ਚੰਡੀਗੜ•/29 ਮਾਰਚ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਪ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੂੰਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਹ ਆਪਣੇ ਸੌੜੇ ਅਤੇ ਸੁਆਰਥੀ ਹਿੱਤਾਂ ਲਈ ਆਪ ਦੀ ਪੰਜਾਬ ਇਕਾਈ ਨੂੰ ਭੰਗ ਕਰਨ ਅਤੇ ਕਾਂਗਰਸ ਪਾਰਟੀ ਵਿਚਸ਼ਾਮਿਲ ਹੋਣ ਲਈ ਪੱਬਾਂ-ਭਾਰ ਕਿਉਂ ਹੋਇਆ ਬੈਠਾ ਹੈ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਆਪ ਵੱਲੋਂ ਕਾਂਗਰਸ ਪਾਰਟੀ ਨਾਲ ਕੀਤੀ ਜਾ ਰਹੀ ਸੌਦੇਬਾਜ਼ੀ ਸਿਰੇ ਨਾ ਚੜ•ਣ ਕਰਕੇਭਗਵੰਤ ਮਾਨ ਦੀ ਬੌਖਲਾਹਟ ਹੁਣ ਖੁੱਲ• ਕੇ ਸਾਹਮਣੇ ਆ ਰਹੀ ਹੈ। ਸੰਗਰੂਰ ਸੀਟ ਉੱਤੇ ਆਪਣੀ ਹਾਰ ਹੁੰਦੀ ਵੇਖ ਕੇ ਉਹ ਇੰਨਾ ਘਬਰਾ ਗਿਆ ਹੈ ਕਿ ਉਹ'ਆਪ' ਨੂੰ ਭੰਗ ਕਰਨ ਦੀਆਂ ਵਿਉਂਤਾਂ ਗੁੰਦਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਸਮੇਤਦੂਜੀਆਂ ਪਾਰਟੀਆਂ ਵੀ ਇਹੋ ਜਿਹੇ ਬਿਆਨ ਦੇਣੇ ਸ਼ੁਰੂ ਕਰ ਦੇਣਗੀਆਂ, ਕਿਉਂਕਿ ਇਹਨਾਂ ਸਾਰੀਆਂ ਪਾਰਟੀਆਂ ਨੂੰ ਕਾਂਗਰਸ ਪਾਰਟੀ ਵੱਲੋਂ ਖੜ•ਾ ਕੀਤਾ ਜਾ ਰਿਹਾਹੈ।
ਮਾਨ ਨੂੰ ਕਾਂਗਰਸ ਪਾਰਟੀ ਨਾਲ ਆਪਣੇ ਮੋਹ ਬਾਰੇ ਚਾਨਣਾ ਪਾਉਣ ਲਈ ਆਖਦਿਆਂ ਬੀਬੀ ਬਾਦਲ ਨੇ ਕਿਹਾ ਕਿ ਮਾਨ ਇਹ ਕਹਿਣ ਤਕ ਚਲਾ ਗਿਆ ਹੈਕਿ