ਲੋਕਤੰਤਰ ਦਾ ਘਾਣ ਹੋਣ ਤੋਂ ਬਚਾਉਣ ਪ੍ਰਤੀ ਅਕਾਲੀ ਦਲ ਦੇ ਹੱਕ 'ਚ ਇਕਤਰਫਾ ਫੈਸਲੇ ਲਈ ਮਜੀਠਾ ਵਾਸੀ ਵਧਾਈ ਦੇ ਪਾਤਰ : ਮਜੀਠੀਆ।
ਚੰਡੀਗੜ 22 ਸਤੰਬਰ: ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਕਿਰਮ ਸਿੰਘ ਮਜੀਠੀਆ ਨੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਹਲਕਾ ਮਜੀਠਾ ਵਿਚੋਂ ਅਕਾਲੀ ਉਮੀਦਵਾਰਾਂ ਨੂੰ ਹੂਝਾਫੇਰੂ ਜਿਨਨਾਲ ਮਿਲੀ ਵਡੀ ਕਾਮਯਾਬੀ ਲਈ ਗੁਰੂ ਪ੍ਰਮਾਤਮਾ ਦਾ ਸ਼ਕਰਾਨਾ ਕਰਦਿਆਂ ਹਰ ਤਰਾਂ ਦੀ ਧਕੇਸ਼ਾਹੀ ਅਤੇ ਦਬਾਅ ਅਗੇ ਨਾ ਝੁਕਦਿਆਂ ਲੋਕਤੰਤਰ ਨੁੰ ਬਚਾਉਣ 'ਚ ਪਾਏ ਗਏ ਵਡੇ ਯੋਗਦਾਨ ਲਈ ਜੁਝਾਰੂ ਅਕਾਲੀ ਵਰਕਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਹੈ।
ਸ: ਮਜੀਠੀਆ ਨੇ ਜੇਤੂ ਉਮੀਦਵਾਰਾਂ ਨੁੰ ਸਨਮਾਨਤ ਕਰਨ ਉਪਰੰਤ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਦੇ ਡੰਡਾਤੰਤਰ ਦੇ ਖਿਲਾਫ ਲੋਕਤੰਤਰ ਨੂੰ ਬਚਾਉਣ ਲਈ ਇਕਤਰਫਾ ਫੈਸਲਾ ਕਰਦਿਆਂ ਤਗੜਿਆਂਹੋਕੇ ਲੜਾਈ ਲੜ ਕੇ ਅਕਾਲੀ ਦਲ ਨੂੰ ਬੇਮਿਸਾਲ ਜਿਤ ਦਿਵਾਉਣ ਲਈ ਮਜੀਠਾ ਹਲਕੇ ਦੀਆਂ ਸਾਡੀਆਂ ਮਾਂਵਾਂ, ਭੈਣਾਂ, ਬਜੁਰਗਾਂ ਅਤੇ ਨੌਜਵਾਨ ਵੋਟਰ ਖਾਸ ਤੌਰ 'ਤੇ ਵਧਈ ਦੇ ਪਾਤਰ ਹਨ, ਜਿਨਾਂ ਅਗੇ ਮੇਰਾ ਮਸਤਕ ਹਮੇਸ਼ਾਂ ਝੁਕਦਾਰਹੇਗਾ। ਉਹਨਾਂ ਕਿਹਾ ਕਿ ਆਮ ਤੌਰ 'ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ 'ਚ ਜਿਤ ਸਤਾਧਾਰੀ ਪਾਰਟੀ ਦੀ ਝੋਲੀ ਪੈਦੀਆਂ ਰਹੀਆਂ ਹਨ ਪਰ ਇਹ ਇਤਿਹਾਸ 'ਚ ਪਹਿਲੀ ਵਾਰ ਦੇਖਣ 'ਚ ਆਇਆ ਹੈ ਕਿ ਮਜੀਠਾ ਹਲਕੇ ਦੇ ਸੂਝਵਾਨਵੋਟਰਾਂ ਨੇ ਚਾਰੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 