ਡੀਗੜ੍ਹ, 16 ਸਤੰਬਰ :ਸ਼੍ਰੋਮਣੀ ਅਕਾਲੀ ਦਲ ਦੇ ਰਾਜਸਭਾ ਦੇ ਚੀਫ਼ ਵ੍ਹਿਪ ਨਰੇਸ਼ ਗੁਜ਼ਰਾਲ ਨੇ ਪਾਰਟੀ ਦੇ ਸਾਰੇ ਰਾਜਸਭਾ ਮੈਂਬਰਾਂ ਨੂੰ ਤਿੰਨ ਲਾਈਨਾਂ ਦੀ ਵ੍ਹਿਪ ਜਾਰੀ ਕਰਕੇ ਖੇਤੀਬਾੜੀ ਮੰਡੀਕਰਨ ਅਤੇ ਜ਼ਰੂਰੀ ਵਸਤੂਆਂ ਐਕਟ ਵਿੱਚ ਸੋਧ ਬਾਰੇ ਤਿੰਨ ਕੇਂਦਰੀ ਆਰਡੀਨੈਂਸਾਂ ਦਾ ਪੁਰਜ਼ੋਰ ਵਿਰੋਧ ਕਰਨ ਲਈ ਕਿਹਾ ਹੈ।
ਅੱਜ ਜਾਰੀ ਕੀਤੀ ਵ੍ਹਿਪ ’ਚ ਨਰੇਸ਼ ਗੁਜ਼ਰਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਰਾਜਸਭਾ ਮੈਂਬਰਾਂ ਨੂੰ ਜ਼ਰੂਰੀ ਵਸਤੂਆਂ (ਸੋਧ) ਬਿੱਲ-2020, ਦਾ ਫਾਰਮ ਪ੍ਰੋਡਿਊਸ, ਟਰੇਡ ਐਂਡ ਕਾਮਰਸ (ਪ੍ਰਮੋਸ਼ਨ ਐਂਡ ਫੈਸੀਲੀਟੇਸ਼ਨ) ਬਿੱਲ-2020 ਅਤੇ ਦਾ ਫਾਰਮਰਜ਼ (ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਆਫ਼ ਪ੍ਰਾਈਸ ਐਸੋਰੈਂਸ਼ ਐਂਡ ਫਾਰਮਰ ਸਰਵਿਸਿਜ ਬਿੱਲ-2020 ਦੇ ਖ਼ਿਲਾਫ਼ ਵੋਟਾਂ ਪਾਉਣ ਦੀ ਹਦਾਇਤ ਕੀਤੀ ਹੈ।