ਕਿਹਾ ਕਿ ਸਰਕਾਰ ਨੇ ਤਾਲਮੇਲ ਸੰਬੰਧੀ ਫੈਸਲੇ ਕੇਂਦਰ ਨੂੰ ਭੇਜਣ 'ਚ ਇੱਕ ਮਹੀਨੇ ਦੀ ਦੇਰੀ ਕਰਕੇ ਪ੍ਰਾਜੈਕਟ ਨੂੰ ਲੇਟ ਕਰਵਾਇਆ
ਚੰਡੀਗੜ•/11 ਜਨਵਰੀ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਕਰਕੇ ਕਰਤਾਰਪੁਰ ਲਾਂਘੇ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਇਸ ਵੱਕਾਰੀ ਪ੍ਰਾਜੈਕਟ ਨੂੰ ਫੁਰਤੀ ਨਾਲ ਮੁਕੰਮਲ ਕਰਵਾਉਣ ਵਾਸਤੇ ਸਰਕਾਰ ਨੂੰ ਆਪਣੀ ਕਾਰਜਸ਼ੈਲੀ ਸੁਧਾਰਨ ਲਈ ਆਖਿਆ ਹੈ।
ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਰਕਾਰ ਦੇ ਲਾਪਰਵਾਹੀ ਭਰੇ ਕੰਮਕਾਜੀ ਵਤੀਰੇ ਦੀ ਵੀ ਸੋਝੀ ਨਹੀਂ ਹੈ, ਜਿਸ ਕਰਕੇ ਇਹ ਪ੍ਰਾਜੈਕਟ ਤਕਰੀਬਨ ਇੱਕ ਮਹੀਨਾ ਪਛੜ ਚੁੱਕਿਆ ਹੈ। ਉਹਨਾਂ ਕਿਹਾ ਕਿ 12 ਦਸੰਬਰ ਨੂੰ ਰਾਜ ਵਧੀਕ ਮੁੱਖ ਸਕੱਤਰ ਦੀ ਅਗਵਾਈ ਵਿਚ ਇੱਕ ਮੀਟਿੰਗ ਹੋਈ ਸੀ, ਜਿਸ ਵਿਚ ਇਸ ਲਾਂਘੇ ਦੀ ਉਸਾਰੀ ਲਈ ਢੁੱਕਵੇਂ ਤਾਲਮੇਲ ਸੰਬੰਧੀ ਫੈਸਲੇ ਲਏ ਗਏ ਸਨ। ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਇਸ ਮੀਟਿੰਗ ਵਿਚ ਲਏ ਫੈਸਲਿਆਂ ਦਾ ਵੇਰਵਾ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ। ਉਹਨਾਂ ਕਿਹਾ ਕਿ ਇਸ ਮੀਟਿੰਗ ਵਿਚ ਲਏ ਫੈਸਲਿਆਂ ਦੀ ਜਾਣਕਾਰੀ ਸਿਰਫ ਦੋ ਦਿਨ ਪਹਿਲਾਂ ਕੇਂਦਰ ਸਰਕਾਰ ਨੂੰ ਮਿਲੀ ਹੈ। ਇਸ ਬੇਲੋੜੀ ਦੇਰੀ ਦੇ ਬਾਵਜੂਦ ਐਨਐਏਆਈ ਨੇ ਤੁਰੰਤ ਪ੍ਰਾਜੈਕਟ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਲਾਂਘੇ ਲਈ ਗ੍ਰਹਿਣ ਕੀਤੇ ਜਾਣ ਵਾਲੇ ਖਸਰਾ ਨੰਬਰਾਂ ਦੀ ਸੂਚੀ ਵੀ ਬਣਾ ਲਈ ਹੈ। ਉਹਨਾਂ ਕਿਹਾ ਕਿ ਅਗਲੇ 48 ਘੰਟਿਆਂ ਦੌਰਾਨ ਇਹ ਸਾਰੀ ਜਾਣਕਾਰੀ ਪੰਜਾਬ ਸਰਕਾਰ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਕਿ ਇਸ ਪ੍ਰਾਜੈਕਟ ਲਈ ਜ਼ਮੀਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਹੋ ਸਕੇ।

ਕੇਂਦਰੀ ਮੰਤਰੀ ਨੇ ਕੈਪਟਨ ਅਮਰਿੰਧਰ ਸਿੰਘ ਨੂੰ ਮਸ਼ਵਰਾ ਦਿੱਤਾ ਹੈ ਕਿ ਉਹ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਜਾਇਜ਼ਾ ਲੈਣ ਲਈ ਸਮੇਂ ਸਮੇਂ ਮੀਟਿੰਗਾਂ ਕਰਦੇ ਰਹਿਣ ਤਾਂ ਕਿ ਫੈਸਲਿਆਂ ਦਾ ਵੇਰਵਾ ਭੇਜਣ 'ਚ ਨਾਕਾਮੀ ਵਰਗੀਆਂ ਕੋਤਾਹੀਆਂ ਦੁਬਾਰਾ ਨਾ ਵਾਪਰਨ। ਉਹਨਾਂ ਕਿਹਾ ਕਿ ਚੰਗਾ ਹੋਵੇਗਾ ਜੇਕਰ ਇਸ ਕੋਤਾਹੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤਾਂ ਕਿ ਇਹ ਦੁਬਾਰਾ ਨਾ ਵਾਪਰੇ।
ਇਸ ਸਮੁੱਚੇ ਮੁੱਦੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਂਦਰ ਦੀ ਇਸ ਪ੍ਰਾਜੈਕਟ ਨੂੰ ਲੈ ਕੇ ਸਰਗਰਮ ਭੂਮਿਕਾ ਨੂੰ ਇਸ ਤੱਥ ਵਿਚੋਂ ਵੇਖਿਆ ਜਾ ਸਕਦਾ ਹੈ ਕਿ ਸਭ ਤੋਂ ਪਹਿਲਾਂ ਇਸ ਨੇ ਪ੍ਰਾਜੈਕਟ ਲਈ ਸਲਾਹਕਾਰ ਦੀ ਨਿਯੁਕਤੀ ਕੀਤੀ ਸੀ। ਪ੍ਰਾਜੈਕਟ ਵਾਸਤੇ ਸਭ ਤੋਂ ਅਮਲਯੋਗ ਵਿਧੀ ਦੀ ਚੋਣ ਕੀਤੀ ਗਈ।। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਪ੍ਰਾਜੈਕਟ ਉੱਤੇ ਕੰਮ ਕਰਨ ਵਾਲੀ ਅਥਾਰਟੀ ਦੀ ਚੋਣ ਕੀਤੀ ਗਈ। ਇੱਥੋਂ ਤਕ ਕਿ ਗ੍ਰਹਿਣ ਕੀਤੇ ਜਾਣ ਵਾਲੇ ਖਸਰਾ ਨੰਬਰਾਂ ਨੂੰ ਵੀ ਛਾਂਟ ਲਿਆ ਗਿਆ ਹੈ।
ਬੀਬੀ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਇਹ ਵੀ ਕਿਹਾ ਹੈ ਕਿ ਦੁਨੀਆਂ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਪਵਿੱਤਰ ਮੁੱਦੇ ਦਾ ਉਹ ਸਿਆਸੀਕਰਨ ਨਾ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਉੱਤੇ ਐਨਡੀਏ ਸਰਕਾਰ ਦੇ ਇਸ ਲਾਂਘੇ ਨੂੰ ਮੁਕੰਮਲ ਕਰਨ ਦੇ ਯਤਨਾਂ ਵਾਸਤੇ ਸਹਿਯੋਗ ਦੇਣ। ਉੁਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਇਸ ਇਤਿਹਾਸਕ ਲਾਂਘੇ ਦੀ ਉਸਾਰੀ ਕਰਵਾਉਣ ਵਿਚ ਅੜਿੱਕੇ ਨਹੀਂ ਪਾਉਣੇ ਚਾਹੀਦੇ।