ਕਿਹਾ ਕਿ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਉਭਰੀ ਤੇ ਆਪ ਨਿਗਮਾਂ ਵਿਚ ਚੌਥੇ ਸਥਾਨ ’ਤੇ ਪਹੁੰਚੀ
ਅਕਾਲੀ ਦਲ ਦਾ ਸ਼ਹਿਰੀ ਖੇਤਰਾਂ ਵਿਚ ਵੋਟ ਆਧਾਰ ਵਧਿਆ : ਡਾ. ਚੀਮਾ
ਚੰਡੀਗੜ੍ਹ, 17 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਨੇ ਸਰਕਾਰੀ ਜ਼ਬਰ ਦੇ ਸਿਰ ’ਤੇ ਮਿਉਂਸਪਲ ਚੋਣਾਂ ਵਿਚ ਜਿੱਛ ਹਾਸਲ ਕੀਤੀ ਹੈ ਜਦਕਿ ਪਾਰਟੀ ਨੇ ਅਕਾਲੀ ਵਰਕਰਾਂ ਦੀ ਡੱਟ ਕੇ ਖੜ੍ਹਨ ਅਤੇ ਅਕਾਲੀ ਦਲ ਦੇ ਭ੍ਰਿਸ਼ਟ ਤੇ ਅਸਮਰਥ ਕਾਂਗਰਸ ਦੇ ਖਿਲਾਫ ਮੁੱਖ ਵਿਰੋਧੀ ਧਿਰ ਵਜੋਂ ਉਭਰਨ ਲਈ ਕੰਮ ਕਰਨ ਦੀ ਸ਼ਲਾਘਾ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਮਿਉਂਸਪਲ ਚੋਣਾਂ ਤੋਂ ਬਾਅਦ ਮੁੱਖ ਵਿਰੋਧੀ ਧਿਰ ਵਜੋਂ ਉਭਰਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਥੇ ਪਹਿਲੀ ਵਾਰ ਇਕੱਲਿਆਂ ਲੜਨ ਦੇ ਬਾਵਜੂਦ ਵੀ ਅਕਾਲੀ ਦਲ ਮਿਉਂਸਪਲ ਚੋਣਾਂ ਤੋਂ ਬਾਅਦ ਪੰਜਾਬ ਭਰ ਵਿਚ ਮੁੱਖ ਵਿਰੋਧੀ ਧਿਰ ਵਜੋਂ ਉਭਰਿਆ ਹੈ, ਉਥੇ ਹੀ ਆਮ ਆਦਮੀ ਪਾਰਟੀ ਦਾ ਸੂਬੇ ਭਰ ਵਿਚੋਂ ਸਫਾਇਆ ਹੋ ਗਿਆ ਹੈ। ਉਹਨਾ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰਾਂ ਨੇ ਸੁਬੇ ਭਰ ਵਿਚ ਕਾਂਗਰਸ ਦੇ ਉਮੀਦਵਾਰਾਂ ਨੁੰ ਤਕੜੀਟੱਕਰ ਦਿੱਤੀ ਤੇ ਤਕਰੀਬਨ ਸਾਰੀਆਂ ਹੀ ਸੀਟਾਂ ’ਤੇ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਸੀ। ਉਹਨਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿਚ ਅਕਾਲੀ ਦਲ ਦਾ ਵੋਟ ਆਧਾਰ ਵਧਿਆ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੀ ਰਾਜਨੀਤੀ ਵਿਚ ਹਾਸ਼ੀਏ ’ਤੇ ਧੱਕੀ ਗਈ ਹੈ। ਉਹਨਾ ਕਿਹਾ ਕਿ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਵਿਚ ਆਮ ਆਦਮੀ ਪਾਰਟੀ ਚੌਥੇ ਨੰਬਰ ’ਤੇ ਆਈ ਹੈ।
ਚੋਣ ਨਤੀਜਿਆਂ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿਵਲ ਮਸ਼ੀਨਰੀ ਤੇ ਪੰਜਾਬ ਪੁਲਿਸ ਨੇ ਕਾਂਗਰਸ ਲਈ ਚੋਣਾਂ ਜਿੱਤੀਆਂ ਹਨ ਜਿਸ ਵਿਚ ਸੂਬਾ ਚੋਣ ਕਮਿਸ਼ਨ ਨੇ ਵੀ ਬਰਾਬਰ ਹਿੱਸੇਦਾਰੀ ਪਾਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ 500 ਤੋਂ ਵੱਧ ਉਮੀਦਵਾਰਾਂ ਦੇ ਕਾਗਜ਼ ਹੋਰ ਵਿਰੋਧੀ ਪਾਰਟੀਆਂ ਦੇ ਨਾਂ ਮਾਤਰ ਕਾਗਜ਼ਾਂ ਦੇ ਰੱਦ ਕਰ ਦਿੱਤੇ ਗਏ ਤਾਂ ਜੋ ਇਹ ਪ੍ਰਭਾਵ ਪਾਇਆ ਜਾ ਸਕੇ ਕਿ ਸਾਰੀ ਚੋਣ ਪ੍ਰਕਿਰਿਆ ਸਹੀ ਤਰੀਕੇ ਚੱਲੀ ਹੈ। ਸਿਰਫ ਇਹੀ ਵਰਤਾਰਾ ਹੀ ਸੂਬਾ ਚੋਣ ਕਮਿਸ਼ਨਰ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਤੋਂ ਬਹੁਤ ਪਹਿਲਾਂ ਹੀ ਕੰਧ ’ਤੇ ਲਿਖਿਆ ਪੜ੍ਹ ਲਿਆ ਸੀ ਤੇ ਇਸੇ ਕਾਰਨ ਉਸਨੇ ਦਹਿਸ਼ਤ, ਧਮਕੀਆਂ, ਹਿੰਸਾ ਤੇ ਕਤਲ ਵਰਗਪੀ ਯੋਜਨਾਬੱਧ ਮੁਹਿੰਮ ਵਿੱਢੀ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਮਜ਼ਬੂਤ ਉਮੀਦਵਾਰਾਂ ਦੀ ਸ਼ੁਰੂ ਵਿਚ ਹੀ ਸ਼ਨਾਖ਼ਤ ਕਰ ਲਈ ਗਈ ਤੇ ਜਾਂ ਤਾਂ ਉਹਨਾਂ ਦੇ ਕਾਗਜ਼ ਰੱਦ ਕਰਵਾ ਦਿੱਤੇ ਗਏ ਤੇ ਜਾਂ ਫਿਰ ਉਹਨਾਂ ਦੇ ਬੂਥਾਂ ’ਤੇ ਕਬਜ਼ਾ ਕੀਤਾ ਗਿਆ ਜਾਂ ਜਾਅਲੀ ਵੋਟਾਂ ਪੁਆਈਆਂ ਗਈਆਂ। ਉਹਨਾ ਕਿਹਾ ਕਿ ਲੋਕਤੰਤਰ ਦਾ ਇਹ ਕਤਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਪਤਨ ਦਾ ਕਾਰਨ ਬਣੇਗਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੇ ਦਾਅਵੇ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਦਾ ਧੰਨਵਾਦ ਕਰਨ ਦੀ ਥਾਂ ਸ੍ਰੀ ਜਾਖੜ ਨੂੰ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਸਦੀ ਦੁਰਵਰਤੋਂ ਉਹਨਾਂ ਦੀ ਪਾਰਟੀ ਨੇ ਕਰ ਕੇ ਇਹ ਜਿੱਤ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਨੇ ਆਜ਼ਾਦ ਤੇ ਨਿਰਪੱਖ ਚੋਣ ਹੋਣ ਦਿੱਤੀ ਹੁੰਦੀ ਤਾਂ ਫਿਰ ਕਾਂਗਰਸ ਪਾਰਟੀ ਨੂੰ ਲੋਕਾਂ ਵਿਚ ਇਸਦੀ ਲੋਕਪ੍ਰਿਅਤਾ ਦਾ ਪਤਾ ਆਪ ਹੀ ਲੱਗ ਜਾਣਾ ਸੀ।
ਡਾ. ਚੀਮਾ ਨੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦਾ ਇਸ ਗੱਲ ਧੰਨਵਾਦ ਕੀਤਾ ਕਿ ਉਹ ਕਾਂਗਰਸ ਪਾਰਟੀ ਤੇ ਇਸਦੇ ਗੁੰਡਿਆਂ ਵੱਲੋਂ ਫੈਲਾਈ ਹਿੰਸਾ ਤੇ ਧੱਕੇਸ਼ਾਹੀ ਦੇ ਖਿਲਾਫ ਡੱਟ ਕੇ ਖੜ੍ਹੇ ਰਹੇ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੇ ਤਾਨਾਸ਼ਾਹ ਸਰਕਾਰ ਦੇ ਖਿਲਾਫ ਬਹੁਤ ਦਲੇਰੀ ਵਿਖਾਈ ਹੈ ਤੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪਹਿਲਕਦਮੀ ਨੂੰ 2022 ਵਿਚ ਅੰਤਿਮ ਰੂਪ ਦੇ ਕੇ ਕਾਂਗਰਸ ਦਾ ਭੋਗ ਪਾਉਣਗੇ