ਅੰਮ੍ਰਿਤਸਰ, 11 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਦਖਲ ਦੇ ਕੇ ਪੁਲਿਸ ਕਮਿਸ਼ਨਰ ਨੂੰ ਹਦਾਇਤ ਕਰਨ ਕਿ ਡਾ. ਨਵਜੋਤ ਕੌਰ ਸਿੱਧੂ ਦੇ ਖਾਸਮ ਖਾਸ ਮਿੱਠੂ ਮਦਾਨ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾਵੇ ਕਿਉਂਕਿ ਉਸਨੇ ਚਾਰ ਦਿਨ ਪਹਿਲਾਂ ਭੀੜ ਨੁੰ ਭੜਕਾਇਆ ਤੇ ਤਿਲਕ ਨਗਰ ਦੇ ਪਰਿਵਾਰ ’ਤੇ ਜਾਨਲੇਵਾ ਹਮਲਾ ਕਰਵਾਇਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਸਪਸ਼ਟ ਸੰਦੇਸ਼ ਦੇਣਾ ਚਾਹੀਦਾ ਹੈ ਕਿ ਗੁੰਡਾਗਰਦੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਚਾਰ ਦਿਨ ਬੀਤ ਗਏ ਹਨ ਤੇ ਕਤਲ ਵਰਗਾ ਹਮਲਾ ਕਰਨ ਵਾਲੇ ਮਿੱਠੂ ਤੇ ਉਸਦਾ ਭਰਾ ਗੁਰੂ ਤੇ ਉਹਨਾਂ ਦੇ ਹੋਰ ਗੁੰਡੇ ਜਿਹਨਾਂ ਨੇ ਅਰੋੜਾ ਪਰਿਵਾਰ ’ਤੇ ਹਮਲਾ ਕੀਤਾ ਤੇ ਉਹਨਾਂ ਨੂੰ ਜ਼ਖ਼ਮੀ ਕੀਤਾ, ਸ਼ਰ੍ਹੇਆਮ ਬਾਹਰ ਘੁੰਮ ਰਹੇ ਹਨ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਮਾਮਲੇ ਕਾਰਵਾਈ ਕਰਨ ਲਈ ਸ਼ਕਤੀਵਿਹੂਣੇ ਜਾਪ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕਿਉਂਕਿ ਮੁਲਜ਼ਮਾਂ ਨੂੰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਸਾਬਕਾ ਵਿਧਾਇਕ ਪਤਨੀ ਡਾ. ਨਵਜੋਤ ਕੌਰ ਸਿੱਧੂ ਦੀ ਪੁਸ਼ਤਪਨਾਹੀ ਹਾਸਲ ਹੈ।
ਮੁੱਖ ਮੰਤਰੀ ਨੂੰ ਅਜਿਹੀ ਅਰਾਜਕਤਾ ਨੂੰ ਸ਼ਹਿਰ ਵਿਚ ਪੁਲਿਸ ਦੇ ਕੰਮਕਾਜ ’ਤੇ ਧੱਬਾ ਨਾ ਬਣਨ ਦੇਣ ਅਤੇ ਪੁਲਿਸ ਕਮਿਸ਼ਨਰ ਨੂੰ ਮਾਮਲੇਵਿਚ ਲੋੜੀਂਦੀ ਕਾਰਵਾਈ ਕਰਨਦੀ ਹਦਾਇਤ ਦੇਣ। ਅਕਾਲੀ ਆਗੂ ਨੇ ਪੁਲਿਸ ਕਮਿਸ਼ਨਰ ਨੂੰ ਵੀ ਇਹ ਪੁੱਛਿਆ ਕਿ ਉਹ ਕਿਸ ਗੱਲ ਦੀ ਉਡੀਕ ਕਰ ਰਹੇ ਹਨ। ਕੀ ਉਹ ਸਿੱਧੂ ਜੋੜੇ ਵੱਲੋਂ ਅਰੋੜਾ ਪਰਿਵਾਰ ’ਤੇ ਦਬਾਅ ਬਣਾਉਣ ਦੀ ਉਡੀਕ ਕਰ ਰਹੇ ਹਨ ? ਉਹਨਾਂ ਕਿਹਾ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਪੀੜਤ ਪਰਿਵਾਰ ਮਿੱਠੂ ਨਾਲ ਸਮਝੌਤਾ ਕਰ ਲਵੇ ਤਾਂ ਜੋ ਮਿੱਠੂ ਆਜ਼ਾਦ ਘੁੰਮਦਾ ਰਹੇ ਜਿਵੇਂ ਕਿ ਦੁਸ਼ਹਿਰਾ ਰੇਲ ਹਾਦਸਾ ਕੇਸ ਵਿਚ ਵਾਪਰਿਆ ? ਉਹਨਾਂਕਿਹਾ ਕਿ ਕੀ ਪੁਲਿਸ ਨੂੰ ਪਹਿਲਾਂ ਮਾਮਲੇ ਵਿਚਐਫ ਆਈ ਆਰ ਦਰਜ ਨਹੀਂ ਕਰਨੀ ਚਾਹੀਦੀ ? ਕੀ ਇਹ ਤੁਹਾਡਾ ਫਰਜ਼ ਨਹੀਂ ਹੈ ? ਯਕੀਨੀ ਤੌਰ ’ਤੇ ਤੁਹਾਨੂੁੰ ਇਥੇ ਇਸ ਕਰ ਕੇ ਤਾਇਨਾਤ ਨਹੀਂ ਕੀਤਾ ਗਿਆ ਕਿ ਤੁਸੀਂ ਕਾਂਗਰਸੀ ਗੁੰਡਿਆਂ ਨੁੂੰ ਮਨਮਰਜ਼ੀਆਂ ਕਰਨ ਦਿਓ ?
