ਮਜੀਠੀਆ ਨਾਲ ਸਟਾਲ 'ਤੇ ਪੁੱਜੇ 'ਕੈਪਟਨ ਰਮਿੰਦਰ ਸਿੰਘ'
ਕਾਂਗਰਸ ਨੇ ਕਿਸਾਨਾਂ, ਨੌਜਵਾਨਾਂ, ਦਲਿਤਾਂ, ਮੁਲਾਜ਼ਮਾਂ ਤੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ : ਮਜੀਠੀਆ
ਪੀ ਡੀ ਏ ਗਠਜੋੜ ਵਿਰੋਧੀ ਧਿਰ ਦੀ ਵੋਟਾਂ ਲਈ ਕਾਂਗਰਸ ਵੱਲੋਂ ਬਣਾਈ 'ਬੀ' ਟੀਮ : ਮਜੀਠੀਆ
ਪਟਿਆਲਾ, 29 ਜਨਵਰੀ : ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਸੈਂਕੜੇ ਯੂਥ ਅਕਾਲੀ ਦਲ ਆਗੂਆਂ ਨੇ ਅੱਜ ਸ਼ਹਿਰ ਦੇ ਪੋਸ਼ ਇਲਾਕੇ ਵਿਚ 'ਕੈਪਟਨ ਦੇ ਮੋਬਾਈਲਾਂ ਦੀ ਹੱਟੀ' ਖੋਲ• ਕੇ ਡੰਮੀ ਮੋਬਾਈਲ ਵੰਡ ਕੇ ਕਾਂਗਰਸ ਸਰਕਾਰ ਨੂੰ 50 ਲੱਖ ਮੋਬਾਈਲ ਦੇਣ ਦਾ ਚੋਣ ਵਾਅਦਾ ਚੇਤੇ ਕਰਵਾਇਆ।
ਮਾਲਵਾ ਜ਼ੋਨ ਦੇ ਪ੍ਰਧਾਨ ਸਤਬੀਰ ਸਿੰਘ ਖਟੜਾ, ਮਾਲਵਾ ਜ਼ੋਨ 3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਮੀਡੀਆ ਕੋਆਰਡੀਨੇਟਰ ਸਰਬਜੋਤ ਸਾਬੀ, ਯੂਥ ਵਿੰਗ ਦੇ ਮੁੱਖ ਬੁਲਾਰੇ ਅਮਿਤ ਰਾਠੀ, ਸੀਨੀਅਰ ਨੇਤਾ ਸੁਖਮਨ ਸਿੱਧੂ, ਸਥਾਨਕ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ, ਅਵਤਾਰ ਹੈਪੀ ਤੇ ਹੋਰ ਆਗੂਆਂ ਵੱਲੋਂ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਮਜੀਠੀਆ ਨੇ ਕਾਂਗਰਸ ਸਰਕਾਰ ਨੇ ਮੁਫਤ ਸਮਾਰਟ ਫੋਨ ਤੇ ਮੁਫਤ ਡਾਟਾ ਦਾ ਵਾਅਦਾ ਕਰ ਕੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਅੰਕੜੇ ਪੇਸ਼ ਕਰਦਿਆਂ ਸ੍ਰੀ ਮਜੀਠੀਆ ਨੇ ਦੱਸਿਆ ਕਿ ਇਸ ਚੋਣ ਵਾਅਦੇ ਨੂੰ ਪੂਰਾ ਕਰਨ ਵਾਸਤੇ 2650 ਕਰੋੜ ਰੁਪਏ ਲੋੜੀਂਦੇ ਹਨ । ਉਹਨਾਂ ਕਿਹਾ ਕਿ ਜੇਕਰ ਇਕ ਸਮਾਰਟ ਫੋਨ ਦੀ ਕੀਮਤ 3500 ਰੁਪਏ ਮੰਨ ਲਈ ਜਾਵੇ ਤਾਂ 50 ਲੱਖ ਮੋਬਾਈਲਾਂ ਦੀ ਕੀਮਤ 1750 ਕਰੋੜ ਰੁਪਏ ਬਣਦੀ ਹੈ ਅਤੇ ਜੇਕਰ ਇਕ ਨੌਜਵਾਨ ਨੂੰ 150 ਰੁਪਏ ਪ੍ਰਤੀ ਮਹੀਨਾ ਦਾ ਮੋਬਾਈਲ ਡਾਟਾ ਦਿੱਤਾ ਜਾਵੇ ਤਾਂ ਹਰ ਮਹੀਨੇ 900 ਕਰੋੜ ਰੁਪਏ ਲੋੜੀਂਦੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਫੋਨਾਂ ਦਾ ਵਾਅਦਾ ਕੀਤਾ ਪਰ ਸਰਕਾ ਬਣਨ ਮਗਰੋਂ ਕਾਂਗਰਸ ਨੇ ਨੌਜਵਾਨਾਂ ਨੂੰ ਧੋਖਾ ਦੇ ਦਿੱਤਾ। ਇਸ ਪ੍ਰਦਰਸ਼ਨ ਦੌਰਾਨ 'ਕੈਪਟਨ ਰਮਿੰਦਰ ਸਿੰਘ' ਨਾਮ ਦਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਹਮਸ਼ਕਲ ਬਣ ਕੇ ਆਇਆ ਹੋਇਆ ਸੀ ਜੋ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਬਣਿਆ।
2017 ਦੀਆਂ ਚੋਣਾਂ ਦਾ ਕਾਂਗਰਸ ਦਾ ਚੋਣ ਮਨੋਰਥ ਪੱਤਰ ਵਿਖਾਉਂਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਵਿੱਤ ਮੰਤਰੀ ਨੇ ਇਹ ਚੋਣ ਮਨੋਰਥ ਪੱਤਰ ਡਾ. ਮਨਮੋਹਨ ਸਿੰਘ ਤੋਂ ਪ੍ਰਵਾਨ ਕਰਵਾਇਆ ਪਰ ਇਸਦੇ ਇਕ ਵੀ ਸਫੇ 'ਤੇ ਦਿੱਤੇ ਚੋਣ ਵਾਅਦੇ ਪੂਰੇ ਕਰਨ ਵਿਚ ਅਸਫਲ ਰਹੇ। ਉਹਨਾਂ ਕਿਹਾ ਕਿ ਨਾ ਸਿਰਫ ਨੌਜਵਾਨ ਬਲਕਿ ਕਿਸਾਨਾਂ, ਦਲਿਤਾਂ, ਮੁਲਾਜ਼ਮਾਂ ਤੇ ਸਮਾਜ ਦੇ ਹੋਰ ਵਰਗ ਨਾਲ ਕਾਂਗਰਸ ਪਾਰਟੀ ਨੇ ਧੋਖਾ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸਾਨਾਂ ਦਾ ਸਾਰਾ 90000 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਬੈਂਕਾਂ ਤੇ ਆੜਤੀਆਂ ਨੂੰ ਕੋਈ ਅਦਾਇਗੀ ਨਹੀਂ ਕੀਤੀ ਗਈ ਅਤੇ ਕਿਸਾਨ ਕਾਂਗਰਸ ਦੇ ਝੂਠੇ ਵਾਅਦੇ ਕਾਰਨ ਬੈਂਕਾਂ ਦੇ ਡਿਫਾਲਟਰ ਹੋ ਗਏ। ਉਹਨਾਂ ਕਿਹਾ ਕਿ ਕਰਜ਼ਾ ਮੁਆਫੀ ਦੀ ਮੌਜੂਦਾ ਸਕੀਮ ਵਿਚ ਸਾਰੇ ਕਿਸਾਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਾਅਰਾ ਦਿੱਤਾ ਸੀ ਕਿ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਅਤੇ ਵਿਧਾਨ ਸਭਾ ਵਿਚ ਵੀ ਭਰੋਸਾ ਦੁਆਇਆ ਸੀ ਕਿ ਕਿਸਾਨਾਂ ਦੀ ਕੁਰਕੀ ਨਹੀਂ ਹੋਵੇਗੀ ਪਰ ਫਿਰ ਵੀ ਰਾਜ ਭਰ ਕਿਸਾਨ ਉਹਨਾਂ ਖਿਲਾਫ ਹੋਏ ਕੁਰਕੀ ਦੇ ਹੁਕਮਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੇ ਕਿਸਾਨਾਂ ਤੇ ਹੋਰਨਾਂ ਨਾਲ ਕੀਤੇ ਵਾਅਦੇ ਆਪਣੇ ਕਾਰਜਕਾਲ ਦੌਰਾਨ ਪੂਰੇ ਕੀਤੇ ਸਨ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਤਾਂ ਸਿਰਫ ਬਿਜਲੀ ਸਬਸਿਡੀ ਦੇ ਹੀ 60000 ਕਰੋੜ ਰੁਪਏ ਅਦਾ ਕਰ ਦਿੱਤੇਸਨ ਪਰ ਮੌਜੂਦਾ ਸਰਕਾਰ ਨੇ ਇਸ ਪ੍ਰਬੰਧ ਨੂੰ ਹਿਲਾ ਕੇ ਰੱਖ ਦਿੱਤਾ ਤੇ ਕਈ ਨਵੇਂ ਵਰਗ ਬਣਾ ਕੇ ਬਿਜਲੀ ਸਬਸਿਡੀ ਪ੍ਰਾਪਤ ਕਰ ਰਹੇ ਲੋਕਾਂ ਕੋਲੋਂ ਬਿੱਲ ਵਸੂਲਣ ਦਾ ਰਾਹ ਫੜ ਲਿਆ।
ਚੋਣ ਵਾਅਦੇ ਪੂਰੇ ਨਾ ਕਰਨ ਵਾਲੀਆਂ ਪਾਰਟੀਆਂ ਦੀ ਮਾਨਤਾ ਰੱਦ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਸ੍ਰੀ ਮਜੀਠੀਆ ਨੇ ਕਿਹਾ ਕਿ ਸ੍ਰ ਪਰਕਾਸ਼ ਸਿੰਘ ਬਾਦਲ ਪਹਿਲਾਂ ਹੀ ਆਖ ਚੁੱਕੇ ਹਨ ਕਿ ਜਿਹੜੀਆਂ ਪਾਰਟੀਆਂ ਵੋਟਰਾਂ ਨਾਲ ਝੂਠੇ ਵਾਅਦੇ ਕਰਦੀਆਂ ਹਨ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਵੋਟਰਾਂ ਨਾਲ ਧੋਖਾ ਕਰਨ ਵਾਲੀ ਪਾਰਟੀ ਦੀ ਮਾਨਤਾ ਖਤਮ ਕਰਨ ਦੇ ਉਹ ਵੀ ਹੱਕ ਵਿਚ ਹਨ।
