ਚੰਡੀਗੜ•, 29 ਜੂਨ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸੂਖਮ ਫੂਡ ਪ੍ਰੋਸੈਸਿੰਗ ਉਦਮ (ਪੀ ਐਮ ਐਫ ਐਮ ਈ) ਸਕੀਮ ਦੀ ਸ਼ੁਰੂਆਤ ਕੀਤੀ ਜਿਸ ਰਾਹੀਂ 35000 ਕਰੋੜ ਰੁਪਏ ਦਾ ਨਿਵੇਸ਼ ਪੈਦਾ ਹੋਵੇਗਾ ਅਤੇ 9 ਲੱਖ ਹੁਨਰਮੰਦ ਤੇ ਅਰਧ ਹੁਨਰਮੰਦ ਵਰਕਰਾਂ ਨੂੰ ਰੋਜ਼ਗਾਰ ਮਿਲੇਗਾ ਤੇ ਇਸ ਤੋਂ ਇਲਾਵਾ ਦੇਸ਼ ਭਰ ਵਿਚ ਅੱਠ ਲੱਖ ਯੂਨਿਟਾਂ ਨੂੰ ਸੂਚਨਾ ਤੇ ਸਿਖਲਾਈ ਦਾ ਲਾਭ ਮਿਲੇਗਾ।
ਪੀ ਐਮ ਐਫ ਐਮ ਈ ਸਕੀਮ, ਜਿਸਦੀ ਸ਼ੁਰੂਆਤ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਆਤਮਨਿਰਭਰ ਭਾਰਤ ਅਭਿਆਨ ਦੇ ਹਿੱਸੇ ਵਜੋਂ ਕੀਤੀ, ਪੰਜ ਸਾਲਾਂ ਵਿਚ ਦੋ ਲੱਖ ਉਦਮੀਆਂ ਨੂੰ ਕਵਰ ਕਰੇਗਾ ਤੇ ਇਸ ਲਈ 10 ਹਜ਼ਾਰ ਕਰੋੜ ਰੁਪਏ ਰੱਖ ਗਏ ਹਨ। ਇਸ ਯੋਜਨਾ ਤਹਿਤ ਪੰਜਾਬ ਵਿਚ 6700 ਯੂਨਿਟ ਕਵਰ ਕੀਤੇ ਜਾਣਗੇ। ਇਸ ਸਕੀਮ ਤਹਿਤ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ 60:40 ਅਨੁਪਾਤ ਵਿਚ ਖਰਚ ਕੀਤਾ ਜਾਵੇਗਾ। ਸਕੀਮ ਦਾ ਐਲਾਨ ਮੰਤਰੀ ਵੱਲੋਂ ਫੂਡ ਪ੍ਰਸੈਸਿੰਗ ਉਦਯੋਗ ਰਾਜ ਮੰਤਰੀ ਰਮੇਸ਼ਵਰ ਤੇਲੀ ਦੇ ਨਾਲ ਮਿਲ ਕੇ ਵਰਚੁਅਲ ਕਾਨਫਰੰਸ ਰਾਹੀਂ ਕੀਤਾ ਗਿਆ।
ਇਸਦੇ ਵੇਰਵੇ ਦਿੰਦਿਆਂ ਸ੍ਰੀਮਤੀ ਬਾਦਲ ਨੇ ਦੱਸਿਆ ਕਿ ਸਕੀਮ ਤਹਿਤ ਹਰ ਇਕ ਜ਼ਿਲ•ੇ ਵਾਸਤੇ ਇਕ ਪ੍ਰੋਡਕਟ (ਓ ਡੀ ਓ ਡੀ ਪੀ) ਪਹੁੰਚ ਅਪਣਾਈ ਜਾਵੇਗੀ ਤਾਂ ਕਿ ਇਨਪੁਟਸ ਦੀ ਖਰੀਦ, ਆਮ ਸੇਵਾਵਾਂ ਹਾਸਲ ਕਰਨ ਤੇ ਪ੍ਰੋਡਕਟ ਦਾ ਮੰਡੀਕਰਣ ਕੀਤੇ ਜਾਣ ਦੇ ਮਾਮਲੇ ਵਿਚ ਵੱਧ ਤੋਂ ਵੱਧ ਲਾਭ ਹਾਸਲ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸੂਬੇ ਮੌਜੂਦਾ ਕਲਸਟਰਾਂ ਅਤੇ ਉਪਲਬਧ ਕੱਚੇ ਮਾਲ ਨੂੰ ਧਿਆਨ ਵਿਚ ਰੱਖਕੇ ਜ਼ਿਲ•ੇ ਵਾਸਤੇ ਇਕ ਫੂਡ ਪ੍ਰੋਡਕਟ ਦੀ ਸ਼ਨਾਖਤ ਕਰਨਗੇ। ਓ ਡੀ ਓ ਪੀ ਪ੍ਰੋਡਕਟ ਇਕ ਖਤਮ ਹੋ ਸਕਣ ਵਾਲਾ ਪ੍ਰੋਡਕਟ ਹੋ ਸਕਦਾ ਜਾਂ ਫਿਰ ਅੰਨ ਆਧਾਰਿਤ ਪ੍ਰੋਡਕਟ ਹੋ ਸਕਦਾ ਹੈ ਜਾਂ ਫਿਰ ਫੂਡ ਪ੍ਰੋਡਕਟ ਹੋ ਸਕਦਾ ਹੈ ਜਿਸਦਾ ਜ਼ਿਲ•ੇ ਤੇ ਸਹਿਯੋਗੀ ਸੈਕਟਰਾਂ ਵਿਚ ਵਿਚ ਵੱਡੀ ਪੱਧਰ 'ਤੇ ਉਤਪਾਦਨ ਹੁੰਦਾ ਹੋਵੇ। ਉਹਨਾਂ ਕਿਹਾ ਕਿ ਮੌਜੂਦਾ ਵਿਅਕਤੀਗਤ ਸੂਖਮ ਫੂਡ ਪ੍ਰੋਸੈਸਿੰਗ ਯੂਨਿਟ ਜੋ ਆਪਣੇ ਯੂਨਿਟ ਨੂੰ ਅਪਗਰੇਡ ਕਰਨਾ ਚਾਹੁੰਦੇ ਹੋਣ ਉਹ 10 ਲੱਖ ਰੁਪਏ ਪ੍ਰਤੀ ਯੂਨਿਟ ਦੀ ਵੱਧ ਤੋਂ ਵੱਧ ਹੱਦ ਤਹਿਤ ਪ੍ਰਾਜੈਕਟ ਨਾਲ ਜੁੜੀ ਯੋਗਤਾ ਕੀਮਤ ਅਨੁਸਾਰ ਕਰਜ਼ੇ ਨਾਲ ਜੁੜੀ 35 ਫੀਸਦੀ ਸਬਸਿਡੀ ਦਾ ਲਾਭ ਲੈ ਕੇ ਅਜਿਹਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਹਨਾਂ ਯੂਨਿਟਾਂ ਨੂੰ ਸੀਡ ਕੈਪੀਟਲ ਦੇ ਨਾਲ ਨਾਲ ਪੂੰਜੀਨਿਵੇਸ਼ ਵਾਸਤੇ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਾਸਤੇ ਵੀ ਕਰਜ਼ੇ ਨਾਲ ਜੁੜੀ ਗਰਾਂਟ ਵੀ ਦਿੱਤੀ ਜਾਵੇਗੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਕੀਮ ਵਿਚ ਸਮਰਥਾ ਵਧਾਉਣ ਤੇ ਖੋਜ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਐਨ ਆਈ ਐਫ ਟੀ ਈ ਐਮ ਅਤੇ ਆਈ ਆਈ ਐਫ ਪੀ ਟੀ, ਜੋ ਮੰਤਰਾਲੇ ਤਹਿਤ ਦੋ ਅਕਾਦਮਿਕ ਤੇ ਖੋਜ ਸੰਸਥਾਵਾਂ ਹਨ, ਰਾਜਾਂ ਵੱਲੋਂ ਚੁਣੀਆਂ ਸੂਬਾ ਪੱਧਰ ਦੀਆਂ ਤਕਨੀਕੀ ਸੰਸਥਾਵਾਂ ਨਾਲ ਮਿਲ ਕੇ ਯੂਨਿਟਾਂ ਨੂੰ ਸਿਖਲਾਈ, ਪ੍ਰੋਡਕਟ ਡਵੈਲਪਮੈਂਟ, ਢੁਕਵੀਂ ਪੈਕੇਜਿੰਗ ਤੇ ਸੂਖਮ ਯੂਨਿਟਾਂ ਲਈ ਮਸ਼ੀਨਾਂ ਬਾਰੇ ਸਹਾਇਤਾ ਕਰਨਗੀਆਂ। ਕੇਂਦਰੀ ਮੰਤਰੀ ਨੇ ਸਾਰੇ ਖਰਾਬ ਹੋਣ ਵਾਲੇ ਫਲਾਂ ਤੇ ਸਬਜ਼ੀਆਂ (ਟਮਾਟਰ-ਪਿਆਜ਼-ਆਲੂ) ਲਈ ਅਪਰੇਸ਼ਨ ਗਰੀਨਜ਼ ਵਿਚ ਵਾਧਾ ਕਰਨ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਇਸਦਾ ਮਕਸਦ ਫਲਾਂ ਤੇ ਸਬਜ਼ੀਆਂ ਦੇ ਉਤਪਾਦਕਾਂ ਦੇ ਹਿਤਾਂ ਦੀ ਰਾਖੀ ਕਰਨਾ ਤੇ ਲਾਕਡਾਊਨ ਕਾਰਨ ਇਸਦੀ ਮੰਦੇ ਭਾਅ ਵਿਕਰੀ ਰੋਕਣ ਲਈ ਤੁੜਾਨੀ ਮਗਰੋਂ ਦੇ ਘਾਟੇ ਘਟਾਉਣਾ ਹੈ।
ਸ੍ਰੀਮਤੀ ਬਾਦਲ ਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਮੰਤਰਾਲਾ ਐਨ ਆਈ ਐਫ ਟੀ ਈ ਐਮ ਅਤੇ ਐਫ ਆਈ ਸੀ ਐਸ ਆਈ ਦੇ ਨਾਲ ਮਿਲ ਕੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਕਬੀਲਿਆਂ ਦੇ ਉਦਮੀਆਂ ਲਈ ਮੁਫਤ ਆਨਲਾਈਨ ਹੁਨਰ ਕਲਾਸਾਂ ਸ਼ੁਰੂ ਕਰਨ ਦੀ ਵੀ ਯੋਜਨਾ ਵੀ ਬਣਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਈ ਲਰਨਿੰਗ ਸਿਖਾਈ ਜਾ ਸਕੇ। ਉਹਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ 41 ਕੋਰਸਾਂ ਦੀ ਸ਼ਨਾਖਤ ਕੀਤੀ ਹੈ ਤੇ ਬੇਕਿੰ, ਜੈਮ ਤੇ ਅਚਾਰ ਬਣਾਉਣ ਵਰਗੇ ਕੰਮ ਸਿਖਾਈ ਜਾ ਸਕਦੇ ਹਨ ਜਿਸ ਲਈ ਡਿਜੀਟਲ ਸਮੱਗਰੀ ਉਪਲਬਧ ਹੋਵੇਗੀ। ਉਹਨਾਂ ਕਿਹਾ ਕਿ ਇਕ ਵਾਰ ਇਹ ਸਰਟੀਫਾਈ ਹੋ ਗਿਆ ਤਾਂ ਫਿਰ ਇਹਨਾਂ ਉਤਦਮੀਆਂ ਨੂੰ ਰੋਜ਼ਾਗਰ ਮਿਲਣ ਦੀ ਸਮਰਥਾ ਹੋਰ ਵੱਧ ਜਾਵੇਗੀ ਜਾਂ ਫਿਰ ਇਹ ਆਪਣਾ ਕੰਮ ਵੀ ਸ਼ੁਰੂ ਕਰ ਸਕਦੇ ਹਨ।