ਪਵਨ ਟੀਨੂੰ ਨੇ ਕਿਹਾ ਕਿ ਐਮ ਪੀ ਮੁੱਖ ਮੰਤਰੀ ਨੂੰ ਐਸ ਸੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕਰਨ ਲਈ ਕਹਿਣ
ਜਲੰਧਰ, 4 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਅੱਜ ਵਰ•ਦੇ ਮੀਂਹ ਵਿਚ ਸਥਾਨਕ ਐਮ ਪੀ ਸੰਤੋਖ ਸਿੰਘ ਦੇ ਘਰ ਦੇ ਬਾਹਰ ਧਰਨਾ ਲਾਇਆ ਤੇ ਮੰਗ ਕੀਤੀ ਕਿ ਐਮ ਪੀ ਦਲਿਤ ਵਿਦਿਆਰਥੀਆਂ, ਜਿਹਨਾਂ ਦੀ ਸਕਾਲਰਸ਼ਿਪ ਦੀ ਰਾਸ਼ੀ ਐਸ ਸੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਲੁੱਟ ਲਈ ਹੈ, ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਧਰਮਸੋਤ ਦੇ ਕੀਤੇ ਜਾ ਰਹੇ ਬਚਾਅ ਨੂੰ ਖਤਮ ਕਰਨ ਦੀ ਮੰਗ ਕਰਨ।
ਅਕਾਲੀ ਵਰਕਰ ਜਿਹਨਾਂ ਦੀ ਅਗਵਾਈ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕੀਤੀ, ਨੇ ਸਾਧੂ ਸਿੰਘ ਚੋਰ ਹੈ ਦੇ ਨਾਅਰੇ ਲਗਾਏ ਤੇ ਜਲੰਧਰ ਦੇ ਐਮ ਪੀ ਤੋਂ ਮੰਗ ਕੀਤੀ ਕਿ ਉਹ ਦੱਸਣ ਕਿ ਅਜਿਹੇ ਅਹਿਮ ਮਾਮਲਾ 'ਤੇ ਉਹ ਚੁੱਪ ਕਿਉਂ ਹਨ ਅਤੇ ਕਿਉਂ ਉਹਨਾਂ ਨੇ ਐਸ ਸੀ ਵਿਦਿਆਰਥੀਆਂ ਨਾਲ ਹਮਦਰਦੀ ਜਤਾਉਂਦਾ ਬਿਆਨ ਜਾਰੀ ਨਹੀਂ ਕੀਤਾ। ਉਹਨਾਂ ਕਿਹਾ ਕਿ ਐਮ ਪੀ ਨੂੰ ਐਸ ਸੀ ਸਕਾਲਰਸ਼ਿਪ ਦੇ 63 ਕਰੋੜ ਰੁਪਏ ਦੀ ਲੁੱਟ ਦੀ ਨਿਖੇਧੀ ਕਰਨੀ ਚਾਹੀਦੀ ਸੀ ਤੇ ਸੂਬਾ ਸਰਕਾਰ ਕੋਲ 10 ਮਹੀਨਿਆਂ ਤੋਂ ਪਏ 309 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕਰਨੀ ਚਾਹੀਦੀ ਸੀ।
ਇਸ ਮੌਕੇ ਅਕਾਲੀ ਵਿਧਾਇਕ ਪਵਨ ਟੀਨੂੰ ਨੇ ਕਿਹਾ ਕਿ ਸੰਤੋਖ ਸਿੰਘ ਇਕ ਰਾਖਵੇਂ ਹਲਕੇ ਤੋਂ ਦਲਿਤ ਭਾਈਚਾਰੇ ਦੀਆਂ ਵੋਟਾਂ ਲੈ ਕੇ ਐਮ ਪੀ ਬਣੇ ਹਨ ਪਰ ਉਹਨਾਂ ਨੇ ਦਲਿਤ ਵਿਦਿਆਰਥੀਆਂ ਨਾਲ ਹੋ ਰਹੇ ਵਿਤਕਰੇ ਪ੍ਰਤੀ ਚੁੱਪ ਧਾਰ ਕੇ ਭਾਈਚਾਰੇ ਨੂੰ ਧੋਖਾ ਦਿੱਤਾ ਹੈ। ਉਹਨਾਂ ਕਿਹਾ ਕਿ ਸਕਾਲਰਸ਼ਿਪ ਦੀ ਰਾਸ਼ੀ ਦਲ ਲੁੱਟ ਤੋਂ ਇਲਾਵਾ ਦਲਿਤ ਵਿਦਿਆਰਥੀਆਂ, ਜਿਹਨਾਂ ਨੂੰ ਡਿਗਰੀਆਂ ਮਿਲਣੀਆਂ ਸਨ, ਨੂੰ ਸਕਾਲਰਿਸ਼ਪ ਦੀ ਰਾਸ਼ੀ ਦੀ ਅਦਾਇਗੀ ਨਾ ਹੋਣ ਕਾਰਨ ਡਿਗਰੀਆਂ ਨਾ ਮਿਲਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਐਸ ਸੀ ਵਿਦਿਆਰਥੀਆਂ ਨਾਲ ਇਹ ਵਿਤਕਰਾ ਹੋਣ ਦ ਬਾਵਜੂਦ ਸੰਤੋਖ ਸਿੰਘ ਨੇ ਇਕ ਸ਼ਬਦ ਵੀ ਵਿਦਿਆਰਥੀਆਂ ਦੇ ਹੱਕ ਵਿਚ ਨਹੀਂ ਬੋਲਿਆ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਉਹ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕਰਨ ਦਾ ਮਾਮਲਾ ਮੁੱਖ ਮੰਤਰੀ ਕੋਲ ਚੁੱਕਣ ਅਤੇ ਨਾਲ ਹੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਕਰਨ ਦਾ ਮਾਮਲਾ ਵੀ ਚੁੱਕਣ। ਉਹਨਾਂ ਕਿਹ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਫਿਰ ਅਸੀਂ ਉਹਨਾਂ ਖਿਲਾਫ ਅਤੇ ਕਾਂਗਰਸ ਦੇ ਹੋਰ ਐਮ ਪੀਜ਼ ਤੇ ਮੰਤਰੀਆਂ ਖਿਲਾਫ ਆਪਣੀ ਮੁਹਿੰਮ ਤੇਜ਼ ਕਰਾਂਗੇ।
ਸ੍ਰੀ ਟੀਨੂੰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮਜਬੂਰੀ ਵੱਸ ਰੋਸ ਮੁਜ਼ਾਹਰਿਆਂ ਦਾ ਰਾਹ ਫੜਦਾ ਰਿਹਾ ਹੈ ਕਿਉਂਕਿ ਉਹ ਮੁੱਖ ਮੰਤਰੀ ਧਰਮਸੋਤ ਦਾ ਬਚਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਮੰਤਰੀ ਨੂੰ ਬਰਖ਼ਾਸਤ ਕਰਨ ਅਤੇ 63 ਕਰੋੜ ਰੁਪਏ ਦੀ ਲੁੱਟ ਜਿਸਦਾ ਖੁਲ•ਾਸਾ ਖੁਦ ਵਧੀਕ ਮੁੱਖ ਸਕੱਤਰ ਨੇ ਆਪਣੀ ਇਕ ਰਿਪੋਰਟ ਵਿਚ ਕੀਤਾ ਹੈ, ਲਈ ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੇ, ਮੁੱਖ ਮੰਤਰੀ ਉਹਨਾਂ ਦਾ ਬਚਾਅ ਕਰਨ ਦਾ ਯਤਨ ਕਰ ਰਹੇ ਹਨ ਤੇ ਇਸੇ ਲਈ ਮੁੱਖ ਸਕੱਤਰ ਵੱਲੋਂ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਇਹ ਹੋਰ ਕੁਝ ਨਹੀਂ ਬਲਕਿ ਧਰਮਸੋਤ ਨੂੰ ਕਲੀਨ ਚਿੱਟ ਦੇਣ ਦਾ ਯਤਨ ਹੈ।
ਅਕਾਲੀ ਆਗੂ ਨੇ ਕਿਹਾ ਕਿ ਜਦੋਂ ਤੋਂ ਸੂਬੇ ਵਿਚ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ ਦਲਿਤ ਵਿਦਿਆਰਥੀ ਦੁੱਖ ਭੋਗ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਰਾਜਕਾਲ ਦੌਰਾਨ ਦਲਿਤ ਵਿਦਿਆਰਥੀਆਂ ਦੇ ਕਾਲਜਾਂ ਵਿਚ ਦਾਖਲੇ ਘੱਟ ਕੇ 1.50 ਲੱਖ ਰਹਿ ਗÂੈ ਹਨ। ਉਹਨਾਂ ਕਿਹਾ ਕਿ ਪਹਿਲਾਂ ਸੂਬੇ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ ਵਿਚ 3.3 ਲੱਖ ਦਲਿਤ ਵਿਦਿਆਰਥੀ ਪੜ•ਦੇ ਸਨ ਜਿਹਨਾਂ ਦੀ ਹੁਣ ਗਿਣਤੀ ਘੱਟ ਕੇ 1.80 ਲੱਖ ਰਹਿ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ ਭਾਟੀਆ, ਕੁਲਵੰਤ ਸਿੰਘ ਮੰਨਣ, ਸੁਭਾਸ਼ ਸੋਂਖੀ, ਹੰਸਰਾਜ ਰਾਣਾ ਤੇ ਭਜਨ ਲਾਲ ਚੋਪੜਾ ਵੀ ਹਾਜ਼ਰ ਸਨ।