ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਰਕਰਾਂ ਨੂੰ ਮਾਰਚਦੀ ਕਾਮਯਾਬੀ ਲਈ ਤਿਆਰੀਆਂ ਹੋਰ ਤੇਜ਼ ਕਰਨ ਦਾ ਆਦੇਸ਼
ਬੇਰਹਿਮ ਸਰਕਾਰ ਨੇ ਕਿਸਾਨਾਂਦਾ ਸੰਘਰਸ਼ ਦੇਸ਼ ਸਿਰ ਮੜ੍ਹਿਆ
ਚੰਡੀਗੜ੍ਹ, 21 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਵਰਕਰਾਂ ਨੁੰ ਆਦੇਸ਼ ਦਿੱਤਾ ਕਿ ਉਹ 26 ਜਨਵਰੀ ਦੇ ਕਿਸਾਨ ਗਣਤੰਤਰ ਦਿਵਸ ਮਾਰਚ ਦੀ ਅਪਾਰ ਸਫਲਤਾ ਲਈ ਯਤਨ ਹੋਰ ਤੇਜ਼ ਕਰ ਦੇਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵਰਕਰਾਂ ਵਿਚ 26 ਜਨਵਰੀਦੇ ਮਾਰਚ ਨੂੰ ਲੈ ਕੇ ਅਥਾਹ ਉਤਸ਼ਾਹ ਹੈ। ਉਹਨਾਂ ਕਿਹਾ ਕਿਅਸੀਂ ਇਸ ਸ਼ਾਂਤੀਪੂਰਨ ਤੇ ਲੋਕਤੰਤਰੀ ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਵਾਂਗੇ। ਉਹਨਾਂ ਕਿਹਾ ਕਿ ਵਰਕਰ ਪਹਿਲਾਂ ਹੀ ਦਿੱਲੀਪਹੁੰਚਣੇ ਸ਼ੁਰੂ ਹੋ ਗਏ ਹਨ ੀਰ ਜੋ ਵਡੇਰੀ ਉਮਰ ਕਾਰਨ ਜਾਂ ਸਿੇ ਮਜਬੂਰੀ ਕਾਰਨ ਹਾਲੇ ਕੌਮੀ ਰਾਜਧਾਨੀ ਨਹੀਂ ਜਾ ਸਕ ਰਹੇ, ਉਹ ਇਸੇਤਰੀਕੇ ਦੀ ਲੋਕਤੰਤਰੀ ਗਤੀਵਿਧੀ ਉਸਦਿਨ ਜਿਥੇ ਕਿਤੇ ਵੀਉਹਨਾਂ ਨੂੰ ਸੁਖਾਲਾ ਲੱਗੇ ਕਰਨਗੇ।
ਸ੍ਰੀ ਬਾਦਲ ਨੈ ਕਹਾ ਕਿਕਿਸਾਨਾਂ ਨੂੰ ਇਹ ਮਾਰਚ ਜੋ ਕਿ ਗਣਤੰਤਰ ਦਿਵਸ ਮਾਰਚ ਹੀ ਹੈ, ਇਸ ਕਰ ਕੇ ਆਯੋਜਿਤ ਕਰਨਾ ਪਿਆ ਕਿਉਂਕਿ ਭਾਰਤ ਸਰਕਾਰ ਕਿਸਾਨ ਵਿਰੋਧੀ ਐਕਟ ਖਾਰਜ ਕਰਨ ਵਾਸਤੇ ਉਹਨਾਂ ਦੀ ਵਾਜਬ ਮੰਗ ਮੰਨਣ ਪ੍ਰਤੀ ਬਿਲਕੁਲ ਹੀ ਬੇਰੁਖੀ ਅਪਣਾਈ ਬੈਠੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਰਕਾਰ ਨੂੰ ਆਪਣਾ ਰਵੱਈਆ ਬਦਲਣ ਲਈਰਾਜ਼ੀ ਕਰਨ ਵਾਸਤੇ ਯਤਨ ਕੀਤਾ। ਅਸੀਂ ਬਹੁਤ ਸੰਜਮ ਵਿਖਾਇਆ ਤੇ ਸਰਕਾਰ ਨੂੰ ਇਹ ਤਰਕ ਵੀ ਦਿੱਤਾ ਕਿ ਇਹ ਕਾਨੂੰਨ ਉਹਨਾਂ ਨੂੰ ਮਨਜ਼ੂਰ ਨਹੀਂ ਹਨ ਜਿਹਨਾਂ ਵਾਸਤੇ ਸਰਕਾਰ ਇਹ ਬਣਾਏ ਦੱਸ ਰਹੀ ਹੈ। ਪਰ ਜਦੋਂ ਸਾਨੂੰ ਲੱÎਗਿਆ ਕਿ ਉਹ ਬਿਲਕੁਲ ਹੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅੜੇ ਹੋਏ ਹਨ ਤਾਂ ਅਸੀਂ ਸਰਕਾਰ ਵਿਚੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ। ਉਹਨਾਂ ਕਿਹਾ ਕਿ ਸਾਨੂੰ ਲੱਗਿਆ ਕਿ ਹੁਣ ਤਾਂ ਸ਼ਾਇਦ ਭਾਜਪਾ ਲੀਡਰਸ਼ਿਪ ਤੇ ਸਰਕਾਰ ਮਾਮਲੇ ਦੀ ਗੰਭੀਰਤਾ ਨੂੰ ਸਮਝੇ ਪਰ ਸਾਡੀਆਂ ਆਸਾਂ ਧਰੀਆਂ ਧਰਾਈਆਂਰਹਿ ਗਈਆਂ ਜਿਸ ਕਾਰਨ ਅਸੀਂ ਐਨ ਡੀ ਏ ਤੋਂ ਬਾਹਰਆਉਣ ਦਾ ਫੈਸਲਾ ਕੀਤਾ ਤੇ ਸਾਡੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵੀਵਾਪਸ ਕਰ ਦਿੱਤਾ ਪਰ ਸਭ ਤੋਂ ਪੁਰਾਣੇ ਸਹਿਯੋਗੀ ਦੇ ਇਹਨਾਂ ਫੈਸਲਿਆਂ ਤੇ ਕਿਸਾਨਾਂ ਦੀ ਪੀੜਾ ਦਾ ਸਰਕਾਰ ’ਤੇ ਕੋਈ ਅਸਰ ਨਹੀਂ ਪਿਆ। ਇਸ ਕਰਕੇ ਇਸ ਬੇਰੁਖੀ ਸਰਕਾਰ ਕਾਰਨ ਕਿਸਾਨ ਆਪਣੀਆਂ ਵਾਜਬ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ।
ਪਹੁੰਚਣੇ ਸ਼ੁਰੂ ਹੋ ਗਏ ਹਨ ੀਰ ਜੋ ਵਡੇਰੀ ਉਮਰ ਕਾਰਨ ਜਾਂ ਸਿੇ ਮਜਬੂਰੀ ਕਾਰਨ ਹਾਲੇ ਕੌਮੀ ਰਾਜਧਾਨੀ ਨਹੀਂ ਜਾ ਸਕ ਰਹੇ, ਉਹ ਇਸੇਤਰੀਕੇ ਦੀ ਲੋਕਤੰਤਰੀ ਗਤੀਵਿਧੀ ਉਸਦਿਨ ਜਿਥੇ ਕਿਤੇ ਵੀਉਹਨਾਂ ਨੂੰ ਸੁਖਾਲਾ ਲੱਗੇ ਕਰਨਗੇ।
ਸ੍ਰੀ ਬਾਦਲ ਨੈÇ ਕਹਾ ਕਿਕਿਸਾਨਾਂ ਨੂੰ ਇਹ ਮਾਰਚ ਜੋ ਕਿ ਗਣਤੰਤਰ ਦਿਵਸ ਮਾਰਚ ਹੀ ਹੈ, ਇਸ ਕਰ ਕੇ ਆਯੋਜਿਤ ਕਰਨਾ ਪਿਆ ਕਿਉਂਕਿ ਭਾਰਤ ਸਰਕਾਰ ਕਿਸਾਨ ਵਿਰੋਧੀ ਐਕਟ ਖਾਰਜ ਕਰਨ ਵਾਸਤੇ ਉਹਨਾਂ ਦੀ ਵਾਜਬ ਮੰਗ ਮੰਨਣ ਪ੍ਰਤੀ ਬਿਲਕੁਲ ਹੀ ਬੇਰੁਖੀ ਅਪਣਾਈ ਬੈਠੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਰਕਾਰ ਨੂੰ ਆਪਣਾ ਰਵੱਈਆ ਬਦਲਣ ਲਈਰਾਜ਼ੀ ਕਰਨ ਵਾਸਤੇ ਯਤਨ ਕੀਤਾ। ਅਸੀਂ ਬਹੁਤ ਸੰਜਮ ਵਿਖਾਇਆ ਤੇ ਸਰਕਾਰ ਨੂੰ ਇਹ ਤਰਕ ਵੀ ਦਿੱਤਾ ਕਿ ਇਹ ਕਾਨੂੰਨ ਉਹਨਾਂ ਨੂੰ ਮਨਜ਼ੂਰ ਨਹੀਂ ਹਨ ਜਿਹਨਾਂ ਵਾਸਤੇ ਸਰਕਾਰ ਇਹ ਬਣਾਏ ਦੱਸ ਰਹੀ ਹੈ। ਪਰ ਜਦੋਂ ਸਾਨੂੰ ਲੱÎਗਿਆ ਕਿ ਉਹ ਬਿਲਕੁਲ ਹੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅੜੇ ਹੋਏ ਹਨ ਤਾਂ ਅਸੀਂ ਸਰਕਾਰ ਵਿਚੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ। ਉਹਨਾਂ ਕਿਹਾ ਕਿ ਸਾਨੂੰ ਲੱਗਿਆ ਕਿ ਹੁਣ ਤਾਂ ਸ਼ਾਇਦ ਭਾਜਪਾ ਲੀਡਰਸ਼ਿਪ ਤੇ ਸਰਕਾਰ ਮਾਮਲੇ ਦੀ ਗੰਭੀਰਤਾ ਨੂੰ ਸਮਝੇ ਪਰ ਸਾਡੀਆਂ ਆਸਾਂ ਧਰੀਆਂ ਧਰਾਈਆਂਰਹਿ ਗਈਆਂ ਜਿਸ ਕਾਰਨ ਅਸੀਂ ਐਨ ਡੀ ਏ ਤੋਂ ਬਾਹਰਆਉਣ ਦਾ ਫੈਸਲਾ ਕੀਤਾ ਤੇ ਸਾਡੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵੀਵਾਪਸ ਕਰ ਦਿੱਤਾ ਪਰ ਸਭ ਤੋਂ ਪੁਰਾਣੇ ਸਹਿਯੋਗੀ ਦੇ ਇਹਨਾਂ ਫੈਸਲਿਆਂ ਤੇ ਕਿਸਾਨਾਂ ਦੀ ਪੀੜਾ ਦਾ ਸਰਕਾਰ ’ਤੇ ਕੋਈ ਅਸਰ ਨਹੀਂ ਪਿਆ। ਇਸ ਕਰਕੇ ਇਸ ਬੇਰੁਖੀ ਸਰਕਾਰ ਕਾਰਨ ਕਿਸਾਨ ਆਪਣੀਆਂ ਵਾਜਬ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ।