ਚੰਡੀਗੜ੍ਹ, 5 ਮਾਰਚ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ 8 ਮਾਰਚ ਵਿਧਾਨ ਸਭਾ ਵਿਚ ਸੂਬੇ ਦਾ ਬਜਟ ਪੇਸ਼ ਹੋਣ ਵਾਲੇ ਦਿਨ ਸੂਬੇ ਦੇ ਸਾਰੇ ਹਲਕਿਆਂ ਵਿਚ ਧਰਨੇ ਦੇਵੇਗਾ ਤੇ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਪੂਰੇ ਨਾ ਕਰਨ ਦਾ ਹਿਸਾਬ ਮੰਗੇਗਾ।
ਇਹ ਧਰਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਮੰਗਦਾ ਹਿਸਾਬ ਦੇ ਤਹਿਤ ਦਿੱਤੇ ਜਾਣਗੇ ਤੇ ਇਹਨਾਂ ਰਾਹੀਂ ਨਾ ਸਿਰਫ ਕਾਂਗਰਸ ਵੱਲੋਂ ਸਮਾਜ ਦੇ ਹਰ ਵਰਗ ਨਾਲ ਕੀਤੇ ਗਏ ਧੋਖੇ ਨੂੰ ਬੇਨਕਾਬ ਕੀਤਾ ਜਾਵੇਗਾ ਬਲਕਿ ਇਕ ਨਿਰੰਤਰ ਸੰਘਰਸ਼ ਸ਼ੁਰੂ ਕਰਕੇ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜਬੂਰ ਕੀਤਾ ਜਾਵੇਗਾ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਪੈਟਰੋਲ ਅਤੇ ਡੀਜ਼ਲ ’ਤੇ 5 ਰੁਪਏਪ ਤੀ ਲੀਟਰ ਕਟੌਤੀ ਕਰ ਕੇ ਤੇ ਬਿਜਲੀ ਦਰਾਂ ਵਿਚ ਚੋਖੇ ਵਾਧੇ ਨੂੰ ਵਾਪਸ ਲੈ ਕੇ ਆਮ ਲੋਕਾਂ ਨੁੰ ਰਾਹਤ ਦੇਣ ਦੀ ਮੰਗ ਵੀ ਕਰੇਗਾ।
ਡਾ. ਚੀਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੌਜਵਾਨਾਂ ਨੁੰ ਪਿਛਲੇ ਚਾਰ ਸਾਲ ਦੇ ਬਕਾਏ ਸਮੇਤ 2500 ਰੁਪਏ ਪ੍ਰਤੀ ਮਹੀਨਾ ਦਾ ਬੇਰੋਜ਼ਗਾਰੀ ਭੱਤਾ ਤੁਰੰਤ ਦੇਣ ਦੀ ਵੀ ਮੰਗ ਕਰੇਗਾ। ਉਹਨਾਂ ਕਿਹਾ ਕਿ ਇਸੇ ਤਰੀਕੇ ਬੁਢਾਪਾ ਪੈਨਸ਼ਨਾਂ ਵਿਚ ਵਾਧਾ ਕਰ ਕੇ ਇਸਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪਿਛਲੇ ਚਾਰ ਸਾਲਾਂ ਦੇ ਬਕਾਏ ਸਮੇਤ ਦੇਣ ਨੂੰ ਪੂਰਾ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ ਤੇ ਇੇ ਤਰੀਕੇ ਸ਼ਗਨ ਸਕੀਮ ਤਹਿਤ 51 ਹਜ਼ਾਰ ਰੁਪਏ ਸ਼ਗਨ ਸਾਰੇ ਯੋਗ ਲਾਭਪਾਤਰੀਆਂ ਨੁੰ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ।
