾਨਾਂ ਨਾਲ ਡੱਟਦੀ ਹੈ ਤੇ ਰਾਜਾਂ ਲਈ ਵੱਧ ਅਧਿਕਾਰਾਂ ਦੀ ਹਮਾਇਤੀ ਹੈ। ਉਹਨਾਂ ਕਿਹਾ ਕਿ ਸਰਦਾਰਨੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਨਾਲ ਉਹਨਾਂ ’ਤੇ ਡੂੰਘਾ ਅਸਰ ਪਿਆ ਹੈ ਤੇ ਇਸ ਨਾਲ ਉਹਨਾਂ ਵਿਚ ਭਾਜਪਾ ਛੱਡਣ ਦਾ ਹੌਂਸਲਾ ਵਧਿਆ ਹੈ।
ਇਸ ਦੌਰਾਨ ਭਵਿੱਖੀ ਗਠਜੋੜ ਬਾਰੇ ਸਵਾਲ ਦੇ ਜਵਾਬ ਵਿਚ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਰੇ 117 ਹਲਕਿਆਂ ਵਿਚ ਮਜ਼ਬੂਤ ਹੈ। ਉਹਨਾਂ ਕਿਹਾ ਕਿ ਇਸ ਵੇਲੇ ਐਨ ਡੀ ਏ ਹੈ ਹੀ ਨਹੀਂ। ਉਹਨਾਂ ਕਿਹਾ ਕਿ ਜਨਤਾ ਦਲ ਯੂ ਐਨ ਡੀ ਏ ਦਾ ਭਾਈਵਾਲ ਸੀ ਪਰ ਭਾਜਪਾ ਨੇ ਰਾਮ ਵਿਲਾਸ ਪਾਸਵਾਨ ਨਾਲ ਸੌਦੇਬਾਜ਼ੀ ਕਰ ਲਈ ਜਿਸ ਕਾਰਨ ਜੇ ਡੀ ਯੂ ਦੇ ਗਠਜੋੜ ਵਿਚੋਂ ਬਾਹਰ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਜਨਤਾ ਦਲ ਯੂ ਵੀ ਐਨ ਡੀ ਏ ਵਿਚੋਂ ਬਾਹਰ ਹੋ ਜਾਵੇਗਾ।
ਇਸ ਮੌਕੇ ਸੀਨੀਅਰ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਸੰਬੋਧਨ ਕੀਤਾ ਤੇ ਸ੍ਰੀ ਮੈਣੀ ਦਾ ਪਾਰਟੀ ਵਿਚ ਸਵਾਗਤ ਕੀਤਾ।