ਚੰਡੀਗੜ•/04 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਅਕਾਲੀ ਦਲ ਦੀ ਫਰੀਦਕੋਟ ਦੀ ਇਤਿਹਾਸਕ ਰੈਲੀ ਮਗਰੋਂ ਇੰਨੀ ਡਰ ਗਈ ਹੈ ਕਿ ਇਸ ਨੇ ਲੰਬੀ ਵਾਲੀ ਰੈਲੀ ਨੂੰ ਸਫਲ ਬਣਾਉਣ ਲਈ ਸਰਕਾਰੀ ਕੰਮਕਾਜ ਠੱਪ ਕਰਕੇ ਸੱਤ ਮੰਤਰੀਆਂ ਨੂੰ ਲੰਬੀ 'ਚ ਬਿਠਾ ਦਿੱਤਾ ਹੈ ਤਾਂ ਕਿ ਲੋਕਾਂ ਨੂੰ ਇਸ ਦੀ 7 ਅਕਤੂਬਰ ਵਾਲੀ ਫਜ਼ੂਲ ਅਤੇ ਬਣਾਉਟੀ ਰੈਲੀ ਵਿਚ ਆਉਣ ਲਈ ਮਜ਼ਬੂਰ ਕੀਤਾ ਜਾਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਵੱਲੋਂ ਵਰਤੇ ਜਾ ਰਹੇ ਲਾਲਚ, ਧੱਕੇਸ਼ਾਹੀ ਅਤੇ ਧਮਕੀਆਂ ਵਰਗੇ ਸਾਰੇ ਹਥਕੰਡਿਆਂ ਦੇ ਬਾਵਜੂਦ ਲੋਕ ਤਦ ਤਕ ਕਾਂਗਰਸ ਦੀ ਰੈਲੀ ਵਿਚ ਆਉਣ ਲਈ ਤਿਆਰ ਨਹੀਂ ਹਨ ਜਦ ਤਕ ਸਰਕਾਰ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ। ਉਹਨਾਂ ਕਿਹਾ ਕਿ ਹੁਣ ਇਹ ਸਥਿਤੀ ਬਣ ਗਈ ਹੈ ਕਿ ਕਾਂਗਰਸੀ ਮੰਤਰੀਆਂ ਨੂੰ ਉਹਨਾਂ ਪਾਰਟੀ ਵਰਕਰਾਂ ਵੱਲੋਂ ਵੀ ਝਿੜਕਿਆ ਜਾ ਰਿਹਾ ਹੈ, ਜਿਹੜੇ ਆਪਣੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੁਰੀ ਤਰ•ਾਂ ਨਿਰਾਸ਼ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਇਸ ਸਰਕਾਰੀ ਸ਼ੋਅ ਵਿਚ ਜਬਰਦਸਤੀ ਲਿਆਉਣ ਤੋਂ ਮਨ•ਾ ਕਰ ਰਹੇ ਹਨ। ਇਸ ਲਈ ਮੰਤਰੀ ਲੰਬੀ ਵਿਚ ਡੇਰੇ ਲਾਉਣ ਲਈ ਮਜ਼ਬੂਰ ਹੋ ਗਏ ਹਨ ਅਤੇ ਰੈਲੀ ਵਿਚ ਲੋਕਾਂ ਦਾ ਇਕੱਠ ਕਰਨ ਲਈ ਧੱਕੇਸ਼ਾਹੀ ਵਾਲੇ ਹਥਕੰਡੇ ਇਸਤੇਮਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਮੰਤਰੀਆਂ ਦੇ ਲੰਬੀ ਵਿਚ ਬੈਠੇ ਹੋਣ ਕਰਕੇ ਚੰਡੀਗੜ• ਵਿਚਲਾ ਸਕੱਤਰੇਤ ਖਾਲੀ ਹੋ ਗਿਆ ਹੈ ਅਤੇ ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਚੁਕਾਈ ਉੱਤੇ ਬੁਰਾ ਅਸਰ ਪਿਆ ਹੈ। ਇਸ ਨਾਲ ਪਿਛਲੇ ਇੱਕ ਸਾਲ ਤੋਂ ਬਕਾਇਆ ਪਏ ਫਸਲੀ ਨੁਕਸਾਨ ਦੇ ਮੁਆਵਜ਼ੇ ਨੂੰ ਜਾਰੀ ਕਰਨ ਦਾ ਕੰਮ ਵੀ ਰੁਕ ਗਿਆ ਹੈ। ਉਹਨਾਂ ਕਿਹਾ ਕਿ ਸੂਬੇ ਅੰਦਰ ਇੰਨਾ ਭਾਰੀ ਸੰਕਟ ਹੋਣ ਦੇ ਬਾਵਜੂਦ ਕਾਂਗਰਸੀ ਮੰਤਰੀ ਲੰਬੀ ਵਿਚ ਸ਼ਰਾਬਾਂ ਪੀਦੇ, ਪਾਰਟੀਆਂ ਕਰਦੇ ਅਤੇ ਹੈਲੀਕਾਪਟਰਾਂ ਉੱਤ ਝੂਟੇ ਲੈਂਦੇ ਫਿਰਦੇ ਹਨ। ਇਸ ਤੋਂ ਸਾਬਿਤ ਹੋ ਗਿਆ ਹੈ ਕਿ ਇਹ ਪਾਰਟੀ ਕਿਸਾਨੀ ਦੀਆਂ ਤਕਲੀਫਾਂ ਤੋਂ ਬਿਲਕੁੱਲ ਅਭਿੱਜ ਹੈ।
ਇਹ ਟਿੱਪਣੀ ਕਰਦਿਆਂ ਕਿ ਲੋਕਾਂ ਨੇ ਕਾਂਗਰਸ ਦੀ ਰੈਲੀ ਵਿਚ ਕਤਾਰਾਂ ਬੰਨ• ਕੇ ਆਉਣਾ ਸੀ, ਜੇਕਰ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹੁੰਦੇ, ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਲੋਕਾਂ ਵੱਲੋਂ ਮੰਗ ਕੀਤੇ ਜਾਣ ਦੇ ਬਾਵਜੂਦ ਸਰਕਾਰ ਅਜੇ ਵੀ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ, 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ, 2500 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਅਤੇ 51 ਹਜ਼ਾਰ ਰੁਪਏ ਸ਼ਗਨ ਦੇਣ ਅਤੇ ਹੋਰ ਵਾਅਦੇ ਪੂਰੇ ਕਰਨ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਇਸ ਸੰਬੰਧੀ ਲਿਖੀ ਖੁੱਲ•ੀ ਚਿੱਠੀ ਕਿ ਜੇਕਰ ਮੁੱਖ ਮੰਤਰੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਦੇ ਹਨ ਤਾਂ ਉਹ ਖੁਦ ਲੰਬੀ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਨਗੇ ਅਤੇ ਸਾਰੇ ਕਾਂਗਰਸੀ ਵਰਕਰਾਂ ਨੂੰ ਲੰਗਰ ਛਕਾਉਣਗੇ, ਦੇ ਬਾਵਜੂਦ ਇਹ ਵਾਅਦੇ ਪੂਰੇ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਲੰਬੀ ਦੇ ਲੋਕਾਂ ਦੀ ਭਲਾਈ ਲਈ ਸੱਚਮੁੱਚ ਫਿਕਰਮੰਦ ਹੈ ਤਾਂ ਉਸ ਨੂੰ ਇਸ ਪੇਸ਼ਕਸ਼ ਦਾ ਹਾਂ-ਪੱਖੀ ਜੁਆਬ ਦੇਣਾ ਚਾਹੀਦਾ ਸੀ। ਜਦਕਿ 2017 ਦੀਆਂ ਚੋਣਾਂ ਦੌਰਾਨ ਜਦੋਂ ਕੈਪਟਨ ਨੇ ਲੰਬੀ ਹਲਕੇ ਤੋਂ ਚੋਣ ਲੜੀ ਸੀ ਤਾਂ ਉਸ ਨੇ ਹਲਕੇ ਦੇ ਲੋਕਾਂ ਨੂੰ ਆਪਣੇ ਕਿਹਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਚੁੱਪ ਦੱਸਦੀ ਹੈ ਕਿ ਉਹ ਲੰਬੀ ਦੇ ਲੋਕਾਂ ਖਿਲਾਫ ਆਪਣੀ ਹਾਰ ਵਾਲੀ ਖੁੰਦਕ ਪਾਲੀ ਬੈਠਾ ਹੈ ਅਤੇ ਜੋਰ ਜਬਰਦਸਤੀ ਨਾਲ ਲੋਕਾਂ ਨੂੰ 7 ਅਕਤੂਬਰ ਦੀ ਰੈਲੀ ਵਿਚ ਸ਼ਾਮਿਲ ਹੋਣ ਲਈ ਮਜ਼ਬੂਰ ਕਰਕੇ ਉਹਨਾਂ ਨੂੰ ਜਲੀਲ ਕਰਨਾ ਚਾਹੁੰਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਲੋਕਾਂ ਨੂੰ ਰੈਲੀ ਵਿਚ ਲਿਆਉਣ ਵਾਸਤੇ ਜੋਰ ਜਬਰਦਸਤੀ ਦੇ ਹਥਕੰਡੇ ਇਸਤੇਮਾਲ ਕਰਨ ਦੀ ਥਾਂ, ਮੁੱਖ ਮੰਤਰੀ ਨੂੰ ਉਹਨਾਂ ਨਿਕੰਮੇ ਮੰਤਰੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਜਿਹਨਾਂ ਦੀ ਸ਼ਨਾਖਤ ਬੀਬੀ ਨਵਜੋਤ ਕੌਰ ਸਿੱਧੂ ਨੇ ਕੀਤੀ ਹੈ, ਜਿਹਨਾਂ ਵਿਚ ਉਸ ਦਾ ਆਪਣਾ ਪਤੀ ਨਵਜੋਤ ਸਿੱਧੂ ਵੀ ਸ਼ਾਮਿਲ ਹੈ। ਉਹਨਾਂ ਕਿਹਾ ਕਿ ਇਸ ਨਾਲ ਘੱਟੋ ਘੱਟ ਆਪਣੀ ਕਾਰਗੁਜ਼ਾਰੀ ਸੁਧਾਰਨ ਲਈ ਕੈਬਨਿਟ ਅਤੇ ਸਰਕਾਰ ਇਕਜੁਟ ਹੋਣਗੀਆਂ, ਜਿਹਨਾਂ ਨੂੰ ਬੀਬੀ ਸਿੱਧੂ ਨੇ ਦਸਾਂ ਵਿਚ ਸਿਰਫ 4 ਅੰਕ ਦਿੱਤੇ ਹਨ।
ਉਹਨਾਂ ਕਿਹਾ ਕਿ ਇਹ ਤਦ ਹੀ ਸੰਭਵ ਹੈ, ਜੇਕਰ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਅਤੇ ਲਗਨ ਹੋਵੇ। ਕਾਂਗਰਸ ਸਰਕਾਰ ਨੇ ਆਪਣੀਆਂ ਹਰਕਤਾਂ ਨਾਲ ਸਾਬਿਤ ਕਰ ਦਿੱਤਾ ਹੈ ਕਿ ਇਸ ਨੇ ਲੋਕਾਂ ਦੇ ਵੋਟ ਲੈਣ ਲਈ ਉਹਨਾਂ ਨੂੰ ਝੂਠ ਬੋਲ ਕੇ ਠੱਗਿਆ ਸੀ ਅਤੇ ਇਹ ਕੰਮ ਲਗਾਤਾਰ ਕਰੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਲੰਬੀ ਵਿਚ ਸਰਕਾਰੀ ਸ਼ੋਅ ਨੂੰ ਸਫਲ ਬਣਾਉਣ ਲਈ ਧਰਨਾ ਲਾਈ ਬੈਠੇ ਸੱਤ ਮੰਤਰੀਆਂ ਨੂੰ ਵੀ ਲੋਕਾਂ ਕੋਲੋਂ ਝਿੜਕਾਂ ਖਾਣੀਆਂ ਪੈ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਦੇ ਉਲਟ ਅਕਾਲੀ ਦਲ ਦੀ ਰੈਲੀ ਵਾਲੀ ਜਗ•ਾ ਸ਼ਹਿਰ ਤੋਂ ਦਸ ਕਿਲੋਮੀਟਰ ਦੂਰ ਤਬਦੀਲ ਕੀਤੇ ਜਾਣ ਦੇ ਬਾਵਜੂਦ ਲੋਕ ਪਟਿਆਲਾ ਰੈਲੀ ਨੂੰ ਬੇਹੱਦ ਕਾਮਯਾਬ ਕਰਨਗੇ।