ਸੰਘਵਾਦੀ ਵਿਭਿੰਨਤਾ ਲਈ ਲੋਕਤੰਤਰੀ ਬਗਾਵਤ ਜ਼ਰੂਰੀ
ਅਕਾਲੀਆਂ ਦਾ ਮਾਰਚ ਪਾਰਟੀ ਦੀਆਂ ਪੰਥਕ ਤੇ ਲੋਕਤੰਤਰੀ ਰਵਾਇਤਾਂ ਅਨੁਸਾਰ ਸੀ
ਸ਼ਾਂਤੀਪੂਰਨ ਰੋਸ ਵਿਖਾਵਾ ਕਰਨ ਵਾਲਿਆਂ ਖਿਲਾਫ ਤਾਕਤ ਦੀ ਵਰਤੋਂ ਦੀ ਸਾਬਕਾ ਮੁੱਖ ਮੰਤਰੀ ਨੇ ਕੀਤੀ ਨਿਖੇਧੀ
ਚੰਡੀਗੜ•, 2 ਅਕਤੂਬਰ : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤ ਸਰਕਾਰ ਤੇ ਨਾਲ ਹੀ ਰਾਜ ਸਰਕਾਰਾਂ ਨੂੰ ਆਖਿਆ ਕਿ ਉਹ ਆਮ ਸਹਿਮਤੀ ਤੇ ਉਸਾਰੂ ਸਮਝੇਤੇ ਦੀ ਨੀਤੀ ਦੀ ਪਾਲਣਾ ਕਰਨ ਨਾ ਕਿ ਸੰਵਦੇਨਸ਼ੀਲ ਮੁੱÎਦਿਆਂ 'ਤੇ ਸਿੱਧੇ ਰਾਸ਼ਟਰੀ ਟਕਰਾਅ ਦੀ ਨੀਤੀ ਅਪਣਾਉਣ। ਉਹਨਾਂ ਕਿਹਾ ਕਿ ਦੇਸ਼ ਦੀ ਸਰਕਾਰ ਦੀ ਅਸਹਿਣਸ਼ੀਲ ਪਹੁੰਚ ਕਾਰਨ ਦੇਸ਼ ਦਾ ਅਕਸ ਨਹੀਂ ਵਿਗੜਨਾ ਚਾਹੀਦਾ।
ਸ੍ਰੀ ਬਾਦਲ ਨੇ ਕਿਹਾ ਕਿ ਸਾਰੇ ਸੂਬੇ ਵਿਚ ਕੱਲ• ਇਸ ਗੱਲ ਦਾ ਉਤਸ਼ਾਹ ਸੀ ਕਿ ਕਸੂਤੀ ਫਸੀ ਕਿਸਾਨੀ ਦੇ ਹੱਕ ਵਿਚ ਅਕਾਲੀ ਲਹਿਰ ਅਸਲ ਵਿਚ ਪੰਥਕ ਲਹਿਰ ਬਣ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਜੋ ਲੋਕਤੰਤਰੀ ਪੰਥਕ ਰਵਾਇਤਾਂ ਦੀ ਗੱਲ ਕਰਦੇ ਹਨ, ਉਹਨਾਂ ਲਈ ਇਹ ਵੇਖਣ ਵਾਲਾ ਵੱਡਾ ਮੌਕਾ ਸੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦੇਸ਼ ਦੇ ਸਭ ਤੋਂ ਸੀਨੀਅਰ ਸਿਆਸਤਦਾਨ ਨੇ ਸਰਕਾਰ ਨੂੰ ਚੇਤੇ ਕਰਵਾਇਆ ਕਿ ਆਮ ਸਹਿਮਤੀ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਟਕਰਾਅ ਖਾਸ ਤੌਰ 'ਤੇ ਜਦੋਂ ਉਹ ਹਿੰਸਕ ਟਕਰਾਅ ਬਣ ਜਾਵੇ ਤਾਂ ਫਿਰ ਉਹ ਦੇਸ਼ ਲਈ ਖ਼ਤਰਨਾਕ ਤੇ ਨੁਕਸਾਨਦੇਹ ਹੋ ਸਕਦਾ ਹੈ ਜਿਸ ਨਾਲ ਸਾਡੀ ਅਮੀਰ ਵਿਭਿੰਨਤਾ ਦਾ ਮਾਣ ਸਨਮਾਨ ਵੀ ਗੁਆਚ ਜਾਂਦਾ ਹੈ। ਉਹਨਾਂ ਕਿਹਾ ਕਿ ਸਾਡੀ ਵਿਭਿੰਨਤਾ ਦੀ ਹਰ ਹਾਲਤ ਵਿਚ ਨਾ ਸਿਰਫ ਰਾਖੀ ਕੀਤੀ ਚਾਹੀਦੀ ਹੈ ਪਰ ਹਰ ਵਿਅਕਤੀ ਜੋ ਸਾਡੇ ਦੇਸ਼ ਦੀ ਕਿਸਮਤ ਬਦਲਣ ਲੱਗਿਆ ਹੋਇਆ ਹੈ, ਉਸਦਾ ਵੀ ਖਿਆਲ ਰੱਖਣਾ ਚਾਹੀਦਾ ਹੈ
ਸ੍ਰੀ ਬਾਦਲ ਨੇ ਜ਼ੋਰ ਦੇਕੇ ਕਿਹਾ ਕਿ ਅਸਲ ਸਹਿਕਾਰੀ ਸੰਘਵਾਦ ਦੇ ਸਨਮਾਨ ਦੀ ਜ਼ਰੂਰਤ ਇਕ ਪਾਸੇ ਹੈ ਜਦਕਿ ਲੋਕਤੰਤਰੀ ਬਗਾਵਤ ਦੂਸਰੇ ਪਾਸੇ ਹੈ। ਉਹਨਾਂ ਕਿਹਾ ਕਿ ਸਾਡੀ ਧਾਰਮਿਕ, ਭਾਸ਼ਾਈ, ਖੇਤਰੀ ਤੇ ਸਿਆਸੀ ਵਿਭਿਨੰਤਾ ਲਈ ਸਿਹਤਮੰਦ ਮਾਣ ਸਤਿਕਾਰ ਸਾਡੇ ਸੰਵਿਧਾਨ ਦਾ ਧੁਰਾ ਹੈ ਅਤੇ ਸਿਰਫ ਲੋਕਤੰਤਰੀ ਤੇ ਸੰਘੀ ਪਹੁੰਚ ਹੀ ਸਾਨੂੰ ਵਿਸ਼ਵ ਦਾ ਸਿਆਸੀ, ਆਰਥਿਕ ਤੇ ਨੈਤਿਕ ਆਗੂ ਬਣਾ ਸਕਦੇ ਹਨ।
ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕੱਲ• ਰਾਤ ਚੰਡੀਗੜ• ਪੁਲਿਸ ਵੱਲੋਂ ਅਕਾਲੀ ਵਰਕਰਾਂ ਖਾਸ ਤੌਰ 'ਤੇ ਸ਼ਾਂਤੀਪੂਰਨ ਰੋਸ ਵਿਖਾਵਾ ਕਰ ਰਹੇ ਕਿਸਾਨਾਂ ਖਿਲਾਫ ਧੱਕੇਸ਼ਾਹੀ ਕਰਨ ਨੂੰ ਬਹੁਤ ਹੀ ਹੈਰਾਨੀਜਨਕ ਹੈ ਤੇ ਬੇਲੋੜੀਂਦੀ ਕਾਰਵਾਈ ਕਰਾਰ ਦਿੱਤਾ । ਉਹਨਾਂ ਕਿਹਾ ਕਿ ਵਿਖਾਵਾਕਾਰੀਆਂ ਦੇ ਵਿਹਾਰ ਤੇ ਮੰਗਾਂ ਵਿਚ ਕੁਝ ਵੀ ਗੈਰ ਸੰਵਿਧਾਨਕ ਜਾਂ ਗਲਤ ਨਹੀਂ ਹੈ। ਉਹਨਾਂ ਕਿਹਾ ਕਿ ਸ਼ਾਂਤੀਪੂਰਨ ਲੋਕਤੰਤਰੀ ਤਰੀਕੇ ਨਾਲ ਆਪਣੀ ਗੱਲ ਸੁਣਾਉਣਾ ਹਰ ਕਿਸੇ ਦਾ ਮੌਲਿਕ ਅਧਿਕਾਰ ਹੈ। ਉਹਨਾਂ ਮੁੜ ਦੁਹਰਾਇਆ ਕਿ ਜੇਕਰ ਉਹ ਰਾਜਪਾਲ ਦੇ ਅਹੁਦੇ 'ਤੇ ਹੁੰਦੇ ਤਾਂ ਫਿਰ ਉਹ ਨੰਗੇ ਪੈਰ ਚੱਲ ਕੇ ਸ਼ਾਂਤੀਪੂਰਨ ਮੁਜ਼ਾਹਰਾ ਕਰਨ ਵਾਲਿਆਂ ਨੂੰ ਜਾ ਕੇ ਮਿਲਦੇ।