ਚੰਡੀਗੜ•/12 ਦਸੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹਾ ਕੁੱਝ ਵੀ ਕਹਿਣ ਜਾਂ ਕਰਨ ਤੋਂ ਗੁਰੇਜ਼ ਕਰਨ, ਜਿਸ ਨਾਲ ਪਾਕਿਸਤਾਨ ਵਿਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਤੀਕ ਸਿੱਖ ਸੰਗਤਾਂ ਦੀ ਰਸਾਈ ਦੀ ਪ੍ਰਕਿਰਿਆ ਨੂੰ ਸੱਟ ਲੱਗ ਸਕਦੀ ਹੋਵੇ ਅਤੇ ਦੁਨੀਆਂ ਭਰ ਦੇ ਲੱਖਾਂ ਸਿੱਖਾਂ ਦੀਆਂ ਅਰਦਾਸਾਂ ਸਦਕਾ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਤਿਆਰ ਹੋਇਆ ਮਾਹੌਲ ਵਿਗੜਣ ਦਾ ਖਤਰਾ ਹੋਵੇ।
ਕਰਤਾਰਪੁਰ ਲਾਂਘਾਂ ਖੋਲ•ੇ ਜਾਣ ਨੂੰ ਸਿਆਸੀ ਜਾਂ ਪੱਖਪਾਤੀ ਵੰਡੀਆਂ ਤੋਂ ਪਰ•ੇ ਸਮੁੱਚੇ ਖਾਲਸਾ ਪੰਥ ਦੀ ਇੱਕ ਮਹਾਨ ਅਤੇ ਸ਼ਾਨਦਾਰ ਸਾਂਝੀ ਪ੍ਰਾਪਤੀ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਭਾਵੇਂਕਿ ਇਸ ਲਾਂਘੇ ਨੂੰ ਖੁਲਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਰ ਆਗੂਆਂ ਮਾਸਟਰ ਤਾਰਾ ਸਿੰਘ ਜੀ, ਸੰਤ ਫਤਿਹ ਸਿੰਘ ਜੀ, ਸੰਤ ਲੌਂਗੋਵਾਲ ਜੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ, ਜਥੇਦਾਰ ਜਗਦੇਵ ਸਿੰਘ ਤਲਵੰਡੀ ਸਾਹਿਬ, ਸਰਦਾਰ ਕੁਲਦੀਪ ਸਿੰਘ ਵਡਾਲਾ ਸਾਹਿਬ ਤੋਂ ਇਲਾਵਾ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਲੱਖਾਂ ਸ਼ਰਧਾਲੂਆਂ ਨੇ ਅੰਦੋਲਨ ਸ਼ੁਰੂ ਕੀਤਾ ਅਤੇ ਅੱਗੇ ਵਧਾਇਆ ਸੀ, ਪਰ ਫਿਰ ਵੀ ਇਹ ਸਿੱਖ ਸੰਗਤ ਵੱਲੋਂ ਪਿਛਲੇ 70 ਸਾਲਾਂ ਤੋਂ ਕੀਤੀ ਜਾਂਦੀ ਰੋਜ਼ਾਨਾ ਅਰਦਾਸ ਰਾਹੀਂ ਹਾਸਿਲ ਹੋਈ ਇੱਕ ਗੈਰ-ਪੱਖਪਾਤੀ ਪ੍ਰਾਪਤੀ ਹੈ।
