ਚੰਡੀਗੜ੍ਹ, 25 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਕੇ ਕਿਹਾ ਕਿ ਕਿਸਾਨ ਮਾਰਚ ਦੌਰਾਨ ਅਮਨ ਤੇ ਭਾਈਚਾਰਕ ਸਾਂਝ ਦਾ ਮਾਹੌਲ ਬਾਡੇ ਕਿਸਾਨਾਂ ਲਈ ਮਹਾਨ ਜਿੱਤ ਦਾ ਰਾਹ ਪੱਧਰਾ ਕਰੇਗਾ। ਉਹਨਾਂ ਕਿਹਾÇ ਕ ਉਹਨਾਂ ਨੁੰ ਪੂਰਾ ਵਿਸ਼ਵਾਸ ਹੈ ਕਿ ਇਹ ਪੂਰਨ ਤੌਰ ’ਤੇ ਸ਼ਾਂਤੀਪੂਰਨ ਮਾਰਚ ਰਹੇਗਾ। ਉਹਨਾਂ ਕਿਹਾ ਕਿ ਸ਼ਾਂਤੀ ਹਰ ਕਿਸੇ ਦੀ ਉਚ ਤਰਜੀਹ ਹੈ ਤੇ ਕਿਸਾਨ ਸੰਘਰਸ਼ ਵਿਚ ਸ਼ਾਮਲ ਲੋਕਾਂ ਨੈ ਹੁਣ ਤੱਕ ਵਿਖਾ ਦਿੱਤਾ ਹੈ ਕਿ ਉਹਨਾਂ ਨਾਲੋਂ ਵੱਧ ਅਨੁਸ਼ਾਸਤ ਕੋਈ ਨਹੀਂ ਹੈ। ਉਹਨਾਂ ਕਿਹਾ ਕਿ ਇਸ ਸਦਕਾ ਇਹ ਲਹਿਰ ਇਤਿਹਾਸ ਵਿਚ ਸਭ ਤੋਂ ਵਿਲੱਖਣ ਲੋਕਤੰਤਰੀ ਮੌਕਾ ਬਣ ਗਿਆ ਹੈ। ਉਹਨਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸ਼ਾਂਤੀਪੂਰਨ ਤਰੀਕੇ ਨਾਲ ਤੇ ਬਿਨਾਂ ਕਿਸੇ ਭੜਕਾਹਟ ਤੇ ਸਾਜ਼ਿਸ਼ਾਂ ਦੀ ਪਰਵਾਹ ਕੀਤਿਆਂ ਬਗੈਰ ਸ਼ਾਂਤੀਪੂਰਨ ਤਰੀਕੇ ਨਾਲ ਡਟੇ ਹੋਏ ਹਨ। ਉਹਨਾਂ ਕਿਹਾ ਕਿ ਇਸ ਲਹਿਰ ਵਿਚ ਹਰ ਕੋਈ ਸ਼ਾਮਲ ਹੋ ਰਿਹਾ ਹੈ ਤੇ ਸਾਰੇ ਪੰਜਾਬੀਆਂ ਸਿਰ ਇਸਦਾ ਸਿਹਰਾ ਬੱਝਦਾ ਹੈ।
ਸ੍ਰੀ ਬਾਦਲ ਨੇ ਭਾਰਤ ਸਰਕਾਰ ਨੁੰ ਅਪੀਲ ਕੀਤੀ ਕਿ ਉਹ ਪੁਲਿਸ ਤੇ ਕਾਨੁੰਨ ਲਾਗੂ ਕਰਨ ਵਾਲੀਆਂ ਹੋਰ ਏਜੰਸੀਆਂ ਨੂੰ ਹਦਾਇਤ ਦੇਵੇ ਕਿ ਉਹ ਕੱਲ੍ਹ ਕਿਸਾਨ ਮਾਰਚ ਨਾਲ ਅਤਿ ਸੰਵਦੇਨਸ਼ੀਲਤਾਂ ਤੇ ਸੰਜਮ ਨਾਲ ਪੇਸ਼ ਆਉਣ।
ਸ੍ਰੀ ਬਾਦਲ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕੱਲ੍ਹ ਮਾਰਚ ਦੌਰਾਨ ਅਮਨ ਦੇ ਪਹਿਰੇਦਾਨ ਬਣ ਕੇ ਕੰਮ ਕਰਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਖਾਸ ਤੌਰ ’ਤੇ ਪੰਜਾਬ ਵਿਚ ਮੁਦੱਈ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਦਾ ਹਰ ਵਰਕਰ ਆਪਣੇ ਆਪ ਸ਼ਾਂਤੀ ਦਾ ਸੈਨਿਕ ਬਣ ਕੇ ਜ਼ਿੰਮੇਵਾਰੀ ਨਿਭਾ ਰਿਹਾ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਕੱਲ੍ਹ ਦੇ ਮਾਰਚ ਵਿਚ ਸ਼ਾਂਤੀਪੂਰਨ ਤਰੀਕੇ ਵਿਵਹਾਰ ਅਸਲ ਵਿਚ ਲੋਕਤੰਤਰੀ ਭਾਵਨਾ ਤੇ ਅਨੁਸ਼ਾਸ਼ਨ ਦੀ ਜਿੱਤ ਹੋਵੇਗੀ ਜੋ ਕਿ ਕਿਸਾਨਾਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਵਿਖਾਇਆ ਜਾ ਰਿਹਾ ਹੈ।