ਮਾਇਨਿੰਗ ਦੀ ਹਿੱਸੇਦਾਰੀ ਮੁੱਖ ਮੰਤਰੀ ਦਫਤਰ ਦੇ ਨਾਲ ਨਾਲ ਕਾਂਗਰਸ ਹਾਈ ਕਮਾਂਡ ਤੱਕ ਜਾ ਰਹੀ ਹੈ : ਡਾ. ਚੀਮਾ
ਪਟਿਆਲਾ, 18 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸੂਬੇ ਦੇ ਲੋਕਾਂ ਨੂੰ ਦੱਸਣ ਕਿ ਉਹਨਾਂ ਦੀ ਕਮਜ਼ੋਰੀ ਕੀਹੈ ਤੇ ਉਹ ਰੇਤ ਮਾਫੀਆ ਖਾਸ ਤੌਰ ’ਤੇ ਆਪਣੇ ਜੱਦੀ ਜ਼ਿਲ੍ਹੇ ਵਿਚ ’ਤੇ ਨਕੇਲਪਾਉਣ ਵਿਚ ਫੇਲ੍ਹ ਕਿਉਂ ਹੋਏ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਨੁੰ ਸੱਤਾ ਵਿਚ ਆਏ ਚਾਰ ਸਾਲ ਹੋ ਗਏ ਹਨ ਤੇ ਦਰਜਨਾਂ ਕੇਸ ਰੇਤ ਮਾਇਨਿੰਗ ਦੇ ਮਾਮਲੇ ਵਿਚ ਦਰਜ ਕੀਤੇ ਗਏ ਪਰ ਕੋਈ ਵੀ ਨਤੀਜਾ ਨਹੀਂ ਨਿਕਲਿਆ। ਉਹਨਾਂ ਕਿਹਾ ਕਿ ਘਨੌਰ ਜੋ ਕ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਦਾ ਹਲਕਾ ਹੈ, ਵਿਚ ਵੀ ਤਿੰਨ ਦਰਜਨ ਤੋਂ ਕੇਸਦ ਰਜ ਕੀਤੇ ਗਏ ਪਰ ਹਾਲੇ ਵੀ ਇਲਾਕੇ ਵਿਚ ਰੇਤ ਮਾਇਨਿੰਗ ਬਿਨਾਂ ਰੁਕਾਵਟ ਜਾਰੀ ਹੈ ਤੇ ਕੁਝ ਪਿੰਡਾਂ ਦੀ ਹੋਂਦ ਨੂੰ ਹੀ ਮਾਇਨਿੰਗ ਕਾਰਨ ਖ਼ਤਰਾ ਖੜ੍ਹਾ ਹੋ ਗਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਸੂਬੇ ਵਿਚ ਰੇਤ ਮਾਇÇÎਨੰਗ ਕਾਰਨ ਹਜ਼ਾਰਾਂ ਕਰੋੜਾਂ ਰੁਪਏ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ ਪਰ ਮਾਮਲੇ ਵਿਚ ਕੋਈ ਵੀ ਕਾਰਵਾਈ ਇਸ ਕਰ ਕੇ ਨਹੀਂ ਹੋ ਰਹੀ ਕਿਉਂਕਿ ਕਾਂਗਰਸੀ ਆਗੂ ਹੀ ਇਹ ਗੈਰ ਕਾਨੂੰਨੀ ਕਾਰਵਾਈ ਚਲਾ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦਫਤਰ ਦੀ ਹਿੱਸੇਦਾਰੀ ਤੋਂ ਇਲਾਵਾ ਇਸ ਨਜਾਇਜ਼ ਧੰਦੇ ਤੋਂ ਕਾਂਗਰਸ ਹਾਈ ਕਮਾਂਡ ਨੁੰ ਵੀ ਹਿੱਸਾ ਜਾ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਮਾਮਲੇ ਵਿਚ ਕਾਰਵਾਈ ਨਹੀਂ ਹੋ ਰਹੀ।
ਡਾ. ਚੀਮਾ ਨੇ ਇਹ ਵੀ ਕਿਹਾ ਕਿ ਤਿੰਨ ਸਾਲ ਤੋਂ ਵੱਧ ਸਮਾਂ ਪਹਿਲਾਂ ਪਟਿਆਲਾ ਤੇ ਮੁਹਾਲੀ ਦੇ ਮਾਇਨਿੰਗ ਦੇ ਜੀ ਐਮ ਟਹਿਲ ਸਿੰਘ ਸੇਖੋਂ ਦੀ ਰੇਤ ਮਾਫੀਆ ਨੇ ਕੁੱਟਮਾਰ ਕੀਤੀ ਸੀ ਕਿਉਂਕਿ ਉਹ ਮਾਇਨਿੰਗ ਕਰਨ ਤੋਂ ਰੋਕ ਰਹੇ ਸਨ। ਉਹਨਾਂ ਕਿਹਾ ਕਿ ਉਦੋਂ ਤੋਂ ਹੁਣ ਤੱਕ ਮਾਫੀਆ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਹਰ ਵਾਰ ਐਫ ਆਈ ਆਰ ਦਰਜ ਹੋ ਜਾਂਦੀ ਹੈ ਤੇ ਸਬੰਧਤ ਐਸ ਐਚ ਓ ਤਬਦੀਲ ਕਰ ਦਿੱਤਾ ਜਾਂਦਾ ਹੈ ਪਰ ਮਾਫੀਆ ਖਿਲਾਫ ਕਾਰਵਾਈ ਨਹੀਂ ਹੁੰਦੀ।
ਉਹਨਾਂ ਕਿਹਾ ਕਿ ਸੂਬੇ ਦੇ ਲੋਕ ਵੇਖ ਰਹੇ ਹਨ ਕਿ ਮਾਮਲੇ ਵਿਚ ਮੁੱਖ ਮੰਤਰੀ ਬੇਵੱਸ ਹੈ ਤੇ ਉਹ ਕਾਂਗਰਸ ਪਾਰਟੀ ਤੇ ਇਸਦੇ ਗੁੰਡਿਆਂ ਨੂੰ ਇਸਦਾ ਸਬਕ ਸਿਖਾਉਣਗੇ।