ਚੰਡੀਗੜ:- ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਰਸ਼ਦੀਪ ਸਿੰਘ ਰੌਬਿੰਨ ਬਰਾੜ ਨੂੰ ਸ੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਆਰਗੇਨਾਈਜੇਸਨ ਆਫ ਇੰਡਿਆ (ਐਸ ਓ ਆਈ ਵਿੰਗ) ਦਾ ਪ੍ਰਧਾਨ ਬਣਾਇਆ ਗਿਆ ਹੈ। ਰੌਬਿੰਨ ਬਰਾੜ ਪਹਿਲਾਂ ਵੀ ਦੋ ਵਾਰ ਐਸ ਓ ਆਈ ਮਾਲਵਾ ਜ਼ੋਨ ਇੱਕ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹਨਾਂ ਐਸ ਓ ਆਈ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਇਸੇ ਕਰਕੇ ਸ: ਬਾਦਲ ਵੱਲੋਂ ਵੱਡੀ ਜ਼ੁੰਮੇਵਾਰੀ ਦਿੱਤੀ ਗਈ ਹੈ।