ਅਕਾਲੀ ਨੇਤਾ ਨੇ ਕਿਹਾ ਕਿ ਦੋ ਸਾਲਾਂ ਦੇ ਅਰਸੇ ਮਗਰੋਂ ਕਾਂਗਰਸ ਸਰਕਾਰ ਨੇ ਬੀ ਆਰ ਟੀ ਐਸ ਪ੍ਰਾਜੈਕਟ ਦਾ ਉਦਘਾਟਨ ਇਸ ਵਿਚ ਬਿਨਾਂ ਕੁਝ ਨਵਾਂ ਸ਼ਾਮਲ ਕੀਤੇ ਹੀ ਕੀਤਾ ਹੈ। ਉਹਨਾਂ ਕਿਹਾ ਕ ਪ੍ਰਾਜੈਕਟ ਨੂੰ ਮੁੜ ਪੈਕ ਕਰ ਕੇ ਕਾਂਗਰਸ ਨੇ ਇਸ 'ਤੇ ਆਪਣੀ ਮੋਹਰ ਲਗਾ ਲਈ ਤੇ ਲੋਕਾਂ ਨੂੰ ਦੱਸਣ ਦਾ ਯਤਨ ਕੀਤਾ ਕਿ ਇਹ ਉਸਦਾ ਪ੍ਰਾਜੈਕਟ ਹੈ। ਉਹਨਾਂ ਕਿਹਾ ਕਿ ਇਹਨਾਂ ਕਾਰਵਾਈਆਂ ਨਾਲ ਕਾਂਗਰਸ ਦਾ ਥੋਥਾਪਨ ਤੇ ਪਹਿਲਕਦਮੀਆਂ ਦੇ ਮਾਮਲੇ ਵਿਚ ਇਸਦੀ ਦੀਵਾਲੀਆਪਨ ਸਾਬਤ ਹੁੰਦਾ ਹੈ।
ਉਹਨਾਂ ਕਿਹਾ ਕਿ ਅਜਿਹਾ ਹੀ ਕਾਂਗਰਸ ਨੇ ਵਿਰਾਸਤ ਏ ਖਾਲਸਾ ਦੇ ਮਾਮਲੇ ਵਿਚ ਕੀਤਾ ਹੈ ਜਿਸਦੇ ਸਬੰਧਤ ਮੰਤਰੀ ਨੇ ਪਹਿਲਾਂ ਇਸਨੂੰ ਚਿੱਟਾ ਹਾਥੀ ਆਖਿਆ ਸੀ ਤੇ ਫਿਰ ਇਸੇ ਮੰਤਰੀ ਨੇ ਇਕ ਬਿਆਨ ਵਿਚ ਪ੍ਰਵਾਨ ਕੀਤਾ ਕਿ ਦੇਸ਼ ਭਰ ਵਿਚ ਇਸ ਥਾਂ 'ਤੇ ਸਭ ਤੋਂ ਵੱਧ ਸੈਲਾਨੀ ਆਉਂਦੇ ਹਨ ਤੇ ਇਸਨੂੰ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਥਾਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹੋ ਹਾਲ ਜੰਗ ਏ ਆਜ਼ਾਦੀ ਤੇ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਹੋਰ ਪ੍ਰਾਜੈਕਟਾਂ ਦਾ ਹੈ।
ਆਉਂਦੀਆਂ ਚੋਣਾਂ ਵਿਚ ਨੌਜਵਾਨਾਂ ਨੂੰ ਵੱਧ ਪ੍ਰਤੀਨਿਧਤਾ ਦੇਣ ਦੇ ਮਾਮਲੇ ਵਿਚ ਸ੍ਰੀ ਮਜੀਠੀਆ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਨੌਜਵਾਨ ਵਰਗ ਨੂੰ ਵੱਧ ਤੋ ਵੱਧ ਪ੍ਰਤੀਨਿਧਤਾ ਦਿੱਤੀ ਜਾਵੇਗੀ। ਉਹਨਾ ਕਿਹਾ ਕਿ ਪਟਿਆਲਾ ਹਲਕੇ ਵਿਚ ਵੀ ਅਕਾਲੀ ਦਲ ਦਾ ਉਮੀਦਵਾਰ ਇਕ ਅਚੰਭਾ ('ਸਰਪ੍ਰਾਈਜ਼') ਹੀ ਹੋਵੇਗਾ। ਉਹਨਾਂ ਕਿਹਾ ਕਿ ਗਠਜੋੜ ਰਾਜ ਦੀਆਂ ਸਾਰੀਆਂ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਟੌਹੜਾ, ਬਲਵਿੰਦਰ ਸਿੰਘ ਕੰਗ, ਅਮਰੀਕ ਸਿੰਘ ਸਰਪੰਚ,
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਜਰਨੈਲ ਸਿੰਘ ਕਰਤਾਪੁਰ ਤੇ ਸਤਿੰਦਰ ਸਿੰਘ ਟੌਹੜਾ, ਬਲਵਿੰਦਰ ਸਿੰਘ ਕੰਗ, ਸੁਰਜੀਤ ਸਿੰਘ ਟੌਹੜਾ, ਅਮਰੀਕ ਸਿੰਘ ਸਰਪੰਚ, ਸਾਬਕਾ ਐਮ ਸੀ ਜਸਪਾਲ ਸਿੰਘ ਬਿੱਟੂ ਚੱਠਾ, ਰਾਜਿੰਦਰ ਸਿੰਘ ਵਿਰਕ, ਮਾਲਵਿੰਦਰ ਸਿੰਘ ਝਿੱਲ, ਬੀ ਸੀ ਵਿੰਗ ਪ੍ਰਧਾਨ ਹਰਵਿੰਦਰ ਬੱਬੂ, ਪਰਮਜੀਤ ਸਿੰਘ ਪੰਮਾ, ਗੁਰਮੁਖ ਸਿੰਘ ਢਿੱਲੋਂ, ਆਕਾਸ਼ ਬਾਕਸਰ, ਸੁਖਦੀਪ ਸਿੰਘ ਸ਼ੁਕਾਰ ਪ੍ਰਧਾਨ, ਸਾਬਕਾ ਮੇਅਰ ਅਮਰਿੰਦਰ ਬਜਾਜ, ਅਲ ਮੁਸਲਿਮ ਏ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੁਸਾ ਖਾਨ, ਰਣਜੀਤ ਸਿੰਘ ਰਾਣਾ, ਜਸਪਿੰਦਰ ਸਿੰਘ ਰੰਧਾਵਾ, ਜਸਵਿੰਦਰ ਸਿੰਘ ਮੋਹਣੀ ਭਾਂਖਰ, ਭਾਜਪਾ ਆਗੂ ਭਰਤ ਗੋਇਲ, ਸੁਖਬੀਰ ਅਬਲੋਵਾਲ, ਸੁਖਵਿੰਦਰਪਾਲ ਸਿੰਘ ਮਿੰਟਾ, ਸੰਦੀਪ ਸਿੰਘ ਰਾਜਾ ਤੁੜ, ਜਤਿੰਦਰ ਮੁਹੱਬਤਪੁਰ, ਬਲਜੀਤ ਸਿੰਘ ਚੰਦੂਮਾਜਰਾ, ਜਤਿੰਦਰ ਪਹਾੜੀਪੁਰ, ਸਤਨਾਮ ਸਿੰਘ ਸੱਤਾ, ਸੋਨੀ ਬਾਵਾ, ਕੁਲਵੰਤ ਸਿੰਘ ਫਰੀਦਪੁਰ, ਰਾਜਵੀਰ ਸਿੰਘ ਬੰਟੀ, ਰੁਪਿੰਦਰ ਸਿੰਘ ਕੱਕੇ, ਲਾਡੀ ਪਹਾੜੀਪੁਰ, ਜਸਪ੍ਰੀਤ ਸਿੰਘ ਬੱਤਾ, ਹਰਚੰਦ ਸਿੰਘ ਮਹਿਮੂਦਪੁਰ, ਕੁਲਦੀਪ ਸਿੰਘ ਸਰਪੰਚ ਚੌਰਾ, ਦੀਦਾਰ ਸਿੰਘ ਰੀਠਖੇੜੀ, ਹਰਮੇਲ ਸਿੰਘ ਬੋਸਰ, ਗੁਰਤੇਜ ਸਿੰਘ ਸਿੱਧੂਵਾਲ, ਬੱਬੀ ਟਿਵਾਣਾ, ਰਣਜੀਤ ਸਿੰਘ ਚਲੈਲਾਂ, ਮੇਜਰ ਸਿੰਘ ਲਚਕਾਣੀ, ਕੁਲਦੀਪ ਸਿੰਘ ਕਾਠਮੱਠੀ, ਗੁਰਬਾਜ਼ ਸਿੰਘ ਖਲੀਫੇਵਾਲ, ਰਿੰਕੂ ਸਰਾਓ, ਕੁਲਦੀਪ ਸਿੰਘ ਰੋਹਟਾ, ਗੈਰੀ ਗੌਤਮ, ਬਲਜਿੰਦਰ ਸਿੰਘ, ਪੰਮਾ ਮੰਡੌੜ, ਬੌਬੀ ਮਾਜਰੀ ਅਕਾਲੀਆਂ, ਗੁਰਦਾਸ ਸਿੰਘ, ਸਰਬਜੀਤ ਸਿੰਘ ਕੈਦੂੱਪੁਰ, ਗਗਨਦੀਪ ਸਿੰਘ ਕਨਸੂਹਾ ਕਲਾਂ, ਹਰਦੀਪ ਸਿੰਘ, ਸ਼ਮਸ਼ੇਰ ਸਿੰਘ ਖੁਰਦ, ਗੁਰਜਿੰਦਰ ਸਿੰਘ ਅਜਨੋਦਾ ਕਲਾਂ, ਲਖਵਿੰਦਰ ਸਿੰਘ ਲੱਖਾ, ਪ੍ਰਦੀਪ ਸਿੰਘ ਤੇਜਾ, ਮਿੱਠੂ, ਸੰਦੀਪ ਸਿੰਘ, ਗੁਰਮੁੱਖ ਸਿੰਘ ਬੋਸਰ, ਬੀਬੀ ਮਹਿੰਦਰ ਕੌਰ, ਗੁਰਸੇਵਕ ਸਿੰਘ ਨੌਲੱਖਾ, ਲਾਲੀ ਧਾਲੀਵਾਲ, ਸੁਰਿੰਦਰ ਸਿੰਘ ਹਸਨਪੁਰ, ਸੁਖਦੇਵ ਸਿੰਘ ਅਲੀਪੁਰ, ਜਰਨੈਲ ਸਿੰਘ ਅਲੀਪੁਰ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਰਿੰਕੂ, ਲਾਲੀ ਮਹਿਮੁਦਪੁਰ, ਭੁਪਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਹਰੀਕਾ,ਬੱਬਲ ਧਰੇੜੀ ਜੱਟਾਂ, ਕੌਂਸਲਰ ਦਲਵਿੰਦਰ ਸਿੰਘ, ਸੁਰਮੁੱਖ ਸਿੰਘ ਦੋਣ, ਸੁਖਬੀਰ ਸਨੌਰ, ਰਵਿੰਦਰਪਾਲ ਸਿੰਘ ਜੌਨੀ ਕੋਹਲੀ, ਹਰਬਖਸ਼ ਚਹਿਲ, ਰਾਜੀਵ ਜੁਨੇਜਾ, ਹੈਪੀ ਲੋਹਟ, ਨਵਦੀਪ ਵਾਲੀਆ, ਰਵਿੰਦਰਪਾਲ ਸਿੰਘ ਪ੍ਰਿੰਸ, ਅਮਨਦੀਪ ਸਿੰਘ, ਪਰਮਿੰਦਰ ਸ਼ੋਰੀ, ਚਰਨਜੀਤ ਵਾਲੀਆ, ਗਗਨਦੀਪ ਸਿੰਘ ਪੰਨੂੰ, ਰਾਜੀਵ ਗੁਪਤਾ, ਅਜੇ ਥਾਪਰ, ਜੇ.ਪੀ. ਯਾਦਵ ਅਤੇ ਰਾਜੀਵ ਅਟਵਾਲ ਆਦਿ ਹਾਜ਼ਰ ਸਨ।