ਬਿਕਰਮ ਸਿੰਘ ਮਜੀਠੀਆ ਨੇ ਸਾਰੇ ਵਿਧਾਇਕਾਂ ਨੂੰ ਭਲਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਝੁਠ ਦਾ ਵਿਰੋਧ ਕਰਨ ਦੀ ਕੀਤੀ ਅਪੀਲ
ਕਿਹਾ ਕਿ ਕੈਗ ਰਿਪੋਰਟ ਨੇ ਵਿੱਤ ਮੰਤਰੀ ਦੇ ਬਿਆਨ ਨੁੰ ਬੇਨਕਾਬ ਕੀਤਾ ਕਿ ਸੂਬਾ ਇਸ ਸਾਲ ਲੀਹ ’ਤੇ ਪੈ ਜਾਵੇਗਾ ਤੇ ਦੱਸਿਆ ਕਿ ਸੂਬੇ ਦਾ ਕਰਜ਼ਾ ਦੁੱਗਣਾ ਹੋ ਜਾਵੇਗਾ
ਕਿਹਾ ਕਿ ਅਕਾਲੀ ਦਲ ਦੇ ਵਿਧਾਇਕਾਂ ਨੂੰ ਗਿਣਤੀ ਮਿਥੀ ਯੋਜਨਾਤਹਿਤ ਮੁਅੱਤਤਲ ਕੀਤਾ ਗਿਆ ਤਾਂ ਜੋ ਉਹ ਲੋਕਾਂ ਦੇ ਮਸਲੇ ਨਾ ਚੁੱਕ ਸਕਣ ਤੇ ਆਪ ਨੂੰ ਕਾਂਗਰਸ ਦੀ ਬੀ ਟੀਮ ਵਜੋਂ ਅੰਦਰ ਰਹਿਣ ਦਿੱਤਾ ਗਿਆ
ਅੰਮ੍ਰਿਤਸਰ, 7 ਮਾਰਚ : ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਲੋਕਤੰਤਰ ਦੇ ਹਿੱਤ ਵਿਚ ਚਲ ਰਹੇ ਬਜਟ ਸੈਸ਼ਨ ਤੋਂ ਅਕਾਲੀ ਦਲ ਦੇ ਵਿਧਾਇਕਾਂ ਦੀ ਮੁਅੱਤਲੀ ਤੁਰੰਤ ਖਤਮ ਕੀਤੀ ਜਾਵੇ ਤੇ ਉਹਨਾਂ ਨੇ ਸਾਰੇ ਵਿਧਾਇਕਾਂ ਨੁੰ ਅਪੀਲ ਕੀਤੀ ਕਿ ਉਹ ਭਲਕੇ ਸੂਬੇ ਦਾ ਬਜਟ ਪੇਸ਼ ਕਰਨ ਵੇਲੇ ਝੂਠਾਂ ਦਾ ਉਸੇ ਤਰੀਕੇ ਵਿਰੋਧ ਕਰਨ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਦਾ ਜਵਾਬ ਦੇਣ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੋਲੇ ਜਾ ਰਹੇ ਝੂਠਾਂ ਨੂੰ ਸੁਣਨ ਤੋਂ ਨਾਂਹ ਕਰ ਦਿੱਤੀ ਸੀ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਸਾਰੇ ਵਿਧਾਇਕਾਂ ਨੂੰ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਅਪੀਲ ਕੀਤੀ ਤੇ ਕਿਹਾ ਕਿ ਜੇਕਰ ਅਸੀਂ ਪੰਜਾਬੀਆਂ ਪ੍ਰਤੀ ਸੱਚੇ ਹੋਣਾ ਹੈ ਤਾਂ ਫਿਰ ਸਾਨੂੰ ਕੱਲ੍ਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਝੁਠ ਦਾ ਵਿਰੋਧ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੈਗ ਦੀ ਰਿਪੋਰਟ ਨੇ ਪਹਿਲਾਂ ਹੀ ਸਰਕਾਰ ਨੂੰ ਬੇਨਕਾਬ ਕਰ ਦਿੱਤਾ ਹੈ ਤੇ ਦੱਸਿਆ ਹੈ ਕਿ ਸੂਬੇ ਦਾ ਕਰਜ਼ਾ ਦੁੱਗਣਾ ਹੋ ਜਾਵੇਗਾ ਅਤੇ ਇਹ ਤਿੰਨ ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਉਹਨਾਂ ਕਿਹਾ ਕਿ ਰਿਪੋਰਟ ਵਿਚ ਇਹ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਵੱਲੋਂ ਸਿਹਤ ਤੇ ਸਿੱਖਿਆ ’ਤੇ ਕੋਈ ਪੈਸਾ ਖਰਚ ਨਹੀਂ ਕੀਤਾ ਗਿਆ ਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ’ਤੇ ਨਾਂਹ ਬਰਾਬਰ ਪੈਸਾ ਖਰਚਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਕਾਂਗਰਸ ਸਰਕਾਰ ਦੇ ਝੂਠ ਅਤੇ ਵਿੱਤ ਮੰਤਰੀ ਦੇ ਵੱਲੋਂ ਪਿਛਲੇ ਸਾਲ ਕੀਤੇ ਗਏ ਐਲਾਨ ਬੇਨਕਾਬ ਹੋ ਗਏ ਹਨ ਜਿਹਨਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਸੂਬੇ ਦਾ ਅਰਥਚਾਰਾ ਹੁਣ ਮੁੜ ਲੀਹ ’ਤੇ ਪੈ ਜਾਵੇਗਾ।
ਸ੍ਰੀ ਮਜੀਠੀਆ ਨੇ ਕਾਂਗਰਸ ਨੂੰ ਸਰਕਾਰ ਚੇਤੇ ਕਰਵਾਇਆ ਕਿ ਵਿਰੋਧੀ ਧਿਰ ਤੋਂ ਬਗੈਰ ਕੋਈ ਲੋਕਤੰਤਰ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਅਸਲੀ ਲੋਕਤੰਤਰ ਨੁੰ ਸਪੀਕਰ ਨੇ ਪੰਜਾਰਬ ਕਾਂਗਰਸ ਭਵਨ ਵਿਚ ਲਏ ਗਏ ਫੈਸਲੇ ਮੁਤਾਬਕ ਮੁਅੱਤਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਮੂਕ ਦਰਸ਼ਕ ਬਣ ਕੇ ਬੈਠਣ ਵਾਲੇ ਵਿਰੋਧੀ ਧਿਰ ਵਿਧਾਇਕਾਂ ਹੀ ਵਿਧਾਨ ਸਭਾ ਦੇ ਅੰਦਰ ਬੈਠਣ ਦੀ ਇਜਾਜ਼ਤ ਦਿੱਤੀ ਗਈ ਹੈ।
ਸ੍ਰੀ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਤੋਂ ਮਿਥੀ ਯੋਜਨਾ ਤਹਿਤ ਮੁਅੱਤਲਾ ਕੀਤਾ ਗਿਆ ਕਿਉਂਕਿ ਇਹ ਲੋਕਾਂ ਦੇ ਮਸਲੇ ਉਠਾ ਰਿਹ ਸੀ ਜੋ ਕਾਂਗਰਸ ਪਾਰਟੀ ਨੂੰ ਪਸੰਦ ਨਹੀਂ ਆ ਰਹੇ ਸਨ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਵੱਲੋਂ ਰਾਜਪਾਲ ਦੇ ਭਾਸ਼ਣ ਦਾ ਜਵਾਬ ਦੇਣ ਵੇਲੇ ਬੋਲੇ ਜਾ ਰਹੇ ਝੁਠ ਵੀ ਬੇਨਕਾਬ ਕੀਤੇ। ਉਹਨਾਂ ਕਿਹਾ ਕਿ ਇਸ ਸਪੀਕਰ ਰਾਣਾ ਕੇ ਪੀ ਨੇ ਇਸ ਮਗਰੋਂ ‘ਅੱਖ ਮੱਟਕਾ’ ਕਰਦਿਆਂ ਮੁੱਖ ਮੰਤਰੀ ਤੋਂ ਹਦਾਇਤਾਂ ਲਈਆਂ ਤੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਕਰ ਕੇ ਸਪੀਕਰ ਨੇ ਉਸ ਕਾਂਗਰਸੀ ਵਜੋਂ ਵਿਵਹਾਰ ਕੀਤਾ ਹੈ ਜਿਸਨੇ ਪੱਖਪਾਤੀ ਰਵੱਈਆ ਅਪਣਾ ਕੇ ਲੋਕਤੰਤਰ ਦਾ ਕਤਲ ਕੀਤਾ।
ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ’ਸਰਕਾਰੀ ਸਪੀਕਰ’ ਦੇ ਅਜਿਹੇ ਦਮਨਕਾਰੀ ਕਦਮਾਂ ਤੋਂ ਡਰਨ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਸਪੀਕਰ ਨੇ ਆਪਣੀ ਹਾਈ ਕਮਾਂਡ ਦੇ ਹੁਕਮਾਂ ’ਤੇ ਸਾਨੂੰ ਬਹਾਲ ਨਾ ਕੀਤਾ ਤਾਂ ਅਸੀਂ ਵਿਧਾਨ ਸਭਾ ਦੇ ਬਾਹਰ ਲੋਕਾਂ ਦੇ ਭੱਖਦੇ ਮਸਲੇ ਚੁੱਕਣਾ ਅਤੇ ਕਾਂਗਰਸ ਸਰਕਾਰ ਵੱਲੋਂ ਉਹਨਾਂ ਨਾਲ ਕੀਤੇ ਜਾ ਰਹੇ ਅਨਿਆਂ ਦੇ ਮਾਮਲੇ ਚੁੱਕਦੇ ਰਹਾਂਗੇ।
ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ’ਸਰਕਾਰੀ ਸਪੀਕਰ’ ਦੇ ਅਜਿਹੇ ਦਮਨਕਾਰੀ ਕਦਮਾਂ ਤੋਂ ਡਰਨ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਸਪੀਕਰ ਨੇ ਆਪਣੀ ਹਾਈ ਕਮਾਂਡ ਦੇ ਹੁਕਮਾਂ ’ਤੇ ਸਾਨੂੰ ਬਹਾਲ ਨਾ ਕੀਤਾ ਤਾਂ ਅਸੀਂ ਵਿਧਾਨ ਸਭਾ ਦੇ ਬਾਹਰ ਲੋਕਾਂ ਦੇ ਭੱਖਦੇ ਮਸਲੇ ਚੁੱਕਣਾ ਅਤੇ ਕਾਂਗਰਸ ਸਰਕਾਰ ਵੱਲੋਂ ਉਹਨਾਂ ਨਾਲ ਕੀਤੇ ਜਾ ਰਹੇ ਅਨਿਆਂ ਦੇ ਮਾਮਲੇ ਚੁੱਕਦੇ ਰਹਾਂਗੇ।
ਵਿਧਾਨ ਸਭਾ ਵਿਚ ਵਾਪਰੇ ਘਟਨਾਕ੍ਰਮ ਦੀ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹ ਕਿ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੇ ਮੁੱਖ ਮੰਤਰੀ ਵੱਲੋਂ ਬੋਲੇ ਜਾ ਰਹੇ ਝੂਠ ’ਤੇ ਇਤਰਾਜ਼ ਕੀਤਾ। ਉਹਨਾਂ ਕਿਹਾ ਕਿ ਮਾਮਲਾ ਇਕ ਝੁਠ ਦਾ ਨਹੀਂ ਬਲਕਿ ਝੁਠ ’ਤੇ ਝੁਠ ਬੋਲਣ ਦਾ ਸੀ। ਉਦਾਹਰਣ ਦਿੰਦਿੰਆਂ ਸ੍ਰੀ ਮਜੀਠੀਆ ਨੇ ਦੱਸਿਆ ਕਿ ਪਹਿਲਾਂ ਕੈਪਟਨਅਮਰਿੰਦਰ ਸਿੰਘ ਨੇ ਵਿਧਾਲ ਸਭਾ ਚੋਣਾਂ ਬਾਰੇ ਝੁਠ ਬੋਲਿਆ ਤੇ ਦਾਅਵਾ ਕੀਤਾ ਕਿ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਹੋਈਆਂ ਹਨ ਜਦਕਿ ਚੋਣਾਂ ਦੌਰਾਨ ਕਤਲ ਹੋਏ, ਮਰੇ ਵਿਅਕਤੀਆਂ ਦੀਆਂ ਵੋਟਾਂ ਪੈ ਗਈਆਂ ਤੇ ਅਕਾਲੀ ਦਲ ਦੇ ਪ੍ਰਧਾਨ ’ਤੇ ਵੀ ਹਮਲਾ ਹੋਇਆ। ਉਹਨਾਂ ਕਿਹਾ ਕਿ ਇਸ ਮਗਰੋਂ ਮੁੱਖ ਮੰਤਰੀ ਨੇ ਕੋਰੋਨਾ ਨੁੰ ਕੰਟਰੋਲ ਕਰਨ ਵਿਚ ਲਾਮਿਸਾਲ ਕਾਰਗੁਜ਼ਾਰੀ ਦਾ ਦਾਅਵਾ ਕੀਤਾ ਜਦਕਿ ਇਹ ਰਿਕਾਰਡ ਦਾ ਹਿੱਸਾ ਹੈ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇਸ਼ ਵਿਚ ਸਭ ਤੋਂ ਮਾੜੀ ਸੀ ਜਿਸਦਾ ਖੁੱਲ੍ਹਾਸਾ ਖੁਦ ਡਾ. ਸੁਖਵਿੰਦਰ ਕੁਮਾਰ ਨੇ ਆਪ ਸਦਨ ਵਿਚ ਕੀਤਾ ਤੇ ਦੱਸਿਆ ਕਿ ਸਿਹਤ ਮੰਤਰੀ ਨੇ ਆਪ ਇਕ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾਇਆ ਹੈ। ਉਹਨਾਂ ਕਿਹਾ ਕਿ ਇਸ ਮਗਰੋਂ ਮੁੱਖ ਮੰਤਰੀ ਨੇ ਕੋਰੋਨਾ ਕਾਲ ਦੇ ਉਦਯੋਗਿਕ ਖੇਤਰ ਦੇ ਫਿਕਸ ਚਾਰਜਿਜ਼ ਖਤਮ ਕਰਨ ਦਾ ਦਾਅਵਾ ਕੀਤਾ ਜਿਸ ’ਤੇ ਐਨ ਕੇ ਸ਼ਰਮਾ ਨੇ ਦੱਸਿਆ ਕਿ ਸਾਰੇ ਬਿੱਲ ਵਸੂਲੇ ਗਏ ਹਨ ਤੇ ਕੋਈ ਵੀ ਮੁਆਫ ਨਹੀਂ ਕੀਤਾ ਗਿਆ ਤੇ ਇਹ ਵੀ ਦੱਸਿਆ ਕਿ ਉਦਯੋਗਿਕ ਖੇਤਰਾਂ ਲਈ ਬਿਜਲੀ ਦਰਾਂ ਪੰਜ ਰੁਪਏ ਤੋਂ ਵੱਧ ਕੇ 9.50 ਰੁਪਏ ਪ੍ਰਤੀ ਯੂਨਿਟ ਹੋ ਗਈਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਖੇਤੀਬਾੜੀ ਆਰਡੀਨੈਂਸ ਤਿਆਰ ਕਰਨ ਵਿਚ ਆਪਣੀ ਭੂਮਿਕਾ ’ਤੇ ਵੀ ਪਰਦਾ ਪਾਉੁਣ ਦਾ ਯਤਨ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਉਹਨਾਂ ਨੁੰ ਲਿਖੇ ਪੱਤਰ ਵਿਚੋਂ ਚੋਣਾਂ ਹਿੱਸਾ ਪੜ੍ਹ ਕੇ ਲੋਕਾਂ ਨੁੰ ਮੂਰਖ ਬਣਾਉਣ ਦਾ ਯਤਨ ਕੀਤਾ ਜਦਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਿਹਨਾਂ ਨੇ ਖੇਤੀ ਕਾਨੁੰਨਾਂ ਦੇ ਵਿਰੋਧ ਅਤੇ ਕਿਸਾਨਾਂ ਦੇ ਨਾਲ ਖੜ੍ਹਦਿਆਂ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ, ਦੀ ਭੂਮਿਕਾ ਵੀ ਗਲਤ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ।
ਸ੍ਰੀ ਮਜੀਠੀਆ ਨੇ ਕਿਹਾ ਕਿ ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਇਹਨਾਂ ਮਾਮਲਿਆਂ ’ਤੇ ਤੱਥ ਪੇਸ਼ ਨਹੀਂ ਕਰਨ ਦਿੱਤੇ ਜਿਵੇਂ ਕਿ ਅਸੀਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਜਦੋਂ ਖੇਤੀ ਬਿੱਲ ਸਦਨ ਵਿਚ ਪੇਸ਼ ਹੋ ਰਹੇ ਸਨ ਤਾਂ ਉਦੋਂ ਕਾਂਗਰਸ ਪ੍ਰਘਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਭਾਜਪਾ ਨਾਲ ਫਿਕਸ ਮੈਚ ਖੇਡਦਿਆਂ ਦੇਸ਼ ਛੱਡ ਕੇ ਬਾਹਰ ਕਿਉਂ ਗਏ ਸਨ ਤੇ ਰਾਜ ਸਭਾ ਵਿਚ ਜਿਥੇ ਯੂ ਪੀ ਏ ਕੋਲ ਬਹੁਮਤ ਭਾਜਪਾ ਨਾਲੋਂ ਜ਼ਿਆਦਾ ਹੈ, ਵਿਚ ਫਿਕਸ ਮੈਚ ਖੇਡਦਿਆਂ ਇਹ ਬਿੱਲ ਪਾਸ ਕਿਉਂ ਕਰਵਾਏ। ਉਹਨਾਂ ਕਿਹਾ ਕਿ ਅਸੀਂ ਤਾਂ ਇਹ ਸਪਸ਼ਟ ਕੀਤਾ ਸੀ ਕਿ ਅਸੀਂ ਮੁੱਖ ਮੰਤਰੀ ਦੇ ਝੁਠ ਸੁਣਨ ਨਹੀਂ ਆਏ ਤੇ ਅਸੀਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦਾ ਮਾਮਲਾ ਚੁੱਕਾਂਗੇ ਜਿਹਨਾਂ ਵਿਚ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ, ਨੌਜਵਾਨਾਂ ਲਈ ਨੌਕਰੀਆਂ, 2500 ਰੁਪਏ ਬੇਰੋਜ਼ਗਾਰੀ ਭੱਤਾ, 2500 ਰੁਪਏ ਬੁਢਾਪਾ ਪੈਨਸ਼ਨ, 51000 ਰੁਪਏ ਸ਼ਗਨ, ਆਟਾ ਦਾਲ ਸਕੀਮ ਤਹਿਤ ਚਾਹ ਪੱਤੀ ਤੇ ਖੰਡ ਅਤੇ ਐਸ ਸੀ ਸਕਾਲਰਸ਼ਿਪ ਸਕੀਮ ਮੁੜ ਸ਼ੁਰੂ ਕਰਨਾ ਤੇ ਜਿਹੜੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਤੇ ਹੋਰ ਲਾਭ ਨਹੀਂ ਮਿਲ ਰਹੇ ਉਹਨਾਂ ਨੂੰ ਨਿਆਂ ਦੁਆਉਣਾ ਸ਼ਮਲ ਹਨ।
ਸ੍ਰੀ ਮਜੀਠੀਆ ਨੇ ਕਿਹਾ ਕਿ ਅਸੀਂ ਇਹ ਵੀ ਜਾਨਣਾ ਚਾਹਿਆ ਕਿ ਕਾਂਗਰਸ ਸਰਕਾਰ ਅੰਡਰ ਵਰਲਡ ਦੇ ਡਾਨ ਮੁਖਤਾਰ ਅੰਸਾਰੀ ਦੇ ਬਚਾਅ ਲਈੇ ਕਰੋੜਾਂ ਰੁਪਏ ਕਿਉਂ ਖਰਚ ਕਰ ਰਹੀ ਹੈ ਤੇ ਡੀ ਜੀ ਪੀ ਦਿਨਕਰ ਗੁਪਤਾ ਇਹ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਸਟੈਂਡ ਲੈ ਕੇ ਇਹ ਕਿਉਂ ਨਹੀਂ ਪੁੱਛਿਆ ਕਿ ਕਿਉਂ ਅੰਸਾਰੀ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਸਰਕਾਰੀ ਮਹਿਮਾਨ ਬਣਾ ਕੇ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਇਹ ਵੀ ਜਾਨਣਾ ਚਾਹੁੰਦੇ ਹਾਂ ਕਿ ਸਰਕਾਰ ਅੰਡਰ ਵਰਲਡ ਦੇ ਡਾਨ ’ਤੇ ਕਰੋੜਾਂ ਰੁਪਏ ਕਿਉਂ ਖਰਚ ਰਹੀ ਹੈ ਤੇ ਮਨੁੱਖੀ ਅਧਿਕਾਰ ਕਾਰਕੁੰਨ ਨੌਦੀਪ ਕੌਰ ਤੇ ਸ਼ਿਵ ਕੁਮਾਰ ਤੇ ਰਣਜੀਤ ਸਿੰਘ ਸਮੇਤ ਪੁਲਿਸ ਬਰਬਰਤਾ ਦਾ ਸ਼ਿਕਾਰ ਹੋਏ ਹੋਰਨਾਂ ਦੇ ਬਚਾਅ ਲਈ ਤਿਆਰ ਨਹੀਂ ਹੈ।