ਰਾਹੁਲ ਗਾਂਧੀ 'ਤਮਾਸ਼ਾ' ਬੰਦ ਕਰੇ ਤੇ ਆਪਣੇ ਮੁੱਖ ਮੰਤਰੀ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਹਦਾਇਤ ਦੇਵੇ : ਪ੍ਰੋ. ਚੰਦੂਮਾਜਰਾ
ਜਦੋਂ ਖੇਤੀ ਬਿੱਲ ਪੇਸ਼ ਤੇ ਪਾਸ ਹੋਏ, ਉਦੋਂ ਭੱਜ ਕੇ ਰਾਹੁਲ ਗਾਂਧੀ ਨੇ ਕਾਇਰਾਨਾ ਹਰਕਤ ਕੀਤੀ ਤੇ ਉਸਨੇ ਸੁਖਬੀਰ ਬਾਦਲ ਵੱਲੋਂ ਪੁੱਛੇ ਪੰਜ ਸਵਾਲਾਂ ਦੇ ਜਵਾਬ ਵੀ ਨਹੀਂ ਦਿੱਤੇ
ਚੰਡੀਗੜ•, 4 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਕਿਸਾਨ ਕਦੇ ਵੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਲਈ ਮੁਆਫ ਨਹੀਂ ਕਰਨਗੇ ਕਿ ਉਹਨਾਂ ਨੇ ਖੇਤੀ ਐਕਟ ਪਾਸ ਕਰਵਾਉਣ ਲਈ ਕਿਸਾਨਾਂ ਦੇ ਹਿੱਤ ਵੇਚ ਦਿੱਤੇ ਅਤੇ ਪਾਰਟੀ ਨੇ ਉਹਨਾਂ ਨੂੰ ਆਖਿਆ ਕਿ ਉਹ ਘਟੀਆ ਤਮਾਸ਼ੇ ਬੰਦ ਕਰਨ ਅਤੇ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਨੂੰ ਹਦਾਇਤ ਕਰਨ ਕਿ ਉਹ 'ਅੰਨਦਾਤਾ' ਨਾਲ ਕੀਤੇ ਵਾਅਦੇ ਪੂਰੇ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ 'ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ' ਕਰਾਰ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਰਾਹੁਲ ਗਾਂਧੀ ਤੁਸੀਂ ਉਸ ਵੇਲੇ ਨਾ ਸਿਰਫ ਕਾਇਰਾਨਾ ਤਰੀਕੇ ਨਾਲ ਦੇਸ਼ ਤੋਂ ਭੱਜ ਗਏ ਜਦੋਂ ਖੇਤੀ ਬਿੱਲ ਸੰਸਦ ਵਿਚ ਪੇਸ਼ ਕੀਤੇ ਗਏ ਬਲਕਿ ਤੁਸੀਂ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਇਹਨਾਂ ਬਿੱਲਾਂ ਦੇ ਖਿਲਾਫ ਭੁਗਤਣ ਲਈ ਵਿਪ• ਜਾਰੀ ਨਾ ਕਰ ਕੇ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸੰਸਦ ਵਿਚ ਬਿੱਲਾਂ ਖਿਲਾਫ ਬੋਲਣ ਤੋਂ ਰੋਕ ਕੇ ਬਿੱਲ ਪਾਸ ਹੋਣ ਦਿੱਤਾ। ਉਹਨਾਂ ਕਿਹਾ ਕਿ ਜੇਕਰ ਤੁਸੀਂ ਕਾਇਰਾਨਾ ਹਰਕਤ ਨਾ ਕਰਦੇ ਤਾਂ ਇਹ ਬਿੱਲ ਰੋਕੇ ਜਾ ਸਕਦੇ ਸੀ ਪਰ ਤੁਸੀਂ ਦੇਸ਼ ਦੇ ਕਿਸਾਨਾਂ ਨਾਲ ਡੱਟਣ ਦੀ ਥਾਂ ਭਾਜਪਾ ਸਰਕਾਰ ਦੀ ਮਦਦ ਕੀਤੀ।
ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਹੁਣ ਰਾਹੁਲ ਗਾਂਧੀ ਨੂੰ ਪੰਜਾਬ ਵਿਚ ਲਿਆ ਕੇ ਨਕਲੀ ਰੋਸ ਵਿਖਾਵੇ ਕੀਤੇ ਜਾ ਰਹੇ ਹਨ ਉਹ ਵੀ ਉਦੋਂ ਜਦੋਂ ਕਾਂਗਰਸ ਨੇ ਮਹਿਸੂਸ ਕਰ ਲਿਆ ਹੈ ਕਿ ਕਿਸਾਨ ਉਸਦੇ ਖਿਲਾਫ ਹੋ ਗਏ ਹਨ। ਉਹਨਾਂ ਨੇ ਕਾਂਗਰਸ ਦੇ ਆਗੂ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੁੱਛੇ ਪੰਜ ਸਵਾਲਾਂ ਵਿਚੋਂ ਇਕ ਵੀ ਸਵਾਲ ਦਾ ਜਵਾਬ ਕਿਉਂ ਨਹੀਂ ਦਿੱਤਾ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਨੇ ਵੀ ਇਹਨਾਂ ਸਵਾਲ ਬਾਰੇ ਸੂਬੇ ਵਿਚ ਬੋਰਡ ਲਗਾਏ ਸਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਾਹੁਲ ਆਪਣੀ ਨਕਲੀ ਯਾਤਰਾ ਦੌਰਾਨ ਇਹਨਾਂ ਨੂੰ ਪੜ• ਲਵੇ ।
ਉਹਨਾਂ ਕਿਹਾ ਕਿ ਤੁਸੀਂ ਇਹਨਾਂ ਸਵਾਲਾਂ ਦਾ ਜਵਾਬ ਇਸ ਕਰ ਕੇ ਨਹੀਂ ਦਿੱਤਾ ਕਿਉਂਕਿ ਤੁਹਾਨੂੰ ਆਪਣੇ ਦਿਲ ਵਿਚ ਪਤਾ ਹੈ ਕਿ ਨਾ ਸਿਰਫ ਤੁਸੀਂ ਕਾਇਰ ਹੋ ਬਲਕਿ ਤੁਸੀਂ ਉਸ ਝੂਠੇ ਵਿਅਕਤੀ ਵਿਅਕਤੀ ਦੀ ਹਮਾਇਤ ਕਰਨ ਆਏ ਹੋ ਜੋ ਤੁਹਾਡਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ ਜਿਸਨੇ ਗੁਟਕਾ ਸਾਹਿਬ ਤੇ 'ਦਸਮ ਪਿਤਾ' ਦੀ ਝੂਠੀ ਸਹੁੰ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਤੁਹਾਡੀ ਹਾਲਤ 'ਤੇ ਤਰਸ ਆ ਰਿਹਾ ਹੈ। ਤੁਹਾਡੇ ਵਿਚ ਇੰਨੀ ਸਮਰਥਾ ਨਹੀਂ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਲੋਕਾਂ ਨਾਲ ਕੀਤੇ ਵਾਅਦੇ ਭਾਵੇਂ ਉਹ ਕਰਜ਼ਾ ਮੁਆਫੀ ਦੇ ਹੋਣ ਜਾਂ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਝੋਨੇ ਦੀ ਰਹਿੰਦ ਖੂਹੰਦ ਨਾ ਸਾੜਨ ਦਾ ਹੋਵੇ, ਜਾਂ ਸੂਬੇ ਦੇ ਗੰਨਾ ਉਤਪਾਦਕਾਂ ਦੇ 450 ਕਰੋੜ ਰੁਪਏ ਦੇ ਬਕਾਏ ਵੀ ਅਦਾ ਕਰਨ ਦੇ, ਪੂਰੇ ਕਰਨ ਦੀ ਹਮਾਇਤ ਦੇਵੋ।
ਅੱਜ ਇਹ ਦੌਰਾ ਕਰਨ ਦਾ ਸਮਾਂ ਚੁਣਨ 'ਤੇ ਸਵਾਲ ਉਠਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਰਾਹੁਲ ਗਾਂਧੀ ਨੂੰ ਪੰਜਾਬ ਤੇ ਇਸਦੇ ਕਿਸਾਨ ਉਦੋਂ ਕਈ ਸਾਲਾਂ ਬਾਅਦ ਚੇਤੇ ਆਏ ਹਨ ਜਦੋਂ ਇਹਨਾਂ ਦੀ ਪਾਰਟੀ ਦਾ ਹਾਲ ਮਾੜਾ ਹੈ ਤੇ ਚੋਣਾਂ ਨੂੰ ਇਕ ਸਾਲ ਦੇ ਕਰੀਬ ਹੀ ਸਮਾਂ ਰਹਿੰਦਾ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਤੁਹਾਨੂੰ ਕਿਸਾਨ ਸਿਰਫ ਉਸ ਵੇਲੇ ਚੇਤੇ ਆਉਂਦੇ ਹਨ ਜਦੋਂ ਸੂਬੇ ਵਿਚ ਚੋਣਾਂ ਸਿਰ 'ਤੇ ਹੋਣ ਕਿਉਂਕਿ ਇਸ ਤੋਂ ਪਹਿਲਾਂ ਤੁਸੀਂ ਮੱਧ ਪ੍ਰਦੇਸ਼ ਦਾ ਦੌਰਾ ਉਸ ਵੇਲੇ ਕੀਤਾ ਸੀ ਜਦੋਂ ਚੋਣਾਂ ਸਿਰ 'ਤੇ ਸਨ। ਉਹਨਾਂ ਕਿਹਾ ਕਿ ਤੁਸੀਂ ਕਦੇ ਵੀ ਉਸ ਵੇਲੇ ਪੰਜਾਬ ਨਹੀਂ ਆਏ ਜਦੋਂ ਸੈਂਕੜੇ ਕਿਸਾਨਾਂ ਨੇ ਉਦੋਂ ਆਤਮ ਹੱਤਿਆਵਾਂ ਕਰ ਲਈਆਂ ਜਦੋਂ ਤੁਹਾਡੀ ਸਰਕਾਰ ਨੇ ਉਹਨਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਤੋਂ ਇਨਕਾਰ ਕਰ ਦਿੱਤਾ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਤੁਸੀਂ ਪੀੜਤਾਂ ਦੇ ਪਰਿਵਾਰਾਂ ਲਈ ਕੁਝ ਨਹੀਂ ਕੀਤਾ ਤੇ ਸੂਬੇ ਵਿਚ ਆ ਕੇ ਉਹਨਾਂ ਦੇ ਹੱਥਰੂ ਪੂੰਝਣ ਤੋਂ ਵੀ ਇਨਕਾਰ ਕਰ ਦਿੱਤਾ। ਤੁਸੀਂ ਉਦੋਂ ਵੀ ਸੂਬੇ ਦਾ ਦੌਰਾ ਨਹੀਂ ਕੀਤਾ ਜਦੋਂਡੁਹਾਡੇ ਨਜ਼ਦੀਕੀ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਸਮੇਤ ਕਾਂਗਰਸ ਦੇ ਸ਼ਰਾਬ ਮਾਫੀਆ ਕਾਰਨ 325 ਜਣਿਆਂ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਅੱਜ ਵੀ ਤੁਹਾਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੋ ਕਿਸਾਨਾਂ ਨੂੰ 'ਨਕਲੀ ਬੀਜ' ਸਪਲਾਈ ਕਰਨ ਦੇ ਦੋਸ਼ੀ ਹਨ, ਨੇ ਉਦੋਂ ਤੁਹਾਡੀ ਸਟੇਜ ਸੰਭਾਲੀ ਜਦੋਂ ਤੁਸੀਂ ਪੰਜਾਬ ਵਿਚ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਆਏ ਹੋ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਵੀ ਬਹੁਤ ਨਿੰਦਣਯੋਗ ਹੈ ਕਿ ਰਾਹੁਲ ਗਾਂਧੀ ਨੇ ਦਲਿਤਾਂ ਨਾਲ ਹੁੰਦੇ ਵਿਤਕਰੇ ਦੇ ਮਾਮਲੇ 'ਤੇ ਦੋਗਲੀ ਨੀਤੀ ਅਪਣਾਈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਦਲਿਤਾਂ ਨਾਲ ਹਮਦਰਦੀ ਦਾ ਸਿਰਫ ਵਿਖਾਵਾ ਕੀਤਾ ਜਦਕਿ ਐਸ ਸੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ 69 ਕਰੋੜ ਰੁਪਏ ਦੇ ਘੁਟਾਲੇ ਬਾਰੇ ਕੁਝ ਵੀ ਨਹੀਂ ਕਿਹਾ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਧਰਮਸੋਤ ਨੂੰ ਬਰਖ਼ਾਸਤ ਕਰਨ ਤੇ ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਲਈ ਆਖਣ ਤੋਂ ਇਨਕਾਰ ਕਰਨ ਤੋਂ ਸਾਬਤ ਹੋ ਗਿਆ ਹੈ ਕਿ ਐਸ ਸੀ ਸਕਾਲਰਸ਼ਿਪ ਘੁਟਾਲਾ ਕਰਨ ਵਾਲਿਆਂ ਨੇ ਕਾਂਗਰਸ ਹਾਈ ਕਮਾਂਡ ਨਾਲ ਵੀ ਸਮਝੌਤੇ ਕੀਤੇ ਹਨ।