ਚੰਡੀਗੜ• 14 ਅਗਸਤ-- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਭਰਤੀ ਮੁਹਿੰਮ ਨੂੰ ਹੋਰ ਬੇਹਤਰ ਤਰੀਕੇ ਨਾਲ ਚਲਾਉਣ ਵਾਸਤੇ ਜਿਹਨਾਂ ਹਲਕਿਆਂ ਵਿੱਚ ਪਾਰਟੀ ਦਾ ਪਹਿਲਾਂ ਕੋਈ ਇੰਚਾਰਜ਼ ਨਹੀ ਸੀ ਉਹਨਾਂ ਹਲਕਿਆਂ ਵਿੱਚ ਪਾਰਟੀ ਦੇ ਸੀਨੀਅਰ ਨੇਤਾਵਾਂ ਦੀਆਂ ਡਿਊਟੀਆਂ ਵਿਸ਼ੇਸ਼ ਤੌਰ ਤੇ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਇਹਨਾਂ ਵਿਧਾਨ ਸਭਾ ਹਲਕਿਆਂ ਵਿੱਚ ਵੀ ਪਾਰਟੀ ਦੀ ਭਰਤੀ ਦਾ ਕੰਮ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਸਕੇ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਅਨੁਸਾਰ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ 23 ਅਲੱਗ-ਅਲੱਗ ਹਲਕੇ ਅਜਿਹੇ ਹਨ, ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਜਾਂਦੀਆਂ। ਇਸ ਕਰਕੇ ਇਹਨਾਂ ਹਲਕਿਆਂ ਵਿੱਚ ਭਰਤੇ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਰਟੀ ਦੇ ਸੀਨੀਅਰ ਨੇਤਾਵਾਂ ਦੀਆਂ ਵਿਸ਼ੇਸ਼ ਡਿਊੁਟੀਆਂ ਲਗਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਅੱਜ ਜਾਰੀ ਸੁਚੀ ਵਿੱਚ ਦਸੂਹਾ ਵਿਧਾਨ ਸਭਾ ਹਲਕੇ ਦੀ ਜਿੰਮੇਵਾਰੀ ਬੀਬੀ ਜਗੀਰ ਕੌਰ ਨੂੰ, ਲੁਧਿਆਣਾ (ਪੱਛਮੀ) ਹਲਕੇ ਦੀ ਜਿੰਮੇਵਾਰੀ ਸ. ਮਹੇਸਇੰਦਰ ਸਿੰਘ ਗਰੇਵਾਲ , ਲੁਧਿਆਣਾ (ਸੈਂਟਰਲ) ਹਲਕੇ ਦੀ ਜਿਮੇਵਾਰੀ ਸ. ਸ਼ਰਨਜੀਤ ਸਿੰਘ ਢਿੱਲੋਂ , ਲੁਧਿਆਣਾ (ਨਾਰਥ) ਹਲਕੇ ਦੀ ਜਿੰਮੇਵਾਰੀ ਸ. ਰਣਜੀਤ ਸਿੰਘ ਢਿੱਲੋਂ, ਅਨੰਦਪੁਰ ਸਾਹਿਬ ਹਲਕੇ ਦੀ ਜਿੰਮੇਵਾਰੀ ਡਾ. ਦਲਜੀਤ ਸਿੰਘ ਚੀਮਾ, ਜਲੰਧਰ (ਨਾਰਥ) ਹਲਕੇ ਦੀ ਜਿੰਮੇਵਾਰੀ ਸ. ਹੀਰਾ ਸਿੰਘ ਗਾਬੜੀਆ, ਜਲੰਧਰ (ਸੈਂਟਰਲ) ਹਲਕੇ ਦੀ ਜਿੰਮੇਵਾਰੀ ਸ਼੍ਰੀ ਹਰੀਸ਼ ਰਾਏ ਢਾਂਡਾ ਅਤੇ ਦੀਨਾਨਗਰ (ਐਸ.ਸੀ) ਹਲਕੇ ਦੀ ਜਿੰਮੇਵਾਰੀ ਸ. ਗੁਲਜਾਰ ਸਿੰਘ ਰਾਣੀਕੇ ਨੂੰ ਦਿੱਤੀ ਗਈ ਹੈ।
ਇਸੇ ਤਰਾਂ ਫਿਰੋਜਪੁਰ (ਸਿਟੀ) ਹਲਕੇ ਦੀ ਜਿੰਮੇਵਾਰੀ ਸ. ਜਨਮੇਜਾ ਸਿੰਘ ਸੇਖੋਂ ਨੂੰ ਦਿੱਤੀ ਗਈ ਹੈ ਅਤੇ ਉਹਨਾਂ ਦੇ ਨਾਲ ਸ. ਜੋਗਿੰਦਰ ਸਿੰਘ ਜਿੰਦੂ ਸਹਾਇਕ ਅਬਜਰਵਰ ਹੋਣਗੇ। ਰਾਜਪੁਰਾ ਹਲਕੇ ਦੀ ਜਿੰਮੇਵਾਰੀ ਸ਼ੀ੍ਰ ਐਨ.ਕੇ.ਸ਼ਰਮਾ, ਪਠਾਨਕੋਟ ਅਤੇ ਭੋਆ (ਐਸ.ਸੀ) ਹਲਕੇ ਦੀ ਜਿੰਮੇਵਾਰੀ ਸ. ਗੁਰਬਚਨ ਸਿੰਘ ਬੱਬੇਹਾਲੀ, ਸੁਜਾਨਪੁਰ ਹਲਕੇ ਦੀ ਜਿੰਮੇਵਾਰੀ ਸ. ਲਖਬੀਰ ਸਿੰਘ ਲੋਧੀਨੰਗਲ, ਜਲੰਧਰ (ਵੈਸਟ) (ਐਸ.ਸੀ) ਹਲਕੇ ਦੀ ਜਿੰਮੇਵਾਰੀ ਸ਼੍ਰੀ ਪਵਨ ਕੁਮਾਰ ਟੀਨੂੰੂ, ਹੁਸ਼ਿਆਰਪੁਰ ਹਲਕੇ ਦੀ ਜਿੰਮੇਵਾਰੀ ਡਾ. ਸੁਖਵਿੰਦਰ ਸੁੱਖੀ, ਮੁਕੇਰੀਆਂ ਹਲਕੇ ਦੀ ਜਿੰਮੇਵਾਰੀ ਸ. ਸਰਬਜੀਤ ਸਿੰਘ ਮੱਕੜ, ਅਬਹੋਰ ਹਲਕੇ ਦੀ ਜਿੰਮੇਵਾਰੀ ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ, ਫਾਜਲਿਕਾ ਹਲਕੇ ਦੀ ਜਿੰਮੇਵਾਰੀ ਸ. ਸਤਿੰਦਰਜੀਤ ਸਿੰਘ ਮੰਟਾ ਅਤੇ ਫਗਵਾੜਾ (ਐਸ.ਸੀ) ਹਲਕੇ ਦੀ ਜਿੰਮੇਵਾਰੀ ਸ. ਬਲਦੇਵ ਸਿੰਘ ਖਹਿਰਾ ਨੂੰ ਦਿੱਤੀ ਗਈ ਹੈ।
ਇਸੇ ਤਰਾਂ ਅੰਮ੍ਰਿਤਸਰ (ਸ਼ਹਿਰੀ) ਸਮੁੱਚੇ ਦੇ ਅਬਜਰਵਰ ਸ. ਵੀਰ ਸਿੰਘ ਲੋਪੋਕੇ ਹੋਣਗੇ ਅਤੇ ਸ਼ਹਿਰ ਦੇ ਵੱਖ-ਵੱਖ ਹਲਕਿਆਂ ਵਿੱਚ ਉਹਨਾਂ ਨਾਲ ਸਹਿਯੋਗ ਕਰਨ ਲਈ ਅੰਮ੍ਰਿਤਸਰ (ਵੈਸਟ) (ਐਸ.ਸੀ) ਹਲਕੇ ਵਿੱਚ ਸ. ਬਾਵਾ ਸਿੰਘ ਗੁਮਾਨਪੁਰ, ਸ. ਕਿਰਨਪ੍ਰੀਤ ਸਿੰਘ ਮੋਂਨੂੰ, ਸ. ਸੁਰਜੀਤ ਸਿੰਘ ਭਲਵਾਨ ਅੈਮ.ਸੀ, ਸ. ਸ਼ਵਿੰਦਰ ਸਿੰਘ ਕੋਟਖਾਲਸਾ ਅਤੇ ਸ. ਗੁਰਪ੍ਰੀਤ ਸਿੰਘ ਵਡਾਲੀ ਹੋਣਗੇ। ਅੰਮ੍ਰਿਤਸਰ (ਸੈਂਟਰਲ) ਹਲਕੇ ਵਿੱਚ ਸਹਿਯੋਗ ਕਰਨ ਲਈ ਸ. ਰਜਿੰਦਰ ਸਿੰਘ ਮਹਿਤਾ, ਸ਼੍ਰੀ ਅਵਿਨਾਸ਼ ਜੌਲੀ ਅਤੇ ਸ. ਦਿਲਬਾਗ ਸਿੰਘ ਸਾਬਕਾ ਐਮ.ਸੀ ਹੋਣਗੇ। ਅੰਮ੍ਰਿਤਸਰ (ਈਸਟ) ਹਲਕੇ ਵਿੱਚ ਸਹਿਯੋਗ ਕਰਨ ਲਈ ਸ. ਗੁਰਪ੍ਰੀਤ ਸਿੰਘ ਰੰਧਾਵਾ, ਸ. ਹਰਜਾਪ ਸਿੰਘ, ਸ. ਮਲਕੀਅਤ ਸਿੰਘ ਵੱਲਾ ਅਤੇ ਸ. ਸ਼ਮਸ਼ੇਰ ਸਿੰਘ ਸ਼ੇਰਾ ਦੀ ਡਿਊਟੀ ਲਗਾਈ ਗਈ ਹੈ।