ਗੁਰਚਰਨ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਸਿੱਖ ਪੰਥ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਇੱਕੋ ਇੱਕ ਪਾਰਟੀ ਹੈ
ਚੰਡੀਗੜ•/0 2ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਸ ਦੀ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਜਾਣ ਵਾਲੀ 'ਜਬਰ ਵਿਰੋਧੀ ਰੈਲੀ' ਵਾਸਤੇ ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਦਾ ਮੁਕੰਮਲ ਸਮਰਥਨ ਮਿਲ ਗਿਆ ਹੈ। ਇਸ ਦੇ ਨਾਲ ਹੀ ਫੈਡਰੇਸ਼ਨ ਨੇ ਸੰਕਟ ਦੀ ਘੜੀ ਵਿਚ ਸਿੱਖ ਪੰਥ ਦੀ ਅਗਵਾਈ ਕਰਨ ਵਾਸਤੇ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਜਤਾਇਆ ਹੈ।
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਇਕ ਮੀਟਿੰਗ ਦੌਰਾਨ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਤੱਕ ਪੰਥ ਅਤੇ ਪੰਜਾਬ ਨੂੰ ਆਪਣੇ ਹੱਕਾਂ ਅਤੇ ਵਜੂਦ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਸੰਘਰਸ਼ ਦਾ ਸਭ ਤੋਂ ਵੱਡਾ ਮੁਦੱਈ ਅਕਾਲੀ ਦਲ ਹੀ ਰਿਹਾ ਹੈ। ਅਸੀ ਵਿਸ਼ਵਾਸ ਕਰਦੇ ਹਾਂ ਕਿ ਦੇਸ਼ ਅਤੇ ਵਿਦੇਸ਼ਾਂ ਅੰਦਰ ਅਕਾਲੀ ਦਲ ਹੀ ਅਜਿਹੀ ਜਮਾਤ ਹੈ, ਜੋ ਸਿੱਖਾਂ ਦੇ ਹਰ ਮਸਲੇ ਅਤੇ ਹੱਕਾਂ ਲਈ ਮੋਹਰੀ ਹੋ ਕੇ ਅਗਵਾਈ ਕਰਦੀ ਹੈ। ਸਿੱਖਾਂ ਦੀ ਮੁੱਖ ਦੁਸ਼ਮਣ ਜਮਾਤ ਕਾਂਗਰਸ ਵੱਲੋਂ ਝੂਠੇ ਪ੍ਰਚਾਰ ਰਾਹੀਂ ਅਕਾਲੀ ਦਲ ਨੂੰ ਕਟਹਿਰੇ 'ਚ ਖੜ•ਾ ਕਰਨ ਤੇ ਤੋੜਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਫੈਡਰੇਸ਼ਨ ਦੇ ਵਰਕਰ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਰ ਖੇਤਰ 'ਚ ਕੰਮ ਕਰਨਗੇ।
ਇਸੇ ਦੌਰਾਨ ਫੈਡਰੇਸ਼ਨ ਵੱਲੋਂ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਅਤੇ ਕੀਤੇ ਜਾ ਰਹੇ ਜ਼ੁਲਮ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਅਕਤੂਬਰ ਦੀ ਜ਼ਬਰ ਵਿਰੋਧੀ ਪਟਿਆਲਾ ਰੈਲੀ 'ਚ ਸ਼ਾਮਿਲ ਹੋਣ ਦਾ ਵੀ ਐਲਾਨ ਕੀਤਾ।
