ਮਜੀਠਾ, 19 ਅਪ੍ਰੈਲ : ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਜਲਦੀ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ ਅਤੇ ਇਸੇ ਕਾਰਨ ਉਹ ਕੋਟਕਪੁਰਾ ਫਾਇਰਿੰਗ ਕੇਸ ਦਾ ਸਿਆਸੀਕਰਨ ਕਰ ਰਹੇ ਹਨ ਹਾਲਾਂਕਿ ਅਸਲੀਅਤ ਇਹ ਹੈ ਕਿ ਹਾਈ ਕੋਰਟ ਨੇ ਉਸ ਵੱਲੋਂ ਕੀਤੀ ਜਾਂਚ ਰੱਦ ਕਰ ਦਿੱਤੀ ਹੈ ਤੇ ਸਰਕਾਰ ਨੁੰ ਉਸਨੁੰ ਕੇਸ ਨਾਲੋਂ ਵੱਖ ਕਰਨ ਵਾਸਤੇ ਕਿਹਾ ਹੈ।
ਅਕਾਲੀ ਆਗੂ ਇਥੇ ਮਜੀਠਾਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਮਜੀਠਾ ਨਗਰ ਕੌਂਸਲ ਦੇਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਹੋਈਜਿਸ ਵਿਚ ਸਲਵੰਤ ਸਿੰਘ ਸੇਠ ਨੂੰ ਪ੍ਰਧਾਨ ਚੁਣਿਆ ਗਿਆ, ਨਰਿੰਦਰ ਨਈਅਰ ਨੁੰ ਸੀਨੀਅਰ ਮੀਤ ਪ੍ਰਧਾਨ ਅਤੇ ਮਨਜੀਤ ਕ”ੌਰ ਨੁੰ ਕੌਂਸਲ ਦਾ ਮੀਤ ਪ੍ਰਧਾਨ ਚੁਣਿਆ ਗਿਆ।
ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿਆਈ ਜੀ ਨੇ ਹਾਈ ਕੋਰਟ ਦੇ ਹੁਕਮਾਂ ਦਾ ਘੋਰ ਅਪਮਾਨ ਕਰ ਕੇ ਸੇਵਾ ਨਿਯਮਾਂ ਨੂੰ ਛਿੱਕੇ ਟੰਗਿਆ ਤੇ ਅਕਾਲੀ ਦਲ ਖਿਲਾਫ ਉਸ ਵੱਲੋਂ ਸ਼ੁਰੂ ਕੀਤੀ ਗਈ ਸਿਆਸੀ ਬਦਲਾਖੋਰੀ ਨੁੰ ਅਦਾਲਤ ਨੇਬੇਨਕਾਬ ਕਰ ਦਿੱਤਾ। ਉਹਨਾਂ ਕਿਹਾÇ ਕ ਆਈ ਜੀ ਨੂੰ ਅਦਾਲਤ ਵਿਚ ਇਕ ਪੁਲਿਸ ਅਫਸਰ ਨੇ ਹੀ ਚੁਣੌਤੀ ਦਿੱਤੀ ੀ ਤੇ ਅਕਾਲੀ ਦਲ ਅਦਾਲਤ ਵਿਚ ਨਹੀਂ ਗਿਆ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਐਸ ਆਈ ਟੀ ਦੇ ਮੁਖੀ ਏ ਡੀ ਜੀ ਪੀ ਪ੍ਰਬੋਧ ਕੁਮਾਰ ਤੇ ਆਈ ਜੀ ਅਰੁਣਪਾਲ ਸਿੰਘ ਸਮੇਤ ਤਿੰਨ ਮੈਂਬਰਾਂ ਨੇ ਮਾਮਲੇ ਵਿਚ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੀ ਜਾਂਚ ਤੋਂ ਆਪਣੇ ਆਪ ਨੁੰ ਵੱਖ ਕਰ ਲਿਆ ਸੀ ਤੇ ਇਹ ਲਿਖਤੀ ਤੌਰ ’ਤੇ ਦੇ ਕੇ ਕੇਸ ਦਾ ਸਿਆਸੀਕਰਨ ਕਰਨ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਸ੍ਰੀ ਮਜੀਠੀਆ ਨੁੰ ਮੁੱਖ ਮੰਤਰੀ ਕੈਪਟਨ ਅਮਰਿੰਦਰÇ ਸੰਘ ਨੂੰ ਆਖਿਆ ਕਿ ਉਹ ਦੱਸਣ ਕਿ ਕੀ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਕੋਟਕਪੁਰਾ ਫਾਇਰਿੰਗ ਕੇਸ ਦੀ ਜਾਂਚ ਦੀ ਅਗਵਾਈ ਕਰਨ ਦੇ ਕਾਬਲ ਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਸਰਕਾਰ ਨੇ ਇਸ ਪੁਲਿਸ ਅਫਸਰ ਦਾ ਇਸਕਰ ਕੇ ਪੱਖ ਪੂਰਿਆ ਹੈ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਖੇਡ ਰਿਹਾ ਸੀ ਤੇ ਅਕਾਲੀ ਦਲ, ਧਾਰਮਿਕ ਸੰਸਥਾਵਾਂ ਤੇਸਿੱਖ ਲੀਡਰਸ਼ਿਪ ਨੁੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਡੀ ਜੀ ਪੀ ਤੇ ਹੋਰ ਸੀਨੀਅਰ ਅਫਸਰਾਂ ਨਾਲ ਹਾਈ ਕੋਰਟ ਵੱਲੋਂ ਐਸ ਆਈ ਟੀ ਭੰਗ ਕਰਨ ਤੇ ਜਾਂਚ ਰਿਪੋਰਟ ਰੱਦ ਕਰਨ ਤੋਂ ਬਾਅਦ ਮੁਲਾਕਾਤ ਕਰਨ ਨੇ ਵੀ ਇਹ ਗੱਲ ਸਾਬਤ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹਾਲੇ ਵੀ ਕੇਸ ਦੇ ਮਾਮਲੇ ਨੂੰ ਗੁੰਮਰਹ ਕਰ ਰਹੀ ਹੈ ਤਾਂ ਜੋ ਕਿ ਅਕਾਲੀ ਦਲ ਅਤੇ ਇਸਦੀ ਸੀਨੀਅਰ ਲੀਡਰਸ਼ਿਪ ਨੁੰ ਕੇਸ ਵਿਚ ਫਸਾਇਆ ਜਾ ਸਕੇ।
ਸ੍ਰੀ ਮਜੀਠੀਆ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿਚ ਸਿਹਤ ਪ੍ਰਣਾਲੀ ਢਹਿ ਢੋਰੀ ਹੋ ਗਈ ਹੈ ਤੇ ਸੂਬੇ ਵਿਚ ਮੌਤ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਹਸਪਤਾਲਾਂ ਵਿਚ ਬੈਡ ਨਹੀਂ ਮਿਲ ਰਹੇ ਅਤੇ ਕੋਈ ਵੈਂਟੀਲੇਟਰ ਨਹੀਂ ਹਨ। ਉਹਨਾਂ ਕਿਹਾ ਕਿ ਰੈਮਡੇਸਿਵਿਰ ਦੀ ਤਾਂ ਗੱਲ ਹੀ ਛੱਡੋ ਡੋਲੋ ਗੋਲੀਆਂ ਵੀ ਨਹੀਂ ਮਿਲ ਰਹੀਆਂ। ਉਹਨਾਂ ਕਿਹਾ ਕਿ ਇਹ ਸਭ ਮੁੱਖ ਮੰਤਰੀ ਦੀ ਢਿੱਲ ਮੱਠ ਦਾ ਨਤੀਜਾ ਹੈ ਕਿਉਂਕਿ ਉਹ ਮਸਲੇਦ ੀ ਗੰਭੀਰਤਾ ਨੂੰ ਵੇਖਦਿਆਂ ਸਮੇਂ ਸਿਰ ਕਾਰਵਾਈ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਇਹ ਮਾਮਲਾ ਵਿਧਾਨ ਸਭਾ ਵਿਚ ਚੁੱਕਿਆ ਸੀ ਤੇ ਸਰਕਾਰ ਵੱਲੋਂ ਮਹਾਂਮਾਰੀ ਨਾਲ ਨਜਿੱਠਣ ਵਿਚ ਢਿੱਲ ਮੱਠ ਦੀ ਗੱਲ ਵੀ ਉਜਾਗਰ ਕੀਤੀ ਸੀ। ਉਹਨਾਂ ਕਿਹਾ ਕਿ ਅਸੀਂ ਇਹ ਵੀ ਉਜਾਗਰ ਕੀਤਾ ਸੀ ਕਿ ਕਿਵੇਂ ਸਿਹਤ ਮੰਤਰੀ ਨੇ ਪ੍ਰਾਈਵੇਟ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਣ ਨੂੰ ਤਰਜੀਹ ਦਿੱਤੀ ਤੇ ਕਿਵੇਂ ਅਮਨਦੀਪ ਹਸਪਤਾਲ ਹੱਥੋਂ ਲੋਕਾਂ ਦੀ ਲੁੱਟ ਹੋਈ ਤੇ ਅੰਮ੍ਰਿਤਸਰ ਦੀ ਤੁਲੀ ਲੈਬਾਰਟਰੀ ਵੱਲੋਂ ਕੋਰੋਨਾ ਦੇ ਨਾਂ ’ਤੇ ਘੁਟਾਲੇ ਕੀਤੇ ਗਏ। ਉਹਨਾਂ ਕਿਹਾ ਕਿ ਹਾਲਹੀ ਵਿਚ ਅਸੀਂ ਇਹ ਵੀ ਵੇਖਿਆ ਕਿ ਕਿਵੇਂ ਸਰਕਾਰ ਵੱਲੋਂ ਰਾਤ ਵੇਲੇ ਤੇ ਹਫਤਾਵਾਰੀ ਕਰਫਿਊ ਲਗਾਉਣ ਦੇ ਹਫੜਾ ਦਫੜੀ ਵਿਚਲਏ ਫੈਸਲਿਆਂ ਨਾਲਅਰਥਚਾਰਾ ਤਬਾਹ ਹੋ ਗਿਆ।
ਮਜੀਠੀ ਨਗਰ ਕੌਂਸਲ ਚੋਣਾਂ ਦੀ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਅਕਾਲੀ ਦਲ ਵਿਚ ਵਿਸ਼ਵਾਸ ਕਾਇਮ ਰੱਖਣ ’ਤੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਨਵੀਂ ਬਣੀ ਕੌਂਸਲ ਨੂੰ ਸਕਾਰ ਤੋਂ ਮਦਦ ਪ੍ਰਾਪਤ ਹੋਣ ਦੀ ਆਸ ਹੈ ਤੇ ਇਹ ਮਜੀਠਾ ਹਲਕੇ ਦੇ ਲੋਕਾਂ ਦੇ ਲਾਭ ਲਈ ਚੁੱਕੇ ਜਾਣ ਵਾਲੇ ਸਾਰੇ ਚੰਗੇ ਕਦਮਾਂ ਦੀ ਸ਼ਲਾਘਾ ਕਰੇਗੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੌਂਸਲ ਜਾਂ ਲੋਕਾਂ ਨਾਲ ਕਿਸੇ ਤਰੀਕੇ ਦਾ ਵਿਤਰਾ ਕੀਤਾ ਤਾਂ ਅਸੀਂ ਇਸਦਾ ਜ਼ੋਰਦਾਰ ਵਿਰੋਧ ਕਰਾਂਗੇ। ਉਹਨਾਂ ਨੇ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣ ਕੇ ਕੰਮ ਕਰਨ ਵਾਲੇ ਅਫਸਰਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹਨਾਂ ਨੇ ਕੌਂਸਲ ਚੋਣਾਂ ਕਰਵਾਉਣ ਵੇਲੇ ਕਾਂਗਰਸ ਦੇ ਦਬਾਅ ਅੱਗੇ ਗੋਡੇ ਨਹੀਂ ਟੇਕੇ।