ਕਿਹਾ ਕਿ ਇਸ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਨਿਆਂਇਕ ਅਤੇ ਲੋਕ ਕਚਹਿਰੀ ਵਿਚ ਨਿਬੜੇਗਾ
‘‘ਮਜੀਠੀਆ ਖਿਲਾਫ ਉਸ ਮਾਮਲੇ ਵਿਚ ਕੇਸ ਦਰਜ ਕੀਤਾ, ਜਿਸਦਾ ਅਦਾਲਤਾਂ ਪਹਿਲਾਂ ਹੀ ਨਿਪਟਾਰਾ ਕਰ ਚੁੱਕੀਆਂ ਹਨ’’
ਅਕਾਲੀ ਦਲ ਪ੍ਰਧਾਨ ਨੇ ਪੰਜਾਬ ਵਿਚ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਵਿਰੁੱਧ ਲੋਕਾਂ ਨੁੰ ਕੀਤਾ ਚੌਕਸ
‘‘ਇਸ ਸਰਕਾਰ ਨੂੰ ਦੋਸ਼ੀਆਂ ਨੂੰ ਲੱਭਣ ਤੇ ਬੇਨਕਾਬ ਕਰਨ ਵਿਚ ਕੋਈ ਦਿਲਚਸਪੀ ਨਹੀਂ, ਇਸਦਾ ਮਕਸਦ ਸਿਰਫ ਸਿਆਸੀ ਬਦਲਾਖੋਰੀ’’
ਅੰਮ੍ਰਿਤਸਰ, 21 ਦਸੰਬਰ : ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਨੂੰ ‘‘ਸਾਡੇ ਇਕ ਆਗੂ ਬਿਕਰਮ ਸਿੰਘ ਮਜੀਠੀਆ’ ਦੇ ਖਿਲਾਫ ਝੁਠਾ ਕੇਸ ਦਰਜ ਕਰਨ ਦੀ ਚੁਣੌਤੀ ਪ੍ਰਵਾਨ ਹੈ’’ ਅਤੇ ਉਹਨਾਂ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੁੰ ਚੇਤਾਵਨੀ ਦਿੱਤੀ ਕਿ ਉਹ ਕਾਨੂੰਨੀ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਸਰਦਾਰ ਬਾਦਲ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਵੀ ਵਰ੍ਹੇ ਅਤੇ ਕਿਹਾ ਕਿ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਖੇਡੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਵਰਗਾ ਨਹੀਂ ਜਿਹੜਾ ਬੇਅਦਬੀ ਦੇ ਮਾਮਲੇ ’ਤੇ ਰਾਜਨੀਤੀ ਕਰੇਗਾ ਕਿਉਂਕਿ ਸਾਡੇ ਲਈ ਸਾਡੇ ਮਹਾਨ ਗੁਰੂ ਸਾਹਿਬਾਨ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਵਨ ਵਿਚ ਸਭ ਤੋਂ ਉਪਰ ਹਨ।
ਉਹਨਾਂ ਨੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਖਰਾਬ ਕਰਨ ਦੀ ਡੂੰਘੀ ਸਾਜ਼ਿਸ਼ ਵਿਰੁੱਧ ਚੌਕਸ ਕੀਤਾ। ਉਹਨਾਂ ਕਿਹਾ ਕਿ ਜੋ ਸ਼ਾਂਤੀ ਤੇ ਫਿਰਕੂ ਸਦਭਾਵਨਾ ਅਸੀਂ ਪੰਦਰਾਂ ਸਾਲਾਂ ਤੱਕ ਕਾਇਮ ਰੱਖੀ, ਅਚਨਚੇਤ ਉਸ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਉਹਨਾਂ ਕਿਹਾਕਿ ਅਕਾਲੀ ਦਲ ਹਮੇਸ਼ਾ ਸਰਬੱਤ ਦਾ ਭਲੇ ਦੇ ਗੁਰੂ ਸਾਹਿਬ ਦੇ ਸੁਨੇਹੇ ਮੁਤਾਬਕ ਕੰਮ ਕਰਦਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਸ਼ਾਂਤੀ ਤੇ ਫਿਰਕੂ ਸਦਭਾਵਨਾ ਤੇ ਭਾਈਚਾਰਾ ਕਾਇਮ ਰੱਖਣ ਲਈ ਕੰਮ ਕਰਦੇ ਰਹਿਣ ਲਈ ਦ੍ਰਿੜ੍ਹ ਸੰਕਲਪ ਹਾਂ।
ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਅਜਿਹੀ ਪਵਿੰਤਰ ਥਾਂ ਹੈ ਜਿਥੇ ਹਰ ਧਰਮਾਂ ਦੇ ਲੋਕ ਨਤਮਸਤਕ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਅਸਥਾਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਥਾਂ ਹੈ। ਉਹਨਾਂ ਕਿਹਾ ਕਿ ਸ਼ਾਇਦ ਕੋਈ ਇਸ ਗੱਲ ਤੋਂ ਨਾਖੁਸ਼ ਹੈ ਤੇ ਇਸ ਪਵਿੱਤਰ ਸਿਧਾਂ ਤੇ ਪੰਜਾਬ ਦੀ ਸ਼ਾਂਤੀ ਦੋਹਾਂ ਦੇ ਖਿਲਾਫ ਹੈ।
ਰਾਹੁਲ ਗਾਂਧੀ ਦੀਆਂ Çਲੰਚਿੰਗ (ਭੀੜਤੰਤਰ) ਬਾਰੇ ਟਿੱਪਣੀਆਂ ਬਾਰੇ ਸਰਦਾਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਮੂੰਹੋਂ Çਲੰਚਿੰਗ ਬਾਰੇ ਗੱਲ ਕਰਨਾ ਸੋਭਾ ਨਹੀਂ ਦਿੰਦ। ਉਹਨਾਂ ਕਿਹਾ ਕਿ ਉਹ ਉਸ ਪਰਿਵਾਰ ਤੋਂ ਹਨ ਜਿਹਨਾਂ ਨੇ ਸ੍ਰੀ ਹਰਿਮੰਦਿਰ ਸਾਹਿਬ ’ਤੇ ਟੈਂਕਾਂ ਨਾਲ ਹਮਲਾ ਕੀਤਾ ਤੇ 1984 ਵਿਚ ਦਿੱਲੀ ਵਿਚ ਹਜ਼ਾਰਾਂ ਮਾਸੂਮ ਸਿੱਖਾਂ ਦਾ ਕਤਲੇਆਮ (Çਲੰਚਿੰਗ ਰਾਹੀਂ) ਕੀਤਾ। ਉਹਨਾਂ ਕਿਹਾ ਕਿ ਉਹ ਤਾਂ Çਲੰਕਚਿੰਗ ਆਯੋਜਿਤ ਕਰਨ ਵਾਲੇ ਜਗਦੀਸ਼ ਟਾਈਟਲਰ ਤੇ ਅਜੈ ਮਾਕਣ ਵਰਗਿਆਂ ਨੁੰ ਸਨਮਾਨਤ ਕਰਦੇ ਰਹੇ ਹਨ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਹੋਏ ਕੇਸ ਨੂੰ ਬੇਸ਼ਰਮੀ ਨਾਲ ਦਰਜ ਕੀਤਾ ਗਿਆ ਝੂਠਾ ਕੇਸ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਸੂਬੇ ਦੇ ਕਾਂਗਰਸੀ ਸ਼ਾਸਕਾਂ ਨੁੰ ਚੁਣੌਤੀ ਦਿੱਤੀ ਕਿ ਉਹ ਜੋ ਮਰਜ਼ੀ ਕਰ ਲੈਣ ਖਾਲਸਾ ਪੰਥ ਦੇ ਹੌਂਸਲੇ ਬੁਲੰਦ ਰਹਿਣੇ ਤੇ ਢਹਿਣ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਇਹਨਾਂ ਸ਼ਾਸਕਾਂ ਨੁੰ ਇਸ ਤੋਂ ਪਹਿਲਾਂ ਦੇ ਵੱਡੇ ਕਾਂਗਰਸੀ ਆਗੂਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਹਨਾਂ ਨੇ ਸਿੱਖਾਂ ਅਤੇ ਅਕਾਲੀਆਂ ਦੀ ਦਲੇਰੀ ਤੇ ਹੌਂਸਲੇ ਦਾ ਗਿਆਨ ਹਾਸਲ ਕਰ ਲਿਆ ਸੀ। ਉਹਨਾਂ ਕਿਹਾ ਕਿ ਜੋ ਕੋਈ ਵੀ ਅਕਾਲੀ ਦਲ ਵਿਚ ਸ਼ਾਮਲ ਹੁੰਦਾ ਹੈ, ਉਹ ਜ਼ਬਰ ਤੇ ਦਮਨ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਗਿੱਠਮੁਠੀਆਂ ਤੋਂ ਡਰਨ ਵਾਲੇ ਨਹੀਂ ਹਾਂ। ਉਹਨਾਂ ਕਿਹਾ ਕਿ ਇਹਨਾਂ ਨੇ ਆਪ ਝੂਠ ਬੋਲ ਕੇ ਤੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਆਪਣਾ ਮਾੜਾ ਸਮਾਂ ਸਹੇਡਿਆ ਹੈ। ਅਕਾਲੀ ਦਲ ਇਹਨਾਂ ਦੇ ਖਿਲਾਫ ਨਿਆਂਇਕ ਅਤੇ ਲੋਕਾਂ ਦੀ ਕਚਹਿਰੀ ਵਿਚ ਨਿਬੜੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਜਿਸ ਕੇਸ ਵਿਚ ਸਰਦਾਰ ਮਜੀਠੀਆ ਨੂੰ ਝੁਠਾ ਫਸਾਇਆ ਗਿਆ ਹੈ, ਉਸਦਾ ਨਿਪਟਾਰਾ ਸਮਰਥ ਅਦਾਲਤਾਂ ਨੇ ਲੰਬਾ ਸਮਾਂ ਪਹਿਲਾਂ ਕਰ ਦਿੱਤਾ ਸੀ ਤੇ ਦੋਸ਼ੀ ਆਪਣੀਆਂ ਸਜ਼ਾਵਾਂ ਭੁਗਤ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਤੇ ਇਸਦੇ ਚੁਣੇ ਹੋਏ ਹੱਥਠੋਕਿਆਂ ਨੇ ਸਾਰੇ ਕਾਨੂੰਨੀ ਤੇ ਪ੍ਰਸ਼ਾਸਕੀ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ ਹਨ ਤਾਂ ਜੋ ਅੱਜ ਪੰਜਾਬ ਨੁੰ ਦਰਪੇਸ਼ ਸਭ ਤੋਂ ਸੰਵੇਦਨਸ਼ੀਲ ਮਾਮਲਿਆਂ ਵਿਚੋਂ ਇਕ ’ਤੇ ਰਾਜਨੀਤੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਜੋ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਤੇ ਕਾਨੂੰਨ ਤੋੜਨ ਮਰੋੜ ਕੇ ਆਪਣੇ ਸਿਆਸੀ ਆਕਾਵਾਂ ਨੁੰ ਖੁਸ਼ ਕਰ ਰਹੇ ਹਨ, ਉੁਹ ਇਸਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ। ਸਰਦਾਰ ਬਾਦਲ ਨੇ ਕਿਹਾ ਕਿ ਇਹ ਸਾਰੇ ਜਾਣਦੇ ਹਨ ਕਿ ਸ੍ਰੀ ਚਟੋਪਾਧਿਆਏ ਨੁੰ ਸਿਰਫ ਇਸ ਕਰ ਕੇ ਡੀ ਜੀ ਪੀ ਲਗਾਇਆ ਗਿਆ ਕਿਉਂਕਿ ਉਹਨਾਂ ਨੇ ਕਾਂਗਰਸ ਦੀ ਬਦਲਾਖੋਰੀ ਦੀ ਰਾਜਨੀਤੀ ਦਾ ਏਜੰਡਾ ਅੱਗੇ ਤੋਰਨ ਦਾ ਵਾਅਦਾ ਕੀਤਾ। ਉਹਨਾਂ ਕਿਹਾ ਕਿ ਅਕਾਲੀ ਆਗੂਆਂ ਨੂੰ ਝੁਠੇ ਕੇਸਾਂ ਵਿਚ ਫਸਾਉਣ ਲਈ ਕੋਈ ਅਫਸਰਾਂ ਨੁੰ ਲਾਲਚ ਵੀ ਦਿੱਤੇ ਗਏ ਤੇ ਕਈਆਂ ਦੀ ਬਾਂਹ ਵੀ ਮਰੋੜੀ ਗਈ। ਪਰ ਇਹਨਾਂ ਵਿਚੋਂ ਬਹੁਤੇ ਜਵਾਬ ਦੇ ਗਏ ਤੇ ਹੁਣ ਡੀ ਜੀ ਪੀ ਨੇ ਆਪਣੇ ਤਕਰੀਬਨ ਬੰਦ ਰਹਿਣ ਵਾਲੇ ਤੇ ਬਹੁਤ ਘੱਟ ਵਰਤੇ ਜਾਣ ਵਾਲੇ ਪੁਲਿਸ ਥਾਣੇ ਨੂੰ ਗੈਰ ਕਾਨੂੰਨੀ ਹੁਕਮਾਂ ਦੀ ਪਾਲਣਾ ਵਾਸਤੇ ਵਰਤਿਆ। ਅਖੀਰ ਵਿਚ ਸ੍ਰੀ ਚਟੋਪਾਧਿਆਏ ਦਾ ਸਾਹਮਣਾ ਆਪਣੇ ਕਾਨੂੰਨ ਮੰਨਣ ਵਾਲੇ ਅਫਸਰਾਂ ਨਾਲ ਹੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸਰਦਾਰ ਮਜੀਠੀਆ ਦੇ ਖਿਲਾਫ ਦਰਜ ਕੇਸ ਉਹਨਾਂ ਹਜ਼ਾਰਾਂ ਕੇਸਾਂ ਦਾ ਸਿਖਰ ਹੈ ਜੋ ਅਕਾਲੀ ਵਰਕਰਾਂ ਖਾਸ ਤੌਰ ’ਤੇ ਬਜ਼ੁਰਗ ਮਹਿਲਾਵਾਂ, ਪੁਰਸ਼ਾਂ ਤੇ ਬੱਚਿਆਂ ਦੇ ਖਿਲਾਫ ਦਰਜ ਕੀਤੇ ਗਏ। ਇਹਨਾ ਸ਼ਾਸਕਾਂ ਨੇ ਹਜ਼ਾਰਾਂ ਮਾਸੂਮ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ। ਪਰ ਜੋ ਅਫਸਰ ਇਸ ਲਈ ਜ਼ਿੰਮੇਵਾਰ ਹਨ, ਉਹਨਾਂ ਨੁੰ ਕਾਨੂੰਨ ਦੀ ਪ੍ਰਕਿਰਿਆ ਰਾਹੀਂ ਇਸਦਾ ਹਿਸਾਬ ਦੇਣਾ ਪਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਮੌਜੂਦਾ ਸ਼ਾਸਕਾਂ ਨੁੰ ਕਦੇ ਵੀ ਬੇਅਬਦੀ ਕੇਸ ਹੱਲ ਕਰਨ ਵਿਚ ਦਿਲਚਸਪੀ ਨਹੀਂ ਰਹੀ। ਉਹਨਾਂ ਕਿਹਾ ਕਿ ਇਸਦਾ ਮਕਸਦ ਸਿਰਫ ਖਾਲਸਾ ਪੰਥ ਅਤੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਸਮੇਤ ਇਸਦੇ ਸੰਗਠਨਾਂ ਤੇ ਸੰਸਥਾਵਾਂ ਨੁੰ ਬਦਨਾਮ ਕਰਨਾ ਰਿਹਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸ਼ਾਸਕਾਂ ਨੇ ਅਸਲ ਦੋਸ਼ੀਆਂ ਨੁੰ ਖੁੱਲ੍ਹੇ ਛੱਡੀ ਰੱਖਿਆ। ਉਹਨਾਂ ਕਿਹਾ ਕਿ ਸਰਕਾਰ ਨਸ਼ਿਆਂ ਦੇ ਬੇਅਦਬੀ ਦੋਹਾਂ ਮਾਮਲਿਆਂ ਦੇ ਅਸਲ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ ਕਿਉਂਕਿ ਇਸਦਾ ਇਕਲੌਤਾ ਮਕਸਦ ਆਪਣੇ ਸਿਆਸੀ ਵਿਰੋਧੀਆਂ ਸਿਰ ਦੋਸ਼ ਮੜ੍ਹਨਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਗੱਲ ਦੇ ਠੋਸ ਸਬੂਤ ਹਨ ਕਿ ਕਾਂਗਰਸ ਸ਼ਾਸਕਾਂ ਨੇ ਬੇਅਦਬੀ ਮਾਮਲਿਆਂ ਪਿਛੇ ਕਾਰਵਾਈ ਬੇਨਕਾਬ ਕਰਨ ਤੋਂ ਕੋਰਾ ਤੇ ਪੂਰਨ ਇਨਕਾਰ ਕੀਤਾ। ਉਹਨਾਂ ਕਿਹਾ ਕਿ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਕਰ ਕੇ ਇਸਨੁੰ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਸਰੋਵਰ ਵਿਚ ਸੁੱਟਣ ਦੇ ਦੋਸ਼ੀ ਨੁੰ ਫੜ੍ਹ ਕੇ ਪੁਲਿਸ ਹਵਾਲੇ ਕੀਤੇ ਨੁੰ ਇਕ ਹਫਤੇ ਤੋਂ ਜ਼ਿਆਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਹਾਲੇ ਤੱਕ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਮੁੱਖ ਮੰਤਰੀ ਨੇ ਇਸ ਮਾਮਲੇ ’ਤੇ ਲੋਕਾਂ ਨੁੰ ਭਰੋਸੇ ਵਿਚ ਲੈਣ ਬਾਰੇ ਕੁਝ ਸੋਚਿਆ। ਇਸਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਦੀਆਂ ਤਰਜੀਹਾਂ ਕੀ ਹਨ।