ਸ੍ਰੀ ਵਲਟੋਹਾ ਜਿਹਨਾਂ ਦੇ ਨਾਲ ਸ੍ਰੀਗੁਰਪ੍ਰਤਾਪ ਸਿੰਘ ਰੰਧਾਵਾ ਵੀ ਸਨ, ਨੇ ਕਿਹਾÇ ਕ ਇਹ ਸਭ ਕੁਝ ਇਯ ਕਰ ਕੇ ਵਾਪਰ ਰਿਹਾ ਹੈ ਕਿਉਂਕਿ ਮਿੱਠੂ ਮਦਾਨ ਨੂੰ ਨਵਜੋਤ ਸਿੱਧੂ ਵੱਲੋਂ ਲਗਾਤਾਰ ਪੁਸ਼ਤਪਨਾਹੀ ਮਿਲ ਰਹੀ ਹੈ। ਉਹਨਾਂ ਕਿਹਾ ਕਿ ਮਿੱਠੂ ਨੂੰ ਦੁਸ਼ਹਿਰਾ ਰੇਲ ਹਾਦਸਾ ਕੇਸ ਵਿਚ ਸਜ਼ਾ ਤੋਂ ਕਿਉਂ ਬਚਾÇਓੲਆਗਿਆ। ਇਹਨਾਂ ਆਗੂਆਂ ਨੇ ਸਿੱਧੂ ਜੋੜੇ ਨੂੰ ਵੀ ਆਖਿਆ ਕਿ ਉਹ ਸਵੈ ਇੱਛਾ ਨਾਲ ਅੱਗੇ ਆਉਣ ਅਤੇ ਪੁਲਿਸ ਕਮਿਸ਼ਨਰ ਨੂੰ ਆਖਣ ਕਿ ਮਿੱਠੂ ਮਦਾਨ ਤੇ ਉਸਦੇ ਭਰਾ ਗੁਰੂ ਅਤੇ ਤਿਲਕ ਨਗਰ ਵਿਚ ਅਰੋੜਾ ਪਰਿਵਾਰ ’ਤੇ ਹਮਲਾ ਕਰਨਵਾਲੇ ਹੋਰ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੁੰ ਮਿੱਠੂ ਮਦਾਨ ਨੁੰ ਕਾਂਗਰਸ ਪਾਰਟੀ ਵਿਚੋਂ ਤੁਰੰਤ ਕੱਢ ਦੇਣਾਚਾਹੀਦਾ ਹੈ ਤਾਂ ਜੋ ਇਹ ਸਾਬਤ ਹੋਵੇ ਕਿ ਉਹ ਉਹ ਉਸਦੀ ਅਤੇ ਉਸਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੀ ਪੁਸ਼ਤਪਨਾਹੀ ਨਾ ਕਰਨ।
ਅਕਾਲੀ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਅੰਮ੍ਰਿਤਸਰ ਪੁਲਿਸ ਮਿੱਠੂ ਮਦਾਨ ਤੇ ਹੋਰਨਾਂ ਖਿਲਾਫ ਛੇਤੀ ਇਰਾਦਾ ਕਤਲ ਦਾ ਕੇਸ ਦਰਜ ਕਰੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਅਰੋੜਾ ਪਰਿਵਾਰ ਨੂੰ ਨਿਆਂ ਦੁਆਉਣ ਵਾਸਤੇ ਸੰਘਰਸ਼ ਸ਼ੁਰੂ ਕਰੇਗਾ।