ਚੰਡੀਗੜ•/11 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪਰਿਵਾਰ ਪ੍ਰਤੀ 'ਬੀਮਾਰੂ ਸੋਚ' ਰੱਖਣ ਲਈ ਸਖ਼ਤ ਫਟਕਾਰ ਲਾਈ ਹੈ। ਪਾਰਟੀ ਨੇ ਕਿਹਾ ਹੈ ਕਿ ਦਰਅਸਲ ਸਾਬਕਾ ਕੈਪਟਨ ਅਮਰਿੰਦਰ ਦੀ ਅਜਿਹੀ 'ਬੀਮਾਰੂ ਸੋਚ' ਇੱਕ ਸੋਚੀ-ਸਮਝੀ ਚਾਲ ਹੈ ਤਾਂ ਕਿ 2017 ਦੇ ਚੋਣ ਮੈਨੀਫੈਸਟੋ ਵਿਚ ਪੰਜਾਬੀਆਂ ਨਾਲ ਕੀਤੇ ਵੱਡੇ ਵੱਡੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਆਪਣੀ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰ ਸਕੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਉੱਤੇ ਸੂਬੇ ਅਤੇ ਲੋਕਾਂ ਲਈ ਕੁੱਝ ਵੀ ਨਾ ਕਰਨ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਕੈਪਟਨ ਨੇ ਆਪਣੇ ਕਾਰਜਕਾਲ 2002-07 ਦੇ ਪੰਜ ਸਾਲਾਂ ਅਤੇ ਮੌਜੂਦਾ 2 ਸਾਲਾਂ ਦੌਰਾਨ ਸੂਬੇ ਦੇ ਲੋਕਾਂ ਲਈ ਡੱਕਾ ਤਕ ਭੰਨ ਕੇ ਦੂਹਰਾ ਨਹੀਂ ਕੀਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਉੱਤੇ ਸੂਬੇ ਅਤੇ ਲੋਕਾਂ ਲਈ ਕੁੱਝ ਵੀ ਨਾ ਕਰਨ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਕੈਪਟਨ ਨੇ ਆਪਣੇ ਕਾਰਜਕਾਲ 2002-07 ਦੇ ਪੰਜ ਸਾਲਾਂ ਅਤੇ ਮੌਜੂਦਾ 2 ਸਾਲਾਂ ਦੌਰਾਨ ਸੂਬੇ ਦੇ ਲੋਕਾਂ ਲਈ ਡੱਕਾ ਤਕ ਭੰਨ ਕੇ ਦੂਹਰਾ ਨਹੀਂ ਕੀਤਾ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਪਾਰਟੀ ਅੰਦਰ ਆਪਣੇ ਤੇਜ਼ੀ ਨਾਲ ਖੁਰ ਰਹੇ ਸਿਆਸੀ ਆਧਾਰ ਨੂੰ ਠੁੰਮਣਾ ਦੇਣ ਲਈ ਅਤੇ ਲੋਕਾਂ ਦਾ ਧਿਆਨ ਆਪਣੀ ਸਰਕਾਰ ਦੀਆਂ ਨਾਕਾਮੀਆਂ ਤੋਂ ਲਾਂਭੇ ਕਰਨ ਲਈ ਬਾਦਲ ਪਰਿਵਾਰ ਖ਼ਿਲਾਫ ਨਕਲੀ ਹਊਆ ਖੜ•ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਵਫਾਦਾਰੀ ਸਿਰਫ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਬੇਗੁਨਾਹ ਸਿੱਖਾਂ ਦੇ ਕਾਤਲਾਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਕਮਲ ਨਾਥ ਵਰਗਿਆਂ ਨਾਲ ਹੈ, ਜਿਹੜੇ 1984 ਪੀੜਤਾਂ ਵੱਲੋਂ ਲਾਏ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪਣੇ ਸੂਬੇ, ਕੌਮ ਅਤੇ 1984 ਕਤਲੇਆਮ ਦੇ ਉਹਨਾਂ ਹਜ਼ਾਰਾਂ ਪੀੜਤਾਂ ਪ੍ਰਤੀ ਵਫਾਦਾਰ ਹੋਣ ਦੀ ਥਾਂ ਉਹ ਟਾਈਟਲਰ ਅਤੇ ਕਮਲ ਨਾਥ ਵਰਗਿਆਂ ਦਾ ਪੱਖ ਲੈ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੇ ਸੱਜਣ ਕੁਮਾਰ ਦਾ ਪੱਖ ਲਿਆ ਸੀ। ਉਹਨਾਂ ਕਿਹਾ ਕਿ ਕੈਪਟਨ ਹੁਣ ਸਿੱਖਾਂ ਨਾਲ ਇਸ ਲਈ ਨਾਰਾਜ਼ ਹੈ ,ਕਿਉਂਕਿ ਉਹ ਕਾਂਗਰਸ ਉੱਤੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਦੇ ਕਾਤਿਲਾਂ ਦੀ ਪੁਸ਼ਤਪਨਾਹੀ ਕਰਨ ਦਾ ਦੋਸ਼ ਲਗਾ ਰਹੇ ਹਨ, ਜਿਸ ਦੀ ਪੁਸ਼ਟੀ ਅਦਾਲਤ ਵੀ ਕਰ ਚੁੱਕੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਆਪਣਾ ਸਾਰਾ ਪਿਛਲਾ ਕਾਰਜਕਾਲ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਖਿਲਾਫ ਬਦਲੇਖੋਰੀ ਦੀ ਸਿਆਸਤ ਕਰਦਿਆਂ ਬਰਬਾਦ ਕੀਤਾ ਸੀ। ਉਸ ਨੇ ਜਾਣਬੁੱਝ ਕੇ ਦੁਸ਼ਮਣੀ ਅਤੇ ਈਰਖਾ ਭਰਿਆ ਹਊਆ ਖੜ•ਾ ਕੀਤਾ ਸੀ ਤਾਂ ਕਿ ਉਹਨਾਂ ਮੁੱਦਿਆਂ ਨੂੰ ਲੈ ਕੇ ਆਪਣੀਆਂ ਨਾਕਾਮੀਆਂ ਨੂੰ ਲੁਕਾ ਸਕੇ, ਜਿਹਨਾਂ ਨੂੰ ਹੱਲ ਕਰਨ ਵਾਸਤੇ ਲੋਕਾਂ ਨੇ ਉਸ ਨੂੰ ਮੁੱਖ ਮੰਤਰੀ ਚੁਣਿਆ ਸੀ। ਮੌਜੂਦਾ ਕਾਰਜਕਾਲ ਦੌਰਾਨ ਵੀ ਕੈਪਟਨ ਉਹੀ ਡਰਾਮੇ ਕਰ ਰਿਹਾ ਹੈ, ਜਿਹੜੇ ਉੁਸ ਨੇ 2002 ਤੋਂ 2005 ਤਕ ਦੇ ਕਾਰਜਕਾਲ ਦੌਰਾਨ ਕੀਤੇ ਸਨ। ਇਸ ਦੀ ਨਤੀਜਾ ਵੀ ਉਹੀ ਨਿਕਲੇਗਾ। ਲੋਕ ਸਭਾ ਚੋਣਾਂ ਵਿਚ ਕੈਪਟਨ ਅਤੇ ਕਾਂਗਰਸ ਦੀ ਬੇੜੀ ਬੁਰੀ ਤਰ•ਾਂ ਡੁੱਬੇਗੀ।
ਸਰਦਾਰ ਗਰੇਵਾਲ ਨੇ ਕਿਹਾ ਕਿ ਕੈਪਟਨ ਨੇ ਸਰਦਾਰ ਬਾਦਲ ਅਤੇ ਉਹਨਾਂ ਦੇ ਪਰਿਵਾਰ ਖ਼ਿਲਾਫ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਇਕੱਠੀ ਕਰਨ ਦੇ ਝੂਠੇ ਦੋਸ਼ ਲਾ ਕੇ ਬਹੁਤ ਹੋ ਹੱਲਾ ਕੀਤਾ ਸੀ। ਉਸ ਨੇ ਬਾਦਲ ਪਰਿਵਾਰ ਕੋਲ ਆਸਟਰੇਲੀਆ, ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਵਿਚ ਫਾਰਮ ਹੋਣ ਤੋ ਇਲਾਵਾ ਸ਼ਹਿਰੀ ਸੰਪਤੀ, ਸ਼ਾਪਿੰਗ ਮਾਲਾਂ ਆਦਿ ਹੋਣ ਦੇ ਦੋਸ਼ ਲਾਏ ਸਨ। ਉਸ ਦੇ ਸਾਰੇ ਅਧਿਕਾਰੀਆਂ ਦਾ ਪੂਰਾ ਜ਼ੋਰ ਸਿਰਫ ਬਾਦਲ ਪਰਿਵਾਰ ਨੂੰ ਸਿਆਸੀ ਅਤੇ ਕਾਨੂੰਨੀ ਤੌਰ ਉੱਤੇ ਖ਼ਤਮ ਕਰਨ ਵੱਲ ਲੱਗਿਆ ਰਿਹਾ ਸੀ। ਪਰੰਤੂ ਜਿਹਨਾਂ ਸੰਪਤੀਆਂ ਦੇ ਉਸ ਨੇ ਬਾਦਲ ਪਰਿਵਾਰ ਖ਼ਿਲਾਫ ਦੋਸ਼ ਲਾਏ ਸਨ, ਉਹ ਉਹਨਾਂ ਸ਼ਨਾਖਤ ਵੀ ਨਹੀਂ ਕਰ ਪਾਇਆ ਸੀ। ਪਰ ਇਸ ਝੂਠੇ ਹੰਗਾਮੇ ਨਾਲ ਉਹ ਲੰਬੇ ਸਮੇਂ ਤਕ ਲੋਕਾਂ ਕੋਲੋਂ ਆਪਣੀਆਂ ਨਾਕਾਮੀਆਂ ਛੁਪਾਉਣ ਵਿਚ ਕਾਮਯਾਬ ਰਿਹਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਜੇਕਰ 2002-07 ਦੌਰਾਨ ਕੈਪਟਨ ਨੇ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਬਾਦਲ ਪਰਿਵਾਰ ਖ਼ਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ ਤਾਂ ਇਸ ਵਾਰ ਉਸ ਨੇ ਆਪਣੇ ਦੋਸ਼ਾਂ ਦੀ ਸ਼ਕਲ ਬਦਲ ਦਿੱਤੀ ਹੈ ਅਤੇ ਉਹ ਆਪਣੀ ਮਾੜੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਬੇਅਦਬੀ ਦੀ ਦੁਰਵਰਤੋ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰ ਰਿਹਾ ਹੈ। ਉਹ ਪਵਿੱਤਰ ਗੁਰਬਾਣੀ ਦਾ ਨਾਂ ਲੈ ਕੇ ਸ਼ਰੇਆਮ ਝੂਠ ਬੋਲਿਆ ਸੀ , ਝੂਠੀਆਂ ਸਹੁੰਾਂ ਖਾਧੀਆਂ ਸਨ ਅਤੇ ਉਹ ਸਾਰੇ ਵਾਅਦੇ ਕਰਨ ਲਈ ਹੱਥ ਵਿਚ ਗੁਟਕਾ ਫੜਿਆ ਸੀ, ਜਿਹਨਾਂ ਨੂੰ ਹੁਣ ਉਹ ਤੋੜ ਚੁੱਕਿਆ ਹੈ।