ਚੰਡੀਗੜ•/22 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 59 ਵਿਅਕਤੀਆਂ ਦੀ ਜਾਨ ਲੈਣ ਵਾਲੇ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟ੍ਰੀਅਲ ਜਾਂਚ ਦੇ ਹੁਕਮ ਇਸ ਮਾਮਲੇ ਨੂੰ ਰਫਾ ਦਫਾ ਕਰਨ ਅਤੇ ਸਿੱਧੂ ਜੋੜੀ ਸਮੇਤ ਦਸਹਿਰਾ ਸਮਾਗਮ ਦੇ ਪ੍ਰਬੰਧਕਾਂ ਨੂੰ ਕਲੀਨ ਚਿਟ ਦੇਣ ਲਈ ਦਿੱਤੇ ਹਨ।
ਅਮਰਿੰਦਰ ਸਿੰਘ ਵੱਲੋਂ ਆਪਣੇ ਆਲੋਚਕਾਂ ਨੂੰ ਇਸ ਬੋਗਸ ਜਾਂਚ ਦੇ ਨਤੀਜਿਆਂ ਦੀ ਉਡੀਕ ਕਰਨ ਲਈ ਆਖੇ ਜਾਣ ਉੱਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੀ ਆਗੂ ਬੀਬੀ ਜੰਗੀਰ ਕੌਰ ਨੇ ਕਿਹਾ ਕਿ ਇਸ ਮਾਮਲੇ ਵਿਚ ਅਮਰਿੰਦਰ ਸਿੰਘ ਮੈਜਿਸਟ੍ਰੀਅਲ ਜਾਂਚ ਦੀ ਢਾਲ ਫੜ ਕੇ ਆਪਣੀ ਆਲੋਚਨਾ ਤੋਂ ਨਹੀਂ ਬਚ ਸਕਦਾ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਜੰਗੀਰ ਕੌਰ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸੱਚਮੁੱਚ ਇਸ ਹਾਦਸੇ ਪਿਛਲੇ ਸੱਚ ਨੂੰ ਬਾਹਰ ਲਿਆ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਹੈ ਤਾਂ ਇਸ ਨੂੰ ਹਾਦਸੇ ਦੀ ਜਾਂਚ ਅਤੇ ਦੋਸ਼ੀਆਂ ਦੀ ਸ਼ਨਾਖਤ ਲਈ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਉਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਲੋਕਾਂ ਦਾ ਮੈਜਿਸਟ੍ਰੀਅਲ ਜਾਂਚ ਵਿਚ ਬਿਲਕੁੱਲ ਵੀ ਵਿਸ਼ਵਾਸ਼ ਨਹੀਂ ਹੈ, ਕਿਉਂਕਿ ਇਹ ਦਸਹਿਰਾ ਸਮਾਗਮ ਦੇ ਪ੍ਰਬੰਧਕਾਂ ਨੂੰ ਬਚਾਉਣ ਲਈ ਹੈ। ਇਸ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ, ਜੇਕਰ ਇਹ ਜਾਂਚ ਪੀੜਤਾਂ ਨੂੰ ਹੀ ਦੋਸ਼ੀ ਠਹਿਰਾ ਦੇਵੇ ਕਿ ਉਹ ਰੇਲਵੇ ਦੀ ਪ੍ਰਾਪਰਟੀ ਅੰਦਰ ਕਿਉਂ ਗਏ, ਜਦਕਿ ਉਹਨਾਂ ਨੂੰ ਸਿਰਫ ਧੋਬੀ ਘਾਟ ਇਲਾਕੇ ਵਿਚ ਖੜ•ੇ ਰਹਿਣ ਲਈ ਸੱਦਿਆ ਗਿਆ ਸੀ। ਅਕਾਲੀ ਆਗੂ ਨੇ ਕਿਹਾ ਕਿ ਇਹ ਜਾਂਚ ਸਿਰਫ ਜ਼ਿਲ•ਾ ਪ੍ਰਸਾਸ਼ਨ ਅਤੇ ਪ੍ਰਬੰਧਕਾਂ ਦੀ ਨਾਕਾਮੀ ਕਰਕੇ ਲੋਕਾਂ ਦੇ ਭੜਕੇ ਜਜ਼ਬਾਤਾਂ ਨੂੰ ਸ਼ਥਾਂਤ ਕਰਨ ਦੀ ਕੋਸ਼ਿਸ਼ ਹੈ।
ਅਕਾਲੀ ਆਗੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਾਦਸੇ ਵਾਲੀ ਥਾਂ ਉਤੇ ਅਗਲੇ ਦਿਨ ਪਹੁੰਚਣ ਲਈ ਨਿਖੇਧੀ ਕੀਤੀ ਜਦਕਿ ਕੇਂਦਰੀ ਰਾਜ ਰੇਲਵੇ ਮੰਤਰੀ ਉਸੇ ਦਿਨ ਅੰਮ੍ਰਿਤਸਰ ਪਹੁੰਚੇ ਸਨ। ਇੱਥੋਂ ਤਕ ਪੰਜਾਬ ਦੇ ਰਾਜਪਾਲ ਵੀ ਅਗਲੇ ਦਿਨ ਸਵੇਰੇ ਹੀ ਹਾਦਸੇ ਵਾਲੀ ਜਗ•ਾ ਪਹੁੰਚ ਗਏ ਸਨ। ਉਹਨਾਂ ਕਿਹਾ ਕਿ ਜਖ਼ਮੀਆਂ ਦਾ ਹਾਲ ਪੁੱਛਣ ਵਾਲੇ ਵੀਆਈਪੀਜ਼ ਵਿਚੋਂ ਅਮਰਿੰਦਰ ਸਭ ਤੋਂ ਪਿੱਛੇ ਕਿਉਂ ਸਨ?
ਉਹਨਾਂ ਕਿਹਾ ਕਿ ਕਿੰਨੇ ਹੈਰਾਨੀ ਦੀ ਗੱਲ ਹੈ ਕਿ ਅਮਰਿੰਦਰ ਸਿੰਘ ਨੇ ਪੰਜਾਬ ਅੰਦਰ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਸੀ, ਪਰ ਉਹ ਖੁਦ ਹਾਦਸਾ ਹੋਣ ਤੋਂ 48 ਘੰਟਿਆਂ ਦੇ ਅੰਦਰ ਹੀ ਸੂਬੇ ਤੋਂ ਬਾਹਰ ਚਲਿਆ ਗਿਆ ਸੀ । ਉਹਨਾਂ ਕਿਹਾ ਕਿ ਅਜੇ ਵੀ ਬਹੁਤ ਸਾਰੇ ਪੀੜਤਾਂ ਦੀ ਸ਼ਨਾਖ਼ਤ ਹੋਣੀ ਅਤੇ ਉਹਨਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਜਾਣੀਆਂ ਬਾਕੀ ਹਨ।
ਬੀਬੀ ਜੰਗੀਰ ਕੌਰ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ, ਅਮਰਿੰਦਰ ਸਿੰਘ ਨੇ ਆਪਣੀ ਚਾਰ ਰੋਜ਼ਾ ਸਰਕਾਰੀ ਫੇਰੀ ਨਾਲ ਆਪਣਾ ਨਿੱਜੀ ਟੂਰ ਜੋੜ ਲਿਆ ਹੈ ਅਤੇ ਉਹ ਇੱਕ ਨਵੰਬਰ ਤੋਂ ਬਾਅਦ ਹੀ ਪੰਜਾਬ ਪਰਤੇਗਾ, ਜਿਸ ਤੋਂ ਮੁੱਖ ਮੰਤਰੀ ਦੀ ਪੀੜਤ ਪਰਿਵਾਰਾਂ ਦੀਆਂ ਤਕਲੀਫਾਂ ਪ੍ਰਤੀ ਲਾਪਰਵਾਹੀ ਅਤੇ ਕਠੋਰਤਾ ਦੀ ਝਲਕ ਮਿਲਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਸ਼ਾਇਦ ਅਮਰਿੰਦਰ ਸਿੰਘ ਇਹ ਮਹਿਸੂਸ ਕਰਦਾ ਹੈ ਕਿ ਇੱਕ ਵਾਰ ਮੈਜਿਸਟ੍ਰੀਅਲ ਜਾਂਚ ਦੇ ਹੁਕਮ ਦੇਣ ਮਗਰੋਂ ਮੁਕੰਮਲ ਰਿਪੋਰਟ ਆਉਣ ਤਕ ਉਸ ਦੀ ਭੂਮਿਕਾ ਖਤਮ ਹੋ ਗਈ ਹੈ। ਉਹ ਸੋਚਦਾ ਹੈ ਕਿ ਕਿਸੇ ਨੂੰ ਇਸ ਹਾਦਸੇ ਦੀ ਗੱਲ ਨਹੀਂ ਕਰਨੀ ਚਾਹੀਦੀ ਹੈ। ਅਮਰਿੰਦਰ ਸਿੰਘ ਦੀ ਭੂਮਿਕਾ ਹੁਣ ਸਿਫਰ ਇਕ ਅਜਿਹੀ ਜਾਂਚ ਰਿਪੋਰਟ ਹਾਸਿਲ ਕਰਨ ਤਕ ਸੀਮਤ ਹੈ, ਜਿਹੜੀ ਸਿੱਧੂ ਜੋੜੀ ਅਤੇ ਪ੍ਰਬੰਧਕਾਂ ਨੂੰ ਕਲੀਨ ਚਿਟ ਦਿੰਦੀ ਹੋਵੇ।