ਸ. ਹਰਦੀਪ ਸਿੰਘ ਬੁਟੇਰਲਾ ਚੰਡੀਗੜ• (ਯੂ.ਟੀ) ਦੇ ਦੁਬਾਰਾ ਪ੍ਰਧਾਨ ਬਣੇ
ਚੰਡੀਗੜ• 4 ਨਵੰਬਰ--ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਦਲ ਦੇ ਜਿਲਾ ਜਥੇਦਾਰਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਪਾਰਟੀ ਦੇ 18 ਸੀਨੀਅਰ ਆਗੂਆਂ ਨੂੰ (ਦਿਹਾਤੀ) ਜਿਲਾ ਪ੍ਰਧਾਨ ਬਣਾਇਆ ਗਿਆ ਹੈ ਅਤੇ 5 ਸੀਨੀਅਰ ਆਗੂਆਂ ਨੂੰ (ਸ਼ਹਿਰੀ) ਪ੍ਰਧਾਨ ਬਣਾਇਆ ਗਿਆ ਹੈ। ਜਿਹਨਾਂ ਸੀਨੀਅਰ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸੁਰਜੀਤ ਸਿੰਘ ਰੱਖੜਾ ਪਟਿਆਲਾ (ਦਿਹਾਤੀ), ਸ. ਗੁਰਬਚਨ ਸਿੰਘ ਬੱਬੇਹਾਲੀ ਗੁਰਦਾਸਪੁਰ (ਦਿਹਾਤੀ), ਪ੍ਰੋ. ਵਿਰਸਾ ਸਿੰਘ ਵਲਟੋਹਾ ਤਰਨ ਤਾਰਨ, ਸ. ਵੀਰ ਸਿੰਘ ਲੋਪੋਕੇ ਅੰਮ੍ਰਿਤਸਰ (ਦਿਹਾਤੀ), ਸ. ਗੁਰਪ੍ਰਤਾਪ ਸਿੰਘ ਟਿੱਕਾ ਅੰਮ੍ਰਿਤਸਰ (ਸ਼ਹਿਰੀ), ਸ. ਮਨਤਾਰ ਸਿੰਘ ਬਰਾੜ ਫਰੀਦਕੋਟ, ਸ. ਗੁਰਪ੍ਰਤਾਪ ਸਿੰਘ ਵਡਾਲਾ ਜਲੰਧਰ (ਦਿਹਾਤੀ), ਸ. ਕੁਲਵੰਤ ਸਿੰਘ ਮੰਨਣ ਜਲੰਧਰ (ਸ਼ਹਿਰੀ), ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ ਸ਼੍ਰੀ ਮੁਕਤਸਰ ਸਾਹਿਬ, ਸ. ਇਕਬਾਲ ਸਿੰਘ ਝੂੰੁਦਾ ਸੰਗਰੂਰ (ਦਿਹਾਤੀ), ਸ. ਸੁਰਿੰਦਰ ਸਿੰਘ ਠੇਕੇਦਾਰ ਹੁਸ਼ਿਆਰਪੁਰ (ਦਿਹਾਤੀ), ਸ. ਵਰਦੇਵ ਸਿੰਘ ਮਾਨ ਫਿਰੋਜਪੁਰ (ਦਿਹਾਤੀ), ਸ. ਤੀਰਥ ਸਿੰਘ ਮਾਹਲਾ ਮੋਗਾ (ਦਿਹਾਤੀ), ਸ. ਜਗਦੀਪ ਸਿੰਘ ਚੀਮਾ ਫਹਿਤਗੜ• ਸਾਹਿਬ, ਸ. ਬਲਕਾਰ ਸਿੰਘ ਬਰਾੜ ਬਠਿੰਡਾ (ਦਿਹਾਤੀ), ਬਾਬਾ ਟੇਕ ਸਿੰਘ ਧਨੌਲਾ ਬਰਨਾਲਾ (ਦਿਹਾਤੀ), ਸ. ਗੁਰਚਰਨ ਸਿੰਘ ਗਰੇਵਾਲ ਪੁਲਿਸ ਜਿਲਾ ਜਗਰਾਉਂ, ਸ. ਬੁੱਧ ਸਿੰਘ ਬਲਾਕੀਪੁਰ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ), ਸ. ਚਰਨਜੀਤ ਸਿੰਘ ਕਾਲੇਵਾਲ ਮੋਹਾਲੀ (ਦਿਹਾਤੀ), ਸ.ਕੰਵਲਜੀਤ ਸਿੰਘ ਰੂਬੀ ਮੋਹਾਲੀ (ਸ਼ਹਿਰੀ), ਸ. ਗੁਰਮੇਲ ਸਿੰਘ ਮਾਨਸਾ (ਦਿਹਾਤੀ), ਸ਼੍ਰੀ ਪ੍ਰੇਮ ਕੁਮਾਰ ਨੂੰ ਮਾਨਸਾ (ਸ਼ਹਿਰੀ) ਅਤੇ ਸ਼੍ਰੀ ਅਸ਼ੋਕ ਕੁਮਾਰ ਅਨੇਜਾ ਨੂੰ ਫਾਜਲਿਕਾ (ਸ਼ਹਿਰੀ) ਦਾ ਪ੍ਰਧਾਨ ਬਣਾਇਆ ਗਿਆ ਹੈ। ਸ. ਬਾਦਲ ਨੇ ਦੱਸਿਆ ਕਿ ਸ.ਹਰਦੀਪ ਸਿੰਘ ਬੁਟੇਰਲਾ ਨੂੰ ਚੰਡੀਗੜ• (ਯੂ.ਟੀ) ਦਾ ਦੁਬਾਰਾ ਤੋਂ ਪ੍ਰਧਾਨ ਬਣਾਇਆ ਗਿਆ ਹੈ।
(ਡਾ. ਦਲਜੀਤ ਸਿੰਘ ਚੀਮਾ)
ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰਾ