ਜਾਖੜ ਨੇ ਦਾਅਵਾ ਕੀਤਾ ਸੀ ਕਿ ਇਸ ਬਿਨਾਂ ਘਾਟੇ ਵਾਲਾ ਬਜਟ ਪੇਸ਼ ਹੋਵੇਗਾ ਜਦਕਿ ਕੈਗ ਦੀ ਰਿਪੋਰਟ ਮੁਤਾਬਕ ਸੂਬੇ ਦਾ ਕਰਜ਼ਾ 3 ਲੱਖ ਕਰੋੜ ਤੋਂ ਟੱਪ ਜਾਵੇਗਾ
ਚੰਡੀਗੜ੍ਹ, 5 ਮਾਰਚ : ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਸਰਕਾਰ ਦੇ ਨਾਲ ਨਾਲ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਉਦੋਂ ਬੇਨਕਾਬ ਕਰ ਦਿੱਤਾ ਜਦੋਂ ਉਹਨਾਂ ਦੱਸਿਆ ਕਿ ਕਿਵੇਂ ਕੈਗ (ਕੰਪਟਰੋਲਰ ਐਂਡ ਆਡੀਟਰ ਜਨਰਲ) ਦੀ ਤਾਜ਼ਾ ਰਿਪੋਰਟ ਵਿਚ ਸਪਸ਼ਟ ਕਿਹਾ ਗਿਆ ਹੈ ਕਿ ਪੰਜਾਬ ਦਾ ਕਰਜ਼ਾ 3 ਲੱਖ ਕਰੋੜ ਤੋਂ ਟੱਪ ਜਾਵੇਗਾ।
ਇਥੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਗ ਦੀ ਰਿਪੋਰਟ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਉਸ ਝੂਠ ਨੂੰ ਵੀ ਬੇਨਕਾਬ ਕਰ ਦਿੱਤਾ ਹੈ ਜਿਸ ਵਿਚ ਉਹਨਾਂ ਦਾਅਵਾ ਕੀਤਾ ਸੀ ਕਿ 8 ਮਾਰਚ ਨੂੰ ਪੇਸ਼ ਕੀਤਾ ਜਾ ਰਿਹਾ ਬਜਟ ਬਿਨਾਂ ਕਿਸੇ ਘਾਟੇ ਵਾਲਾ ਬਜਟ ਹੋਵੇਗਾ। ਉਹਨਾਂ ਕਿਹਾ ਕਿ ਕੈਗ ਦੀ ਰਿਪੋਰਟ ਝੂਠ ਨਹੀਂ ਬੋਲਦੀ। ਉਹਨਾਂ ਕਿਹਾ ਕਿ ਪੰਜਾਰਬ ਕਾਂਗਰਸ ਪ੍ਰਧਾਨ ਨੂੰ
ਆਪਣੀ ਸਰਕਾਰ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਧੋਖੇ ਭਰੇ ਝੁਠ ਬੋਲਣ ਦੀ ਆਦਤ ਹੈ।
ਸ੍ਰੀ ਮਜੀਠੀਆ ਨੇ ਕਿਹਾ ਕਿ ਕੈਗ ਦੀ ਰਿਪੋਰਟ ਕਾਂਗਰਸ ਸਰਕਾਰ ਦੇ ਮਾੜੇ ਵਿੱਤੀ ਪ੍ਰਬੰਧਨ ਦਾ ਖੁਲ੍ਹਾਸਾ ਕਰ ਰਹੀ ਹੈ। ਉਹਨਾਂ ਕਿਹਾ ਕਿ ਹੋਰ ਨਿਰਪੱਖ ਏਜੰਸੀਆਂ ਦ ਅੰਕੜੇ ਵੀ ਮੇਲ ਖਾਂਦੇ ਹਨ। ਇਹ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੌਮੀ ਔਸਤ ਨਾਲੋਂ ਵੀ ਹੇਠਾਂ ਆ ਗਈ ਹੈ ਕਿਉਂਕਿ ਬੁਨਿਆਦੀ ਢਾਂਚੇ ਦੇ ਕੰਮਾਂ ਲਈ ਕੋਈ ਯਤਨ ਨਹੀਂ ਕੀਤਾ ਗਿਆ।
ਸ੍ਰੀ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੁੰ ਇਹ ੀ ਕਿਹਾ ਕਿ ਉਹ ਵਾਰ ਬਜਟ ਸੈਸ਼ਨ ਤੋਂ ਪਹਿਲਾਂ ਇਕੋ ਹੀ ਡਰਾਮਾ ਨਾ ਕਰਿਆ ਕਰਨ। ਉਹਨਾਂ ਕਿਹਾ ਕਿ ਜਾਖੜ ਨੁੰ ਆਦਤ ਹੈ ਕਿ ਜਦੋਂ ਵੀ ਬਜਟ ਸੈਸ਼ਨ ਆਉਂਦਾ ਹੈ ਤਾਂ ਉਹ 31000 ਕਰੋੜ ਰੁਪਏ ਦੇ ਅਨਾਜ ਖਰੀਦ ਮਾਮਲੇ ਨੂੰ ਲੈ ਕੇ ਬੈਠ ਜਾਂਦੇ ਹਨ ਜਦਕਿ ਅਸਲੀਅਤ ਇਹ ਹੈ ਕਿ ਇਹ ਫਰਕ 20 ਸਾਲਾਂ ਤੋਂ ਅਨਾਜ ਖਰੀਦ ਸੀਜ਼ਨਾਂ ਵਿਚ ਟਰਾਂਸਪੋਰਟ ਤੇ ਲੇਬਰ ਖਰਚ ਦੀ ਗਿਣਤੀ ਵਿਚਲੇ ਦੇ ਫਰਕ ਕਾਰਨ ਬਣਿਆ ਹੈ। ਉਹਨਾਂ ਕਿਹਾ ਕਿ ਜਾਖੜ ਵਾਰ ਵਾਰ ਲੋਕਾਂ ਨੁੰ ਮੂਰਖ ਬਣਾਉਣ ਦਾ ਯਤਨ ਨਾ ਕਰਨ। ਉਹਨਾਂ ਕਿਹਾ ਕਿ ਤੁਹਾਡੀ ਸਰਕਾਰ ਨੇ ਚਾਰ ਸਾਲਾਂ ਤੋਂ ਟੈਕਸ ਇਕੱਠੇ ਕੀਤੇ ਹਨ। ਜੇਕਰ ਤੁਸੀਂ ਲੋਕਾਂ ਦੇ ਚੰਗੇ ਵਾਸਤੇ ਟੈਕਸਾਂ ਦੀ ਵਰਤੋਂ ਨਹੀਂ ਕਰ ਸਕੇ ਤਾਂ ਇਹ ਤੁਹਾਡੀ ਅਸਫਲਤਾ ਹੈ। ਉਹਨਾਂ ਕਿਹਾ ਕਿ ਤੁਸੀਂ ਪੰਜਾਬ ਵਿਚ ਇਸ 31000 ਕਰੋੜ ਰੁਪਏ ਦੇ ਵਿਰਸੇ ਵਿਚ ਮਿਲੇ ਮਾਮਲੇ ਲਈ ਅਕਾਲੀ ਦਲ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਤੇ ਇਹ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਇਹ ਕੇਂਦਰ ਸਰਕਾਰ ਨਾਲ ਗੱਲਬਾਤ ਦੌਰਾਨ ਟਰਾਂਸਪੋਰਟ ਤੇ ਲੇਬਰ ਖਰਚ ਵਿਚਲੇ ਫਰਕ ਦਾ ਨਤੀਜਾ ਹੈ। ਇਸ ਤੋਂ ਹੀ ਤੁਹਾਡਾ ਸਿਆਸੀ ਦੀਵਾਲੀਆਪਨ ਉਜਾਗਰ ਹੋ ਜਾਂਦਾ ਹੈ।