ਸਮਾਜ ਦੇ ਕਮਜ਼ੋਰ ਵਰਗਾਂ ਨਾਲ ਕੀਤੇ ਗਏ ਵਿਤਕਰੇ ਬਾਰੇ ਗੱਲ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਸਰਕਾਰ ਕੱਟੇ ਗਏ ਲੱਖਾਂ ਨੀਲੇ ਕਾਰਡ ਤੇ ਬੁਢਾਪਾ ਪੈਨਸ਼ਨ ਦੇ ਕਾਰਡ ਤੁਰੰਤ ਬਹਾਲ ਕਰੇ। ਉਹਨਾਂ ਕਹਾ ਕਿ ਇਸੇ ਤਰੀਕੇ ਆਪਣੇਵਾਅਦੇ ਅਨੁਸਾਰ ਆਟਾ ਦਾਲ ਸਕੀਮ ਵਿਚ ਚਾਹ ਪੱਤੀ, ਖੰਡ ਤੇ ਤੇਲ ਵੀ ਕਮਜ਼ੋਰ ਵਰਗਾਂ ਨੁੰ ਦਿੱਤਾ ਜਾਵੇਗਾ।
ਅਕਾਲੀ ਆਗੂ ਨੇ ਕਿਹਾ ਕਿ ਧਰਨਿਆਂ ਵਿਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੁੰ ਰੱਦ ਕਰਨ ਦੀ ਵੀ ਮੰਗ ਕੀਤੀ ਜਾਵੇਗੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਮਾਮਲਾ ਕੇਂਦਰ ਸਰਕਾਰ ਚੁੱਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਜਾਵੇਗਾ। ਉਹਨਾਂ ਕਿਹਾ ਕਿ ਧਰਨਿਆਂ ਵਿਚ ਇਹ ਵੀ ਮੰਗ ਕੀਤੀ ਜਾਵੇਗੀ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਤੁਰੰਤ ਸ਼ੁਰੂ ਕੀਤੀ ਜਾਵੇ ਤੇ ਬਕਾਏ ਵੀ ਉਹਨਾਂ ਨੁੰ ਦਿੱਤੇ ਜਾਣ। ਉਹਨਾਂ ਕਿਹਾ ਕਿ ਪਾਰਟੀ ਇਹ ਵੀ ਮੰਗ ਕਰੇਗੀ ਕਿ ਬੇਘਰਿਆਂ ਨੁੰ ਘਰ ਦੇਦ ਦਾ ਵਾਅਦਾ ਵੀ ਤੁਰੰਤ ਪੂਰਾ ਕੀਤਾ ਜਾਵੇ।
ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਰਕਾਰ ਦੇ ਸਾਰੇ ਘੁਟਾਲਿਆਂ ਜਿਹਨਾਂ ਵਿਚ 6500 ਕਰੋੜ ਰੁਪਏ ਦਾ ਆਬਕਾਰੀ ਘੁਟਾਲਾ, ਰੇਤ ਤੇ ਸ਼ਰਾਬ ਮਾਫੀਆ ਤੇ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਹੇਠ ਲਿਆਉਣ ਸਮੇਤ ਸਾਰੇ ਮਾਮਲਿਆਂ ਦੀ ਨਿਰਪੱਖ ਜਾਂਚ ਦੀ ਵੀ ਮੰਗ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਇਹ ਵੀ ਮੰਗ ਕਰੇਗੀ ਕਿ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਬਕਾਏ ਵੀ ਤੁਰੰਤ ਜਾਰੀ ਕੀਤੇ ਜਾਣ ਤੇ ਛੇਵੇਂ ਵਿੱਤ ਕਮਿਸ਼ਨ ਦੀ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਜਾਵੇ ਤੇ ਕੇਂਦਰੀ ਪੇਅ ਸਕੇਲ ਦੇਣ ਦੀ ਥਾਂ ਨਵੇਂ ਭਰਤੀ ਹੋਣ ਵਾਲਿਆਂ ਨੂੰ ਪੰਜਾਬ ਦੇ ਪੇਅ ਸਕੇਲ ਦਿੱਤੇ ਜਾਣ।