ਕਿਹਾ ਕਿ ਰੰਧਾਵਾ ਨੇ ਆਪਣੀ ਚਮੜੀ ਬਚਾਉਣ ਲਈ ਅਧਿਕਾਰੀਆਂ ਖ਼ਿਲਾਫ ਮਾਮੂਲੀ ਕਾਰਵਾਈ ਕੀਤੀ
ਕਿਹਾ ਕਿ ਫਿਰੌਤੀਕਾਰਾਂ ਅਤੇ ਬਦਮਾਸ਼ਾਂ ਨਾਲ ਸੰਬੰਧ ਰੱਖਣ ਲਈ ਰੰਧਾਵਾ ਦੀ ਛੁੱਟੀ ਕੀਤੀ ਜਾਵੇ
ਚੰਡੀਗੜ•/15 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਜੇਲ• ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਦਮਾਸ਼ਾਂ ਨਾਲ ਮਿਲ ਕੇ ਫਿਰੌਤੀਕਾਰਾਂ ਦੀ ਪੁਸ਼ਤਪਨਾਹੀ ਕਰਦਾ ਆ ਰਿਹਾ ਹੈ। ਜਦੋਂ ਪਟਿਆਲਾ ਜੇਲ• ਵਿਚ ਅਜਿਹੇ ਗਿਰੋਹ ਦਾ ਪਰਦਾਫਾਸ਼ ਹੋਇਆ ਤਾਂ ਰੰਧਾਵਾ ਨੇ ਕਾਰਵਾਈ ਦੇ ਨਾਂ ਉਤੇ ਜਾਂਚ ਦਾ ਹੁਕਮ ਦੇ ਦਿੱਤਾ, ਪਰੰਤੂ ਇਸ ਮਾਮਲੇ ਵਿਚ ਉਸ ਨੇ ਵੀ ਕਿਸੇ ਅਧਿਕਾਰੀ ਨੂੰ ਮੁਅੱਤਲ ਨਹੀਂ ਕੀਤਾ।
ਜੇਲ• ਮੰਤਰਾਲੇ ਦੇ ਕੰਮਕਾਜ ਦੇ ਤਰੀਕਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਅਕਾਲੀ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਇਸ ਮਾਮਲੇ ਸੰਬੰਧੀ ਸਾਹਮਣੇ ਆਏ ਤੱਥ ਬਹੁਤ ਹੀ ਸਨਸਨੀਖੇਜ ਅਤੇ ਡਰਾਉਣੇ ਹਨ । ਇਸ ਲਈ ਆਪਣੇ ਆਪ ਰੰਧਾਵਾ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਉਸ ਦੀ ਛੁੱਟੀ ਕਰ ਦੇਣੀ ਚਾਹੀਦੀ ਹੈ।
ਜੇਲ• ਮੰਤਰਾਲੇ ਦੇ ਕੰਮਕਾਜ ਦੇ ਤਰੀਕਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਅਕਾਲੀ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਇਸ ਮਾਮਲੇ ਸੰਬੰਧੀ ਸਾਹਮਣੇ ਆਏ ਤੱਥ ਬਹੁਤ ਹੀ ਸਨਸਨੀਖੇਜ ਅਤੇ ਡਰਾਉਣੇ ਹਨ । ਇਸ ਲਈ ਆਪਣੇ ਆਪ ਰੰਧਾਵਾ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਉਸ ਦੀ ਛੁੱਟੀ ਕਰ ਦੇਣੀ ਚਾਹੀਦੀ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਜੇਲ•ਾਂ ਵਿਚ ਜੋ ਰਿਹਾ ਹੈ, ਉਹ ਬਹੁਤ ਦਿਲ ਦਹਿਲਾਉਣ ਵਾਲਾ ਹੈ। ਜੇਲ•ਾਂ ਵਿਚ ਅਮੀਰ ਅਤੇ ਵੱਡੇ ਅਪਰਾਧੀਆਂ ਕੋਲੋਂ ਲੱਖਾਂ ਰੁਪਏ ਉਗਰਾਹੁਣ ਲਈ ਉਹਨਾਂ ਨੂੰ ਨਾਮੀ ਬਦਮਾਸ਼ਾਂ ਦੁਆਰਾ ਸੀਸੀਟੀਵੀ ਕੈਮਰੇ ਬੰਦ ਕਰਕੇ ਬੇਰਹਿਮੀ ਨਾਲ ਕੁੱਟਿਆ ਜਾਂਦਾ ਹੈ। ਫਿਰੌਤੀ ਵਾਲਾ ਇਹ ਪੈਸਾ ਫਿਰ ਬਦਮਾਸ਼ਾਂ, ਜੇਲ• ਅਧਿਕਾਰੀਆਂ ਵਿਚਕਾਰ ਵੰਡਿਆ ਜਾਂਦਾ ਹੈ। ਬਿਨਾਂ ਸ਼ੱਕ ਇਸ ਪੈਸੇ ਦਾ ਵੱਡਾ ਹਿੱਸਾ ਸਿਆਸੀ ਰਹਿਬਰਾਂ ਨੂੰ ਵੀ ਜਾਂਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਅਨੁਸਾਰ ਪਟਿਆਲਾ ਜੇਲ• ਦਾ ਸੁਪਰਡੈਂਟ ਰਾਜਨ ਕਪੂਰ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਪਟਿਆਲਾ ਜੇਲ• ਵਿਚ ਭੇਜੇ ਮੁਜ਼ੱਫਰਪੁਰ ਸ਼ੈਲਟਰ ਹੋਮ ਸੈਕਸ ਸਕੈਂਡਲ ਦੇ ਦੋਸ਼ੀ ਬਰਜੇਸ਼ ਕੁਮਾਰ ਨੂੰ ਤਸੀਹੇ ਦੇਣ ਲਈ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਅਤੇ ਬਾਕੀ ਬਦਮਾਸ਼ਾਂ ਅਮਿਤ ਭੂਰਾ ਅਤੇ ਕਾਲੀ ਦੀ ਮੱਦਦ ਲੈਂਦਾ ਸੀ। ਕਪੂਰ ਦੀ ਅਗਵਾਈ ਵਾਲੇ ਇਸ ਗਿਰੋਹ ਨੇ ਇਸ ਕੇਸ ਵਿਚ ਪੀੜਤ ਤੋਂ 15 ਲੱਖ ਰੁਪਏ ਦੀ ਫਿਰੌਤੀ ਲਈ ਅਤੇ ਮੁਜ਼ੱਫਰਪੁਰ ਵਿਚ ਆਪਣੇ ਵਾਸਤੇ ਇੱਕ ਫਲੈਟ ਖਰੀਦ ਦਾ ਵਾਅਦਾ ਲਿਆ ਸੀ।
ਗਰੇਵਾਲ ਨੇ ਕਿਹਾ ਕਿ ਰੰਧਾਵਾ ਇਸ ਸਾਰੇ ਮਾਮਲੇ ਤੋਂ ਜਾਣੂ ਸੀ, ਪਰ ਇਸ ਦੇ ਬਾਵਜੂਦ ਉਸ ਨੂੰ ਚੁੱਪੀ ਧਾਰੀ ਰੱਖੀ ਜਦਕਿ ਸੀਨੀਅਰ ਪੁਲਿਸ ਅਤੇ ਖੁਫੀਆ ਵਿਭਾਗ ਦੇ ਏਡੀਜੀਪੀ ਪੱਧਰ ਦੇ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਮੰਤਰੀ ਇਸ ਸਾਰੇ ਮਾਮਲੇ ਨੂੰ ਵਿਧਾਨ ਸਭਾ ਵਿਚ ਰੱਖਣਾ ਚਾਹੀਦਾ ਸੀ, ਜਿਸ ਦਾ ਕਿ ਇਜਲਾਸ ਚੱਲ ਰਿਹਾ ਸੀ। ਪਰੰਤੂ ਮੰਤਰੀ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਮੰਤਰੀ ਅਪਰਾਧੀਆਂ ਨਾਲ ਮਿਲਿਆ ਹੋਇਆ ਸੀ ਅਤੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਜੋ ਕੁਝ ਜਨਤਾ ਸਾਹਮਣੇ ਆਇਆ ਹੈ ਉਹ ਪੂਰੇ ਮਾਮਲੇ ਦੀ ਨਿੱਕੀ ਜਿਹੀ ਝਲਕ ਹੈ। ਕਪੂਰ ਨੇ ਗੋਰੂ ਬੱਚਾ ਰਾਹੀਂ ਬਿਲਡਰਾਂ ਤੋਂ ਵੀ ਕਾਫੀ ਫਿਰੌਤੀਆਂ ਲਈਆਂ ਹਨ। ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਮੰਤਰੀ ਕੋਲੋਂ ਹੋਰ ਵੀ ਕਈ ਵੱਡੇ ਰਾਜ਼ ਖੁੱਲ•ਣਗੇ।
ਸਰਦਾਰ ਗਰੇਵਾਲ ਨੇ ਕਿਹਾ ਕਿ ਇਹ ਸਭ ਮੰਤਰੀ ਦੀ ਪੁਸ਼ਤਪਨਾਹੀ ਕਰਕੇ ਹੀ ਹੋਇਆ ਹੈ ਕਿ ਇੰਨੇ ਸਨਸਨੀਖੇਜ਼ ਖੁਲਾਸਿਆਂ ਤੋਂ ਬਾਅਦ ਵੀ ਦੋਸ਼ੀ ਕਪੂਰ ਦੀ ਸਿਰਫ ਬਦਲੀ ਕੀਤੀ ਗਈ ਹੈ। ਇੰਨੇ ਵੱਡੇ ਅਪਰਾਧੀ ਨੂੰ ਇੰਨੀ ਮਾਮੂਲੀ ਸਜ਼ਾ ਦੇਣਾ ਸਮਝ ਤੋਂ ਬਾਹਰ ਦੀ ਗੱਲ ਹੈ।