ਚੰਡੀਗੜ੍ਹ 26 ਮਈ-- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ 1 ਸੀਨੀਅਰ ਮੀਤ ਪ੍ਰਧਾਨ, 3 ਜਨਰਲ ਸਕੱਤਰਾਂ ਅਤੇ 36 ਮੀਤ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ. ਸੁਰਜੀਤ ਸਿੰਘ ਕੋਹਲੀ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ, ਸ. ਹਰਭਜਨ ਸਿੰਘ ਡੰਗ, ਸ. ਇੰਦਰਮੋਹਨ ਸਿੰਘ ਬਜਾਜ ਅਤੇ ਸ. ਸਰਬਜੀਤ ਸਿੰਘ ਮੱਕੜ ਨੂੰ ਦਲ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸੰਤ ਬਲਬੀਰ ਸਿੰਘ ਘੁੰਨਸ, ਬੀਬੀ ਮਹਿੰਦਰ ਕੌਰ ਜੋਸ਼, ਸ. ਜਗਦੀਪ ਸਿੰਘ ਨਕਈ, ਸ. ਪਰਕਾਸ਼ ਸਿੰਘ ਭੱਟੀ, ਸ. ਦਰਸ਼ਨ ਸਿੰਘ ਸ਼ਿਵਾਲਿਕ, ਸ. ਅਮਰਜੀਤ ਸਿੰਘ ਚਾਵਲਾ, ਬਾਬਾ ਅਜੀਤ ਸਿੰਘ ਲੁਧਿਆਣਾ, ਸ. ਇੰਦਰਇਕਬਾਲ ਸਿੰਘ ਅਟਵਾਲ, ਸ. ਰਿਪਜੀਤ ਸਿੰਘ ਬਰਾੜ, ਸ਼੍ਰੀ ਐਸ.ਆਰ ਕਲੇਰ, ਸ.ਜਰਨੈਲ ਸਿੰਘ ਵਾਹਦ, ਕਰਨਲ ਸੀ.ਡੀ. ਸਿੰਘ ਕੰਬੋਜ, ਸ. ਜੋਗਿੰਦਰ ਸਿੰਘ ਜਿੰਦੂ, ਸ. ਬਲਦੇਵ ਸਿੰਘ ਖਹਿਰਾ, ਡਾ. ਸੁਖਵਿੰਦਰ ਸੁੱਖੀ, ਸ. ਤਜਿੰਦਰ ਸਿੰਘ ਮਿੱਡੂਖੇੜਾ, ਸ. ਅਮਰਪਾਲ ਸਿੰਘ ਬੌਲੀ ਅਜਨਾਲਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸ਼ੀ੍ਰ ਰਜਿੰਦਰ ਦੀਪਾ ਸੁਨਾਮ, ਸ. ਰਣਜੀਤ ਸਿੰਘ ਗਿੱਲ ਖਰੜ, ਸ਼੍ਰੀ ਵਿਜੈ ਦਾਨਵ, ਸ. ਗੁਰਮੀਤ ਸਿੰਘ ਦਾਦੂੁਵਾਲ, ਸ਼੍ਰੀ ਵਿਪਨ ਸੂਦ ਕਾਕਾ ਲੁਧਿਆਣਾ, ਸ਼੍ਰੀ ਜੀਵਨ ਧਵਨ ਲੁਧਿਆਣਾ, ਸ. ਕਰਨੈਲ ਸਿੰਘ ਪੰਜੋਲੀ, ਸ. ਹਰਜੀਤ ਸਿੰਘ ਅਦਾਲਤੀਵਾਲਾ, ਸ. ਸਤਿੰਦਰਜੀਤ ਸਿੰਘ ਮੰਟਾ, ਸ਼ੀ੍ਰ ਰਾਜ ਕੁਮਾਰ ਅਤਿਕਾਏ, ਸ਼ੀ੍ਰ ਚੰਦਨ ਗਰੇਵਾਲ, ਸ਼ੀ੍ਰ ਪ੍ਰੇਮ ਵਲੈਚਾ, ਡਾ. ਰਾਜ ਸਿੰਘ ਡਿੱਬੀਪੁਰਾ, ਸ. ਗੁਰਜਿੰਦਰਪਾਲ ਸਿੰਘ ਸ਼ਿਵ ਤ੍ਰਿਪਾਲਕੇ, ਟਿੱਕਾ ਯਸ਼ਵੀਰ ਚੰਦ ਨੰਗਲ, ਸ. ਬਲਬੀਰ ਸਿੰਘ ਜਹਾਂਗੀਰ ਭੈਣੀ ਫਾਜਲਿਕਾ, ਸ਼੍ਰੀ ਵਿਜੈ ਛਾਬੜਾ ਫਰੀਦਕੋਟ, ਸ੍ਰੀ ਦੇਸ ਰਾਜ ਫਾਜਲਿਕਾ ਅਤੇ ਸ੍ਰੀ ਅਸ਼ੋਕ ਕੁਮਾਰ ਬਾਂਸਲ ਨਾਭਾ ਦੇ ਨਾਮ ਸ਼ਾਮਲ ਹਨ।