ਕਿਹਾ ਇਹ ਕਦਮ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੇਗਾ
ਉਹਨਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਉਹਨਾਂ ਨੂੰ ਰਾਜੋਆਣਾ ਨੂੰ ਫਾਂਸੀ ਦੇਣ ਦਾ ਵਿਰੋਧ ਕੀਤਾ ਸੀ
ਇਸ ਜ਼ਖਮਾਂ ਉੱਤੇ ਮੱਲ੍ਹਮ ਲਾਉਣ ਵਾਲੇ ਕਦਮ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ
ਚੰਡੀਗੜ੍ਹ/30
ਸਤੰਬਰ: ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ
ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤ ਸਰਕਾਰ ਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਅੱਠ
ਸਿੱਖ ਕੈਦੀਆਂ ਨੂੰ ਰਿਹਾ ਕਰਨ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ
ਉਮਰ ਕੈਦ ਵਿਚ ਬਦਲਣ ਦੇ ਫੈਸਲਿਆਂ ਨੂੰ 'ਦੂਰ ਅੰਦੇਸ਼ੀ ਅਤੇ ਮਨੁੱਖਤਾਵਾਦੀ' ਕਰਾਰ ਦਿੱਤਾ
ਹੈ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸੀ ਸਰਕਾਰਾਂ ਦੌਰਾਨ ਢਾਹੇ ਗਏ ਅੱਤਿਆਚਾਰਾਂ ਕਰਕੇ
ਸਿੱਖਾਂ ਦੀਆਂ ਵਲੂੰਧਰੀਆਂ ਭਾਵਨਾਵਾਂ ਉੱਤੇ ਮੱਲ੍ਹਮ ਲਾਉਣ ਵਿਚ ਇਹ ਉਪਰਾਲੇ ਵੱਡੀ
ਭੂਮਿਕਾ ਅਦਾ ਕਰਨਗੇ।
ਉਹਨਾਂ
ਕਿਹਾ ਕਿ ਹਰ ਉਹ ਕਦਮ, ਜਿਹੜਾ ਪੰਜਾਬ ਅਤੇ ਦੇਸ਼ ਅੰਦਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ
ਮੁਦਈ ਤਾਕਤਾਂ ਨੂੰ ਤਾਕਤਵਰ ਬਣਾਉਂਦਾ ਹੈ ਅਤੇ ਹਿੰਦੂ-ਸਿੱਖ ਏਕਤਾ ਨੂੰ ਮਜ਼ਬੂਤ ਕਰਦਾ
ਹੈ, ਉਸ ਦਾ ਨਿੱਜੀ ਵਲਗਣਾਂ ਤੋਂ ਉੱਪਰ ਉੱਠ ਕੇ ਸਾਰਿਆਂ ਵੱਲੋਂ ਸਵਾਗਤ ਕੀਤਾ ਜਾਣਾ
ਚਾਹੀਦਾ ਹੈ।
ਸ੍ਰੀ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਪਵਿੱਤਰ ਮੌਕੇ ਉੱਤੇ ਇਸ ਮਜ਼ਬੂਤ
ਹਾਂ-ਪੱਖੀ ਕਦਮ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ
ਸ਼ਾਹ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਅਤੀਤ
ਵਿਚ ਬਹੁਤ ਵਾਰ ਹੋਇਆ ਹੈ ਕਿ ਇਹ ਵੀ ਰੱਬੀ ਮਿਹਰ ਹੈ ਕਿ ਪਰਕਾਸ਼ ਉਤਸਵ ਦੇ ਪਾਵਨ ਮੌਕੇ
ਉੱਤੇ ਕੇਂਦਰ ਵਿਚ ਇੱਕ ਅਜਿਹੀ ਸਰਕਾਰ ਹੈ, ਜਿਹੜੀ ਸਿੱਖਾਂ ਅਤੇ ਪੰਜਾਬੀਆਂ ਦੀ ਹਿਤੈਸ਼ੀ
ਹੈ। ਉਹਨਾਂ ਕਿਹਾ ਕਿ ਹਮੇਸ਼ਾਂ ਵਾਂਗ ਸਿੱਖਾਂ ਦੀ ਵਲੂੰਧਰੀਆਂ ਭਾਵਨਾਵਾਂ ਉੱਤੇ ਮੱਲ੍ਹਮ
ਲਾਉਣ ਦਾ ਕੰਮ ਐਨਡੀਏ ਸਰਕਾਰ ਦੇ ਹਿੱਸੇ ਆਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ
ਪ੍ਰਧਾਨ ਮੰਤਰੀ ਮੋਦੀ ਨੇ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ, ਵਿਦੇਸ਼ਾਂ ਵਿਚ
ਰਹਿੰਦੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖ਼ਤਮ ਕਰਕੇ ਅਤੇ ਕਰਤਾਰਪੁਰ ਲਾਂਘੇ ਨੂੰ ਖੋਲ੍ਹ
ਕੇ ਸਿੱਖਾਂ ਦੀਆਂ ਜ਼ਖ਼ਮੀ ਭਾਵਨਾਵਾਂ ਨੂੰ ਠਾਰਿਆ ਹੈ। ਤਾਜ਼ਾ ਫੈਸਲੇ ਨਾਲ ਪ੍ਰਧਾਨ ਮੰਤਰੀ
ਅਤੇ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਜਖ਼ਮੀ ਅਤੀਤ ਨੂੰ ਰਾਜੀ ਕਰਨ ਵੱਲ ਇੱਕ ਵੱਡਾ ਕਦਮ
ਪੁੱਟਿਆ ਹੈ।
ਸਰਦਾਰ
ਬਾਦਲ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ
ਪ੍ਰਕਿਰਿਆ ਨੂੰ ਜਾਰੀ ਰੱਖਣ ਤਾਂ ਕਿ ਸਿੱਖਾਂ ਦੀਆਂ ਸਾਰੀਆਂ ਜਾਇਜ਼ ਧਾਰਮਿਕ, ਸਿਆਸੀ ਅਤੇ
ਆਰਥਿਕ ਸ਼ਿਕਾਇਤਾਂ ਦੂਰ ਹੋ ਸਕਣ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਤੀਤ ਦੀਆਂ
ਕਾਂਗਰਸੀ ਸਰਕਾਰਾਂ ਨੇ ਸਿੱਖਾਂ ਦੇ ਜ਼ਖਮਾਂ ਦਾ ਮਜ਼ਾਕ ਉਡਾਇਆ ਸੀ ਅਤੇ ਉਹਨਾਂ ਉੱਤੇ ਨਮਕ
ਮਲਿਆ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਲੰਬੇ ਸਮੇਂ ਤੋਂ ਸਿੱਖਾਂ ਦੇ ਸਾਰੇ ਲਟਕੇ ਹੋਏ ਮਸਲੇ 'ਹਮਦਰਦੀ,ਸਮਝਦਾਰੀ ਅਤੇ ਸਿਆਸੀ ਸੂਝ ਨਾਲ ਹੱਲ ਕਰਨ ਦੀ ਵਕਾਲਤ ਕਰਦਾ ਆ ਰਿਹਾ ਹੈ। ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਕੇਂਦਰ ਅਤੇ ਸੂਬੇ ਅੰਦਰ ਸਮੇਂ ਸਮੇਂ ਰਹੀਆਂ ਕਾਂਗਰਸੀ ਸਰਕਾਰਾਂ ਨੇ ਨਾ ਸਿਰਫ ਅਕਾਲੀ ਦਲ ਵੱਲੋਂ ਕੀਤੀਆਂ ਗੁਜ਼ਾਰਿਸ਼ਾਂ ਨੂੰ ਅਣਸੁਣਿਆ ਕੀਤਾ, ਸਗੋਂ ਦੇਸ਼ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ, ਪੱਤਰਕਾਰਾਂ ਅਤੇ ਜੱਜਾਂ ਦੀਆਂ ਸ਼ਿਫਾਰਿਸ਼ਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ। ਉਹਨਾਂ ਕਿਹਾ ਕਿ ਜੇਕਰ ਕਾਂਗਰਸੀਆਂ ਨੇ ਸੰਵਿਧਾਨ ਦੇ ਦਾਇਰੇ ਅੰਦਰ ਸਿੱਖਾਂ ਦੀਆਂ ਜਾਇਜ਼ ਸ਼ਿਕਾਇਤਾਂ ਦੂਰ ਕਰਨ ਲਈ ਸਹੀ ਸੋਚ ਰੱਖਣ ਵਾਲੇ ਨਾਗਰਿਕਾਂ ਦੀਆਂ ਅਪੀਲਾਂ ਨੂੰ ਸੁਣਿਆਂ ਹੁੰਦਾ ਤਾਂ ਪੰਜਾਬ ਅਤੇ ਦੇਸ਼ ਨੂੰ ਉਸ ਭਿਆਨਕ ਦੁਖਾਂਤ ਤੋਂ ਬਚਾਇਆ ਜਾ ਸਕਦਾ ਸੀ, ਜਿਹੜਾ ਲਗਾਤਾਰ ਦੋ ਦਹਾਕੇ ਜਾਰੀ ਰਿਹਾ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਲੰਬੇ ਸਮੇਂ ਤੋਂ ਸਿੱਖਾਂ ਦੇ ਸਾਰੇ ਲਟਕੇ ਹੋਏ ਮਸਲੇ 'ਹਮਦਰਦੀ,ਸਮਝਦਾਰੀ ਅਤੇ ਸਿਆਸੀ ਸੂਝ ਨਾਲ ਹੱਲ ਕਰਨ ਦੀ ਵਕਾਲਤ ਕਰਦਾ ਆ ਰਿਹਾ ਹੈ। ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਕੇਂਦਰ ਅਤੇ ਸੂਬੇ ਅੰਦਰ ਸਮੇਂ ਸਮੇਂ ਰਹੀਆਂ ਕਾਂਗਰਸੀ ਸਰਕਾਰਾਂ ਨੇ ਨਾ ਸਿਰਫ ਅਕਾਲੀ ਦਲ ਵੱਲੋਂ ਕੀਤੀਆਂ ਗੁਜ਼ਾਰਿਸ਼ਾਂ ਨੂੰ ਅਣਸੁਣਿਆ ਕੀਤਾ, ਸਗੋਂ ਦੇਸ਼ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ, ਪੱਤਰਕਾਰਾਂ ਅਤੇ ਜੱਜਾਂ ਦੀਆਂ ਸ਼ਿਫਾਰਿਸ਼ਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ। ਉਹਨਾਂ ਕਿਹਾ ਕਿ ਜੇਕਰ ਕਾਂਗਰਸੀਆਂ ਨੇ ਸੰਵਿਧਾਨ ਦੇ ਦਾਇਰੇ ਅੰਦਰ ਸਿੱਖਾਂ ਦੀਆਂ ਜਾਇਜ਼ ਸ਼ਿਕਾਇਤਾਂ ਦੂਰ ਕਰਨ ਲਈ ਸਹੀ ਸੋਚ ਰੱਖਣ ਵਾਲੇ ਨਾਗਰਿਕਾਂ ਦੀਆਂ ਅਪੀਲਾਂ ਨੂੰ ਸੁਣਿਆਂ ਹੁੰਦਾ ਤਾਂ ਪੰਜਾਬ ਅਤੇ ਦੇਸ਼ ਨੂੰ ਉਸ ਭਿਆਨਕ ਦੁਖਾਂਤ ਤੋਂ ਬਚਾਇਆ ਜਾ ਸਕਦਾ ਸੀ, ਜਿਹੜਾ ਲਗਾਤਾਰ ਦੋ ਦਹਾਕੇ ਜਾਰੀ ਰਿਹਾ।
ਸਰਦਾਰ
ਬਾਦਲ ਨੇ ਯਾਦ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਹਨਾਂ ਨੇ ਭਾਰਤ ਸਰਕਾਰ ਨੂੰ
ਪੰਜਾਬ ਅਤੇ ਖਾਸ ਕਰਕੇ ਸਿੱਖਾਂ ਪ੍ਰਤੀ ਆਪਣੀ ਨੀਤੀ ਉੱਤੇ ਪੁਨਰ-ਵਿਚਾਰ ਕਰਨ ਲਈ ਵਾਰ ਵਾਰ
ਕਿਹਾ ਸੀ। ਉਹਨਾਂ ਕਿਹਾ ਕਿ ਪਰੰਤੂ ਕਾਂਗਰਸੀ ਸਰਕਾਰਾਂ ਵੇਲੇ ਪੰਜਾਬ ਅਤੇ ਸਿੱਖਾਂ
ਪ੍ਰਤੀ ਸਾਡੇ ਰਾਸ਼ਟਰੀ ਨੇਤਾਵਾਂ ਦਾ ਰਵੱਈਆ ਬਹੁਤ ਹੀ ਕਠੋਰ ਅਤੇ ਲਾਪਰਵਾਹੀ ਵਾਲਾ ਸੀ।
ਸਰਦਾਰ
ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਐਸਜੀਪੀਸੀ ਨੇ ਸਿਧਾਂਤਕ ਤੌਰ ਤੇ ਹਮੇਸ਼ਾਂ ਹੀ ਮੌਤ
ਦੀ ਸਜ਼ਾ ਦਾ ਵਿਰੋਧ ਕੀਤਾ ਹੈ। ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ ਕਰਵਾਉਣ ਲਈ ਸਾਨੂੰ
ਇੱਕ ਲੰਬੀ ਅਤੇ ਔਖੀ ਲੜਾਈ ਲੜਣੀ ਪਈ ਹੈ। ਪਾਰਟੀ ਅਤੇ ਐਸਜੀਪੀਸੀ ਨੇ ਇਸ ਸੰਬੰਧੀ ਭਾਰਤ
ਸਰਕਾਰ ਤਕ ਪਹੁੰਚ ਕੀਤੀ ਸੀ ਅਤੇ ਬਹੁਤ ਸਾਰੇ ਮੌਕਿਆਂ ਉੱਤੇ ਭਾਰਤ ਦੇ ਰਾਸ਼ਟਰਪਤੀ ਨੂੰ
ਮੰਗ-ਪੱਤਰ ਦਿੱਤੇ ਸਨ।
ਸਾਬਕਾ
ਮੁੱਖ ਮੰਤਰੀ ਨੇ ਇਹ ਵੀ ਯਾਦ ਕੀਤਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਮੁੱਖ ਮੰਤਰੀ
ਵਜੋਂ ਉਹਨਾਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇਣ ਦਾ ਮੁੱਦਾ ਸਭ ਤੋਂ
ਸੰਵੇਦਨਸ਼ੀਲ ਅਤੇ ਔਖਾ ਲੱਗਿਆ ਸੀ। ਉਹਨਾਂ ਕਿਹਾ ਕਿ ਪਰ ਮੈ ਸਪੱਸ਼ਟ ਸੀ ਕਿ ਅਜਿਹਾ ਕਰਨਾ
ਨਾ ਸਿਰਫ ਸੰਵਿਧਾਨਿਕ ਅਤੇ ਨੈਤਿਕ ਤੌਰ ਤੇ ਗਲਤ ਹੋਵੇਗਾ, ਸਗੋਂ ਇਹ ਸੂਬੇ ਲਈ ਵੀ
ਵਿਨਾਸ਼ਕਾਰੀ ਸਾਬਿਤ ਹੋਵੇਗਾ। ਮੈ ਮੁੱਖ ਮੰਤਰੀ ਦੀ ਕੁਰਸੀ ਉਤੇ ਬਣੇ ਰਹਿਣਾ ਜਾਂ ਸਹੀ
ਫੈਸਲਾ ਕਰਨਾ, ਦੋਵਾਂ ਵਿਚੋਂ ਇੱਕ ਨੂੰ ਚੁਣਨਾ ਸੀ। ਮੈਂ ਅਕਾਲ ਤਖ਼ਤ ਦਾ ਸ਼ੁਕਰਗੁਜ਼ਾਰ ਹਾਂ
ਕਿ ਮੈਨੂੰ ਸਹੀ ਫੈਸਲਾ ਲੈਣ ਦੀ ਤਾਕਤ ਦਿੱਤੀ ਅਤੇ ਮੈਂ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ
ਸਾਂਝ ਅਤੇ ਹਿੰਦੂ-ਸਿੱਖ ਏਕਤਾ ਨੂੰ ਬਚਾਉਣ ਲਈ ਆਪਣੀ ਸਰਕਾਰ ਨੂੰ ਖਤਰੇ ਵਿਚ ਪਾਉਣਾ ਠੀਕ
ਸਮਝਿਆ। ਭਾਈ ਰਾਜੋਆਣਾ ਨੂੰ ਫਾਂਸੀ ਨਾ ਦੇਣ ਦਾ ਸਾਡਾ ਫੈਸਲਾ ਸੰਵਿਧਾਨਿਕ, ਕਾਨੂੰਨੀ,
ਨੈਤਿਕ ਅਤੇ ਸਿਆਸੀ ਤੌਰ ਤੇ ਠੀਕ ਸੀ। ਮੈਂ ਅਦਾਲਤੀ ਹੁਕਮ ਦੇ ਵਿਰੁੱਧ ਸਟੈਂਡ ਲਿਆ।