32 ਵਿਚੋਂ 28 'ਤੇ ਅਕਾਲੀ ਦਲ ਨੂੰ ਇਕਤਰਫਾ ਤੇ ਸ਼ਾਨਦਾਰ ਇਤਿਹਾਸਕ ਜਿਤ ਦਿਵਾ ਕੇ ਉਕਤ ਧਾਰਨਾ ਦਾ ਭੋਗ ਪਾ ਦਿਤਾ ਹੈ। ਅਕਾਲੀ ਦਲ ਨੂੰ ਮਜੀਠੇ 'ਚ ਮਿਲੀ ਵਡੀਸਫਲਤਾ ਤੋਂ ਗਦ ਗਦ ਹੋਏ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਝੁਠ ਬੋਲ ਕੇ ਸਤਾ 'ਤੇ ਕਾਬਜ ਹੋਣ ਉਪਰੰਤ ਕੁਲ ਵਾਅਦਿਆਂ ਨੂੰ ਵਿਸਾਰ ਦੇਣ, ਪੈਨਸ਼ਨ, ਸ਼ਗਨ ਸਕੀਮ, ਬਿਜਲੀ ਮਹਿਗੀ ਕਰਨ ਅਤੇ ਆਮ ਲੋਕਾਂ ਪ੍ਰਤੀਧਕੇਸ਼ਾਹੀਆਂ 'ਤੇ ਉਤਰੀ ਕਾਂਗਰਸ ਅਤੇ ਸਰਕਾਰ ਨੂੰ ਮਜੀਠਾ ਹਲਕੇ ਨੇ ਕਰਾਰਾ ਜਵਾਬ ਦਿਤਾ ਹੈ। ਵਿਧਾਨ ਸਭਾ ਚੋਣਾਂ ਜਿਤ ਲਈਆਂ ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਜੇ ਚੋਣਾਂ ਨਿਰਪਖ ਹੁੰਦੀਆਂ ਤਾਂ ਨਤੀਜਾ ਕੁਝ ਹੋਰ ਹੋਣਾ ਸੀ।ਚੋਣਾਂ 'ਚ ਨਾਕੇਵਲ ਧਕੇਸ਼ਾਹੀਆਂ ਹੋਈਆਂ ਸਗੋਂ ਅਕਾਲੀ ਵਰਕਰਾਂ ਅਤੇ ਸਮਰਥਕਾਂ 'ਤੇ ਹਮਲੇ ਕੀਤੇ ਗਏ, ਕਈਆਂ ਨੂੰ ਤਾਂ ਕਾਗਜ ਵੀ ਭਰਨ ਨਹੀਂ ਦਿਤਾ ਗਿਆ ਜਾਂ ਫਿਰ ਨਾਮਜਦਗੀ ਪੇਪਰ ਫੜ ਫੜ ਪਾੜ ਦਿਤੇ ਗਏ। ਉਹਨਾਂ ਦੋਸ਼ਲਾਇਆ ਕਿ ਚੋਣ ਕਮਿਸ਼ਨ ਨੇ ਸਤਾ ਧਿਰ ਅਗੇ ਗੋਡੇ ਟੇਕਦਿਆਂ ਆਪਣੇ ਹੱਥ ਖੜੇ ਕਰ ਦਿਤੇ ਸਨ । ਅਕਾਲੀ ਦਲ ਵਲੋਂ ਪੋਲਿੰਗ ਦੌਰਾਨ ਨੀਮ ਸੁਰਖਿਆ ਬਲ ਤਾਇਨਾਤ ਕਰਨ ਅਤੇ ਵੀਡੀਓ ਗਰਾਫਿੰਗ ਕਰਨ ਦੀਆਂ ਨਿਆਇਤਜਾਇਜ ਮੰਗਾਂ ਨੂੰ ਵੀ ਠੁਕਰਾਦਿਤਾ ਗਿਆ। ਉਹਨਾਂ ਕਾਂਗਰਸ ਦੀ ਜਿਤ 'ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਇਹ ਜਿਤ ਕਾਂਗਰਸ ਦੀ ਨਾ ਹੋਕੇ ਕਾਂਗਰਸ ਵਲੋਂ ਦੁਰਵਰਤਂੋ ਕੀਤੀ ਗਈ ਪੁਲੀਸ ਪ੍ਰਸ਼ਾਸਨ ਅਤੇ ਗੈਗਸਟਰਾਂ ਦੀ ਜਿਤ ਹੈ। ਉਹਨਾਂ ਕਿਹਾ ਕਿ ਜਿਨਾਂ ਅਧਿਕਾਰੀਆਂ ਨੇ ਵਧੀਆ ਕੰਮ ਕੀਤਾ ਉਹਨਾਂ ਦਾ ਉਹ ਸਦਾ ਅਭਾਰੀ ਰਹਿਣਗੇ ਅਤੇ ਜਿਨਾਂ ਨੇ ਲੋਕਤੰਤਰ ਦਾ ਘਾਣ ਕੀਤਾ ਸਮਾਂ ਆਉਣ 'ਤੇ ਉਹਨਾਂ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ। ਉਹਨਾਂ ਦੋਸ਼ੀਅਧਿਕਾਰੀਆਂ ਨੂੰ ਅੰਦਰਝਾਤ ਮਾਰਨ ਦੀ ਸਲਾਹ ਦਿਤੀ ਤੇ ਕਿਹਾ ਕਿ ਕੀ ਉਹ ਧਕੇਸ਼ਾਹੀ ਅਤੇ ਲੋਕਤੰਤਰ ਦਾ ਘਾਣ ਕਰਕੇ ਸ਼ਹੀਦਾਂ ਦੇ ਸੁਪਨਿਆਂ ਦਾ ਅਪਮਾਨ ਨਹੀਂ ਕਰ ਰਹੇ? ਉਹਨਾਂ ਕਿਹਾ ਕਿ ਅਜ ਲੋਕਾਂ ਨੁੰ ਇਹ ਪਤਾ ਲਗ ਗਿਆਹੈ ਕਿ ਪੰਜਾਬ 'ਚ ਕਾਂਗਰਸ ਨੁੰ ਟਕਰ ਦੇਣ ਲਈ ਮੈਦਾਨ 'ਚ ਨਿਤਰਣ ਵਾਲੇ ਅਕਾਲੀ ਵਰਕਰ ਹੀ ਪੰਜਾਬ ਦੇ ਅਸਲ ਰਾਖੇ ਹਨ ਅਤੇ ਅਸਲੀ ਵਿਰੋਧੀ ਧਿਰ ਹਨ। ਉਨਾਂ ਦਸਿਆ ਕਿ ਚੋਣਾਂ 'ਚ ਕੇਜਰੀਵਾਲ ਦੀ ਪਾਰਟੀ ਨੇ ਕੋਈਉਮੀਦਵਾਰ ਖੜਾ ਨਾ ਕਰ ਕੇ ਅਤੇ ਆਪ ਦੀ ਬਾਗੀ ਧਿਰ ਸੁਖਪਾਲ ਖਹਿਰਾ ਅਤੇ ਸੰਧੂ ਗਰੁਪ ਨੇ ਕਾਂਗਰਸ ਦਾ ਸਮਰਥਨ ਕਰਕੇ ਆਪਣੇ ਚਿਹਰੇ ਬੇਨਕਾਬ ਕਰ ਲਏ ਹਨ। ਹਲਕਾ ਮਜੀਠਾ ਦੀਆਂ ਚਾਰੇ ਜਿਲਾ ਪ੍ਰੀਸ਼ਦ ਅਤੇ 32 'ਚੋਂ 28ਬਲਾਕ ਸੰਮਤੀ ਸੀਟਾਂ ਜਿਤਣ ਨਾਲ ਪੂਰੇ ਪੰਜਾਬ 'ਚ ਸ: ਬਿਕਰਮ ਸਿੰਘ ਮਜੀਠੀਆ ਦਾ ਲੋਕ ਆਗੂ ਵਜੋਂ ਸਿਆਸੀ ਕਦ ਹੋਰ ਵਧਿਆ ਹੈ। ਮਜੀਠਾ 'ਚ ਕਾਂਗਰਸ ਵਲੋਂ ਧਕੇਸ਼ਾਹੀਆਂ ਅਤੇ ਅਕਾਲੀ ਵਰਕਰਾਂ 'ਤੇ ਹਰ ਤਰਾਂ ਦਾ ਦਬਾਅਪਾਉਣ ਦੇ ਬਾਵਜੂਦ ਸ: ਮਜੀਠੀਆ ਦਾ ਝੰਡਾ ਬੁਲੰਦ ਰਿਹਾ। ਇਸ ਮੌਕੇ ਜਿਲਾ ਪ੍ਰੀਸ਼ਦ ਦੇ ਜੇਤੂ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਗੁਰਮੀਤ ਕੌਰ ਅਲਕੜੇ, ਗੁਰਮੀਤ ਕੌਰ ਕਲੇਰ ਅਤੇ ਸਕਤਰ ਸਿੰਘ ਮਿੰਟੂ ਆਦਿ ਨੁੰ ਸਨਮਾਨਿਤ ਕੀਤਾਗਿਆ। ਇਸ ਮੌਕੇ ਤਲਬੀਰ ਸਿੰਘ ਗਿੱਲ, ਯੋਧਾ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀ ਵਿੰਡ, ਪ੍ਰਮਜੀਤ ਸਿੰਘ ਜੈਤੀਪੁਰ ਆਦਿ ਮਯਜੂਦ ਸਨ।