ਭਾਈ ਗਰੇਵਾਲ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਪਿੱਛਲੇ ਸਮੇਂ ਸਿੱਖਾਂ ਦੇ ਮਨਾਂ 'ਤੇ ਡੂੰਘਾ ਅਸਰ ਕਰਨ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੰਘਾਂ ਦੀ ਸ਼ਹੀਦੀ ਦੀ ਵਾਪਰੀ ਘਟਨਾ ਅਕਾਲੀ ਦਲ ਦੀ ਸਰਕਾਰ ਸਮੇਂ ਵਾਪਰੀ ਸੀ, ਭਾਵੇਂ ਕਿ ਅਕਾਲੀ ਸਰਕਾਰ ਨੇ ਉਸ ਖਿਲਾਫ਼ ਕਾਰਵਾਈ ਜ਼ਰੂਰ ਕੀਤੀ ਪਰ ਅੱਜ ਵੀ ਸੰਗਤ ਦੇ ਮਨਾਂ 'ਚ ਕੁਝ ਅਣਸੁਲਝੇ ਸਵਾਲ ਜਿਉਂਦੇ ਹਨ। ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ 'ਚ ਜਾ ਕੇ ਉਸ ਘਟਨਾ ਲਈ ਆਪਣੇ ਵੱਲੋਂ ਕੀਤੀ ਕਾਰਵਾਈ ਤੋਂ ਜਾਣੂ ਕਰਵਾ ਕੇ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਦਾ ਉਪਰਾਲਾ ਕਰੇ। ਫੈਡਰੇਸ਼ਨ ਵਰਕਰ ਉਸ ਮੁਹਿੰਮ 'ਚ ਪੂਰਾ ਸਹਿਯੋਗ ਕਰੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਲੜਾਈ ਲੜੇਗੀ।
ਇਸ ਮੌਕੇ ਫੈਡਰੇਸ਼ਨ ਵਰਕਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੀ ਕਰਾਜਸ਼ੈਲੀ ਬਾਰੇ ਉਠ ਰਹੇ ਸਵਾਲਾਂ ਨੂੰ ਦੇਖਦਿਆਂ ਇਨ•ਾਂ ਸੰਸਥਾਵਾਂ ਦੇ ਸਨਮਾਨ ਦੀ ਬਹਾਲੀ ਲਈ ਅਕਾਲੀ ਦਲ ਨੂੰ ਠੋਸ ਉਪਰਾਲੇ ਕਰਨ ਲਈ ਕਿਹਾ।
ਇਸ ਮੌਕੇ ਉੱਤੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਨੂੰ ਅਤੇ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਅਕਾਲੀ ਦਲ ਨੂੰ ਦਿੱਤੇ ਸਮਰਥਨ ਲਈ ਇਸ ਜਥੇਬੰਦੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਐਸਐਸਐਫ ਸੂਬੇ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਨੌਜਵਾਨਾਂ ਨੂੰ ਸੰਗਠਿਤ ਕਰਨ ਵਿਚ ਇੱਕ ਵੱਡੀ ਭੂਮਿਕਾ ਨਿਭਾ ਸਕਦੀ ਹੈ। ਉਹਨਾਂ ਨੇ ਫੈਡਰੇਸ਼ਨ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਇਕਾਈਆਂ ਬਣਾ ਕੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਾਉਣ ਵਾਸਤੇ ਅਗਵਾਈ ਕਰਨ ਲਈ ਕਿਹਾ।
ਇਸ ਸਮੇਂ ਪਰਮਜੀਤ ਸਿੰਘ ਧਰਮ ਸਿੰਘਵਾਲਾ, ਭੁਪਿੰਦਰ ਸਿੰਘ ਬਜਰੁੜ, ਮਨਪ੍ਰੀਤ ਸਿੰਘ ਬੰਟੀ, ਗੁਰਜੀਤ ਸਿੰਘ ਗੱਗੀ, ਦਿਲਬਾਗ ਸਿੰਘ ਵਿਰਕ, ਜਸਵੀਰ ਸਿੰਘ ਸੰਗਰੂਰ, ਕੰਵਲਜੀਤ ਸਿੰਘ ਲਾਲੀ, ਪਰਮਜੀਤ ਸਿੰਘ ਕਲਸੀ, ਦਿਸ਼ਦੀਪ ਸਿੰਘ ਵਾਰਿਸ, ਹਿੰਮਤ ਸਿੰਘ ਰਾਜਾ, ਗੁਰਬਖਸ਼ ਸਿੰਘ ਸੇਖੋਂ, ਕੁਲਜੀਤ ਸਿੰਘ ਧੰਜਲ, ਧਰਮਿੰਦਰ ਸਿੰਘ ਮੁਕਤਸਰ, ਗੁਰਕੀਰਤਨ ਸਿੰਘ ਜਲਾਲਾਬਾਦ, ਗੁਰਪ੍ਰੀਤ ਸਿੰਘ ਫਰੀਦਕੋਟ, ਜਗਰਾਜ ਸਿੰਘ ਵਿਰਕ, ਗੁਰਪ੍ਰੀਤ ਸਿੰਘ ਢੁੱਡੀਕੇ, ਹਰੀ ਸਿੰਘ ਕਾਉਂਕੇ, ਗੁਰਚਰਨ ਸਿੰਘ ਢਿਲੋਂ, ਜਵਿੰਦਰ ਸਿੰਘ ਹੁਸ਼ਿਆਰਪੁਰ ਤੇ ਸੁਖਦੀਪ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ।