ਸ੍ਰੀ ਦਰਬਾਰ ਸਾਹਿਬ ਉਤੇ ਹਮਲੇ ਦਾ ਸਮਰਥਨ ਕਰਨ ਵਾਲੇ ਕਾਂਗਰਸੀ ਪਿੱਠੂ ਸੁਖਪਾਲ ਖਹਿਰਾ ਨਾਲ ਹੱਥ ਮਿਲਾਉਣ ਲਈ ਸਾਬਕਾ ਅਕਾਲੀ ਆਗੂਆਂ ਦੀ ਨਿਖੇਧੀ ਕੀਤੀ
ਕਾਹਲੋਂ ਅਤੇ ਰਣੀਕੇ ਨੇ ਕਿਹਾ ਕਿ ਕੱਢੇ ਹੋਏ ਆਗੂ ਪਰਿਵਾਰਵਾਦ ਬਾਰੇ ਦੋਗਲੀ ਬੋਲੀ ਬੋਲਦੇ ਹਨ
ਚੰਡੀਗੜ•/02 ਦਸੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਪਾਰਟੀ ਵਿਚੋਂ ਕੱਢੇ ਹੋਏ ਅਕਾਲੀ ਆਗੂ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਖੇਡ ਰਹੇ ਹਨ ਅਤੇ ਅਕਾਲੀ ਦਲ ਅਤੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਕਾਂਗਰਸ ਦੇ ਇਸ਼ਾਰੇ ਉੱਤੇ ਨਵਾਂ ਫਰੰਟ ਬਣਾ ਰਹੇ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ ਸਰਦਾਰ ਨਿਰਮਲ ਸਿੰਘ ਕਾਹਲੋਂ ਅਤੇ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਪਾਰਟੀ ਵਿਚੋਂ ਕੱਢੇ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਵੱਲੋਂ ਸੁਖਪਾਲ ਖਹਿਰਾ ਤਕ ਪਹੁੰਚ ਕਰਨ ਦੇ ਤਾਜ਼ਾ ਐਲਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਇਹਨਾਂ ਤਿੰਨਾਂ ਵੱਲੋਂ ਬਣਾਇਆ ਜਾ ਰਿਹਾ ਨਵਾਂ ਫਰੰਟ ਇੱਕ ਕਾਂਗਰਸ ਫਰੰਟ ਹੀ ਹੋਵੇਗਾ। ਉਹਨਾਂ ਕਿਹਾ ਕਿ ਖਹਿਰਾ ਖੁਦ ਇੱਕ ਕਾਂਗਰਸੀ ਪਿੱਠੂ ਹੈ, ਉਸ ਨਾਲ ਹੱਥ ਮਿਲਾ ਕੇ ਕੱਢੇ ਹੋਏ ਆਗੂਆਂ ਨੇ ਵੀ ਸਾਬਿਤ ਕਰ ਦਿੱਤਾ ਹੈ ਕਿ ਉਹ ਵੀ ਕਾਂਗਰਸੀ ਪਿੱਠੂ ਹਨ, ਜੋ ਸਦਾ ਉਹੀ ਕੁੱਝ ਕਰਨ ਲਈ ਤਿਆਰ ਰਹਿੰਦੇ ਹਨ, ਜੋ ਉਹਨਾਂ ਦੇ ਸਿਆਸੀ ਆਕਾ ਹੁਕਮ ਕਰਦੇ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਕੱਢੇ ਹੋਏ ਅਕਾਲੀ ਆਗੂ ਖੁਦ ਨੂੰ ਬਹੁਤ ਵੱਡੇ ਪੰਥਕ ਆਗੂ ਅਖਵਾਉਂਦੇ ਸਨ। ਪਰ ਇੱਕ ਪੰਥਕ ਆਗੂ ਸੁਖਪਾਲ ਖਹਿਰੇ ਵਰਗਿਆਂ ਨਾਲ ਕਿਵੇਂ ਹੱਥ ਮਿਲਾ ਸਕਦਾ ਹੈ। ਉਹਨਾਂ ਕਿਹਾ ਕਿ ਖਹਿਰਾ ਨੇ ਆਪਣੀ ਸਿਆਸੀ ਜ਼ਿੰਦਗੀ ਦੇ ਕੁੱਲ 22 ਵਰਿ•ਆਂ ਵਿੱਚੋਂ 19 ਵਰ•ੇ ਇੰਦਰਾ ਕਾਂਗਰਸ ਵਿਚ ਗੁਜ਼ਾਰੇ ਹਨ। ਉਸ ਨੇ ਸ੍ਰੀ ਦਰਬਾਰ ਸਾਹਿਬ 1ੁੱਤੇ ਹਮਲੇ ਦਾ ਵੀ ਸਮਰਥਨ ਕੀਤਾ ਸੀ ਅਤੇ ਕਦੇ ਵੀ 1984 ਵਿਚ ਹਜ਼ਾ੍ਰਰਾਂ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਦਿੱਲੀ ਦੇ ਬੁੱਚੜਾਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਖ਼ਿਲਾਫ ਕਾਰਵਾਈ ਦੀ ਮੰਗ ਨਹੀਂ ਕੀਤੀ।
ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਕੱਢੀ ਹੋਈ ਤਿੱਕੜੀ ਲੋਕਾਂ ਨੂੰ ਇਹ ਕਹਿ ਕੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਅਕਾਲੀ ਦਲ ਅੰਦਰ ਪਰਿਵਾਰਵਾਦ ਦੇ ਖ਼ਿਲਾਫ ਲੜ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਇਹਨਾਂ ਕੱਢੇ ਹੋਏ ਅਕਾਲੀ ਆਗੂਆਂ ਦੇ ਸਪੁੱਤਰ ਪ੍ਰੈਸ ਕਾਨਫਰੰਸ ਵਿਚ ਕਿਉਂ ਬੈਠੇ ਸਨ?ਕੀ ਇਹ ਸੱਚ ਨਹੀਂ ਹੈ ਕਿ ਇਹਨਾਂ ਕੱਢੇ ਆਗੂਆਂ ਦੇ ਸਪੁੱਤਰ ਆਪਣੇ ਬਾਪੂਆਂ ਦੇ ਸਿਆਸੀ ਕੰਮ ਕਾਜ ਨੂੰ ਸੰਭਾਲ ਰਹੇ ਹਨ ਅਤੇ ਇਹਨਾਂ ਸਪੁੱਤਰਾਂ ਨੂੰ ਸ਼ਰੇਆਮ ਆਪਣੇ ਬਾਪੂਆਂ ਦੇ ਸਿਆਸੀ ਵਾਰਿਸ ਥਾਪਿਆ ਜਾ ਚੁੱਕਿਆ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਬ੍ਰਹਮਪੁਰਾ ਨੂੰ ਉਸ ਸਮੇਂ ਬੇਅਦਬੀ ਦੀਆਂ ਘਟਨਾਵਾਂ ਦਾ ਕੋਈ ਫਰਕ ਨਹੀਂ ਸੀ ਪਿਆ ਜਦੋਂ ਉਸ ਨੇ ਆਪਣੇ ਮੁੰਡੇ ਰਵਿੰਦਰ ਬ੍ਰਹਮਪੁਰਾ ਨੂੰ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਵਜੋਂ ਜ਼ਿਮਨੀ ਚੋਣ ਲੜਾਉਣ ਲਈ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉੁਤੇ ਦਬਾਅ ਪਾਇਆ ਸੀ, ਜਦਕਿ ਇਹ ਸੀਟ ਰਮਨਦੀਪ ਸਿੰਘ ਸਿੱਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਗੰਭੀਰ ਮੁੱਦੇ ਉੱਤੇ ਰੋਸ ਵਜੋਂ ਛੱਡੀ ਸੀ। ਉਹਨਾਂ ਕਿਹਾ ਕਿ ਇਸੇ ਤਰ•ਾਂ ਸੇਖਵਾਂ ਨੂੰ ਆਪਣੇ ਸਿਆਸੀ ਤੌਰ ਤੇ ਕੱਚਘਰੜ ਮੁੰਡੇ ਨੂੰ ਕਾਹਨੂੰਵਾਨ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਉਣ ਸਮੇਂ ਕੋਈ ਪਰੇਸ਼ਾਨੀ ਨਹੀਂ ਸੀ ਹੋਈ। ਉਸ ਨੇ ਇਹ ਅਹੁਦਾ ਕਿਸੇ ਟਕਸਾਲੀ ਵਰਕਰ ਨੂੰ ਦੇਣ ਲਈ ਨਹੀਂ ਸੀ ਕਿਹਾ। ਇਹ ਆਗੂ ਜੁਆਬ ਦੇਣ ਕਿ ਉਹਨਾਂ ਨੇ ਆਪਣੇ ਸਪੁੱਤਰਾਂ ਨੂੰ ਲਾਭ ਪਹੁੰਚਾਉਣ ਲਈ ਟਕਸਾਲੀ ਵਰਕਰਾਂ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਸੀ?
ਅਕਾਲੀ ਆਗੂਆਂ ਨੇ ਕਿਹਾ ਕਿ ਬ੍ਰਹਮਪੁਰਾ ਨੂੰ ਉਸ ਸਮੇਂ ਬੇਅਦਬੀ ਦੀਆਂ ਘਟਨਾਵਾਂ ਦਾ ਕੋਈ ਫਰਕ ਨਹੀਂ ਸੀ ਪਿਆ ਜਦੋਂ ਉਸ ਨੇ ਆਪਣੇ ਮੁੰਡੇ ਰਵਿੰਦਰ ਬ੍ਰਹਮਪੁਰਾ ਨੂੰ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਵਜੋਂ ਜ਼ਿਮਨੀ ਚੋਣ ਲੜਾਉਣ ਲਈ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉੁਤੇ ਦਬਾਅ ਪਾਇਆ ਸੀ, ਜਦਕਿ ਇਹ ਸੀਟ ਰਮਨਦੀਪ ਸਿੰਘ ਸਿੱਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਗੰਭੀਰ ਮੁੱਦੇ ਉੱਤੇ ਰੋਸ ਵਜੋਂ ਛੱਡੀ ਸੀ। ਉਹਨਾਂ ਕਿਹਾ ਕਿ ਇਸੇ ਤਰ•ਾਂ ਸੇਖਵਾਂ ਨੂੰ ਆਪਣੇ ਸਿਆਸੀ ਤੌਰ ਤੇ ਕੱਚਘਰੜ ਮੁੰਡੇ ਨੂੰ ਕਾਹਨੂੰਵਾਨ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਉਣ ਸਮੇਂ ਕੋਈ ਪਰੇਸ਼ਾਨੀ ਨਹੀਂ ਸੀ ਹੋਈ। ਉਸ ਨੇ ਇਹ ਅਹੁਦਾ ਕਿਸੇ ਟਕਸਾਲੀ ਵਰਕਰ ਨੂੰ ਦੇਣ ਲਈ ਨਹੀਂ ਸੀ ਕਿਹਾ। ਇਹ ਆਗੂ ਜੁਆਬ ਦੇਣ ਕਿ ਉਹਨਾਂ ਨੇ ਆਪਣੇ ਸਪੁੱਤਰਾਂ ਨੂੰ ਲਾਭ ਪਹੁੰਚਾਉਣ ਲਈ ਟਕਸਾਲੀ ਵਰਕਰਾਂ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਸੀ?
ਇਹ ਟਿੱਪਣੀ ਕਰਦਿਆਂ ਕਿ ਇਹਨਾਂ ਤਿੰਨਾਂ ਨੇ ਵੱਖ ਵੱਖ ਕਾਰਣਾਂ ਕਰਕੇ ਆਪਣੀ ਮਾਂ -ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਇਹਨਾਂ ਵਿਚੋਂ ਸਭ ਤੋਂ ਵੱਡਾ ਕਾਰਣ ਲਾਲਚ ਸੀ, ਕਿਉਂਕਿ ਇਹਨਾਂ ਨੇ ਕਾਂਗਰਸ ਪਾਰਟੀ ਨਾਲ ਸੌਦਾ ਕਰ ਲਿਆ ਸੀ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਨੂੰ ਵਹਿਮ ਹੈ ਕਿ ਉਹ ਅਕਾਲੀ ਦਲ ਤੋਂ ਵੱਡੇ ਹਨ ਅਤੇ ਪਾਰਟੀ ਵਰਕਰਾਂ ਨੂੰ ਕਾਂਗਰਸ ਵਿਚ ਲੈ ਜਾਣਗੇ, ਜਿਸ ਨਾਲ ਇਹਨਾਂ ਨੇ ਵੱਡੇ ਇਨਾਮਾਂ ਤੋਂ ਇਲਾਵਾ ਆਪਣੇ ਸਪੁੱਤਰਾਂ ਨੂੰ ਸੈਟ ਕਰਨ ਦਾ ਸੌਦਾ ਕਰ ਰੱਖਿਆ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਹਨਾਂ ਤਿੰਨਾਂ ਆਗੂਆਂ ਦੀ ਕਮਜ਼ੋਰੀ ਇਹਨਾਂ ਦੇ ਮੁੰਡੇ ਹਨ, ਜੋ ਕਿ ਬੇਹੱਦ ਭ੍ਰਿਸ਼ਟ ਹਨ ਅਤੇ ਜਿਹਨਾਂ ਨੂੰ ਅਕਾਲੀ ਵਰਕਰਾਂ ਵੱਲੋਂ ਪੂਰੀ ਤਰ•ਾਂ ਨਕਾਰਿਆ ਜਾ ਚੁੱਕਾ ਹੈ। ਇਸੇ ਕਰਕੇ ਇਹ ਤਿੰਨੇ ਆਗੂ ਆਪਣੇ ਮੁੰਡਿਆਂ ਦੇ ਸਿਆਸਤ ਅੰਦਰ ਪੈਰ ਜਮਾਉਣ ਲਈ ਕਾਂਗਰਸ ਪਾਰਟੀ ਨਾਲ ਰਲ ਗਏ ਹਨ।
ਕੱਢੇ ਹੋਏ ਆਗੂਆਂ ਦੇ ਸਿਆਸੀ ਪਿਛੋਕੜ ਬਾਰੇ ਬੋਲਦਿਆਂ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਸੇਖਵਾਂ ਲਗਾਤਾਰ ਚਾਰ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕਿਆ ਹੈ। ਇਸ ਦੇ ਬਾਵਜੂਦ ਸੇਖਵਾਂ ਨੂੰ ਕੈਬਟਿਨ ਰੈਂਕ ਦਿੰਦਿਆਂ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਾ ਕੇ ਐਡਜਸਟ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਬ੍ਰਹਮਪੁਰਾ ਪਹਿਲਾਂ ਵੀ ਇੱਕ ਵਾਰ ਮੌਕਾਪ੍ਰਸਤੀ ਵਿਖਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਚਲਾ ਗਿਆ ਸੀ। ਉਹ 2012 ਵੀ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ•ਾਂ ਹਾਰਿਆ ਸੀ, ਜਦੋਂ ਅਕਾਲੀ ਦਲ ਨੇ ਲਗਤਾਰ ਦੂਜੀ ਵਿਧਾਨ ਸਭਾ ਚੋਣ ਜਿੱਤੀ ਸੀ। ਉਸ ਤੋਂ ਬਾਅਦ ਵੀ ਉਸ ਨੇ ਪਾਰਟੀ ਪ੍ਰਧਾਨ ਉੱਤੇ ਦਬਾਅ ਪਾ ਕੇ 2014 ਵਿਚ ਆਪਣੇ ਬਾਗੀ ਸਾਥੀ ਰਤਨ ਸਿੰਘ ਅਜਨਾਲਾ ਦੀ ਟਿਕਟ ਖੋਹ ਲਈ ਸੀ।
ਇਹ ਟਿੱਪਣੀ ਕਰਦਿਆਂ ਕਿ ਇਹਨਾਂ ਕੱਢੇ ਹੋਏ ਆਗੂਆਂ ਦੇ ਲਾਲਚ ਅਤੇ ਮੌਕਾਪ੍ਰਸਤੀਆਂ ਤੋਂ ਲੋਕ ਚੰਗੀ ਤਰ•ਾਂ ਜਾਣੂ ਹਨ, ਅਕਾਲੀ ਆਗੂਆਂ ਨੇ ਕਿਹਾ ਕਿ ਉਹ ਡੁੱਬਦੇ ਹੋਏ ਹੁਣ ਤਿਣਕੇ ਲੱਭ ਰਹੇ ਹਨ, ਕਿਉਂਕਿ ਅਕਾਲੀ ਵਰਕਰਾਂ ਨੇ ਉਹਨਾਂ ਨੂੰ ਪੂਰੀ ਤਰ•ਾਂ ਤਿਆਗ ਦਿੱਤਾ ਹੈ। ਉਹਨਾਂ ਕਿਹਾ ਕਿ ਬ੍ਰਹਮਪੁਰਾ ਵੱਲੋਂ ਚੋਹਲਾ ਸਾਹਿਬ ਵਿਖੇ ਕੀਤਾ ਸ਼ਕਤੀ ਪ੍ਰਦਰਸ਼ਨ ਵੀ ਗਿੱਲਾ ਕਾਰਤੂਸ ਸਾਬਿਤ ਹੋਇਆ ਸੀ। ਸੇਖਵਾਂ ਨੇ ਤਾਂ ਸ਼ਕਤੀ-ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਹ ਚੰਗੀ ਗੱਲ ਹੈ ਕਿ ਉਹ ਇੱਕ ਨਵਾਂ ਫਰੰਟ ਬਣਾ ਰਹੇ ਹਨ। ਉਹਨਾਂ ਨੂੰ ਇਸ ਫਰੰਟ ਦੇ ਖਿੰਡਣ ਦੀ ਮਿਆਦ ਵੀ ਦੱਸ ਦੇਣੀ ਚਾਹੀਦੀ ਹੈ, ਕਿਉਂਕਿ ਜਲਦੀ ਹੀ ਉਹਨਾਂ ਨੂੰ ਲੋਕਾਂ ਵਿਚ ਆਪਣੀ ਹਰਮਨਪਿਆਰਤਾ ਬਾਰੇ ਪਤਾ ਚੱਲ ਜਾਵੇਗਾ।