ਕਿਹਾ ਕਿ ਕੇਸਾਂ ਦੀ ਆਜ਼ਾਦ ਤੇ ਨਿਰਪੱਖ ਜਾਂਚ ਨਾਲ ਕਾਂਗਰਸ ਪਾਰਟੀ ਤੇ ਇਸਦੇ ਚੋਟੀ ਦੇ ਆਗੂ ਫਸ ਜਾਣਗੇ
ਕਿਹਾ ਕਿ ਸਾਰਾ ਕੇਸ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਸੌਂਪਿਆ ਜਾਵੇ ਤਾਂ ਜੋ ਚੀਫ ਜਸਟਿਸ ਜਾਂ ਉਹਨਾਂ ਦੀ ਨਿਗਰਾਨੀ ਹੇਠ ਐਸ ਆਈ ਟੀ ਵੱਲੋਂ ਜਾਂਚ ਕੀਤੀ ਜਾ ਸਕੇ
ਨਵਜੋਤ ਸਿੱਧੂ ਨੂੰ ਕਿਹਾ ਕਿ ਉਹ ਮੰਤਰੀ ਤ੍ਰਿਪਤ ਬਾਜਵਾ ਨੂੰ ਪੁੱਛਣ ਕਿ ਉਹਨਾਂ ਨੇ ਆਪਣੇ ਨਜ਼ਦੀਕੀ ਅਫਸਰਾਂ ਦੇ ਨਾਂ ਬਹਿਬਲ ਕਲਾਂ ਪੁਲਿਸ ਫਾਇਰਿੰਗ ਕੇਸ ਦੇ ਚਲਾਨ ਵਿਚੋਂ ਕਿਉਂ ਕੱਢੇ
ਕਿਹਾ ਕਿ ਹਾਈ ਕੋਰਟ ਵੱਲੋਂ ਬੇਨਕਾਬ ਕਰਨ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਚਿੱਠੀਆਂ ਲੀਕ ਕਰ ਰਹੇ ਹਨ ਜਿਸ ਨਾਲ ਉਹ ਹੋਰ ਫਸ ਜਾਣਗੇ
ਫਰੀਦਕੋਟ, 21 ਅਪ੍ਰੈਲ : ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਕਿਹਾ ਕਿ ਕਾਂਗਰਸ ਦੇ ਆਗੂ ਨਵਜੋਤ ਸਿੱਧੂ ਤੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੋਵੇਂ ਬੇਅਦਬੀ ਅਤੇ ਇਸ ਨਾਲ ਜੁੜੇ ਫਾਇਰਿੰਗ ਕੇਸਾਂ ਦਾ ਸਿਆਸੀਕਰਨ ਕਰ ਰਹੇ ਹਨ ਅਤੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਕੇਸਾਂ ਦੀ ਆਜ਼ਾਦ ਤੇ ਨਿਰਪੱਖ ਜਾਂਚ ਨਾਲ ਕਾਂਗਰਸ ਪਾਰਟੀ ਅਤੇ ਇਸਦੇ ਚੋਟੀ ਦੇ ਆਗੂ ਕੇਸ ਵਿਚ ਫਸ ਜਾਣਗੇ। ਉਹਨਾਂ ਇਹ ਵੀ ਮੰਗ ਕੀਤੀ ਕਿ ਇਹ ਸਾਰਾ ਕੇਸ ਸੁਰਪੀਮ ਕੋਰਟ ਹਵਾਲੇ ਕੀਤਾ ਜਾਵੇ ਤਾਂ ਜੋ ਚੀਫ ਜਸਟਿਸ ਜਾਂ ਚੀਫ ਜਸਟਿਸ ਦੀ ਨਿਗਰਾਨੀ ਹੇਠ ਕੰਮ ਕਰਨ ਵਾਲੀ ਐਸ ਆਈ ਟੀ ਇਸਦੀ ਜਾਂਚ ਕਰ ਸਕੇ।
ਨਵਜੋਤ ਸਿੱਧੂ ਵੱਲੋਂ ਮੀਡੀਆ ਨਾਲ ਕੀਤੀ ਗੱਲਬਾਤ ਨੂੰ ਕਰੜੇ ਹੱਥੀਂ ਲੈਂਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਡਰਾਮੇਬਾਜ਼ੀ ਕੀਤੀ ਹੈ ਤੇ ਉਹਨਾਂ ਪੁੱਛਿਆ ਕਿ ਬਹਿਬਲ ਕਲਾਂ ਕੇਸ ਵਿਚ ਅਣਪਛਾਤੇ ਵਿਕਤੀਆਂ ਖਿਲਾਫ ਕੇਸ ਕਿਉਂ ਦਰਜ ਕੀਤਾ ਗਿਆ ਜਦੋਂ ਕਿ ਇਹ ਪਤਾ ਨਹੀਂ ਸੀ ਕਿ ਕਾਂਗਰਸ ਸਰਕਾਰ ਨੇ ਇਹ ਕੇਸ ਕਮਜ਼ੋਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਮੋਗਾ ਦੇ ਤਤਕਾਲੀ ਐਸ ਐਸ ਪੀ ਚਰਨਜੀਤ ਸ਼ਰਮਾ, ਉਹਨਾਂ ਦੇ ਰੀਡਰ ਬਿਕਰਮਜੀਤ ਸਿੰਘ, ਡੀ ਐਸ ਪੀ ਹਰਿੰਦਰ ਸਿੰਘ, ਏ ਡੀ ਸੀ ਪੀ ਪਰਮਜੀਤ ਪੰਨੂ ਸਮੇਤ ਸੀਨੀਅਰ ਪੁਲਿਸ ਅਫਸਰਾਂ ਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਸੀ। ਉਹਨਾਂ ਕਿਹਾ ਕਿ ਜਦੋਂ ਕਾਂਗਰਸ ਸੱਤਾ ਵਿਚਆਈ ਤਾਂ ਇਸਨੇ ਚਲਾਨ ਵਿਚੋਂ ਸੱਤ ਪੁਲਿਸ ਅਫਸਰਾਂ ਦੇ ਨਾਂ ਕੱਢ ਦਿੱਤੇ।
ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਦੋ ਪੁਲਿਸ ਅਫਸਰ ਏ ਡੀ ਸੀ ਪੀ ਪਰਮਜੀਤ ਸਿੰਘ ਤੇ ਡੀ ਐਸ ਪੀ ਹਰਿੰਦਰ ਸਿੰਘ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਪੁਸ਼ਤਪਨਾਹੀ ਹਾਸਲ ਹੈ ਕਿਉਂਕਿ ਉਹ ਉਹਨਾਂ ਦੀ ਸੱਜੀ ਬਾਂਹ ਮੰਨੇ ਜਾਂਦੇ ਬਲਵਿੰਦਰ ਸਿੰਘ ਪੰਨੂ ਦੇ ਰਿਸ਼ਤੇਦਾਰ ਹਨ। ਉਹਨਾਂ ਕਿਹਾ ਕਿ ਬਲਵਿੰਦਰ ਸਿੰਘ ਪੰਨੂ ਅਵਤਾਰ ਸਿੰਘ ਪੰਨੂ ਦਾ ਰਿਸ਼ਤੇਦਾਰ ਹੈ ਜੋ 2020 ਰੈਫਰਡੰਮ ਦੇ ਪਿੱਛੇ ਹੈ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਤ੍ਰਿਪਤ ਬਾਜਵਾ ਨੂੰ ਪੁੱਛਣਾ ਚਾਹੀਦਾ ਹੈ ਕਿ ਇਹਨਾਂ ਅਫਸਰਾਂ ਨੂੰ ਇਹਨਾਂ ਦੇ ਨਾਲ ਜੁੜੇ ਸਟਾਫ ਸਮੇਤ ਕਿਉਂ ਛੱਡ ਦਿੱਤਾ ਗਿਆ ਜਦੋਂ ਕਿ ਕ੍ਰਿਸ਼ਨ ਭਗਵਾਨ ਸਿੰਘ, ਜਿਸਨੇ ਮੰਤਰੀ ’ਤੇ ਦੋਸ਼ੀ ਪੁਲਿਸ ਅਫਸਰਾਂ ਦਾ ਬਚਾਅ ਕਰਨ ਦਾ ਦੋਸ਼ ਲਾਇਆ ਸੀ, ਦੇ ਪਰਿਵਾਰ ਵੱਲੋਂ ਅਫਸਰਾਂ ਦਾ ਨਾਂ ਕੱਢਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ।
ਸ੍ਰੀ ਰੋਮਾਣਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਸਿੱਧੂ ਇਹ ਮੰਗ ਕਰ ਰਹੇ ਹਨ ਕਿ ਸਾਰੀ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ ਤੇ ਉਹਨਾਂ ਦੀ ਇਸ ਗੱਲ ਤੋਂ ਉਹਨਾਂ ਦੀ ਮੂਰਖਤਾ ਦਾ ਪਤਾ ਚਲਦਾ ਹੈ ਕਿਉਂਕਿ ਕੇਸ ਵਿਚ ਚਲਾਨ ਤਾਂ ਪਹਿਲਾਂ ਹੀ ਅਦਾਲਤ ਵਿਚ ਪੇਸ਼ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਨਵਜੋਤ ਸਿੱਧੂ ਨੁੰ ਇਸ ਮਾਮਲੇ ’ਤੇ ਕਿਸੇ ਵੀ ਸਮੇਂ ਕਿਤੇ ਵੀ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਤੇ ਕਿਹਾ ਕਿ ਤੁਹਾਡੀ ਡਰਾਮੇਬਾਜ਼ੀ ਤੁਹਾਨੂੰ ਕਿਤੇ ਨਹੀਂ ਲਿਜਾ ਸਕਦੀ।
ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਗੱਲ ਕਰਦਿਆਂ ਯੂਥ ਅਕਾਲੀ ਆਗੂ ਨੇ ਕਿਹਾ ਕਿ ਉਹ ਹਾਈ ਕੋਰਟ ਵੱਲੋਂ ਕੋਟਕਪੁਰਾ ਫਾਇਰਿੰਗ ਕੇਸ ਵਿਚ ਸਿਆਸਤ ਤੋਂ ਪ੍ਰੇਰਿਤ ਜਾਂਚ ਕਰਨ ਲਈ ਬੇਨਕਾਬ ਕੀਤੇ ਜਾਣ ਤੋਂ ਬਾਅਦ ਲੋਕਾਂ ਨੁੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਬਕਾ ਆਈ ਜੀ ਉਹ ਪੱਤਰ ਜਾਰੀ ਕਰ ਰਹੇ ਹਨ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਨੁੰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਧਮਕੀਆਂ ਦੇ ਰਹੇ ਹਨ। ਉਹਨਾਂ ਕਿਹਾ ਕਿ ਉਸ ਵੇਲੇ ਆਈ ਨੇ ੍ਰਸੀ ਬਾਦਲ ਤੇ ਸ੍ਰੀ ਮਜੀਠੀਆ ਖਿਲਾਫ ਮੁਕੱਦਮਾ ਚਲਾਉਣ ਲਈ ਪ੍ਰਵਾਨਗੀ ਵਾਸਤੇ ਅਪ੍ਰੈਲ 2019 ਵਿਚ ਗ੍ਰਹਿ ਮੰਤਰੀ ਕੋਲ ਪਹੁੰਚ ਕੀਤੀ ਸੀ ਤੇ ਪ੍ਰਵਾਨਗੀ ਉਹਨਾਂ ਨੂੰ ਦੇ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਹ ਕਾਰਵਾਈ ਕਰਨਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕੰਮ ਸੀ ਪਰ ਉਹਨਾਂ ਅਜਿਹਾ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸੇ ਤਰੀਕੇ ਸਾਰਬਕਾ ਆਈ ਜੀ ਨੇ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਨੇ ਸੂਬੇ ਦੇ ਡੀ ਜੀ ਪੀ ਨੂੰ ਪੱਤਰ ਲਿਖਿਆ ਸੀ ਤੇ ਕਿਹਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਕੋਟਕਪੁਰਾ ਫਾਇਰਿੰਗ ਕੇਸ ਵਿਚ ਗਵਾਹ ਅਜੀਤ ਸਿੰਘ ਨੂੰ ਭਲੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਅਜੀਤ ਸਿੰਘ ਨੇ ਆਈ ਜੀ ਵੱਲੋਂ ਸਰਕਾਰ ਨੂੰ ਪੱਤਰ ਲਿਖਣ ਤੋਂ ਪਹਿਲਾਂ ਹੀ ਐਸ ਆਈ ਟੀ ਅੱਗੇ ਇਸ ਦਾਅਵੇ ਨੁੰ ਝੁਠਲਾ ਦਿੱਤਾ ਸੀ। ਉਹਨਾਂ ਕਿਹਾÇ ਕ ਅਜਿਹੇ ਪੱਤਰ ਸਾਬਕਾ ਆਈ ਜੀ ਨੂੰ ਹੋਰ ਫਸਾਉਣਗੇ ਕਿਉਂਕਿ ਉਹ ਸਿਆਸਤ ਤੋਂ ਪ੍ਰੇਰਿਤ ਜਾਂਚ ਕਰ ਰਹੇ ਸਨ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦਾ ਕਈ ਕੇਸਾਂ ਦੀ ਜਾਂਚ ਖਰਾਬ ਕਰਨ ਦਾ ਇਤਿਹਾਸ ਰਿਹਾ ਹੈ। ਉਹਨਾਂ ਕਿਹਾ ਕਿ ਸਾਬਕਾ ਆਈ ਜੀ ਨੂੰ ਹਾਈ ਕੋਰਟ ਨੇ ਇਕ ਸਿਵਲ ਕੇਸ ਨੂੰ ਫੌਜਦਾਰੀ ਵਿਚ ਬਦਲਣ ਦਾ ਯਤਨ ਕਰਨ ’ਤੇ 5000 ਰੁਪਏ ਜ਼ੁਰਮਾਨਾ ਕੀਤਾ ਸੀ ਤੇ ਉਹਨਾਂ ਨੂੰ ਬਿਨਾਂ ਸ਼ਰਤ ਮੁਆਫੀ ਮੰਗਣੀ ਪਈ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਉਹਨਾਂ ਨੂੰ ਕਿਡਨੀ ਘੁਟਾਲਾ ਕੇਸ ਵਿਚ ਵੀ ਝਾੜ ਪਈ ਤੇ ਹਾਲ ਹੀ ਕੋਟਕਪੁਰਾ ਫਾਇਰਿੰਗ ਕੇਸ ਦੀ ਕੀਤੀ ਜਾਂਚ ਹਾਈ ਕੋਰਟ ਨੇ ਰੱਦ ਕੀਤੀ ਹੈ।
ਸ੍ਰੀ ਰੋਮਾਣਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਾਜ਼ਾ ਰਵੱਈਏ ਨੇ ਸਾਬਤ ਕੀਤਾ ਹੈ ਕਿ ਉਹ ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿਚ ਕਠਪੁਤਲੀ ਬਣਿਆ ਹੋਇਆ ਸੀ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਨੇ ਸਾਬਕਾ ਆਈ ਜੀ ਨੂੰ ਐਸ ਆਈ ਟੀ ਤੋਂ ਲਾਂਭੇ ਨਹੀਂ ਕੀਤਾ ਹਾਲਾਂਕਿ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਇਸ ਬਾਬਤ ਸਪਸ਼ਟ ਹੁਕਮ ਦਿੱਤੇ ਸਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਉਸ ਵੇਲੇ ਵੀ ਅਫਸਰ ਦੀ ਪਿੱਠ ਥਾਪਡੀ ਜਦੋਂ ਐਸ ਆਈ ਟੀ ਦੇ ਮੁਖੀ ਸਮੇਤ ਇਸਦੇ ਹੋਰ ਮੈਂਬਰਾਂ ਨੇ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਤੇ ਜਦੋਂ ਹਾਈ ਕੋਰਟ ਨੇ ਉਸਦੀ ਕੋਟਕਪੁਰਾ ਫਾਇਰਿੰਗ ਕੇਸ ਦੀ ਜਾਂਚ ਰਿਪੋਰਟ ਰੱਦ ਕੀਤੀ ਤਾਂ ਵੀ ਉਸ ਨਾਲ ਨਹੀਂ ਡਟੇ।ਉਹਨਾਂ ਕਿਹਾ ਕਿ ਸਾਬਕਾ ਆਈ ਜੀ ਦੀ ਇਕਪਾਸੜ ਜਾਂਚ ਹਾਈ ਕੋਰਟ ਵਿਚ ਉਦੋਂ ਸਾਬਤ ਹੋ ਗਈ ਜਦੋਂ ਇਹ ਖੁੱਲ੍ਹਾਸਾ ਹੋਇਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਤਿਆਰ ਕੀਤੀਆਂ 150 ਜਿਮਨੀਆਂ ਵਿਚੋਂ ਉਸਦੇ ਸਾਥੀ ਐਸ ਆਈ ਟੀ ਮੈਂਬਰਾਂ ਨੇ ਸਿਰਫ 27 ’ਤੇ ਹੀ ਹਸਤਾਖ਼ਰ ਕੀਤੇ ਹਨ।