ਉਹਨਾਂ ਕਿਹਾ ਕਿ ਇਸ ਲਾਂਘੇ ਨੂੰ ਖੁਲਵਾਉਣ ਵਾਸਤੇ ਕਿਸੇ ਵੀ ਪਾਰਟੀ ਦੇ ਵਿਅਕਤੀ ਵੱਲੋਂ ਨਿਭਾਈ ਭੂਮਿਕਾ ਦੀ ਅਕਾਲੀ ਦਲ ਕਦਰ ਕਰਦਾ ਹੈ ਅਤੇ ਉਹਨਾਂ ਸਾਰਿਆਂ ਦਾ ਸ਼ੁਕਰੀਆਂ ਅਦਾ ਕਰਦਾ ਹੈ। ਸਾਡੇ ਕੋਲ ਸਿਆਸੀ ਜ਼ਿੰਦਗੀ ਵਿਚ ਬਹਿਸਣ ਵਾਸਤੇ ਹੋਰ ਬਹੁਤ ਸਾਰੇ ਮੁੱਦੇ ਹਨ। ਕਰਤਾਰਪੁਰ ਸਾਹਿਬ ਲਾਂਘਾ ਸਿੱਖ ਭਾਈਚਾਰੇ ਦੀ ਇੱਕ ਪਵਿੱਤਰ, ਸਮੂਹਿਕ, ਗੈਰ-ਸਿਆਸੀ ਅਤੇ ਧਾਰਮਿਕ ਪ੍ਰਾਪਤੀ ਹੈ ਅਤੇ ਇਸ ਦਾ ਇਸੇ ਰੂਪ ਵਿਚ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਜਤਾਈ ਚਿੰਤਾ ਪ੍ਰਤੀ ਭਾਰਤ ਸਰਕਾਰ ਵੀ ਸੁਚੇਤ ਹੋਣੀ ਹੈ ਅਤੇ ਉਸ ਨੇ ਲਾਂਘਾ ਖੋਲ•ਣ ਦਾ ਫੈਸਲਾ ਲੈਣ ਤੋਂ ਪਹਿਲਾਂ ਇਸ ਮੁੱਦੇ ਨੂੰ ਵਿਚਾਰਿਆ ਹੋਣਾ ਹੈ। ਉਹਨਾਂ ਕਿਹਾ ਕਿ ਪਹਿਲਾਂ ਸਾਨੂੰ ਇਸ ਗੱਲ ਲਈ ਭਾਰਤ ਸਰਕਾਰ ਦਾ ਸ਼ੁਕਰੀਆ ਅਦਾ ਕਰਨ ਦੀ ਲੋੜ ਹੈ, ਜਿਸ ਨੇ ਨਿਰਦੇਸ਼ ਦਿੱਤਾ ਹੈ ਕਿ ਇਹ ਲਾਂਘਾ ਕੇਂਦਰ ਸਰਕਾਰ ਦੁਆਰਾ ਬਣਾਇਆ ਜਾਵੇਗਾ। ਉਸ ਤੋਂ ਬਾਅਦ ਅਸੀਂ ਪਾਕਿਸਤਾਨ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਦੇ ਸ਼ੁਕਰਗੁਜ਼ਾਰ ਹਾਂ, ਜਿਹਨਾਂ ਨੇ ਭਾਰਤ ਦੀ ਪਹਿਲਕਦਮੀ ਦਾ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਉਹਨਾਂ ਕਿਹਾ ਕਿ ਕੈਪਟਨ ਸਾਹਿਬ ਨੂੰ ਸੁਰੱਖਿਆ ਦਾ ਜਿੰਥਮਾ ਉਹਨਾਂ ਉੱਤੇ ਛੱਡ ਦੇਣ ਚਾਹੀਦਾ ਹੈ, ਜਿਹਨਾਂ ਦੇ ਹੱਥ ਸੁਰੱਿਖਆ ਦੀ ਜ਼ਿੰਮੇਵਾਰੀ ਹੈ। ਜੇਕਰ ਪੰਜਾਬ ਦੇ ਸਰਹੱਦ ਉਤੇ ਕੋਈ ਖਤਰਾ ਪੈਦਾ ਵੀ ਹੁੰਦਾ ਹੈ ਤਾਂ ਪੰਜਾਬੀ ਅਤੇ ਖਾਸ ਕਰਕੇ ਸਿੱਖ ਉਸਦਾ ਮੂੰਹਤੋੜ ਜੁਆਬ ਦੇਣਾ ਚੰਗੀ ਤਰ•ਾਂ ਜਾਣਦੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਭਾਰਤ ਸਰਕਾਰ ਵੱਲੋਂ ਕੀਤੀ ਪਹਿਲਕਦਮੀ ਸੀ, ਜਿਸ ਉੱਤੇ ਅਗਲੀ ਕਾਰਵਾਈ ਲਈ ਗੁਆਂਢੀ ਮਜ਼ਬੂਰ ਹੋ ਗਏ। ਪਰ ਫਿਰ ਵੀ ਅਸੀਂ ਉਹਨਾਂ ਵੱਲੋਂ ਚੁੱਕੇ ਇਸ ਨੇਕ ਕਦਮ ਲਈ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ।