ਭਾਜਪਾ ਦੀ ਧਰੁਵੀਕਰਨ ਦੀ ਰਾਜਨੀਤੀ ਰੱਦ ਕੀਤੀ
ਚੰਡੀਗੜ੍ਹ, 2 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਜਿਸਦੇ ਨਤੀਜੇ ਅੱਜ ਐਲਾਨੇ ਗਏ, ਵਿਚ ਲੋਕਾਂ ਨੇ ਖੇਤਰੀ ਪਾਰਟੀਆਂ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਭਾਜਪਾ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਖੇਤਰੀ ਪਾਰਟੀਆਂ ਨੁੰ ਤੋੜਨ ਦੇ ਯਤਨ ਪਸੰਦ ਨਹੀਂ ਕਰਦੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਸਪਸ਼ਟ ਹੈ ਕਿ ਖੇਤਰੀ ਪਾਰਟੀਆਂ ਹੀ ਖੇਤਰੀ ਭਾਵਨਾਵਾਂ ਤੇ ਆਸਾਂ ਨੁੰ ਸਮਝਦੀਆਂ ਹਨ ਤੇ ਉਹਨਾਂ ਅਨੁਸਾਰ ਕੰਮ ਕਰਨ ਦੇ ਸਮਰਥ ਹਨ। ਉਹਨਾਂ ਕਿਹਾ ਕਿ ਇਹ ਚੋਣਾਂ ਖੇਤਰੀ ਪਾਰਟੀਆਂ ਦੀ ਜਿੱਤ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਭਾਜਪਾ ਦੀ ਰਾਜਨੀਤੀ ਤੇ ਧਰੁਵੀਕਰਨ ਰੱਦ ਕਰ ਦਿੱਤੀ ਹੈ ਤੇ ਧਰਮ ਨਿਰਪੱਖ ਪ੍ਰੇਰਿਤ ਰਾਜਨੀਤੀ ਲਈ ਵੋਟਾਂ ਪਾਈਆਂ ਹਨ।
ਡਾ. ਦਲਜੀਤ ਸਿੰ ਚੀਮਾ ਨੇ ਕਿਹਾ ਕਿ ਇਹਨਾਂ ਚੋਣਾਂ ਨੇ ਇਹ ਵੀ ਸਪਸ਼ਟ ਸੰਕੇਤ ਦੇ ਦਿੱਤਾ ਹੈ ਕਿ ਕਾਂਗਰਸ ਪਾਰਟੀ ਹੁਣ ਹੋਰ ਸਮੇਂ ਤੱਕ ਲੋਕਾਂ ਵਿਚ ਸਨਮਾਨ ਨਹੀਂ ਰੱਖਦੀ। ਕਾਂਗਰਸ ਨੇ ਖੇਤਰੀ ਪਾਰਟੀਆਂ ਨਾਲ ਗਠਜੋੜ ਕਰ ਕੇ ਚੋਣਾਂ ਵਿਚ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਪਰ ਇਹ ਗਠਜੋੜ ਸਪਸ਼ਟ ਰੱਦ ਕਰ ਦਿੱਤੇ ਗਏ ਤੇ ਲੋਕਾਂ ਨੇ ਕਾਂਗਰਸ ਪਾਰਟੀ ਵਿਚ ਵਿਸ਼ਵਾਸ ਗੁਆ ਲਿਆ।